Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਮਿਸ਼ਨ ਤੰਦਰੁਸਤ ਪੰਜਾਬ ਤਹਿਤ: ਜ਼ਿਲਾ ਪੱਧਰ ਖੇਡਾਂ ਅੰਡਰ 18 ਲੜਕੇ, ਲੜਕੀਆਂ ਵਿੱਚ ਰਿਹਾ ਭਾਰੀ ਉਤਸ਼ਾਹ

ਖੋ-ਖੋ ਮੁਕਾਬਲੇ (ਲੜਕੇ) ਵਿੱਚ ਜੱਜਲ ਨੇ ਕੋਟਸ਼ਮੀਰ ਨੂੰ 18-4 ਦੇ ਫ਼ਰਕ ਨਾਲ ਹਰਾਇਆ

Web Admin

Web Admin

5 Dariya News

ਬਠਿੰਡਾ , 17 Oct 2018

Last updated on: Oct 17, 2018, 00:00 IST

ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਸਰਕਾਰ ਖੇਡ ਵਿਭਾਗ ਸਾਲ 2018-19 ਜ਼ਿਲਾ ਪੱਧਰ ਖੇਡਾਂ (ਲੜਕੇ/ਲੜਕੀਆਂ) ਉਮਰ  ਵਰਗ 18 ਬਹੁ-ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਬਠਿੰਡਾ ਦੀ ਪ੍ਰਧਾਨਗੀ ਹੇਠ 3 ਰੋਜ਼ਾ ਜ਼ਿਲਾ ਪੱਧਰੀ ਖੇਡਾਂ ਦੇ ਅੱਜ ਦੂਸਰੇ ਦਿਨ ਖੇਡ ਮੁਕਾਬਲੇ ਹੋਏ, ਜਿਸ ਵਿਚ ਜ਼ਿਲਾ ਖੇਡ ਅਫ਼ਸਰ ਬਠਿੰਡਾ ਸ਼੍ਰੀ ਵਿਜੇ ਕੁਮਾਰ ਨੇ ਜੇਤੂ ਟੀਮਾਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਅੱਜ ਟੂਰਨਾਂਮੈਂਟ ਦੇ ਦੂਸਰੇ ਦਿਨ ਨਤੀਜਿਆਂ ਵਿਚ ਅਥਲੈਟਿਕਸ-300 ਮੀਟਰ ਰੇਸ ਲੜਕੀਆਂ ਵਿਚੋਂ ਮਨਦੀਪ ਕੌਰ ਭਾਈਰੂਪਾ ਨੇ ਪਹਿਲਾ, ਤਲਵੰਡੀ ਸਾਬੋ ਨੇ ਦੂਸਰਾ ਅਤੇ ਬਾਸਕਟਬਾਲ ਲੜਕਿਆਂ ਵਿਚ ਖਾਲਸਾ ਸਕੂਲ ਬਠਿੰਡਾ ਨੇ ਦਿਓਣ ਨੂੰ 35-15 ਨਾਲ ਹਰਾਇਆ। ਬਾਸਕਟਬਾਲ ਕੋਚਿੰਗ ਸੈਂਟਰ ਬਠਿੰਡਾ ਨੇ ਨਹੀਆਂ ਵਾਲਾ ਨੂੰ 40-8 ਦੇ ਫਰਕ ਨਾਲ ਹਰਾਇਆ। ਪੁਲਿਸ ਲਾਈਨ ਕਲੱਬ ਨੇ ਬਹਿਮਣ ਦੀਵਾਨਾ ਕਲੱਬ ਨੂੰ 39-6 ਦੇ ਫਰਕ ਨਾਲ ਹਰਾਇਆ। ਸਪੋਰਟਸ ਸਕੂਲ ਘੁੱਦਾ ਨੇ ਪਿੰਡ ਸਿਧਾਣਾ ਨੂੰ 45-12 ਨਾਲ ਹਰਾਇਆ। ਬਾਸਕਟਬਾਲ ਲੜਕੀਆਂ ਵਿਚ ਖਾਲਸਾ ਸਕੂਲ ਬਠਿੰਡਾ ਨੇ ਨਵੋਦਿਆ ਵਿਦਿਆਲਿਆ ਤਿਉਣਾ ਪੁਜਾਰੀਆਂ ਨੂੰ 25-10 ਦੇ ਫਰਕ ਨਾਲ ਹਰਾਇਆ। ਸਪੋਰਟਸ ਸਕੂਲ ਘੁੱਦਾ ਨੇ ਪਿੰਡ ਮਹਿਮਾ ਸਰਜਾ ਨੂੰ 32-14 ਦੇ ਫਰਕ ਨਾਲ ਹਰਾਇਆ। ਖੋ-ਖੋ ਲੜਕਿਆਂ ਦੇ ਮੁਕਾਬਲਿਆਂ ਵਿਚ ਪਿੰਡ ਜੱਜਲ ਦੀ ਟੀਮ ਨੇ ਮਾਤਾ ਸੁੰਦਰੀ ਸਕੂਲ ਕੋਟਸ਼ਮੀਰ ਦੀ ਟੀਮ ਨੂੰ 4-18 ਦੇ ਫਰਕ ਨਾਲ ਹਰਾਇਆ। ਖੋ-ਖੋ ਲੜਕੀਆਂ ਦੇ ਮੁਕਾਬਲੇ ਵਿਚ ਮਾਤਾ ਸੁੰਦਰ ਸਕੂਲ ਕੋਟਸਮੀਰ ਨੇ ਪਿੰਡ ਮਲਕਾਣਾ ਨੂੰ 7-9 ਦੇ ਫਰਕ ਨਾਲ ਹਰਾਇਆ। ਟੇਬਲ ਟੈਨਿਸ ਲੜਕੇ ਵਿਚੋਂ ਲਾਰਡ ਰਾਮਾਂ ਨੇ ਪਹਿਲਾ, ਭਾਰਤੀਆ ਮਾਡਲ ਸਕੂਲ ਰਾਮਪੁਰਾ ਨੇ ਦੂਸਰਾ ਅਤੇ ਐਮ.ਐਸ.ਡੀ ਬਠਿੰਡਾ ਨੇ ਤੀਸਰਾ ਸਥਾਨ ਹਾਸਿਲ ਕੀਤਾ। 

ਟੇਬਲ ਟੈਨਿਸ ਲੜਕੀਆਂ ਵਿਚ ਲਹਿਰਾ ਬੇਗਾ ਨੇ ਪਹਿਲਾ, ਭਾਰਤੀਆਂ ਮਾਡਲ ਸਕੂਲ ਰਾਮਪੁਰਾ ਨੇ ਦੂਸਰਾ ਅਤੇ ਐਮ.ਐਸ.ਡੀ ਸੰਤਪੁਰਾ ਬਠਿੰਡਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਹੈਂਡਬਾਲ ਲੜਕਿਆਂ ਵਿਚ ਰਾਮਸਰਾ ਨੇ ਗੁਰੁ ਕਾਸੀ ਨੂੰ 13-16 ਦੇ ਫਰਕ ਨਾਲ ਹਰਾਇਆ। ਡੀ.ਏ.ਵੀ ਸਕੂਲ ਰਾਮਾਂ ਨੇ ਜੈ ਸਿੰਘ ਵਾਲਾ ਨੂੰ ਹਰਾਇਆ। ਡੀ.ਏ.ਵੀ ਸਕੂਲ ਨੇ ਗੁਰੂ ਨਾਨਕ ਸਕੂਲ ਬਠਿੰਡਾ ਨੂੰ ਹਰਾਇਆ। ਬਹਿਮਣ ਦੀਵਾਨਾ ਨੇ ਬੰਗੀ ਰੁੱਘੂ ਨੂੰ ਹਰਾਇਆ। ਹੈਂਡਬਾਲ ਲੜਕੀਆ ਵਿਚ ਡੀ.ਏ.ਵੀ ਸਕੂਲ ਰਾਮਾਂ ਨੇ ਓਕਸਫੋਰਡ ਸਕੂਲ ਭਗਤਾ ਨੂੰੂ 9-11 ਦੇ ਫਰਕ ਨਾਲ ਹਰਾਇਆ। ਸੈਂਟ ਜੇਵੀਅਰ ਸਕੂਲ ਬਠਿੰਡਾ ਨੇ ਸਰਕਾਰੀ ਸਕੂਲ ਰਾਮਸਰਾਂ ਨੂੰ 7-4 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸਕ ਕੀਤਾ। ਕਬੱਡੀ ਲੜਕਿਆਂ ਵਿਚ ਪੱਕਾ ਕਲਾਂ ਨੇ ਕੋਟੜਾ ਕੋੜਾ ਨੂੰ 27-14 ਦੇ ਫਰਕ ਨਾਲ ਹਰਾਇਆ। ਤਲਵੰਡੀ ਸਾਬੋ ਨੇ ਪਿੰਥੋ ਨੂੰ 2-18 ਦੇ ਫਰਕ ਨਾਲ ਹਰਾਇਆ। ਕਮਾਲੂ ਨੇ ਅਬਲੂ ਨੂੰ 17-9 ਦੇ ਫਰਕ ਨਾਲ ਹਰਾਇਆ। ਜਲਾਲ ਵਾਲਾ ਨੇ ਢੇਲਵਾਂ ਨੂੰ 21-13 ਦੇ ਫਰਕ ਨਾਲ ਹਰਾਇਆ। ਭਾਈ ਬਖਤੌਰ ਨੇ ਸੰਗਤ ਨੂੰ 20-2 ਦੇ ਫਰਕ ਨਾਲ ਹਰਾਇਆ। ਕਬੱਡੀ ਲੜਕੀਆਂ ਵਿਚ ਸਪੋਰਟਸ ਸਕੂਲ ਘੁੱਦਾ ਨੇ ਕੋਰੇਆਣਾ ਨੂੰ 29-5 ਦੇ ਫਰਕ ਨਾਲ ਹਰਾਇਆ, ਕੋਰੇਆਣਾ ਨੇ ਬੱਲੋਂ ਨੂੰ 41-10 ਦੇ ਫਰਕ ਨਾਲ ਹਰਾਇਆ। ਇਸੀ ਤਰਾਂ ਪਿੰਡ ਮਲੂਕਾ ਕਬੱਡੀ ਟੀਮ ਨੇ ਮੰਡੀ ਕਲਾ ਨੂੰ 57-17 ਦੇ ਫਰਕ ਨਾਲ ਹਰਾਇਆ। ਸਪੋਰਟਸ ਸਕੂਲ ਘੁੱਦਾ ਨੇ ਸਿਵੀਆਂ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ ਕੀਤਾ। ਉਨਾਂ ਦੱਸਿਆ ਕਿ ਜਿਮਨਾਸਟਿਕ ਲੜਕੀਆਂ ਵਿਚ ਸਪੋਰਟਸ ਵਿੰਗ ਮਲੂਕਾ ਨੇ ਪਹਿਲਾ, ਸਪੋਰਟਸ ਕਲੱਬ ਮਲੂਕਾ ਨੇ ਦੂਸਰਾ ਸਥਾਨ ਲਿਆ। ਜਿਮਨਾਸਟਿਕ ਲੜਕਿਆਂ ਵਿਚ ਜਿਮਨਾਸਟਿਕ ਸੈਂਟਰ ਬਠਿੰਡਾ ਨੇ ਪਹਿਲਾ ਅਤੇ ਪੁਲਿਸ ਪਬਲਿਕ ਸਕੂਲ ਬਠਿੰਡਾ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਬਲਜੀਤ ਸਿੰਘ ਵੈਟਰਨ ਅਥਲੀਟ,  ਸੁਨੀਲ ਕੁਮਾਰ ਸੀਨੀਅਰ ਸਹਾਇਕ ਖੇਡ ਵਿਭਾਗ, ਨਰਿਦਰ ਸਿੰਘ ਸਟੈਨੋ, ਸਾਹਿਲ ਕੁਮਾਰ ਕਲਰਕ, ਹਰਦੀਪ ਸਿੰਘ ਬਾਕਸਿੰਗ ਕੋਚ, ਹੁਕਮਜੀਤ ਕੌਰ ਵਾਲੀਬਾਲ ਕੋਚ, ਹਰਨੇਕ ਸਿੰਘ ਅਥਲੈਟਿਕਸ ਕੋਚ, ਪਰਮਿੰਦਰ ਸਿੰਘ ਪਾਵਰਲਿਫਟਿੰਗ ਕੋਚ, ਹਰਪ੍ਰੀਤ ਕੌਰ ਵਾਲੀਬਾਲ ਕੋਚ, ਗੁਰਨੀਤ ਸਿੰਘ ਹਾਕੀ ਕੋਚ, ਸੁਖਪਾਲ ਕੌਰ ਸਾਈਕਲਿੰਗ ਕੋਚ, ਰੁਪਿੰਦਰ ਸਿੰਘ ਹਾਕੀ ਕੋਚ, ਮਨਜਿੰਦਰ ਸਿੰਘ ਫੁਟਬਾਲ ਕੋਚ, ਬਲਜੀਤ ਸਿੰਘ ਬਾਸਕਟਬਾਲ ਕੋਚ, ਅਵਤਾਰ ਸਿੰਘ ਹਾਕੀ ਕੋਚ, ਸੰਦੀਪ ਕੌਰ ਬਾਕਸਿੰਗ ਕੋਚ, ਰਾਮਸੁੱਖ, ਕੇਵਲ ਸਿੰਘ, ਅਨੂਪ ਕੁਮਾਰ ਅਤੇ ਜਸਵੀਰ ਸਿੰਘ ਗਿੱਦੜਬਾਹਾ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ। 

 

Tags: Tandarust Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD