Thursday, 23 July 2026

 

 

ਖ਼ਾਸ ਖਬਰਾਂ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ ਸਰਕਾਰੀ ਪੈਸੇ ਨਾਲ ਮੁੱਖ ਮੰਤਰੀ ਦੀ ਤਸਵੀਰ ਦਾ ਪ੍ਰਚਾਰ ਬੰਦ ਕਰੇ ਪੰਜਾਬ ਸਰਕਾਰ: ਕੁਲਜੀਤ ਸਿੰਘ ਬੇਦੀ ਮੁੱਖ ਮੰਤਰੀ ਸਿਹਤ ਯੋਜਨਾ ਦੇ 50.3 ਲੱਖ ਤੋਂ ਵੱਧ ਈ-ਸਿਹਤ ਕਾਰਡ ਜਾਰੀ - ਡਾ. ਬਲਬੀਰ ਸਿੰਘ ਮੁੱਖ ਮੰਤਰੀ ਰਸੋਈ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਮਟੌਰ ਵਿਖੇ 900 ਮਹਿਲਾਵਾਂ ਨੂੰ ਵੰਡੀਆਂ ਰਸੋਈ ਕਿੱਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ

 

ਜ਼ਿਲ੍ਹਾ ਲੋਕ ਸੰਪਰਕ ਅਫਸਰ ਤੇਜਾ ਸਿੰਘ ਨੂੰ ਸੇਵਾਮੁਕਤ ਹੋਣ 'ਤੇ ਦਿੱਤੀ ਨਿੱਘੀ ਵਿਦਾਇਗੀ,

ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਹੋਇਆ ਪ੍ਰਭਾਵਸ਼ਾਲੀ ਸਮਾਗਮ ਯਾਦਗਾਰੀ ਹੋ ਨਿਬੜਿਆ

Web Admin

Web Admin

5 Dariya News

ਮੋਗਾ , 30 Nov 2019

Last updated on: Nov 30, 2019, 00:00 IST

ਅੱਜ ਮੋਗਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ  ਸੰਦੀਪ ਹੰਸ ਦੀ ਅਗਵਾਈ ਵਿਚ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਤੇਜਾ ਸਿੰਘ ਨੂੰ ਸੇਵਾਮੁਕਤ ਹੋਣ 'ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸaਨਰ-ਕਮ-ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ,  ਜ਼ਿਲ੍ਹਾ ਖੇਡ ਅਫਸਰ ਬਲਵੰਤ ਸਿੰਘ ਤੋਂ ਇਲਾਵਾ ਸੀਨੀਅਰ ਅਫਸਰ ਅਤੇ ਪੱਤਰਕਾਰ ਹਾਜ਼ਰ ਸਨ । ਇਸ ਮੌਕੇ ਜਿaਲ੍ਹਾ ਲੋਕ ਸੰਪਰਕ ਅਫaਸਰ ਤੇਜਾ ਸਿੰਘ ਦੇ ਪਰਿਵਾਰ ਵਿਚੋਂ ਉਨ੍ਹਾਂ ਦੀ ਪਤਨੀ ਅਮ੍ਰਿਤਪਾਲ ਕੌਰ, ਬੇਟੀ ਸੁਮਨਜੀਤ ਕੌਰ, ਜਵਾਈ ਸੰਦੀਪ ਸਿੰਘ ਅਤੇ ਦੋਹਤਾ ਗਗਨਦੀਪ ਸਿੰਘ ਵੀ ਹਾਜ਼ਰ ਸਨ।  ਪ੍ਰਿੰਟ ਮੀਡੀਆ ਅਤੇ ਇਲੈਕਟਰੌਨਿਕ ਮੀਡੀਆ ਦੇ ਵੱਖ ਵੱਖ ਅਦਾਰਿਆਂ ਦੇ ਨੁਮਾਇੰਦੇ ਅਤੇ ਪੱਤਰਕਾਰਾਂ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਆਖਿਆ ਕਿ ਡੀ ਪੀ ਆਰ ਓ ਤੇਜਾ ਸਿੰਘ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ ਜਿਹਨਾਂ ਨੇ ਲੋਕ ਸੰਪਰਕ ਵਿਭਾਗ ਵਿਚ ਪਦਉੱਨਤ ਹੁੰਦਿਆਂ ਆਪਣੀ ਸ਼ਖਸੀਅਤ ਦੇ ਪ੍ਰਭਾਵ ਨਾਲ ਅਹੁਦੇ ਦੀ ਸ਼ਾਨ ਨੂੰ ਵਧਾਇਆ। ਉਨ੍ਹਾਂ ਆਖਿਆ ਕਿ ਤਲਖ਼ ਹਾਲਾਤ ਵਿਚ ਵੀ ਕੰਮ ਕਰਦਿਆਂ ਉਨ੍ਹਾਂ ਹਮੇਸ਼ਾ ਆਪਣੇ ਨਰਮ ਸੁਭਾਅ ਅਤੇ ਦੂਰਅੰਦੇਸ਼ੀ ਸਦਕਾ ਹਰ ਡਿਊਟੀ ਨੂੰ ਸਰਅੰਜਾਮ ਦਿੱਤਾ। ਪੱਤਰਕਾਰਾਂ ਨੇ ਤਸਲੀਮ ਕੀਤਾ ਕਿ ਸ. ਤੇਜਾ ਸਿੰਘ ਦੀ ਕਾਬਲੀਅਤ ਦੀ ਬਦੌਲਤ ਹੀ ਪਿਛਲੇ 6 ਸਾਲਾਂ ਤੋਂ ਜ਼ਿਲ੍ਹੇ ਦਾ ਲੋਕ ਸੰਪਰਕ ਦਫਤਰ ਮੋਗੇ ਦੇ ਜ਼ਿਲ੍ਹੇ ਬਣਨ ਤੋਂ ਬਾਅਦ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਿਚ ਸਫ਼ਲ ਰਿਹਾ ਹੈ। ਇਸ ਮੌਕੇ ਸ. ਤੇਜਾ ਸਿੰਘ ਦੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਈ ਡਿਊਟੀ ਨੂੰ ਸੱਜਦਾ ਕਰਦਿਆਂ ਸਮੂਹ ਪੱਤਰਕਾਰਾਂ ਨੇ ਉਨ੍ਹਾਂ ਦੇ ਸਨਮਾਨ ਵਿਚ ਖੜ੍ਹੇ ਹੋ ਕੇ ਡੀ ਪੀ ਆਰ ਓ ਦਾ ਸਵਾਗਤ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਆਖਿਆ ਕਿ ਇਹ ਡੀ ਪੀ ਆਰ ਓ ਤੇਜਾ ਸਿੰਘ ਦੀ ਬਿਹਤਰ ਕਾਰਜਸ਼ੈਲੀ ਸਦਕਾ ਹੀ ਸੰਭਵ ਹੋ ਸਕਿਆ ਕਿ ਕਦੇ ਵੀ ਪ੍ਰਸਾਸ਼ਨ ਅਤੇ ਪ੍ਰੈਸ ਦਰਮਿਆਨ ਕਿਸੇ ਤਰਾਂ ਦੀ ਕੋਈ ਗਲਤ ਫਹਿਮੀ ਪੈਦਾ ਨਹੀਂ ਹੋਈ ਸਗੋਂ ਸਮੁੱਚੀ ਪਰਿਕਿਰਿਆ ਸਹਿਜਤਾ ਨਾਲ ਚੱਲਦੀ ਰਹੀ। ਉਹਨਾਂ ਡੀ ਪੀ ਆਰ ਓ ਨੂੰ ਭਵਿੱਖ ਵਿਚ ਚੰਗੀ ਸਿਹਤ ਲਈ ਕਾਮਨਾ ਕਰਦਿਆਂ ਪਹਿਲਾਂ ਦੀ ਤਰਾਂ ਕੰਮ ਵਿਚ ਮਸਰੂਫ਼ ਰਹਿਣ ਦੀ ਸਲਾਹ ਦਿੱਤੀ। 

ਇਸ ਮੌਕੇ ਡੀ ਪੀ ਆਰ ਓ ਸ. ਤੇਜਾ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਪ੍ਰਸ਼ਾਸਨ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਦਿੱਤੇ ਮਾਣ ਸਤਿਕਾਰ ਲਈ ਸ਼ੁਕਰੀਆ ਅਦਾ ਕਰਦਿਆਂ ਆਖਿਆ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੀਡੀਆ ਦੇ ਸਹਿਯੋਗ ਸਦਕਾ ਹੀ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕੇ ਹਨ।  ਪ੍ਰਸ਼ਾਸਨ ਅਤੇ ਮੀਡੀਆ ਵੱਲੋਂ ਮਿਲੇ ਪਿਆਰ ਤੋਂ ਭਾਵੁਕ ਹੋਏ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਤੇਜਾ ਸਿੰਘ ਨੇ ਆਖਿਆ ਕਿ ਅੱਜ ਜਿਨਾਂ ਵੱਡਾ ਸਨਮਾਨ ਉਹਨਾਂ ਨੂੰ ਦਿੱਤਾ ਗਿਆ ਹੈ ਉਸ ਲਈ ਉਹ ਆਖਰੀ ਸਾਹ ਤੱਕ ਰਿਣੀ ਰਹਿਣਗੇ। ਸਮਾਗਮ ਦੇ ਅੰਤ ਵਿਚ ਏ ਪੀ ਆਰ ਓ ਪਰਮਪ੍ਰੀਤ ਸਿੰਘ ਨਰੂਲਾ ਦੀ ਅਗਵਾਈ ਵਿਚ ਦਫਤਰ ਦੇ ਸਟਾਫ਼ ਸ. ਤੇਜਾ ਸਿੰਘ ਨੂੰ ਲੋਈ ਅਤੇ ਯਾਦਗਾਰੀ ਤੋਹਫ਼ੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੁੱਚੇ ਮੋਗਾ ਜ਼ਿਲ੍ਹੇ ਤੋਂ ਪਹੁੰਚੇ ਪੱਤਰਕਾਰਾਂ ਨੇ ਵੀ ਡੀ ਪੀ ਆਰ ਓ ਸ. ਤੇਜਾ ਸਿੰਘ ਨੂੰ ਸਨਮਾਨਿਤ ਕਰਦਿਆਂ ਯਾਦਗਾਰੀ ਤਸਵੀਰਾਂ ਖਿਚਵਾਈਆਂ।ਇਸ ਮੌਕੇ  ਗੁਰਪ੍ਰੀਤ ਸਿੰਘ ਗੋਪੀ ਰਾਊਕੇ ਜ਼ਿਲ੍ਹਾ ਇੰਚਾਰਜ ਜਗਬਾਣੀ, ਸਤਿਅਨ ਓਝਾ ਜ਼ਿਲ੍ਹਾ ਇੰਚਾਰਜ ਦੈਨਿਕ ਜਾਗਰਣ, ਮਨਪ੍ਰੀਤ ਸਿੰਘ ਮਲੇਆਣਾ ਜ਼ਿਲ੍ਹਾ ਇੰਚਾਰਜ ਪੰਜਾਬੀ ਜਾਗਰਣ, ਅਮਜਦ ਖ਼ਾਨ ਜ਼ਿਲ੍ਹਾ ਇੰਚਾਰਜ ਸਪੋਕਸਮੈਨ, ਹਰਬਿੰਦਰ ਸਿੰਘ ਭੂਪਾਲ ਜ਼ਿਲ੍ਹਾ ਇੰਚਾਰਜ ਦੈਨਿਕ ਭਾਸਕਰ, ਇਕਬਾਲ ਸਿੰਘ ਜ਼ਿਲ੍ਹਾ ਇੰਚਾਰਜ ਪਹਿਰੇਦਾਰ, ਸ਼ਮਸ਼ੇਰ ਸਿੰਘ ਗਾਲਿਬ ਅਜੀਤਵਾਲ, ਜਗਸੀਰ ਸ਼ਰਮਾ ਜਗਬਾਣੀ ,ਲਛਮਣਜੀਤ ਸਿੰਘ ਪੁਰਬਾ ਹਮਦਰਦ ਟੀ ਵੀ ,ਨਵਦੀਪ ਸਿੰਘ ਮਹੇਸ਼ਰੀ ਜ਼ੀ ਟੀ ਵੀ , ਵਿਪਨ ਓਕਾੜਾ ਜਗਬਾਣੀ ਟੀ ਵੀ, ਸੂਰਜ ਜੈਨ ਪੀ ਟੀ ਸੀ, ਗੁਰਦੇਵ ਭੰਮ ਐੱਮ ਐੱਚ ਵਨ, ਜੁਗਿੰਦਰ ਸਿੰਘ ਫਾਸਟਵੇਅ, ਜਸ ਵਰਮਾ ਫਾਸਟਵੇਅ, ਮਹਿੰਦਰ ਸਿੰਘ ਰੱਤੀਆਂ ਪੰਜਾਬੀ ਟ੍ਰਿਬਿਊਨ, ਸਤੀਸ਼ ਕੁਮਾਰ ਧਰਮਕੋਟ ਜਗਬਾਣੀ,  ਸ਼ਿਵਾ, ਰਾਮ ਲੁਭਾਇਆ ਸ਼ਰਮਾ ਟਾਈਮ ਟੀਵੀ, ਸਤੀਸ਼ ਸਾਹਨੀ ਪੰਜਾਬ ਕੇਸਰੀ, ਸੰਜੀਵ ਕੁਮਾਰ ਅਰੋੜਾ ਆਪਣਾ ਪੰਜਾਬ ਨਿਊਜ ,ਰਜਿੰਦਰ ਕੁਮਾਰ , ਭੂਸ਼ਨ ਕੁਮਾਰ, ਰਾਜਵਿੰਦਰ ਸਿੰਘ ਰੌਂਤਾ ਪੰਜਾਬੀ ਟ੍ਰਿਬਿਊਨ, ਜਗਸੀਰ ਬਾਵਾ ਜਗਬਾਣੀ, ਸੁਖਦੇਵ ਸਿੰਘ ਖਾਲਸਾ ਅਜੀਤ, ਵਕੀਲ ਮਹਿਰੋਂ ਪੰਜਾਬੀ ਜਾਗਰਣ, ਸਰਬਜੀਤ ਸਿੰਘ ਰੌਲੀ ਚੜ੍ਹਦੀ ਕਲਾ, ਹੈਪੀ ਰੂਪ, ਵਿਕਾਸ ਕੁਮਾਰ ਗੁਲਾਟੀ ,ਬੂਟਾ ਸਿੰਘ, ਜੀਵਨ ਸਿੰਘ, ਇਕਬਾਲ ਕਲਿਆਣ ਜਗਬਾਣੀ, ਮੈਡਮ ਜਸ਼ਨ (ਦੂਰਦਰਸ਼ਨ ਜਲੰਧਰ ਅਤੇ ਆਲ ਇੰਡੀਆ ਰੇਡੀਓ ਚੰਡੀਗੜ੍ਹ )ਤੋਂ ਇਲਾਵਾ ਸਟਾਫ਼ ਮੈਂਬਰ ਸਰਬਜੀਤ ਕੌਰ, ਬਲਵਿੰਦਰ ਸਿੰਘ, ਪ੍ਰਗਟ ਸਿੰਘ, ਸੇਵਜੀਤ ਕੌਰ, ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।

 

Tags: DIPR Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD