ਮੋਹਾਲੀ ਪ੍ਰੈਸ ਕਲੱਬ ਦੀ ਸਲਾਨਾ ਜਨਰਲ ਬਾਡੀ ਮੀਟਿੰਗ ਵਿੱਚ ਮੌਜੂਦਾ ਗਰਨਿੰਗ ਬਾਡੀ ਭੰਗ ਕਰਕੇ 24 ਮਾਰਚ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਚੋਣ ਮੋਹਾਲੀ ਪ੍ਰੈਸ ਕਲੱਬ ਕੋਠੀ ਨੰਬਰ -1 ਫੇਜ 4 ਵਿਖੇ ਹੋਵੇਗੀ।ਚੋਣਾਂ ਲਈ ਤਿੰਨ ਮੈਂਬਰੀ ਚੋਣ ਕਮਿਸ਼ਨ ਦੀ ਚੋਣ ਕਰਕੇ ਸ੍ਰੀ ਕੁਲਵਿੰਦਰ ਸਿੰਘ ਬਾਵਾ ਨੂੰ ਮੁੱਖ ਚੋਣ ਕਮਿਸ਼ਨ ਤੇ ਸ੍ਰੀ ਰਜਿੰਦਰ ਸੇਵਕ ਤੇ ਮਨਜੀਤ ਟਿਵਾਣਾਂ ਨੂੰ ਚੋਣ ਕਮਿਸ਼ਨਰ ਚੁਣ ਲਿਆ ਗਿਆ ਹੈ। ਸ੍ਰੀ ਕੁਲਵਿੰਦਰ ਸਿੰਘ ਬਾਵਾ ਨੇ ਦੱਸਿਆ ਕਿ 19 ਮਾਰਚ ਨੂੰ ਸਵੇਰੇ 9 ਤੋਂ 12 ਵਜੇ ਤੱਕ ਨਾਮਜਦਗੀ ਪੱਤਰ ਭਰੇ ਜਾਣਗੇ ਤੇ 12 ਤੋਂ 3 ਵਜੇ ਤਕ ਕਾਗਜਾਂ ਦੀ ਪੜਤਾਲ ਤੇ 5 ਵਜੇ ਤਕ ਨਾਮ ਵਾਪਸੀ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਚੋਣਾਂ ਵਿੱਚ ਉਹੀ ਵੋਟਰ ਹਿਸਾ ਲੈ ਸਕੇਗਾ ਜਿਸ ਦੇ 22 ਮਾਰਚ ਤਕ ਸਾਰੇ ਡਿਊਜ਼, ਫੀਸ ਮੁਕੰਮਲ ਹੋਵੇਗੀ । ਉਨ੍ਹਾਂ ਦੱਸਿਆ ਕਿ 24 ਮਾਰਚ ਨੂੰ ਸਵੇਰੇ 9 ਤੋਂ 3ਵਜੇ ਸ਼ਾਮ ਤਕ ਹੋਵੇਗੀ ਤੇ 4 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਇਸ ਤੋਂ ਬਾਅਦ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।ਇਸ ਤੋਂ ਪਹਿਲਾਂ ਆਮ ਇਜਲਾਸ (ਏ ਜੀ ਐਮ) ਵਿੱਚ ਸਾਲ ਦੀ ਕਾਰਗੁਜ਼ਾਰੀ ਰਿਪੋਰਟ ਕਲੱਬ ਦੇ ਜਨਰਲ ਸਕੱਤਰ ਰਮੇਸ਼ ਹਾਂਡਾ ਤੇ ਲੇਖਾ ਜੋਖਾ ਰਿਪੋਰਟ ਕਰਨਬੀਰ ਸ਼ਾਹ, ਖਜ਼ਾਨਚੀ ਨੇ ਪੇਸ਼ ਕੀਤੀ। ਬਹਿਸ ਦੇ ਜਵਾਬ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਦਿੱਤੇ। ਸਰਬਸੰਮਤੀ ਨਾਲ ਸਾਰੀਆਂ ਰਿਪੋਰਟਾਂ ਨੂੰ ਪਾਸ ਕਰ ਦਿੱਤਾ ਗਿਆ ਚੋਣ ਕਮਿਸ਼ਨ ਦੀ ਚੋਣ ਤੋਂ ਉਪਰੰਤ ਗਵਰਨਿੰਗ ਬਾਡੀ ਭੰਗ ਕਰਨ ਦਾ ਐਲਾਨ ਕਰਨ ਨਾਲ ਚੋਣ ਸਰਗਰਮੀਆਂ ਤੇਜ਼ੀ ਨਾਲ ਸ਼ੁਰੂ ਹੋ ਗਈਆਂ ਹਨ।