ਪ੍ਰੈਸ ਕਲਬ ਮੋਹਾਲੀ ਦੇ ਸਾਲ 2012=2013 ਦੇ ਗਰਵਨਿੰਗ ਬਾਡੀ ਦੀ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸੋਮਵਾਰ ਨੂੰ ਕਾਗਜ ਭਰਨ ਦੇ ਪਹਿਲੇ ਦਿਨ ਪਟਵਾਰੀ ਸ਼ਾਹੀ ਗਰੁੱਪ ਦੁਆਰਾ ਕਾਗਜ ਦਾਖਲ ਕੀਤੇ ਗਏ । ਚੋਣ ਅਧਿਕਾਰੀ ਕੁਲਵਿੰਦਰ ਬਾਵਾ, ਰਾਜਿੰਦਰ ਸੇਵਕ, ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਪਹਿਲੇ ਦਿਨ ਆਏ ਨਾਮਜਦਗੀ ਫਾਰਮਾਂ ਵਿੱਚ ਸੁਖਦੇਵ ਸਿੰਘ ਪਟਵਾਰੀ ਨੇ ਪ੍ਰਧਾਨ, ਜਗਤਾਰ ਸਿੰਘ ਭੁੱਲਰ ਸੀਨੀਅਰ ਉਪ-ਪ੍ਰਧਾਨ, ਵਿੱਕੀ ਘਾਰੂ ਅਤੇ ਡਾ ਰਵਿੰਦਰ ਕੌਰ ਉਪ-ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਨੇ ਜਨਰਲ ਸੈਕਟਰੀ, ਗੁਰਦੀਪ ਸਿੰਘ ਬੈਨੀਪਾਲ ਜੱਥੇਬੰਦਕ ਸਕੱਤਰ, ਅਮਰਜੀਤ ਰਤਨ ਤੇ ਬਲਜੀਤ ਮਰਵਾਹਾ ਸਯੁੰਕਤ ਸਕੱਤਰ ਅਤੇ ਕਰਨਬੀਰ ਸਿੰਘ ਸ਼ਾਹ ਨੇ ਖਜਾਚੀ ਲਈ ਕਾਗਜ ਭਰੇ ਗਏ। ਉਨ੍ਹਾਂ ਦੱਸਿਆ ਕਿ ਇਸ ਦੇ ਇਲਾਵਾ ਕਿਸੇ ਦੂੱਜੇ ਪੱਖ ਨੇ ਨਾਮਜਦਗੀ ਫਾਰਮ ਨਹੀਂ ਕੀਤਾ ਹੈ । ਨਤੀਜੇ 24 ਮਾਰਚ 2012 ਨੂੰ ਸਵੇਰੇ 11 ਵਜੇ ਘੋਸ਼ਿਤ ਕੀਤੇ ਜਾਣਗੇਂ ।