ਕਮਾਂਡੈਂਟ ਪੰਜਾਬ ਹੋਮ ਗਾਰਡਜ ਸੰਗਰੂਰ ਰਾਏ ਸਿੰਘ ਧਾਲੀਵਾਲ ਦੇ ਸੰਦੇਸ਼ ਅਤੇ ਪ੍ਰੇਰਣਾ ਸਦਕਾ ਕਿੰਗਜ਼ ਗਰੁੱਪ ਆਫ਼ ਇੰਨਸਟੀਚਿਊਟ ਵਿਖੇ ਸਿਵਲ ਡੀਫੈਂਸ ਕੈਂਪ ਲਗਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਡੀ.ਐੱਸ.ਪੀ. ਬਰਨਾਲਾ ਸ਼੍ਰੀ ਰਾਜੇਸ਼ ਕੁਮਾਰ ਛਿੱਬਰ ਨੇ ਭਾਗ ਲਿਆ। ਸੈਮੀਨਾਰ ਵਿੱਚ ਸੀ.ਆਈ.ਡੀ. ਕੁਲਦੀਪ ਸਿੰਘ ਨੇ ਸਿਵਲ ਡੀਫੈਂਸ ਦੀ ਭੂਮਿਕਾ ਬਾਰੇ ਜਾਣੂ ਕਰਵਾਇਆ ਅਤੇ ਕਾਕਾ ਰਾਮ ਵਰਮਾ ਨੇ ਫਸਟ ਏਡ ਬਾਰੇ ਜਾਣਾਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ਬਚਾਉਣ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਡਿਪਟੀ ਚੀਫ ਵਾਰਡਨ ਮਹਿੰਦਰ ਕਪਿਲ, ਪਰਮਜੀਤ ਸਿੰਘ, ਸਿਵਲ ਡਿਫੈਂਸ ਸਟਾਫ ਅਤੇ ਕਿੰਗਜ ਗਰੁੱਪ ਆਫ ਕਾਲਜ ਦੇ ਇੰਚਾਰਜ਼ ਜਸਵਿੰਦਰ ਸਿੰਘ, ਪ੍ਰੋਫੈਸਰ ਗੁਰਸੇਵਕ ਸਿੰਘ ਅਤੇ ਪ੍ਰੋਫੈਸਰ ਪੂਜਾ ਸਿੰਗਲਾ ਹਾਜਰ ਸਨ। ਇਸ ਮੌਕੇ ਕਰਵਾਏ ਗਏ ਕੁਇਜ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਗੁਰਪ੍ਰੀਤ ਕੌਰ, ਕਮਲਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਬੰਟੀ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।