ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿੱਚ ਜੱਲਿਆਂ ਵਾਲੇ ਬਾਗ ਦੇ ਸਾਕੇ ਸਬੰਧੀ ਪ੍ਰਦਰਸ਼ਨੀ ਦਾ ਆਗਾਜ਼ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ। ਆਰਟ ਐਂਡ ਕਲਚਰ ਹੈਰੀਟੇਜ਼ ਵਲੋਂ ਕਾਲਜ ਦੀ ਲਾਇਬ੍ਰੇਰੀ ਵਿਖੇ ਲਗਾਈ ਗਈ ਇਹ 8 ਰੋਜਾ ਪ੍ਰਦਰਸ਼ਨੀ 16 ਸਤੰਬਰ ਤੱਕ ਚੱਲੇਗੀ। ਜੱਲਿਆ ਵਾਲੇ ਬਾਗ ਦੇ ਸਾਕੇ ਨੂੰ ਦਰਸਾਉਂਦੀ ਹੋਈ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਪਹਿਲੇ ਦਿਨ ਕਾਲਜ ਦੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਅ।ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਨਾਂ ਨੂੰ ਅਜਿਹੀਆਂ ਮਹੱਤਵਪੂਰਨ ਘਟਨਾਵਾਂ ਦੀ ਸੰਪਰੂਨ ਜਾਣਕਾਰੀ ਹੋਵੇ। ਅੱਜ ਦੀ ਇਹ ਪ੍ਰਦਰਸ਼ਨੀ ਸਾਨੂੰ ਉਸ ਕਾਲੇ ਸਾਕੇ ਦੀ ਯਾਦ ਦਿਵਾਉਂਦੀ ਹੈ ਜਦੋਂ ਸਾਡਾ ਮੁਲਕ ਗੁਲਾਮ ਸੀ। ਇਹ ਪ੍ਰਦਰਸ਼ਨੀ ਜੱਲਿਆ ਵਾਲੇ ਬਾਗ ਦੇ ਘਟਨਾਕ੍ਰਮ ਦੇ ਹਰ ਪਹਿਲੂ ਨੂੰ ਵਿਸਥਾਰਪੂਰਵਕ ਦਰਸਾਉਂਦੀ ਹੈ। ਇਸ ਮੌਕੇ ਕਾਲਜ ਵਿਚ ਪੜਦੇ ਵਿਦਿਆਰਥੀਆਂ ਵਲੋਂ ਉਸ ਸਮੇਂ ਦੀਆਂ ਹੱਥ ਲਿਖਤ ਅਤੇ ਵੱਖ-ਵੱਖ ਫੋਟੋਆਂ ਰਾਹੀਂ ਜੱਲਿਆ ਵਾਲਾ ਬਾਗ ਦੇ ਕਤਲਿਆਮ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ ਗਈ ਅਤੇ ਉਨਾਂ ਨੂੰ ਪਤਾ ਲੱਗਿਆ ਕਿ ਇਹ ਮਹੱਤਵਪੂਰਨ ਘਟਨਾ ਕਦੋਂ, ਕਿਵੇਂ, ਕਿਉਂ ਅਤੇ ਕਿੱਥੇ ਵਾਪਰੀ।ਪਾਰਟੀਸ਼ਨ ਮਿਊਜ਼ੀਅਮ ਅਤੇ ਆਰਟਸ, ਕਲਚਰ ਹੈਰੀਟੇਜ਼ ਟਰੱਸਟ ਦੇ ਓਪਰੇਸ਼ਨ ਅਫ਼ਸਰ ਪਰੀ ਬਾਈਸ਼ਯਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਅਪ੍ਰੈਲ 1919 ਨੂੰ ਅਮ੍ਰਿਤਸਰ ਦੇ ਜੱਲਿਆ ਵਾਲੇ ਬਾਗ ਦੇ ਸਾਕੇ ਨਾਲ ਸਬੰਧਤ ਤਸਵੀਰਾਂ, ਉਸ ਸਮੇਂ ਦੇ ਅਖ਼ਬਾਰਾਂ ਦੀਆਂ ਕਾਤਰਾਂ ਅਤੇ ਸਬੰਧਤ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਪ੍ਰਦਰਸ਼ਨੀ ਵਿੱਚ ਭਾਰੀ ਗਿਣਤੀ ਵਿਚ ਕਾਲਜ ਅਤੇ ਬਾਹਰੋਂ ਆਏ ਵਿਦਿਆਰਥੀਆਂ ਵਲੋਂ ਇਸ ਪ੍ਰਦਰਸ਼ਨੀ ਤੋਂ ਜੱਲਿਆਂ ਵਾਲੇ ਬਾਗ ਦੇ ਸਾਕੇ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰਿਸੀਪਲ ਪ੍ਰੋ: ਜਯੋਤੀ ਪ੍ਰਕਾਸ਼, ਡਾ. ਗੁਰਜੀਤ ਮਾਨ ਅਤੇ ਪ੍ਰੋਫੈਸਰ ਸ਼੍ਰੀ ਅਨਿਲ ਭਾਰਤੀ ਤੋਂ ਇਲਾਵਾ ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।