Thursday, 04 June 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ

 

ਗੜਸ਼ੰਕਰ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਦੇ ਨਵੀਨੀਕਰਨ ਦੀ ਰਾਣਾ ਕੇ ਪੀ ਸਿੰਘ ਨੇ ਕੀਤੀ ਸੁਰੂਆਤ

12 ਪੁੱਲਾਂ ਦੀ ਉਸਾਰੀ ਨਾਲ ਹਲਕੇ ਵਿਚ ਸੜਕੀ ਨੈਟਵਰਕ ਮਜਬੂਤ ਹੋਵੇਗਾ: ਰਾਣਾ ਕੇ.ਪੀ ਸਿੰਘ

5 Dariya News

5 Dariya News

5 Dariya News

ਸ੍ਰੀ ਅਨੰਦਪੁਰ ਸਾਹਿਬ , 04 Jan 2020

Last updated on: Jan 04, 2020, 00:00 IST

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸੀ੍ਰ ਨੈਣਾ ਦੇਵੀ, ਤਖਤ ਸ੍ਰੀ ਕੇਸਗੜ ਸਾਹਿਬ ਤੋ ਗੜਸੰਜਾਣ ਵਾਲੀ ਸੜਕ ਦੇ ਨਵੀਨੀਕਰਨ ਦੀ ਅੱਜ ਸੁਰੂਆਤ ਹੋਣ ਦੇ ਨਾਲ ਇਸ ਇਲਾਕੇ ਦੇ ਦਰਜਨਾ ਪਿੰਡਾ ਅਤੇ ਸ਼ਹਿਰਾ ਦੇ ਲੋਕਾ ਦੀ ਚਿਰਕਾਲੀ ਮੰਗ ਪੂਰੀ ਹੋ ਗਈ ਹੈ।ਉਨ੍ਹਾਂ ਇਸ ਸੜਕ ਦੇ ਨਵੀਨੀਕਰਨ ਦੇ ਕੰਮ ਸੁਰੂ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਵਿਸੇਸ਼ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।ਅੱਜ ਅਗੰਮਪੁਰ ਚੋਕ ਵਿਚ ਸਪੀਕਰ ਰਾਣਾ ਕੇ.ਪੀ ਸਿੰਘ ਨੇ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਦੀ ਹਾਜਰੀ ਵਿਚ ਨਾਰੀਅਲ ਤੋੜ ਕੇ ਸ੍ਰੀ ਅਨੰਦਪੁਰ ਸਾਹਿਬ ਤੋ ਗੜ੍ਹਸ਼ੰਕਰ ਜਾਣ ਵਾਲੀ ਸੜਕ ਦੇ ਜਿਲਾ ਰੂਪਨਗਰ ਅਧੀਨ ਪੈਦੇ ਕਾਹਨਪੁਰ ਖੂਹੀ ਤੱਕ ਦੇ ਕੰਮ ਦੀ ਸੁਰੂਆਤ ਕੀਤੀ। ਉਨਾ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਤੋ ਕਾਹਨਪੁਰ ਖੂਹੀ ਤੱਕ ਬਣਨ ਵਾਲੀ 16.77 ਕਿ.ਮੀ ਸੜਕ ਦੀ ਚੋੜਾਈ 10 ਮੀਟਰ ਹੋਵੇਗੀ। ਜਿਸ ਦੇ ਅੱਪਗ੍ਰੇਡੇਸ਼ਨ ਉਤੇ 1817.33 ਲੱਖ ਰੁਪਏ ਖਰਚ ਆਣਗੇ। ਇਸ ਦੇ ਮੈਨਟੇਨਿਸ ਉਤੇ 83.70 ਲੱਖ ਰੁਪਏ ਰੱਖੇ ਗਏ ਹਨ।ਜਿਸ  ਨਾਲ ਇਸ ਸੜਕ ਦੇ ਨਵੀਨੀਕਰਨ ਉਤੇ ਕੁੱਲ 1900.93 ਲੱਖ ਰੁਪਏ ਲਾਗਤ ਆਵੇਗੀ। ਉਨਾ ਦੱਸਿਆ ਕਿ ਇਸ ਸੜਕ ਤੇ ਸਤਲੁਜ਼ ਦਰਿਆ ਉਤੇ ਪੈਦੇ ਪੁੱਲਾ  ਦੀ ਮੁਰੰਮਤ ਸਤਲੁਜ਼ ਪੁੱਲ ਲੰਬਾਈ 1006 ਮੀ., ਦਬੜ ਖੱਡ ਪੁੱਲ ਦੀ ਲੰਬਾਈ 116 ਮੀ., ਕਾਹਨਪੁਰ ਖੂਹੀ ਪੁੱਲ 40 ਮੀ. ਦੀ ਮੁਰੰਮਤ ਦੀ ਇਸ ਸੜਕ ਦੇ ਨਾਲ ਹੀ ਕਰਵਾਈ ਜਾਵੇਗੀ ਅਤੇ ਇਸ ਸਾਰੇ ਕੰਮ ਉਤੇ 2019.93 ਲੱਖ ਰੁਪਏ ਖਰਚ ਆਉਣਗੇ। ਇਸ ਉਪਰੰਤ ਰਾਣਾ ਕੇ.ਪੀ ਸਿੰਘ ਨੇ ਨੈਣਾ ਦੇਵੀ ਰੋਡ ਉਤੇ ਸ੍ਰੀ ਅਨੰਦਪੁਰ ਸਾਹਿਬ ਤੋ ਮਾਤਾ ਸ੍ਰੀ ਨੈਣਾ ਦੇਵੀ ਸੜਕ ਦਾ ਪੰਜਾਬ ਦੀ ਹੱਦ ਵਿਚ ਪੈਦੇ ਕੋਲਾ ਵਾਲੇ ਟੋਬੇ ਤੱਕ ਦੇ ਕੰਮ ਦੀ ਸੁਰੂਆਤ ਵੀ ਕੀਤੀ। 6.44 ਕਿ.ਮੀ ਇਸ ਸੜਕ ਉਤੇ 4 ਕਰੋੜ ਰੁਪਏ ਖਰਚ ਆਉਣਗੇ ਅਤੇ ਇਹ ਸਾਲ 2020 ਵਿਚ ਲੋਕਾ ਨੁੰ ਸਮਰਪਿਤ ਕਰ ਦਿਤੀ ਜਾਵੇਗੀ।ਰਾਣਾ ਕੇ.ਪੀ ਸਿੰਘ ਨੇ ਇੱਕ ਭਰਵੇ ਅਤੇ ਪ੍ਰਭਾਵਸ਼ਾਲੀ ਇਕੱਠ ਨੁੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਣ ਵਾਲੇ ਇਸ ਖੇਤਰ ਦੇ ਲੋਕਾ ਦੀ ਇਹ ਬਹੁਤ ਲੰਬੇ ਸਮੇ ਤੋ ਵੱਡੀ ਮੰਗ ਸੀ ਕਿ ਸੈਲਾਨੀਆ, ਸ਼ਰਧਾਲੂਆ ਅਤੇ ਆਮ ਲੋਕਾ ਦੇ ਆਉਣ ਜਾਣ ਵਾਲੇ ਇਸ ਪ੍ਰਮੁੱਖ ਮਾਰਗ ਦੀ ਹਾਲਤ ਬੇਹੱਦ ਤਰਸਯੋਗ ਹੈ। ਪੰਜਾਬ ਸਰਕਾਰ ਨੇ ਜੂਨ 2019 ਵਿਚ ਇਸ ਸੜਕ ਨੁੰ ਆਪਣੇ ਪੱਧਰ ਤੇ ਅਪਗ੍ਰੇਡ ਕਰਨ ਦਾ ਐਲਾਨ ਕੀਤਾ ਸੀ।ਜਿਸ ਦੀ ਸਮੁੱਚੀ ਪਰਕਿਰਿਆ ਮੁਕੰਮਲ ਕਰਵਾ ਕੇ ਅੱਜ ਕੰਮ ਸੁਰੂ ਕਰਵਾ ਦਿੱਤਾ ਹੈ। ਉਨਾ ਕਿਹਾ ਕਿ ਪਹਿਲਾ ਵੀ ਸਰਕਾਰਾ ਅਤੇ ਸਿਆਸੀ ਆਗੂਆ ਨੇ ਇਸ ਸੜਕ ਦੇ ਨਿਰਮਾਣ, ਨਵੀਨੀਕਰਨ ਜਾ ਮੁਰੰਮਤ ਦੇ ਐਲਾਨ , ਦਾਅਵੇ ਅਤੇ ਵਾਅਦੇ ਕੀਤੇ ਸਨ ਜ਼ੋ ਕੋਰੇ ਝੂਠ ਸਿੱਧ ਹੋਏ। ਅੱਜ ਅਸੀ ਇਸ ਸੜਕ ਦਾ ਕੰਮ ਸੁਰੂ ਕਰਵਾਇਆ ਹੈ। ਜਿਸ ਦੇ ਲਈ ਸਥਾਨਕ ਲੋਕ ਨਿਰਮਾਣ ਵਿਭਾਗ ਦੀ ਅਧਿਕਾਰੀਆ ਇਸਉਤੇ ਨਜਰ ਰੱਖ ਕੇ ਮੁਕੰਮਲ ਕਰਵਾਉਣ ਦੇ ਨਿਰਦੇਸ ਦਿੱਤੇ ਹਨ।

ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਸ੍ਰੀ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਦਾ ਜ਼ੋ ਵਾਅਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ ਉਸ ਨੁੰ ਅਸੀ ਪੁਰੀ ਤਰਾਂ ਸਿਰੇ ਲਗਾਵਾਗੇ। ਉਨ੍ਹਾਂ ਕਿਹਾ ਕਿ ਚੰਗਰ ਦੀ ਲਿਫਟ ਇਰੀਗੇਸ਼ਨ ਸਕੀਮ ਜ਼ੋ ਜੰਗਲਾਤ ਮਹਿਕਮੇ ਦੇ ਤਕਨੀਕੀ ਅੜਿੱਕੇ ਕਾਰਨ ਰੁਕ ਗਈ ਸੀ ਉਹ ਅਗਲੇ 15 ਦਿਨਾ ਵਿਚ ਜ਼ੋਰਾ ਸ਼ੋਰਾ ਨਾਲ ਸੁਰੂ ਹੋ ਜਾਵੇਗੀ। ਉਨਾ ਕਿਹਾ ਕਿ ਦਹਾਕਿਆ ਪੁਰਾਣੀ ਖਰੋਟਾ ਰੇਲਵੇ ਅੰਡਰ ਪਾਸ ਦੀ ਮੰਗ ਪੂਰੀ ਕਰ ਦਿੱਤੀ ਹੈ ਜਲਦੀ ਹੀ ਇਸ ਨੂੰ ਵੀ ਲੋਕ ਅਰਪਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ 12 ਪੁਲਾ ਦੀ ਉਸਾਰੀ ਦਾ ਕੰਮ ਜਲਦੀ ਸੁਰੂ ਹੋ ਜਾਵੇਗਾ। ਜਿਸ ਨਾਲ ਸੜਕੀ ਨੈਟਵਰਕ ਮਜਬੂਤ ਹੋਵੇਗਾ, ਲੋਕਾ ਨੁੰ ਆਵਾਜਾਈ ਲਈ ਨਜਦੀਕੀ ਪਹੁੰਚ ਮਾਰਗ ਮਿਲਣਗੇ ਅਤੇ ਉਨਾ ਦੇ ਸਮੇ ਅਤੇ ਪੈਸੇ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਵੱਡੇ ਪਿੰਡਾ ਵਿਚ ਕਮਿਉੂਨਿਟੀ ਸੈਟਰ ਉਸਾਰੇ ਜਾ  ਰਹੇ ਹਨ, ਲੋਕਾ ਨੁੰ ਸਾਲ 2021 ਦੇ ਆਉਣ ਤੱਕ ਚੱਲ ਰਹੇ ਜਾ ਸੁਰੂ ਹੋਣ ਵਾਲੇ ਸਾਰੇ ਵਿਕਾਸ ਦੇ ਪ੍ਰੋਜੈਕਟ ਹਰ ਹਾਲਤ ਵਿਚ ਸਮਰਪਿਤ ਹੋਣਗੇ। ਉਨਾ ਕਿਹਾ ਕਿ ਅਸੀ ਜ਼ੋ ਵੀ ਵਾਅਦੇ ਇਸ ਇਲਾਕੇ ਦੇ ਲੋਕਾ ਨਾਲ ਕੀਤੇ ਹਨ ਉਹ ਸਾਡੇ ਲਈ ਪਵਿੱਤਰ ਸੁਗੰਧ ਦੀ ਤਰਾਂ ਹਨ ਕਿਉਕਿ ਲੋਕਾ ਨੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਇਹ ਮਾਣ ਬਖਸ਼ਿਆ ਹੈ।ਇਸ ਮੋਕੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਜਿਲਾ ਪ੍ਰੀਸਦ ਦੀ ਚੇਅਰ ਪਰਸਨ ਕ੍ਰਿਸ਼ਨਾ ਦੇਵੀ, ਪੰਚਾਇਤ ਸੰਮਤੀ ਦੇ ਚੇਅਰਮੈਨ ਚੋੰਧਰੀ ਰਕੇਸ ਮਹਿਲਮਾ, ਨਗਰ ਕੋਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਪੀ.ਆਰ.ਟੀ.ਸੀ ਦੇ ਡਾਇਰੈਕਟਰ ਕਮਲਦੇਵ ਜ਼ੋਸ਼ੀ, ਨਰਿੰਦਰ ਸੈਣੀ, ਸੰਜੀਵਨ ਰਾਣਾ, ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਹਰਬੰਸ ਲਾਲ ਮਹਿਦਲੀ, ਰਾਣਾ ਰਾਮ ਸਿੰਘ, ਸਵਰਨ ਸਿੰਘ, ਰਾਣਾ ਨਿਰੰਜਣ ਸਿੰਘ, ਕਾਰਜਕਾਰੀ ਇੰ. ਪੀ.ਡਬਲਯੂ.ਡੀ ਵਿਸ਼ਾਲ ਗੁਪਤਾ ਅਤੇ ਹੋਰ ਪੰਤਵੰਤੇ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜਰ ਸਨ। ਰਾਣਾ ਰਣਬਹਾਦੁਰ ਸਿੰਘ ਨੇ ਸਪੀਕਰ ਰਾਣਾ ਕੇ.ਪੀ ਸਿੰਘ ਦਾ ਇਲਾਕਾ ਵਾਸੀਆ ਵਲੋ ਵਿਸੇਸ ਧੰਨਵਾਦ ਕੀਤਾ।

 

Tags: Rana Kanwarpal Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD