Friday, 05 June 2026

 

 

ਖ਼ਾਸ ਖਬਰਾਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ

 

ਡੈਨਮਾਰਕ ਨੇ ਮਹਿਲਾ ਵਰਗ ਅਤੇ ਅਮਰੀਕਾ ਨੇ ਪੁਰਸ਼ ਵਰਗ ਵਿੱਚ ਹਾਸਲ ਕੀਤਾ ਤੀਜਾ ਸਥਾਨ

ਮਹਿਲਾ ਵਰਗ ਦੇ ਕੁਆਲੀਫਿਕੇਸ਼ਨ ਮੈਚ ਵਿੱਚ ਡੈਨਿਸ਼ ਟੀਮ ਨੇ ਫਸਵੇਂ ਮੁਕਾਬਲੇ ਵਿੱਚ ਪਾਕਿਸਤਾਨ ਨੂੰ 34-33 ਨਾਲ ਹਰਾਇਆ

Web Admin

Web Admin

5 ਦਰਿਆ ਨਿਊਜ਼

ਜਲੰਧਰ , 12 Dec 2013

Last updated on: Dec 12, 2013, 00:00 IST

ਇਥੋਂ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਖੇਡੇ ਗਏ ਚੌਥੇ ਕਬੱਡੀ ਵਿਸ਼ਵ ਕੱਪ-2013 ਦੇ ਆਪੋ-ਆਪਣੇ ਕੁਆਲੀਫਿਕੇਸ਼ਨ ਮੈਚਾਂ ਵਿੱਚ ਜਿੱਤ ਹਾਸਲ ਕਰਦਿਆਂ ਪੁਰਸ਼ ਵਰਗ ਅਮਰੀਕਾ ਅਤੇ ਮਹਿਲਾ ਵਰਗ ਵਿੱਚ ਡੈਨਮਾਰਕ ਨੇ ਤੀਜਾ ਸਥਾਨ ਹਾਸਲ ਕਰ ਲਿਆ। ਪੁਰਸ਼ ਵਰਗ ਵਿੱਚ ਇੰਗਲੈਂਡ ਅਤੇ ਮਹਿਲਾ ਵਰਗ ਵਿੱਚ ਪਾਕਿਸਤਾਨ ਟੀਮ ਨੂੰ ਚੌਥੇ ਸਥਾਨ 'ਤੇ ਹੀ ਸਬਰ ਕਰਨਾ ਪਿਆ। ਤੀਜੇ ਸਥਾਨ ਲਈ ਇਥੇ ਖੇਡੇ ਗਏ ਮੈਚਾਂ ਵਿੱਚ ਪਹਿਲਾ ਖੇਡੇ ਗਏ ਮਹਿਲਾ ਵਰਗ ਦੇ ਮੁਕਾਬਲੇ ਵਿੱਚ ਡੈਨਮਾਰਕ ਨੇ ਪਾਕਿਸਤਾਨ ਨੂੰ 34-33 ਦੇ ਫਸਵੇਂ ਮੁਕਾਬਲੇ ਅਤੇ ਬਾਅਦ ਵਿੱਚ ਖੇਡੇ ਗਏ ਪੁਰਸ਼ ਵਰਗ ਦੇ ਮੈਚ ਵਿੱਚ ਅਮਰੀਕਾ ਨੇ ਇੰਗਲੈਂਡ ਨੂੰ 62-27 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।ਪੁਰਸ਼ ਵਰਗ ਵਿੱਚ ਅਮਰੀਕਾ ਦੀ ਟੀਮ ਨੇ 51 ਲੱਖ ਰੁਪਏ ਅਤੇ ਮਹਿਲਾ ਵਰਗ ਵਿੱਚ ਡੈਨਮਾਰਕ ਟੀਮ ਨੇ 25 ਲੱਖ ਰੁਪਏ ਦੀ ਇਨਾਮ ਰਾਸ਼ੀ ਵੀ ਜਿੱਤੀ। ਇੰਗਲੈਂਡ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪੁੱਜੀ ਸੀ ਭਾਵੇਂ ਉਹ ਤਮਗਾ ਜਿੱਤਣ ਤੋਂ ਵਾਂਝੀ ਹੋ ਗਈ ਫੇਰ ਵੀ ਕੈਨੇਡਾ ਨੂੰ ਲੀਗ ਮੈਚ ਵਿੱਚ ਹਰਾਉਣ ਵਾਲੀ ਇੰਗਲੈਂਡ ਨੇ ਪਹਿਲੀ ਵਾਰ ਪਹਿਲੀਆਂ ਚਾਰ ਟੀਮਾਂ ਵਿੱਚ ਸ਼ੁਮਾਰ ਹੋ ਕੇ ਅਗਲੇ ਸਾਲਾਂ ਲਈ ਦਾਅਵਾ ਮਜ਼ਬੂਤ ਕੀਤਾ। ਦੂਜੇ ਪਾਸੇ ਮਹਿਲਾ ਵਰਗ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀ ਪਾਕਿਸਤਾਨ ਦੀ ਟੀਮ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਚੌਥਾ ਸਥਾਨ ਹਾਸਲ ਕੀਤਾ ਜਦੋਂ ਕਿ ਪਿਛਲੇ ਸਾਲ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਖੇਡਣ ਆਈ ਡੈਨਮਾਰਕ ਦੀ ਟੀਮ ਨੇ ਪਿਛਲੇ ਸਾਲ ਜਲੰਧਰ ਵਿਖੇ ਹੀ ਤੀਜਾ ਸਥਾਨ ਹਾਸਲ ਕੀਤਾ ਸੀ ਅਤੇ ਇਸ ਵਾਰ ਵੀ ਉਹ ਆਪਣੀ ਪੁਜ਼ੀਸਨ ਬਰਕਰਾਰ ਰੱਖਣ ਵਿੱਚ ਸਫਲ ਰਹੀ।

ਫਲੱਡ ਲਾਈਟਾਂ ਹੇਠ ਦੇਰ ਸ਼ਾਮ ਖੇਡੇ ਗਏ ਤੀਜੇ ਸਥਾਨ ਦੇ ਕੁਆਲੀਫਿਕੇਸ਼ਨ ਮੈਚਾਂ ਦਾ ਉਦਘਾਟਨ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ ਦੇ ਮੰਤਰੀ ਸ. ਸਰਵਣ ਸਿੰਘ ਫਿਲੌਰ, ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ, ਖੇਡਾਂ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਤੇ ਮੁੱਖ ਸੰਸਦੀ ਸਕੱਤਰ ਸ੍ਰੀ ਅਵਿਨਾਸ਼ ਚੰਦਰ  ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰ ਕੇ ਕੀਤੀ। ਮਹਿਲਾ ਵਰਗ ਦਾ ਮੈਚ ਬਹੁਤ ਫਸਵਾਂ ਰਿਹਾ। ਡੈਨਮਾਰਕ ਟੀਮ ਅੱਧੇ ਸਮੇਂ ਤੱਕ 19-14 ਨਾਲ ਅੱਗੇ ਸੀ ਪਰ ਦੂਜੇ ਅੱਧ ਵਿੱਚ ਪਾਕਿਸਤਾਨ ਦੀ ਟੀਮ ਨੇ ਇਕ ਵਾਰ ਤਾਂ ਡੈਨਿਸ਼ ਟੀਮ ਨੂੰ ਵਖਤ ਪਾ ਦਿੱਤਾ ਪਰ ਡੈਨਿਸ਼ ਟੀਮ ਅੰਤ ਤੱਕ ਲੀਡ ਕਾਇਮ ਰੱਖਦੀ ਹੋਈ ਸਿਰਫ ਇਕ ਅੰਕ ਦੇ ਫਰਕ (34-33) ਨਾਲ ਜਿੱਤ ਕੇ ਤੀਜਾ ਸਥਾਨ ਹਾਸਲ ਕਰਨ ਵਿੱਚ ਸਫਲ ਰਹੀ।ਪੁਰਸ਼ ਵਰਗ ਦੇ ਕੁਆਲੀਫਿਕੇਸ਼ਨ ਮੈਚ ਵਿੱਚ ਅਮਰੀਕਾ ਦੇ ਖਿਡਾਰੀਆਂ ਨੇ ਬਿਹਤਰ ਖੇਡ ਦਿਖਾਉਂਦਿਆਂ ਇੰਗਲੈਂਡ ਦਾ ਪਹਿਲੀ ਵਾਰ ਕੋਈ ਤਮਗਾ ਜਿੱਤਣ ਦਾ ਸੁਫਨਾ ਚਕਨਾਚੂਰ ਕਰ ਦਿੱਤਾ। ਅਮਰੀਕਾ ਦੀ ਟੀਮ ਅੱਧੇ ਸਮੇਂ ਤੱਕ 28-17 ਨਾਲ ਅੱਗੇ ਸੀ ਅਤੇ ਅੰਤ ਵਿੱਚ 62-27 ਅੰਕਾਂ ਦੇ ਫਰਕ ਨਾਲ ਮੈਚ ਜਿੱਤ ਲਿਆ। ਅਮਰੀਕਾ ਦੇ ਰੇਡਰਾਂ ਵਿੱਚੋਂ ਧਰਮਜੀਤ ਸੰਧੂ ਤੇ ਜੀਸਸ ਨੇ 15-15 ਅੰਕ ਲਏ ਜਦੋਂ ਕਿ ਜਾਫੀ ਮੀਕ ਸਿਆਟਲ ਨੇ 10 ਤੇ ਨਵਪ੍ਰੀਤ ਨੇ 5 ਜੱਫੇ ਲਾਏ। ਇੰਗਲੈਂਡ ਵੱਲੋਂ ਸਿਰਫ ਰੇਡਰ ਅਵਤਾਰ ਤਾਰੀ ਨੇ 9 ਅੰਕ ਅਤੇ ਜਾਫੀ ਅਮਨਦੀਪ ਰਿਆੜ ਨੇ 2 ਜੱਫੇ ਲਾ ਕੇ ਥੋੜਾਂ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ।ਅੱਜ ਦੇ ਮੈਚਾਂ ਦੌਰਾਨ ਖੇਡ ਵਿਭਾਗ ਦੇ ਸਕੱਤਰ ਸ੍ਰੀ ਅਸ਼ੋਕ ਕੁਮਾਰ ਗੁਪਤਾ, ਖੇਡ ਲਿਵਭਾਗ ਦੇ ਡਾਇਰੈਕਟਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ, ਵਿਸ਼ਵ ਕੱਪ ਲਈ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਇਕਬਾਲ ਸਿੰਘ ਸੰਧੂ ਆਦਿ ਹਾਜ਼ਰ ਸਨ।

 

Tags: sikander singh , sikander singh malooka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD