ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਵੋਟ ਬਣਾਉਣ ਤੋਂ ਰਹਿ ਗਏ ਨੌਜਵਾਨ ਵਿਅਕਤੀਆਂ ਨੂੰ ਰਜਿਸਟਰਡ ਕਰਨ ਅਤੇ ਮਰ ਚੁੱਕੇ ਵੋਟਰਾਂ ਦੇ ਨਾਂ ਵੋਟਰ ਸੂਚੀ ਵਿਚੋਂ ਕੱਟਣ ਲਈ ਅੱਜ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ਤੇ ਵਿਸ਼ੇਸ਼ ਕੈਂਪ ਲਗਾਏ ਗਏ ਤਾਂ ਜੋ ਹਰ ਇੱਕ ਯੋਗ ਨਾਗਰਿਕ ਦੀ ਵੋਟ ਬਣਾਈ ਜਾ ਸਕੇ। ਇਹ ਪ੍ਰਗਟਾਵਾ ਸ੍ਰੀ.ਚੰਦਰ ਗੈਂਦ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਬੂਥ ਲੈਵਲ ਅਫ਼ਸਰਾਂ ਦੇ ਕੰਮਾਂ ਦੀ ਚੈਕਿੰਗ ਕਰਨ ਉਪਰੰਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕਿਆ), ਡੀ.ਏ.ਵੀ ਕਾਲਜ ਫ਼ਾਰ ਵੁਮੈਨ ਫਿਰੋਜ਼ਪੁਰ ਛਾਉਣੀ, ਕੈਟ ਬੋਰਡ ਸਕੂਲ ਨਜ਼ਦੀਕ ਅਮਰ ਟਾਕੀ ਸਮੇਤ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਗਈ।ਡਿਪਟੀ ਕਮਿਸ਼ਨਰ ਸ੍ਰੀ.ਚੰਦਰ ਗੈਂਦ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਵੋਟਰ ਸੂਚੀ ਵਿਚ ਸ਼ਾਮਲ ਹੋਣ ਤੋਂ ਰਹਿ ਗਏ ਯੋਗ ਵਿਅਕਤੀਆਂ ਦੇ ਨਾਲ ਵਿਦਿਆਰਥੀਆਂ ਪਾਸੋਂ ਵੀ ਫਾਰਮ ਪ੍ਰਾਪਤ ਕੀਤੇ ਜਾਣਗੇ। ਇਸ ਲਈ ਯੋਗ ਵਿਅਕਤੀ ਆਨ ਲਾਈਨ ਅਪਲਾਈ ਕਰਨ ਤੋਂ ਇਲਾਵਾ, ਫਾਰਮ ਨੰ: 6 ਭਰ ਕੇ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੂੰ ਜਾਂ ਸਬੰਧਿਤ ਬੂਥ ਲੈਵਲ ਅਫ਼ਸਰ ਕੋਲ ਜਮ੍ਹਾ ਕਰਵਾ ਸਕਦੇ ਹਨ। ਇਹ ਫਾਰਮ ਡਾਕ ਦੁਆਰਾ ਜਾਂ ਐਨ.ਵੀ.ਐੱਸ ਪੋਰਟਲ ਤੇ ਜਾਂ ਭਾਰਤ ਚੋਣ ਦੇ ਕਮਿਸ਼ਨ ਵੱਲੋਂ ਆਥੋਰਾਈਜਡ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਆਨਲਾਈਨ ਭਰਿਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਅਗਲਾ ਕੈਪ 3 ਮਾਰਚ 2019 ਦਿਨ ਐਤਵਾਰ ਵੀ ਲਗਾਈਆਂ ਜਾਵੇਗਾ ਅਤੇ ਇਸ ਦਿਨ ਬੂਥ ਲੈਵਲ ਅਫ਼ਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਬੈਠਕੇ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਯੋਗ ਵੋਟਰਾਂ ਪਾਸੋਂ ਫਾਰਮ ਪ੍ਰਾਪਤ ਕਰਨਗੇ। ਉਨ੍ਹਾਂ ਬੀ.ਐਲ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਇਸ ਵਿਸ਼ੇਸ਼ ਮੁਹਿੰਮ ਦੀ ਦੂਜੀ ਗਤੀਵਿਧੀ ਅਧੀਨ ਮਰ ਚੁੱਕੇ ਵੋਟਰਾਂ ਦੇ ਨਾਵਾਂ ਨੂੰ ਵੋਟਰ ਸੂਚੀ ਵਿਚੋਂ ਹਟਾਉਣਗੇ ਅਤੇ ਉਨ੍ਹਾਂ ਇਸ ਕੰਮ ਲਈ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਕਿਹਾ ਕਿ ਉਹ ਆਪਣੇ ਹਲਕੇ ਦੇ ਜਨਮ/ਮੌਤ ਦਫ਼ਤਰ ਜਾਂ ਸਬੰਧਿਤ ਰਜਿਸਟਰਾਰ ਨਾਲ ਸੰਪਰਕ ਕਰ ਕੇ ਮਰ ਚੁੱਕੇ ਵਿਅਕਤੀਆਂ ਦੀ ਸੂਚੀ ਪ੍ਰਾਪਤ ਕਰਨਗੇ ਅਤੇ ਅਜਿਹੇ ਵੋਟਰਾਂ ਦੇ ਨਾਂ ਵੋਟਰ ਸੂਚੀ ਵਿਚੋਂ ਕੱਟ ਦਿੱਤੇ ਜਾਣਗੇ। ਉਨ੍ਹਾਂ ਸਮੂਹ ਨੌਜਵਾਨ ਜੋ ਕਿ 18 ਸਾਲ ਦੇ ਹੋ ਚੁੱਕੇ ਹਨ ਹੋ ਆਪਣੀ ਵੋਟ ਲਗਾਏ ਜਾ ਰਹੇ ਵਿਸ਼ੇਸ਼ ਕੈਪ ਦੌਰਾਨ ਆਪਣੇ ਹਲਕੇ ਦੇ ਬੀ.ਓ.ਐਲ ਪਾਸ ਜਾ ਕੇ ਜਾ ਫਿਰ ਆਨਲਾਈਨ ਅਪਲਾਈ ਕਰਕੇ ਵੱਧ ਤੋ ਵੱਧ ਵੋਟ ਬਣਵਾਉਣ ਤਾਂ ਜੋ ਆਗਾਮੀ ਲੋਕ ਸਭਾ ਚੋਣਾਂ ਵਿੱਚ ਆਪਣੇ ਵੋਟ ਦਾ ਇਸਤੇਮਾਲ ਕਰਕੇ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਣ।ਇਸ ਤੋ ਪਹਿਲਾ ਐਸ.ਡੀ.ਐਮ ਸ੍ਰੀ.ਅਮਿਤ ਗੁਪਤਾ ਨੇ ਵੀ ਪੋਲਿੰਗ ਬੂਥਾਂ ਤੇ ਲਗਾਏ ਗਏ ਵਿਸ਼ੇਸ਼ ਕੈਪ ਦਾ ਦੌਰਾ ਕੀਤਾ ਅਤੇ ਬੀ.ਐਲ.ਓਜ਼ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਵੱਲੋਂ ਡੀ.ਸੀ. ਮਾਡਲ ਸਕੂਲ ਫ਼ਿਰੋਜ਼ਪੁਰ ਛਾਉਣੀ, ਕਰਿਆ ਪਹਿਲਵਾਨ, ਕੈਨਾਲ ਕਲੋਨੀ, ਖਾਈ ਫੇਮੇ ਕੀ ਸਮੇਤ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਅਤੇ ਗੈਰ ਹਾਜ਼ਰ ਪਾਏ ਜਾਣ ਵਾਲੇ ਬੀ.ਐਲ.ਓਜ਼ ਨੂੰ ਤਾੜਨਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਇਲੈੱਕਸ਼ਨ ਤਹਿਸੀਲਦਾਰ ਸੀ੍ਰ.ਚਾਂਦ ਪ੍ਰਕਾਸ਼, ਗਗਨਦੀਪ ਕੌਰ ਚੋਣ ਕਾਨੂੰਗੋ, ਸ੍ਰ.ਪਿੱਪਲ ਸਿੰਘ, ਸੰਦੀਪ ਕੁਮਾਰ ਇੰਚਾਰਜ ਇਲੈਕਸ਼ਨ ਸੈਲ ਐਸ.ਡੀ.ਐਮ ਦਫਤਰ, ਪਿੱਪਲ ਸਿੰਘ ਸਿੱਧੂ ਆਦਿ ਹਾਜ਼ਰ ਸਨ।