ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਪੁਲਿਸ-ਸਾਂਝ ਕੇਂਦਰ ਬਾਖੂਬੀ ਸੇਵਾਵਾਂ ਨਿਭਾ ਰਹੇ ਹਨ। ਜਿਲੇ ਅੰਦਰ ਚੱਲ ਰਹੇ 16 ਪੁਲਿਸ ਸਾਂਝ ਕੇਂਦਰਾਂ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ ਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ 12 ਪੁਲਿਸ ਸਾਂਝ ਕੇਂਦਰ ਪੁਲਿਸ ਥਾਣਿਆਂ ਵਿਚ, 3 ਸਬ ਡਵੀਜ਼ਨ ਵਿਚ ਅਤੇ 1 ਜ਼ਿਲ੍ਹਾ ਪੱਧਰ ਤੇ ਚੱਲ ਰਿਹਾ ਹੈ, ਜਿਸ ਵਿਚ ਸੇਵਾ ਦਾ ਅਧਿਕਾਰ ਕਾਨੂੰਨ 2011 ਤਹਿਤ 43 ਸੇਵਾਵਾਂ ਸਮਾਂਬੱਧ ਤਰੀਕੇ ਅੰਦਰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਡੀ.ਐਸ.ਪੀ ਬਲਦੇਵ ਸਿੰਘ, ਇੰਸਪੈਕਟਰ ਰਾਜ ਕੁਮਾਰ ਇੰਚਾਰਜ ਪੁਲਿਸ ਸਾਂਝ ਕੇਂਦਰ ਵੀ ਮੋਜੂਦ ਸਨ।ਐਸ.ਐਸ. ਪੀ ਨੇ ਅੱਗੇ ਦੱਸਿਆ ਕਿ ਪਹਿਲੀ ਜਨਵਰੀ 2018 ਤੋਂ ਲੈ ਕੇ ੩੧ ਅਕਤੂਬਰ 2018 ਤਕ ਜ਼ਿਲ੍ਹਾ ਗੁਰਦਾਸਪੁਰ ਵੱਲੋ ਕੁੱਲ 43561 ਵਿਅਕਤੀਆਂ ਨੂੰ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਜੋ ਕਿ ਸਮੇਂ ਸੀਮਾਂ ਦੇ ਅੰਦਰ ਸਨ। ਸੇਵਾਵਾਂ ਤੋਂ ਕੁੱਲ ੩੧ ਲੱਖ 12 ਹਜਾਰ 330 ਰੁਪਏ ਫੈਸੀਲੀਟੇਸ਼ਨ ਚਾਰਜਸ ਇਕੱਤਰ ਕੀਤੇ ਗਏ। ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ਤੇ ਲੋਕਾਂ ਨੂੰ ਇਨਾਂ ਕੇਂਦਰਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਵੀ ਲਗਾਏ ਗਏ। ਉਨਾਂ ਅੱਗੇ ਦੱਸਿਆ ਕਿ ਜਿਲ਼੍ਹਾਂ ਸਾਂਝ ਕੇਂਦਰ ਗੁਰਦਾਸਪੁਰ ਵੱਲੋ ਸਮੂਹ ਸਾਂਝ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਐਕਸੀਡੈਂਟ ਦੀ ਦਰ ਨੂੰ ਘੱਟ ਕਰਨ ਲਈ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ ਹਨ ਅਤੇ ਇਸ ਤੋ ਇਲਾਵਾ ਸਾਂਝ ਕਮੇਟੀ ਮੈਂਬਰਾਂ ਵੱਲੋ ਨੌਜਵਾਨਾਂ/ਲੋਕਾਂ ਨੂੰ ਨਸ਼ਿਆਂ ਦੇ ਦੁਰ-ਪ੍ਰਭਾਵ ਤੋ ਬਚਾਉਣ ਲਈ ਅਤੇ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਬਾਡੀ ਬਿਲਡਿੰਗ ਮੁਕਾਬਲੇ ਵੀ ਕਰਵਾਏ ਗਏ। ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਸਾਂਝ ਕੇਂਦਰਾਂ ਵੱਲੋਂ ਸੇਵਾ ਦਾ ਅਧਿਕਾਰ ਕਾਨੂੰਨ 2011 ਤਹਿਤ ਸੇਵਾਵਾਂ 43 ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਅਸਲਾ ਲਾਇਸੰਸ ਰਿਨਿਊੂਅਲ ਕਰਨ ਸਬੰਧੀ,ਅਸਲਾ ਲਾਇਸੰਸ ਵਿੱਚ ਹਥਿਆਰ ਦਾ ਵਾਧਾ ਜਾਂ ਕੱਟਣਾ, ਅਸਲਾ ਲਾਈਸੰਸ ਵਿੱਚ ਹਥਿਆਰ ਦਾ ਅੰਦਰਾਜ ਕਰਨਾ, ਹਥਿਆਰ ਖ੍ਰੀਦਣ ਕਰਨ ਲਈ ਸਮਾਂ ਵਧਾਉਣ ਸਬੰਧੀ, ਵਿਦੇਸ਼ੀਆਂ ਦੀ ਰਜਿਸਟ੍ਰੇਸ਼ਨ (ਆਉਣ ਅਤੇ ਜਾਣ ਸਮੇਂ), ਵਿਦੇਸ਼ੀਆਂ ਦੀ ਰਿਹਾਇਸ ਪਰਮਿਟ(ਵੀਜੇ) ਵਿੱਚ ਵਾਧਾ, ਐਫ ਆਈ ਆਰ/ਡੀ.ਡੀ.ਆਰ.ਦੀ ਕਾਪੀ, ਗੁੰਮ ਹੋਏ ਮੋਬਾਇਲ ਸਿਮ ਅਤੇ ਹੋਰ ਦਸਤਾਵੇਜ ਆਦਿ ਦੀ ਰਿਪੋਰਟ ਕਰਵਾਉਣ ਸੰਬਧੀ।
ਲ਼ਾਉਡ ਸਪੀਕਰ ਦੀ ਵਰਤੋਂ ਲਈ ਇਤਰਾਜਹੀਣਤਾ ਸਰਟੀਫਿਕੇਟ ਲੈਣ ਲਈ, ਮੇਲੇ /ਖੇਡਾਂ/ਸਮਾਗਮਾਂ/ਪ੍ਰਦਰਸਨੀ ਲਗਾਉਣ ਦੀ ਇਤਰਾਜਹੀਣਤਾ ਸਰਟੀਫਿਕੇਟ ਲੈਣ ਲਈ, ਅਜਨਬੀ ਵਿਅਕਤੀ ਦਾ ਚਾਲ ਚੱਲਣ ਤਸਦੀਕ (ਹੋਰ ਜਿਲ੍ਹਿਆ ਤੋ ਜਿੱਥੋਂ ਦਾ ਵਸਨੀਕ ਹੈ ਤਸਦੀਕ ਪ੍ਰਾਪਤ ਹੋਣ ਤੇ), ਕਿਰਾਏਦਾਰ/ਨੌਕਰ ਦਾ ਚਾਲ ਚੱਲਣ ਤਸਦੀਕ (ਲੋਕਲ ਏਰੀਆ ਦਾ ਰਿਹਾਇਸੀ ਹੇਵੇ) , ਹੋਰ ਸੇਵਾ ਨਾਲ ਸੰਬਧਿਤ ਤਸਦੀਕ, ਸੜਕ ਹਾਦਸੇ ਦੇ ਕੇਸਾਂ ਦੀ ਅਦਮਪਤਾ (ਅਨ-ਟ੍ਰੇਸ) ਰਿਪੋਰਟ, ਚੋਰੀ ਦੇ ਵਾਹਨਾ ਦੀ ਅਦਮਪਤਾ (ਅਨ-ਟ੍ਰੇਸ) ਰਿਪੋਰਟ, ਚੋਰੀ ਦੇ ਕੇਸਾਂ ਦੀ ਅਦਮਪਤਾ (ਅਨ-ਟ੍ਰੇਸ) ਰਿਪੋਰਟ, ਵਾਹਨਾਂ/ਗੱਡੀਆਂ ਦੀ ਐਨ.ਓ.ਸੀ, ਪੁਲਿਸ ਵੈਰੀਫਿਕੇਸਨ (ਸਰਕਾਰੀ/ਅਰਧ ਵਿਭਾਗਾਂ ਵਿੱਚ ਨਿਯੁਕਤ ਪ੍ਰਾਰਥੀਆਂ ਲਈ), ਚਾਲ ਚੱਲਣ ਸਰਟੀਫਿਕੇਟ ਲਈ ਪੁਲਿਸ ਵੈਰੀਫਿਕੇਸ਼ਨ (ਪ੍ਰਾਈਵੇਟ ਨੌਕਰੀ), ਅਸਲਾ ਡੀਲਰ ਲਾਈਸੰਸ ਜਾਰੀ ਕਰਨ/ਰਿਨੀਊ ਲਈ ਐਨ.ਓ.ਸੀ, ਸਿਨੇਮਾ ਹਾਲ, ਪੈਟਰੋਲ ਪੰਪ ਲਗਾਉਣ, ਬੀਅਰ ਬਾਰ, ਰੈਸਟੋਰੈਂਟ ਆਦਿ ਲਈ ਇਤਰਾਜਹੀਨਤਾ ਸਰਟੀਫਿਕੇਟ, ਪਾਸਪੋਰਟ ਲਈ ਪੁਲਿਸ ਵੈਰੀਫਿਕੇਸਨ ਨਵਾਂ ਅਸਲਾ ਲਾਇਸੰਸ ਲੈਣ ਲਈ ਪੁਲਿਸ ਵੈਰੀਫਿਕੇਸਨ, ਦਰਖਾਸਤ ਦੇਣ ਸਮੇ ਦਰਖਾਸਤ ਦੀ ਰਸੀਦ, ਦਰਖਾਸਤ ਤੇ ਹੋਈ ਕਾਰਵਾਈ ਦੀ ਰਿਪੋਰਟ, ਐਮ.ਆਰ.ਜੀ. ਇੰਨਕੁਆਰੀ (ਜੇਕਰ ਪਾਸਪੋਰਟ ਵਿਦੇਸ ਵਿੱਚ ਗੁੰਮ ਹੋਇਆ ਹੋਵੇ, ਪਾਸਪੋਰਟ ਨਾਲ ਸੰਬਧਿਤ ਹੋਰ ਸੇਵਾਂਵਾਂ, ਦਸਤਾਵੇਜਾਂ ਦੇ ਦਸਤਖਤ ਦਾ ਤਸਦੀਕੀਕਰਨ, ਨਵਾਂ ਅਸਲਾ ਲਾਇਸੰਸ ਜਾਰੀ ਕਰਨਾ, ਡੁਪਲੀਕੇਟ ਅਸਲਾ ਲਾਇਸੰਸ ਜਾਰੀ ਕਰਨਾ, ਹਥਿਆਰ ਵੇਚਣ ਲਈ ਐਨ.ਓ.ਸੀ, ਅਸਲਾ ਲਾਇਸੰਸ ਵਿੱਚ ਅਧਿਕਾਰਿਤ ਖੇਤਰ ਵਾਧਾਉਣ ਲਈ, ਲਾਇਸੰਸੀ ਦੀ ਬੇਨਤੀ ਤੇ ਅਸਲਾ ਲਾਇਸੰਸ ਨੂੰ ਰੱਦ ਕਰਨਾ, ਅਸਲਾ ਲਾਇਸੰਸ ਵਿੱਚ ਰਿਹਾਇਸੀ ਪਤਾ ਬਦਲਣ ਲਈ, ਅਸਲਾ ਲਾਇਸੰਸ ਵਿੱਚ ਰਿਟੇਨਰ ਦੀ ਨਿਯੁਕਤੀ, ਅਸਲਾ ਲਾਇਸੰਸ ਵਿੱਚ ਰਿਟੇਨਰ ਦਾ ਨਾਮ ਦਰਜ/ਕੱਟਣ ਸਬੰਧੀ, ਅਸਲਾ ਹਥਿਆਰ ਦਾ ਬੋਰ ਬਦਲਣ ਸਬੰਧੀ, ਮੌਤ ਤੋਂ ਬਾਅਦ ਅਸਲਾ ਹਥਿਆਰ ਜਮ੍ਹਾਂ ਕਰਨ ਦੀ ਆਗਿਆ ਸਬੰਧੀ, ਮੌਤ ਦੇ ਕੇਸ ਵਿੱਚ ਹਥਿਆਰ ਵੇਚਣ/ਟਰਾਸਫਰ ਕਰਨ ਦੀ ਆਗਿਆ ਸੰਬਧੀ ਅਤੇ ਕਾਰਤੂਸਾਂ ਵਿੱਚ ਵਾਧਾ ਕਰਨ ਲਈ ਆਗਿਆ ਸੰਬਧੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।