ਸਿੱਖਿਆ ਮੰਤਰੀ ਵਲੋ ਵਿਭਾਗ ਵਿਚ ਬਦਲੀਆਂ ਤੇ ਮੁਕੰਮਲ ਰੋਕ
Web Admin
5 ਦਰਿਆ ਨਿਊਜ਼
ਚੰਡੀਗੜ੍ਹ , 06 Nov 2013
Last updated on: Nov 06, 2013, 00:00 IST
ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਕੂਲਾਂ ਵਿਚ ਤਾਇਨਾਤ ਅਧਿਆਪਕਾਂ ਦੀਆਂ ਬਦਲੀਆਂ ਤੇ 31 ਮਾਰਚ, 2014 ਤੱਕ ਮੁਕੰਮਲ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਸਿੱਖਿਆ ਮੰਤਰੀ ਨੇ ਸਮੂਹ ਜਿਲਾ੍ਹ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਸਕੂਲਾਂ ਵਿਚ ਤਾਇਨਾਤ ਅਧਿਆਪਕਾਂ ਦੀ ਮੌਜੂਦਾ ਸਥਿਤੀ ਸਬੰਧੀ ਇਕ ਵਿਸਤ੍ਰਤ ਰਿਪੋਰਟ ਤਿਆਰ ਕਰਕੇ ਸਕੂਲਾਂ ਵਿਚ ਤਾਇਨਾਤ ਅਧਿਆਪਕਾਂ ਦਾ ਵੇਰਵਾ ਭੇਜਣ ਤਾਂ ਜੋ ਭਵਿੱਖ ਵਿਚ ਸਕੂਲਾਂ ਅੰਦਰ ਅਧਿਆਪਕਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।