Saturday, 13 June 2026

 

 

ਖ਼ਾਸ ਖਬਰਾਂ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ

 

ਉਮਰ ਸਰਕਾਰ ਨੇ ਖੁੱਦ ਕਰਵਾਏ ਕਿਸ਼ਤਵਾੜ 'ਚ ਦੰਗੇ: ਅਵਿਨਾਸ਼ ਰਾਏ ਖੰਨਾ

ਹਿੰਦੂਆਂ 'ਤੇ ਯੋਜਨਾਬੱਧ ਹਮਲੇ 'ਚ ਸ਼ਾਮਲ ਸੀ ਸਾਬਕਾ ਗ੍ਰਹਿ ਰਾਜ ਮੰਤਰੀ ਕਿਚਲੂ, ਸੀ. ਬੀ. ਆਈ. ਜਾਂਚ ਦੀ ਮੰਗ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 16 Sep 2013

Last updated on: Sep 16, 2013, 00:00 IST

ਰਾਜ ਸਭਾ ਦੇ ਸੰਸਦ ਮੈਂਬਰ ਤੇ ਭਾਜਪਾ ਦੇ ਜੰਮੂ-ਕਸ਼ਮੀਰ ਮਾਮਲਿਆਂ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਕਿਸ਼ਤਵਾੜ 'ਚ ਘੱਟਗਿਣਤੀ ਭਾਈਚਾਰੇ (ਹਿੰਦੂਆਂ) 'ਤੇ ਹੋਏ ਹਮਲੇ 'ਤੇ ਅੱਜ ਕਿਹਾ ਕਿ ਇਹ ਹਮਲੇ ਜੰਮੂ-ਕਸ਼ਮੀਰ ਸਰਕਾਰ ਦੀ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਸਨ, ਜਿਸ 'ਚ ਨੈਸ਼ਨਲ ਕਾਨਫਰੰਸ (ਐੱਨ. ਸੀ.) ਦਾ ਸਥਾਨਕ ਵਿਧਾਇਕ ਤੇ ਸਾਬਕਾ ਗ੍ਰਹਿ ਰਾਜ ਮੰਤਰੀ ਸਾਜਿਦ ਕਿਚਲੂ ਸਮੇਤ ਪੂਰਾ ਪੁਲਸ ਪ੍ਰਸ਼ਾਸਨ ਸਿੱਧੇ ਤੌਰ 'ਤੇ ਸ਼ਾਮਲ ਸੀ। ਕਿਸ਼ਤਵਾੜ ਦੇ ਦੰਗਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਉਪਰੰਤ ਅਵਿਨਾਸ਼ ਰਾਏ ਖੰਨਾ ਨੇ ਸੋਮਵਾਰ ਨੂੰ ਇਥੇ ਪਾਰਟੀ ਦਫਤਰ 'ਚ ਮੀਡੀਆ ਦੇ ਸਾਹਮਣੇ ਉਥੇ ਦੀ ਅਸਲ ਹਾਲਤ ਦਾ ਬਿਓਰਾ ਦਿੱਤਾ। ਖੰਨਾ ਨੇ ਕਿਹਾ ਕਿ ਉਥੇ ਅਜੇ ਵੀ ਹਾਲਾਤ ਵਿਸਫੋਟਕ ਹਨ। ਘੱਟਗਿਣਤੀ ਹਿੰਦੂ ਡਰ ਤੇ ਅਸੁਰੱਖਿਆ ਦੇ ਮਾਹੌਲ 'ਚ ਬੁਰੀ ਤਰ੍ਹਾਂ ਸਹਿਮੇ ਹੋਏ ਹਨ। ਖੰਨਾ ਨੇ ਉਥੋਂ ਦੇ ਡੀ. ਆਈ. ਜੀ. ਵਾਣੀ ਦੀ ਤੁਰੰਤ ਮੁਅੱਤਲੀ ਤੇ ਤਬਾਦਲੇ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਏ।

ਇਸ ਮੌਕੇ 'ਤੇ ਉਨ੍ਹਾਂ ਨਾਲ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਤੇ ਕਿਸਾਨ ਮੋਰਚਾ ਦੇ ਕੌਮੀ ਬੁਲਾਰੇ ਵਿਨਿਤ ਜੋਸ਼ੀ ਵੀ ਹਾਜ਼ਰ ਸਨ। ਖੰਨਾ ਨੇ ਦੱਸਿਆ ਕਿ ਆਪਣੇ 2 ਦਿਨਾਂ ਦੌਰੇ ਦੌਰਾਨ ਉਨ੍ਹਾਂ ਨੇ ਸਥਾਨਕ ਲੋਕਾਂ ਤੋਂ ਤੱਥਾਂ ਦੀ ਜਾਣਕਾਰੀ ਲਈ ਹੈ। ਸਾਫ-ਸਪੱਸ਼ਟ ਹੈ ਕਿ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸਥਾਨਕ ਬਹੁਗਿਣਤੀ ਲੋਕਾਂ ਨੂੰ ਹਿੰਦੂਆਂ ਦੀਆਂ ਦੁਕਾਨਾਂ 'ਤੇ ਹਮਲੇ ਲਈ ਯੋਜਨਾਬੱਧ ਢੰਗ ਨਾਲ ਉਕਸਾਇਆ ਗਿਆ। ਈਦ ਦੇ ਪਵਿੱਤਰ ਦਿਹਾੜੇ 'ਤੇ ਲੋਕਾਂ ਨੂੰ ਅਨਾਊਂਸਮੈਂਟ ਕਰਕੇ ਇਕੱਠਾ ਕੀਤਾ ਗਿਆ ਤੇ ਫਿਰ ਹਮਲਾ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 7.40 ਵਜੇ ਤੱਕ ਕਰਵਾਇਆ ਗਿਆ। ਉਥੇ ਘੱਟਗਿਣਤੀ ਹਿੰਦੂਆਂ ਵਿਰੁੱਧ ਹਿੰਸਾ ਦਾ ਨੰਗਾ ਨਾਚ ਕਰਵਾਇਆ ਗਿਆ। ਪੀੜਤ ਦੁਕਾਨਦਾਰਾਂ ਤੇ ਉਨ੍ਹਾਂ ਦੀਆਂ ਔਰਤਾਂ ਨੇ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਪਰ ਉਹ ਚੁੱਪਚਾਪ ਖੜੇ ਦੇਖਦੇ ਰਹੇ। ਫਿਰ ਉਨ੍ਹਾਂ ਔਰਤਾਂ ਨੇ ਆਪਣੇ ਬੱਚਿਆਂ ਨਾਲ ਸੀ. ਆਰ. ਪੀ. ਐੱਫ. ਤੇ ਫੌਜ ਦੇ ਕੈਂਪਾਂ 'ਚ ਜਾ ਕੇ ਬਚਾਉਣ ਦੀ ਅਪੀਲ ਕੀਤੀ ਪਰ ਉਨ੍ਹਾਂ ਸਾਫ ਕਹਿ ਦਿੱਤਾ ਕਿ ਉਨ੍ਹਾਂ ਨੂੰ ਅਜੇ ਕੋਈ ਹੁਕਮ ਨਹੀਂ ਮਿਲਿਆ ਹੈ ਤੇ ਜਦ ਤੱਕ ਪ੍ਰਸ਼ਾਸਨ ਹੁਕਮ ਨਹੀਂ ਦੇਵੇਗਾ, ਅਸੀਂ ਖੁੱਦ ਕਾਰਵਾਈ ਨਹੀਂ ਕਰ ਸਕਦੇ ਤੇ ਇਸ ਤਰ੍ਹਾਂ 8 ਘੰਟਿਆਂ ਤੱਕ ਹਿੰਸਾ ਰੋਕਣ ਲਈ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ। ਇਸ ਮੌਕੇ ਸਥਾਨਕ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੂਕ ਦਰਸ਼ਕ ਬਣਿਆ ਰਿਹਾ ਜਦਕਿ ਫੌਜ ਤੇ ਸੀ. ਆਰ. ਪੀ. ਐੱਫ. ਹੁਕਮਾਂ ਦਾ ਇੰਤਜ਼ਾਰ ਕਰਦੀ ਰਹੀ। ਖੰਨਾ ਅਨੁਸਾਰ ਉਥੋਂ ਦੇ ਸਥਾਨਕ ਲੋਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਪੂਰਾ ਦਿਨ ਸਾਬਕਾ ਗ੍ਰਹਿ ਰਾਜ ਮੰਤਰੀ ਸਾਜਿਦ ਕਿਚਲੂ ਕਿਸ਼ਤਵਾੜ ਦੇ ਡਾਕ ਬੰਗਲੇ 'ਚ ਮੌਜੂਦ ਰਹੇ ਸਨ ਤੇ ਉਨ੍ਹਾਂ ਦੇ ਇਸ਼ਾਰੇ 'ਤੇ ਕਿਸ਼ਤਵਾੜ ਦੇ ਡੀ. ਆਈ. ਜੀ. ਵਾਣੀ ਨੇ ਸਭ ਤੋਂ ਵੱਧ ਨਾਂ-ਪੱਖੀ ਭੂਮਿਕਾ ਨਿਭਾਈ ਤੇ ਅੱਜ ਤੱਕ ਨਿਭਾ ਰਹੇ ਹਨ।

ਖੰਨਾ ਨੇ ਕਿਹਾ ਕਿ ਉਸ ਦਿਨ ਉਨ੍ਹਾਂ ਨੇ ਖੁੱਦ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ, ਡੀ. ਜੀ. ਪੀ. ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਆਰ. ਪੀ. ਐੱਨ. ਸਿੰਘ ਨਾਲ ਫੋਨ 'ਤੇ ਗੱਲ ਕਰਕੇ ਤੁਰੰਤ ਮਦਦ ਲਈ ਵਾਰ-ਵਾਰ ਅਪੀਲ ਕੀਤੀ ਪਰ ਇਕ ਹੀ ਭਰੋਸਾ ਮਿਲਦਾ ਰਿਹਾ ਕਿ ਫੌਜ ਤੇ ਸੀ. ਆਰ. ਪੀ. ਐੱਫ. ਭੇਜੀ ਜਾ ਰਹੀ ਹੈ, ਜਿਸ ਨੂੰ ਪਹੁੰਚਦਿਆਂ-ਪਹੁੰਚਦਿਆਂ 8 ਘੰਟੇ ਲੱਗ ਗਏ। ਉਦੋਂ ਤੱਕ ਉਥੇ ਮੌਤ ਭਰੀ ਹਿੰਸਾ ਦਾ ਤਾਂਡਵ ਜਾਰੀ ਰਿਹਾ ਤੇ ਸਾਰੇ ਘੱਟਗਿਣਤੀ ਹਿੰਦੂਆਂ ਦੀਆਂ ਦੁਕਾਨਾਂ ਸਾੜ ਦਿੱਤੀਆਂ ਗਈਆਂ ਤੇ ਵਪਾਰ-ਕਾਰੋਬਾਰ ਤਬਾਹ ਕਰ ਦਿੱਤਾ ਗਿਆ, ਜਦਕਿ ਫੌਜ ਤੇ ਸੀ. ਆਰ. ਪੀ. ਐੱਫ. ਦਾ ਬੇਸ ਕੈਂਪ ਕਿਸ਼ਤਵਾੜ 'ਚ ਹੀ ਸੀ। ਖੰਨਾ ਨੇ ਦੱਸਿਆ ਕਿ ਈਦ 9 ਤਰੀਕ ਨੂੰ ਸੀ ਪਰ ਉਸ ਤੋਂ ਇਕ ਹਫਤਾ ਪਹਿਲਾਂ 3 ਤਰੀਕ ਨੂੰ ਕਿਸ਼ਤਵਾੜ ਤੇ ਆਲੇ-ਦੁਆਲੇ ਦੇ ਪਿੰਡਾਂ 'ਚ ਅਨਾਊਂਸਮੈਂਟ ਹੋਈ ਕਿ ਅਗਲੇ ਕੁਝ ਦਿਨਾਂ 'ਚ ਕੋਈ ਵੱਡੀ ਘਟਨਾ ਵਾਪਰਨ ਵਾਲੀ ਹੈ, ਇਸ ਲਈ ਤਿਆਰ ਰਹੋ। ਇਸ ਤਰ੍ਹਾਂ ਦੀਆਂ ਅਨਾਊਂਸਮੈਂਟਾਂ ਤੋਂ ਘਬਰਾ ਕੇ ਘੱਟਗਿਣਤੀ ਹਿੰਦੂਆਂ ਦੇ ਪਰਿਵਾਰਾਂ ਨੇ ਸਥਾਨਕ ਪੁਲਸ ਥਾਣੇ 'ਚ ਐੱਫ. ਆਈ. ਆਰ. ਵੀ ਦਰਜ ਕਰਵਾਈ ਪਰ ਪੁਲਸ ਨੇ ਕੋਈ ਕਦਮ ਨਹੀਂ ਚੁੱਕਿਆ। ਇਨ੍ਹਾਂ ਹੀ ਨਹੀਂ ਹਮਲੇ ਤੋਂ ਇਕ ਦਿਨ ਪਹਿਲਾਂ ਕਿਸ਼ਤਵਾੜ 'ਚ ਇਕ ਗੰਨ ਹਾਊਸ 'ਚ ਚੋਰੀ ਵੀ ਹੁੰਦੀ ਹੈ। 

ਹਾਲਾਂਕਿ ਗੰਨ ਹਾਊਸ ਦਾ ਨਾ ਕੋਈ ਤਾਲਾ ਟੁੱਟਦਾ ਹੈ ਤੇ ਨਾ ਹੀ ਕੋਈ ਹੋਰ ਅਜਿਹਾ ਨਿਸ਼ਾਨ ਦਿਖਾਈ ਦਿੰਦਾ ਹੈ, ਜਿਸ ਤੋਂ ਪਤਾ ਲੱਗੇ ਕਿ ਚੋਰੀ ਜਾਂ ਲੁੱਟ ਦੀ ਕੋਈ ਘਟਨਾ ਹੋਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਗੰਨ ਹਾਊਸ ਸਥਾਨਕ ਐੱਨ. ਸੀ. ਵਿਧਾਇਕ ਤੇ ਸਾਬਕਾ ਗ੍ਰਹਿ ਰਾਜ ਮੰਤਰੀ ਸਾਜਿਦ ਕਿਚਲੂ ਦੀ ਪਤਨੀ ਦਾ ਹੈ। ਖੰਨਾ ਨੇ ਸੀ. ਬੀ. ਆਈ. ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜੇ ਨਿਰਪੱਖ ਢੰਗ ਨਾਲ ਜਾਂਚ ਹੁੰਦੀ ਹੈ ਤਾਂ ਸਾਬਿਤ ਹੋ ਜਾਵੇਗਾ ਕਿ ਗੰਨ ਹਾਊਸ 'ਚ ਨਾ ਤਾਂ ਚੋਰੀ ਹੋਈ ਸੀ ਤੇ ਨਾ ਹੀ ਲੁੱਟ। ਉਸ ਦੇ ਹਥਿਆਰਾਂ ਨੂੰ ਦੰਗਾਈਆਂ 'ਚ ਵੰਡਿਆ ਗਿਆ ਸੀ, ਜਿਨ੍ਹਾਂ ਨੂੰ ਅਜੇ ਤੱਕ ਬਰਾਮਦ ਨਹੀਂ ਕੀਤਾ ਗਿਆ। ਖੰਨਾ ਨੇ ਕਿਹਾ ਕਿ ਐੱਨ.ਸੀ-ਕਾਂਗਰਸ ਦੀ ਉਮਰ ਸਰਕਾਰ ਦੇ ਕਿਸ਼ਤਵਾੜ ਹਮਲੇ ਦੌਰਾਨ ਸਾਹਮਣੇ ਆਏ ਰਵੱਈਏ ਤੋਂ ਸਪੱਸ਼ਟ ਹੈ ਕਿ ਕਸ਼ਮੀਰ ਘਾਟੀ ਤੋਂ ਬਾਅਦ ਹੁਣ ਜੰਮੂ ਖੇਤਰ ਨਾਲ ਜੁੜੇ ਕਿਸ਼ਤਵਾੜ ਇਲਾਕੇ 'ਚ ਘੱਟਗਿਣਤੀ ਹਿੰਦੂਆਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਨ ਤੇ ਭਜਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਹਨ, ਜਿਸ  ਨੂੰ ਸਰਕਾਰ ਦੀ ਮਦਦ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਸ ਸੋਚੀ ਸਮਝੀ ਸਾਜ਼ਿਸ਼ ਤਹਿਤ ਕਿਸ਼ਤਵਾੜ 'ਚ ਹਿੰਦੂਆਂ ਨੂੰ ਆਰਥਿਕ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਹੈ ਤਾਂਕਿ ਉਹ ਉਥੋਂ ਖੁਦ ਹੀ ਭੱਜ ਜਾਣ। ਇਸ ਸਾਜ਼ਿਸ਼ ਦਾ ਦੂਜਾ ਸਬੂਤ ਇਹ ਹੈ ਕਿ ਕਿਸ਼ਤਵਾੜ ਤੋਂ 60 ਕਿਲੋਮੀਟਰ ਦੂਰ ਪਾਡਰ ਇਲਾਕੇ 'ਚ ਹਿੰਦੂਆਂ ਨੂੰ ਸਥਾਨਕ ਪੁਲਸ ਵਲੋਂ ਜ਼ਲੀਲ ਕੀਤਾ ਜਾ ਰਿਹਾ ਹੈ। ਉਥੇ ਵਾਜਪੇਈ ਸਰਕਾਰ ਦੇ ਮੌਕ ਗਠਿਤ ਹੋਈ ਗ੍ਰਾਮੀਣ ਸੁਰੱਖਿਆ ਕਮੇਟੀ (ਵੀ. ਡੀ. ਸੀ.) ਦੇ ਨੁਮਾਇੰਦੇ ਨੌਜਵਾਨਾਂ ਨੂੰ ਝੂਠੇ ਮਾਮਲਿਆਂ 'ਚ ਫਸਾਇਆ ਜਾ ਰਿਹਾ ਹੈ ਕਿਉਂਕਿ ਵੀ. ਡੀ. ਸੀ. ਕਾਰਨ ਇਸ ਇਲਾਕੇ ਦੇ ਹਿੰਦੂ ਘੱਟਗਿਣਤੀ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹੁਣ ਇਨ੍ਹਾਂ ਵੀ. ਡੀ. ਸੀਜ਼ ਨਾਲ ਜੁੜੇ ਹਿੰਦੂ ਨੌਜਵਾਨਾਂ, ਮੈਂਬਰਾਂ, ਪੰਚਾਂ, ਨੰਬਰਦਾਰਾਂ ਤੇ ਚੌਕੀਦਾਰਾਂ ਆਦਿ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ।

ਇਥੋਂ ਤੱਕ ਕਿ ਸਾਜਿਦ ਖਿਲਾਫ ਚੋਣ ਲੜਣ ਵਾਲੇ ਭਾਜਪਾ ਉਮੀਦਵਾਰ ਸੁਨੀਲ ਕੁਮਾਰ ਦੇ ਪੀ. ਐੱਸ. ਓ. 'ਤੇ ਝੂਠੇ ਮਾਮਲੇ ਦਰਜ ਕਰਵਾ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਕਈ ਹਿੰਦੂ ਨੌਜਵਾਨਾਂ ਨੂੰ ਹੱਤਿਆਵਾਂ ਦੇ ਝੂਠੇ ਮਾਮਲਿਆਂ 'ਚ ਫਸਾ ਦਿੱਤਾ ਗਿਆ ਹੈ। ਇਕ ਪਿੰਡ 'ਚ ਇਕ ਗਊ ਦੀ ਹੱਤਿਆ ਰੋਕਣ ਵਾਲੇ 4 ਨੌਜਵਾਨਾਂ 'ਤੇ ਕੁਝ ਦਿਨਾਂ ਬਾਅਦ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ, ਹਾਲਾਂਕਿ ਕਥਿਤ ਪੀੜਤ ਲੜਕੀ ਦੀ ਮੈਡੀਕਲ ਰਿਪੋਰਟ 'ਚ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ। ਖੰਨਾ ਨੇ ਕਿਹਾ ਕਿ ਕਿਸ਼ਤਵਾੜ ਦੀ ਘਟਨਾ ਦੀ ਸੀ. ਬੀ. ਆਈ. ਜਾਂਚ ਹੋਵੇ ਤੇ ਉਥੋਂ ਦੇ ਹਿੰਦੂ ਘੱਟਗਿਣਤੀਆਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਭਰੋਸੇਯੋਗ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਕਿਸ਼ਤਵਾੜ ਹਿੰਸਾ 'ਚ ਘੱਟਗਿਣਤੀ ਨਾਲ ਸੰਬੰਧਿਤ ਲੋਕਾਂ ਦੀ ਮੌਤ ਤੇ ਦੋਵਾਂ ਪਾਸਿਆਂ ਦੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ। ਖੰਨਾ ਨੇ ਦੱਸਿਆ ਕਿ ਹਿੰਸਾ ਦੌਰਾਨ ਮਾਰੇ ਗਏ ਇਕ ਦਲਿਤ ਹਿੰਦੂ 'ਤੇ, ਜਿਸ ਘਰ ਤੋਂ ਗੋਲੀ ਚਲਾਈ ਗਈ ਸੀ, ਐੱਫ. ਆਈ. ਆਰ. ਦਰਜ ਹੋਣ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ, ਨਾ ਹੀ ਅਜੇ ਤੱਕ ਪੀੜਤਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ। ਖੰਨਾ ਨੇ ਇਹ ਵੀ ਦੋਸ਼ ਲਗਾਇਆ ਕਿ ਜੰਮੂ-ਕਸ਼ਮੀਰ ਸਰਕਾਰ ਵਲੋਂ ਆਪਣੀ ਯੋਜਨਾਬੱਧ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਦੇ ਡਰ ਕਾਰਨ ਹੀ ਭਾਜਪਾ ਨੇਤਾ ਅਰੁਣ ਜੇਤਲੀ ਤੇ ਖੁੱਦ ਖੰਨਾ ਸਮੇਤ ਭਾਜਪਾ ਦੇ ਕਿਸੇ ਵੀ ਨੇਤਾ ਨੂੰ ਉਦੋਂ ਉਥੋਂ ਨਹੀਂ ਜਾਣ ਦਿੱਤਾ ਗਿਆ।

 

Tags: avinash rai khanna

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD