Thursday, 04 June 2026

 

 

ਖ਼ਾਸ ਖਬਰਾਂ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ

 

ਮੋਹਾਲੀ ਪੁਲਿਸ ਨੇ ਅਗਵਾ ਅਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ : ਭੁੱਲਰ

ਜ਼ਿਲ੍ਹਾ ਪੁਲਿਸ ਮੁੱਖੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਖੁਲਾਸਾ

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ , 07 Oct 2013

Last updated on: Oct 07, 2013, 00:00 IST

ਮੋਹਾਲੀ ਪੁਲਿਸ ਨੇ ਅਗਵਾ ਅਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸ਼ਲ ਕੀਤੀ ਹੈ ਅਤੇ ਇਸ ਵਾਰਦਾਤ ਵਿੱਚ ਸਾਮਲ ਰਹਿੰਦੇ ਤਿੰਨ ਦੋਸ਼ੀਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ । ਜਿਸ ਲਈ ਪੁਲਿਸ ਵੱਖ-ਵੱਖ ਥਿਊਰੀਆਂ ਤੇ ਕੰਮ ਕਰ ਰਹੀਂ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਕੇਸ ਨੂੰ ਸੁਲਝਾਉਣ ਲਈ ਐਸ.ਪੀ.(ਡੀ) ਸ੍ਰੀ ਬਲਵਿੰਦਰ ਸਿੰਘ ਅਤੇ ਸੀ.ਆਈ.ਏ. ਇੰਚਾਰਜ ਸ੍ਰੀ ਗੁਰਚਰਨ ਸਿੰਘ ਦੀ ਅਗਵਾਈ ਹੇਠ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਇਸ ਵਾਰਦਾਤ ਵਿੱਚ ਸਾਮਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਤੋਂ ਕਾਬੂ ਕੀਤਾ ਜਾ ਸਕੇ। ਸ੍ਰੀ ਭੁੱਲਰ ਨੇ ਦੱਸਿਆ ਕਿ ਥਾਣਾ ਮਟੌਰ ਵਿਖੇ  ਰਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਚੱਕ ਕਲਿਆਨ ਥਾਣਾ ਸਦਰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਹਾਲ ਵਾਸੀ ਫਲੈਟ ਨੰ: 2413 ਮੁੰਡੀ ਕੰਪਲੈਕਸ, ਸੈਕਟਰ 70 ਮੋਹਾਲੀ ਦੇ ਬਿਆਨ ਤੇ   ਯੁਗੇਸ ਮਹਾਜਨ ਵਾਸੀ ਫੇਜ਼ 3 ਏ ਮੋਹਾਲੀ, ਗਗਨਦੀਪ ਸਿੰਘ ਉਰਫ ਵਿੱਕੀ, ਇੰਦਰਪਾਲ ਸਿੰਘ, ਗੁਰਵਿੰਦਰ ਸਿੰਘ ਉਰਫ ਮਾਹੀ ਵਾਸੀਆਨ ਮੋਹਾਲੀ ਅਤੇ 5 ਹੋਰ ਨਾ ਮਾਲੂਮ ਵਿਅਕਤੀ ਤੇ  ਮੁਕੱਦਮਾ ਨੰਬਰ 209 ਮਿਤੀ 03.10.2013 ਅ/ਧ 365, 380, 386, 348, 506, 120ਬੀ ਹਿੰ:ਦੰ: ਦਰਜ ਰਜਿਸਟਰ  ਕੀਤਾ ਗਿਆ ਸੀ। 

ਮੁਦੱਈ ਰਵਿੰਦਰ ਸਿੰਘ ਨੇ ਪੁਲਿਸ ਨੂੰ ਆਪਣਾ ਬਿਆਨ ਲਿਖਾਇਆ ਸੀ ਕਿ ਉਕੱਤ ਦੋਸ਼ੀਆਂ ਨੇ ਕਿਸੇ ਨਾ-ਮਾਲੂਮ ਦੋਸ਼ੀਆਂ ਰਾਹੀਂ ਉਸ ਦੇ ਦੋਸਤ ਅਮਰੀਕ ਸਿੰਘ ਅਤੇ ਮੁਦੱਈ ਨੂੰ ਸਮੇਤ ਮੁਦੱਈ ਦੀ ਓਡੀ ਗੱਡੀ ਅਤੇ  ਉਸ ਦੇ ਫਲੈਟ ਵਿਚੋਂ ਅਗਵਾ ਕਰਵਾਇਆ ਸੀ, ਦੋਸ਼ੀ, ਮੁਦੱਈ ਅਤੇ ਉਸ ਦੇ ਦੋਸਤ ਨੂੰ ਲਾਂਡਰਾ, ਬਨੂੜ ਅਤੇ ਜੀਰਕਪੁਰ ਵਿਖੇ ਘੁੰਮਾ ਕੇ ਚੰਡੀਗੜ੍ਹ ਵਿਖੇ  ਸੈਕਟਰ 48 ਸੀ ਵਿਖੇ ਲੈ ਆਏ ਸੀ, ਇਸ ਦੌਰਾਨ ਮੁਦੱਈ ਦੀ ਗੱਡੀ ਵਿਚੋਂ ਦੋਸ਼ੀਆਂ ਨੇ 2,10,000 ਰੁਪਏ ਨਕਦ ਕੈਸ, ਇੱਕ ਲੈਪਟਾਪ, ਮੋਬਾਇਲ ਫੋਨ ਚੁੱਕ ਲਏ ਸਨ ਅਤੇ ਮੁਦੱਈ ਪਾਸੋਂ ਖਾਲੀ ਚੈੱਕਾਂ ਤੇ ਦਸਤਖਤ ਕਰਵਾ ਲਏ ਸਨ ਅਤੇ ਮੁਦੱਈ ਦੀ ਔਡੀ ਗੱਡੀ ਵੀ ਟਰਾਂਸਫਰ ਕਰਾਉਣ ਸਬੰਧੀ ਡਰਾਅ-ਧਮਕਾਅ ਕੇ ਫਾਇਲ ਤੇ ਦਸਤਖਤ ਕਰਵਾ ਲਏ ਸਨ।ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮੁਕੱਦਮੇ ਦੀ ਤਫਤੀਸ ਸੀ.ਆਈ.ਏ ਸਟਾਫ ਮੋਹਾਲੀ ਨੂੰ ਸੌਪੀ ਗਈ। ਸੀ.ਆਈ.ਏ.ਸਟਾਫ ਮੋਹਾਲੀ ਦੀ ਟੀਮ ਵੱਲੋਂ ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਉਕਤ ਵਿਅਕਤੀਆਂ ਜਿਨ੍ਹਾਂ ਨੂੰ ਮੁਦੱਈ ਵੱਲੋਂ ਦੋਸ਼ੀ ਦੱਸਿਆ ਗਿਆ ਸੀ, ਦੀ ਤਫਤੀਸ ਕਰਕੇ ਪੁੱਛ-ਗਿੱਛ ਕੀਤੀ ਗਈ, ਪ੍ਰੰਤੂ ਤਫਤੀਸ਼ੀ ਦੌਰਾਨ ਇਹਨਾਂ ਉਕੱਤ ਵਿਅਕਤੀਆਂ ਵਿਰੁੱਧ ਇਸ ਵਾਰਦਾਤ ਸਬੰਧੀ ਕੋਈ ਵੀ ਸਬੂਤ ਨਾ ਮਿਲਣ ਤੇ ਮੁਕੱਦਮਾ ਦੀ ਤਫਤੀਸ਼ ਬੜੀ ਮੁਸਤੈਦੀ ਨਾਲ ਅਤੇ ਵੱਖ-ਵੱਖ ਥਿਊਰੀਆ ਤੇ ਕਰਦਿਆਂ ਇਸ ਵਾਰਦਾਤ ਦੇ ਅਸਲ ਦੋਸੀਆਂ ਨੂੰ ਟਰੇਸ ਕੀਤਾ ਗਿਆ, ਜਿਨ੍ਹਾਂ ਵਿੱਚੋਂ ਤਲਵਿੰਦਰ ਸਿੰਘ (24) ਪੁੱਤਰ ਹਰਪਾਲ ਸਿੰਘ ਕੌਮ ਜੱਟ ਵਾਸੀ ਮਲੋਟ ਰੋਡ, ਧਾਲੀਵਾਲ ਗਲੀ ਮੁਕਤਸਰ, ਹਾਲ ਕਿਰਾਏਦਾਰ ਕੋਠੀ ਨੰ: 445, ਫੇਜ਼ 4, ਮੋਹਾਲੀ ਜੋ ਕਿ ਪ੍ਰਾਈਵੇਟ ਤੌਰ ਤੇ ਆਈਲੈਟਸ ਕਰ ਰਿਹਾ ਹੈ, ਪ੍ਰਦੀਪ ਕੁਮਾਰ (36) ਸਾਲ ਪੁੱਤਰ ਹੁਕਮ ਚੰਦ ਵਾਸੀ ਮਕਾਨ ਨੰਬਰ 245, ਫੇਜ਼ 7, ਮੋਹਾਲੀ ਜੋ ਕਿ ਫਰਨੀਚਰ ਮਾਰਕਿਟ ਚੰਡੀਗੜ੍ਹ ਵਿਖੇ ਫਰਨੀਚਰ ਦਾ ਕੰਮ ਕਰਦਾ ਹੈ, ਗੋਪਾਲ ਕ੍ਰਿਸ਼ਨ (43) ਪੁੱਤਰ ਚਿੰਤ ਰਾਮ ਵਾਸੀ ਮਕਾਨ ਨੰਬਰ 621 ਫੇਜ਼ 11, ਮੋਹਾਲੀ ਜੋ ਕਿ ਸੈਕਟਰ 48 ਚੰਡੀਗੜ੍ਹ ਵਿਖੇ ਕਾਰਾਂ ਦੀ ਸੇਲ-ਪ੍ਰਚੇਜ ਦਾ ਕੰਮ ਕਰਦਾ ਹੈ। ਇਹਨਾਂ ਦੋਸ਼ੀਆਂ ਦੇ 03 ਸਾਥੀ ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਵੱਖ –ਵੱਖ ਥਾਵਾਂ ਤੇ ਪੁਲਿਸ ਪਾਰਟੀਆਂ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ। ਦੋਸ਼ੀ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫ਼ਰੰਸ ਮੌਕੇ ਐਸ.ਪੀ. (ਡੀ) ਸ੍ਰੀ ਬਲਵਿੰਦਰ ਸਿੰਘ ਅਤੇ ਸੀ.ਆਈ.ਏ ਇੰਚਾਰਜ ਇੰਸਪੈਕਟਰ ਸ੍ਰੀ ਗੁਰਚਰਨ ਸਿੰਘ ਵੀ ਮੌਜੂਦ ਸਨ। 

 

Tags: SSP Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD