Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਮੋਹਾਲੀ ਪੁਲਿਸ ਨੇ ਅੰਨੇ ਕਤਲ ਕੇਸ ਨੂੰ 48 ਘੰਟਿਆਂ ਅੰਦਰ ਟਰੇਸ ਕੀਤਾ

Web Admin

Web Admin

5 Dariya News

ਐਸ.ਏ.ਐਸ ਨਗਰ , 11 Jul 2019

Last updated on: Jul 11, 2019, 00:00 IST

ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਪਿੰਡ ਛੱਤ ਵਿਖੇ ਮਿਤੀ 08./09.07.2019 ਦੀ ਦਰਮਿਆਨੀ ਰਾਤ ਨੂੰ ਫਾਰਮ ਹਾਊਸ ਪਰ 02 ਵਿਅਕਤੀਆਂ ਦੇ ਹੋਏ ਅੰਨੇ ਕਤਲ ਕੇਸ ਨੂੰ ਮੋਹਾਲੀ ਪੁਲਿਸ ਵੱਲੋਂ 48 ਘੰਟਿਆਂ ਅੰਦਰ ਟਰੇਸ ਕਰਕੇ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ| ਸ੍ਰ: ਭੁੱਲਰ ਨੇ ਇਸ ਸਬੰਧੀ ਡਿਟੇਲ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਿਤੀ 09.07.2019 ਨੂੰ ਸੁਭਾ ਰਾਜੇਸ਼ ਖਾਨ ਵਾਸੀ ਪਿੰਡ ਛੱਤ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਪਿਤਾ ਫਜਲਦੀਨ ਪੁੱਤਰ ਕਰੀਮੂਦੀਨ ਉਮਰ ਕਰੀਬ 62 ਸਾਲ ਜੋ ਕਿ ਆਰ.ਐਮ. ਸਿੰਗਲਾ ਦੇ ਫਾਰਮ ਹਾਉੂਸ ਜੋ ਕਿ ਛੱਤ ਪਿੰਡ ਦੀ ਹੱਦ ਵਿੱਚ ਪੈਦਾ ਹੈ, ਵਿਖੇ ਚੌਕੀਦਾਰੀ ਕਰਦਾ ਸੀ| ਇਸ ਫਾਰਮ ਹਾਊਸ ਦੇ ਨੇੜੇ ਹੀ ਇਕਬਾਲ ਸਿੰਘ ਵਾਸੀ ਪਿੰਡ ਛੱਤ ਦੀ ਜਮੀਨ ਹੈ, ਜੋ ਰਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਨਰਾਇਣਗੜ੍ਹ ਝੂੰਗੀਆਂ ਨੇ ਠੇਕੇ ਪਰ ਲਈ ਹੋਈ ਹੈ| ਜਿਥੇ ਉਸ ਨੇ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ ਹਨ ਅਤੇ ਅਜੇ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਪਿੰਡ ਰਾਘਵਪੁਰ ਥਾਣਾ ਮੀਨਾਪੁਰ ਜਿਲਾ ਮੁਜੱਫਰਪੁਰ (ਬਿਹਾਰ) ਉਮਰ ਕਰੀਬ 32 ਸਾਲ ਨੂੰ ਨੌਕਰ ਰੱਖਿਆ ਹੋਇਆ ਹੈ, ਜਿਸ ਕੋਲ ਮੁਦੱਈ ਦਾ ਪਿਤਾ ਅਕਸਰ ਗੱਲਾਂ-ਬਾਤਾਂ ਕਰਨ ਜਾਂ ਮੋਟਰ ਤੋਂ ਪਾਣੀ ਲੈਣ ਚਲਿਆ ਜਾਂਦਾ ਸੀ|  ਮਿਤੀ 09.07.19 ਨੂੰ ਜਦੋਂ ਸੁਭਾ ਮੁਦੱਈ ਉਸ ਦੇ ਪਿਤਾ ਫਜਲਦੀਨ ਲਈ ਫਾਰਮ ਹਾਊਸ ਪਰ ਚਾਹ ਲੈ ਕੇ ਗਿਆ ਤਾਂ ਉਸ ਦੇ ਪਿਤਾ ਦੀ ਖੂਨ ਨਾਲ ਲੱਥਪੱਥ ਲਾਸ਼ ਇਕਬਾਲ ਸਿੰਘ ਦੀ ਮੋਟਰ ਦੇ ਨੇੜੇ ਪਈ ਸੀ ਅਤੇ ਅਜੇ ਕੁਮਾਰ ਦੀ ਲਾਸ਼ ਵੀ ਇਸ ਮੋਟਰ ਦੇ ਨੇੜੇ ਮੰਜੇ ਪਰ ਖੂਨ ਨਾਲ ਲੱਥਪੱਥ ਪਈ ਸੀ| ਜਿਨ੍ਹਾਂ ਨੂੰ ਕੋਈ ਨਾ ਮਾਲੂਮ ਦੋਸੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ| ਮੁਦੱਈ ਰਾਜੇਸ਼ ਖਾਨ ਦੇ ਬਿਆਨ ਪਰ ਮੁਕੱਦਮਾ ਨੰਬਰ 237 ਮਿਤੀ 09.07.19 ਅ/ਧ 302,34 ਹਿੰ:ਦੰ: ਥਾਣਾ ਜੀਰਕਪੁਰ ਬਰਖਿਲਾਫ ਨਾ ਮਾਲੂਮ ਦੋਸ਼ੀਆਂ ਦੇ ਦਰਜ ਰਜਿਸਟਰ ਕੀਤਾ ਗਿਆ| 

 ਸ਼੍ਰ: ਭੁੱਲਰ ਨੇ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਦੋਹਰੇ ਅੰਨੇ ਕਤਲ ਕੇਸ ਦੇ ਹਾਲਾਤਾਂ ਦਾ ਮੌਕਾ ਪਰ ਨਿਰੀਖਣ ਕਰਨ ਉਪਰੰਤ  ਇਸ ਕੇਸ ਨੂੰ ਜਲਦੀ ਹੱਲ ਕਰਨ ਲਈ ਮੁਕੱਦਮਾ ਦੀ ਤਫਤੀਸ਼ ਵੱਖ-ਵੱਖ ਥਿਊਰੀਆਂ ਦੇ ਆਧਾਰਿਤ ਕਰਨ ਵਾਸਤੇ ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ. ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮੋਹਾਲੀ ਦੀ ਅਗਵਾਈ ਹੇਠ ਸ੍ਰੀ ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ. (ਇਨਵੈਸਟੀਗੇਸ਼ਨ) ਮੋਹਾਲੀ, ਸ੍ਰੀ ਗੁਰਬਖਸ਼ੀਸ਼ ਸਿੰਘ ਡੀ.ਐਸ.ਪੀ. ਸਰਕਲ ਡੇਰਾਬਸੀ, ਇੰਸਪੈਕਟਰ ਸਤਵੰਤ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ,  ਇੰਸਪੈਕਟਰ ਗੁਰਚਰਨ ਸਿੰਘ ਮੁੱਖ ਅਫਸਰ ਥਾਣਾ ਜੀਰਕਪੁਰ ਅਤੇ ਇੰਸਪੈਕਟਰ ਜੋਗਿੰਦਰ ਸਿੰਘ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਡਿਊਟੀ ਲਗਾਈ ਗਈ| ਇਸ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਵੱਖ-ਵੱਖ ਥਿਊਰੀਆਂ ਦੇ ਆਧਾਰਿਤ ਤਫਤੀਸ਼ ਕੀਤੀ ਗਈ, ਜਿਸ ਦੌਰਾਨ ਇਹ ਤਫਤੀਸ਼ੀ ਟੀਮ ਅਸਲ ਦੋਸ਼ੀ ਤੱਕ ਪਹੁੰਚਣ ਵਿੱਚ ਕਾਮਯਾਬ ਹੋਈ ਅਤੇ ਇਸ ਮੁਕੱਦਮਾ ਵਿੱਚ ਅਸ਼ੋਕ ਕੁਮਾਰ ਪੁੱਤਰ ਰਾਮ ਪ੍ਰਕਾਸ਼ ਪਾਸਵਾਨ ਵਾਸੀ ਪਿੰਡ ਸਕਰਵਿਹਾਰ ਥਾਣਾ ਸਮਸਤੀਪੁਰ ਜਿਲਾ ਸਮਸਤੀਪੁਰ (ਬਿਹਾਰ) ਹਾਲ ਵਾਸੀ ਮੋਟਰ ਪਰਮਜੀਤ ਸਿੰਘ ਪੁੱਤਰ ਰੁਲਦਾ ਰਾਮ ਵਾਸੀ ਪਿੰਡ ਛੱਤ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਅਤੇ ਇਸ ਦੋਹਰੇ ਕਤਲ ਕਾਂਡ ਦੇ ਸਾਥੀ ਦੋਸ਼ੀਆਂ ਸੰਤੋਸ਼ ਕੁਮਾਰ, ਸੂਰਜ ਕੁਮਾਰ, ਕ੍ਰਿਸ ਪੁੱਤਰਾਨ ਰਾਮਜਤਿਨ ਪਾਸਵਾਨ ਵਾਸੀ ਵਾਰਡ ਨੰਬਰ 5 ਪੰਚਪਰ ਰਸੇੜਾ ਜਿਲਾ ਸਮਸਤੀਪੁਰ (ਬਿਹਾਰ) ਦੀ ਗ੍ਰਿਫਤਾਰੀ ਲਈ ਪੁਲਿਸ ਪਾਰਟੀਆਂ ਬਿਹਾਰ ਲਈ ਰਵਾਨਾ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ| ਗ੍ਰਿਫਤਾਰ ਕੀਤੇ ਗਏ ਦੋਸ਼ੀ ਅਸ਼ੋਕ ਕੁਮਾਰ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਦੀ ਘਰਵਾਲੀ ਨਾਲ ਮ੍ਰਿਤਕ ਅਜੇ ਕੁਮਾਰ ਦੇ ਨਜਾਇਜ ਸਬੰਧ ਸਨ, ਜਿਸ ਨੂੰ ਉਸ ਨੇ ਇਥੋ ਜਾਣ ਲਈ ਕਿਹਾ ਸੀ, ਪ੍ਰੰਤੂ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਸੀ| ਜਿਸ ਕਰਕੇ ਉਸ ਨੇ ਆਪਣੇ ਭਾਣਜਿਆ ਨਾਲ ਸਲਾਹ-ਮਸ਼ਵਰਾ ਕਰਕੇ ਅਣਖ ਦੀ ਖਾਤਰ ਮਿਤੀ 08./09.07.2019 ਦੀ ਦਰਮਿਆਨੀ ਰਾਤ ਨੂੰ ਅਜੇ ਕੁਮਾਰ ਦਾ ਕਤਲ ਕਰ ਦਿੱਤਾ ਸੀ, ਵਾਰਦਾਤ ਦੌਰਾਨ ਕੁੱਤੇ ਭੌਕਣ ਦੀ ਆਵਾਜ ਸੁਣ ਕੇ ਜਦੋਂ ਫਜਲਦੀਨ ਨੇ ਨੇੜੇ ਆ ਕੇ ਲਲਕਾਰਾ ਮਾਰਿਆ ਤਾਂ ਉਸ ਦੇ ਭਾਣਜੇ ਕ੍ਰਿਸ਼ ਨੇ ਫਜਲਦੀਨ ਨੂੰ ਜੱਫਾ ਮਾਰ ਕੇ ਧਰਤੀ ਪਰ ਸੁਟ ਲਿਆ ਅਤੇ ਉਸ ਦੇ ਸਿਰ ਵਿੱਚ ਇੱਟਾਂ ਮਾਰ ਕੇ ਉਸ ਦਾ ਵੀ ਕਤਲ ਕਰ ਦਿੱਤਾ ਸੀ| ਦੋਸ਼ੀ ਅਸ਼ੋਕ ਕੁਮਾਰ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁਕੱਦਮਾ ਦੀ ਤਫਤੀਸ਼ ਜਾਰੀ ਹੈ| 

 

Tags: SSP Mohali , Crime News Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD