ਪੇਸ਼ੇ ਵਜੋਂ ਵਕੀਲ ਦੇ ਤੌਰ 'ਤੇ ਕੰਮ ਕਰੇ ਰਹੇ ਗੁਰਪ੍ਰੀਤ ਸਿੰਘ ਸੰਧੂ ਵਲੋਂ ਪਿੰਡ ਸ੍ਰੀ ਹਰਗੋਬਿੰਦਪੁਰ ਵਿਖੇ ਸੂਰਾਂ ਦਾ ਫਾਰਮ ਚਲਾਇਆ ਜਾ ਰਿਹਾ ਹੈ। ਸੰਧੂ ਨੇ ਇਹ ਫਾਰਮ ਅਪ੍ਰੈਲ2015 ਵਿਚ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਦੇ ਸਹਿਯੋਗ ਨਾਲ 6 ਲੱਖ ਰੁਪਏ ਦਾ ਲੋਨ ਲੈ ਕੇ ਸ਼ੁਰੂ ਕੀਤਾ ਸੀ ਤੇ ਉਸ ਵੇਲੇ 82 ਸੂਰ ਸਨ। ਸੂਬਾ ਸਰਕਾਰ ਵਲੋਂ 2 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਸੀ। ਸ. ਸੰਧੂ ਨੇ ਸਮੇਂ -ਸਮੇਂ ਤੇ ਵਿਭਾਗ ਕੋਲੋਂ ਸਿਖਲਾਈ ਤੇ ਸਲਾਹ ਲੈ ਕਿ ਇਸ ਕਿੱਤੇ ਵਿਚ ਮਿਹਨਤ ਕੀਤੀ ਤੇ ਅੱਜ ਸੂਰ ਫਾਰਮ ਵਿਚ 580 ਜਾਨਵਰ ਹਨ, ਜਿਸ ਵਿਚੋਂ 130 ਵੱਡੀਆਂ ਸੂਰੀਆਂ ਹਨ ਤੇ ਚੋਖੀ ਆਮਦਨ ਕਮਾ ਰਿਹਾ ਹੈ। ਸੰਧੂ ਨੇ ਦੱਸਿਆ ਪੰਜਾਬ ਸਰਕਾਰ ਵਲੋਂ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਚੱਕਰ ਵਿਚ ਬਾਹਰ ਨਿਕਲਣ ਕਿ ਅਜਿਹੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਉਸਨੇ ਦੱਸਿਆ ਕਿ ਆਮ ਫਸਲਾਂ ਤੋਂ ਹੋਣ ਵਾਲੀ ਆਮਦਨ ਦੇ ਬਦਲੇ ਸਹਾਇਕ ਧੰਦੇ ਜ਼ਿਆਦਾ ਲਾਭ ਵਾਲੇ ਹਨ। ਉਨਾਂ ਕਿਸਾਨਾਂ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੇ ਕਿੱਤੇ ਅਪਣਾਉਣ ਲਈ ਅੱਗੇ ਆਉਣ। ਨਾਲ ਹੀ ਉਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਲਈ ਹੋਰ ਜ਼ਿਆਦਾ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪਿੰਡ-ਪਿੰਡ ਵੱਧ ਤੋਂ ਵੱਧ ਜਾਗਰੂਕਤਾ ਸਮਾਗਮ ਕੀਤੇ ਜਾਣੇ ਚਾਹੀਦੇ ਹਨ। ਉਸਨੇ ਕਿਹਾ ਕਿ ਸਹਾਇਕ ਧੰਦੇ ਕਿਸਾਨੀ ਨੂੰ ਮੋਜੂਦਾ ਸੰਕਟ ਵਿਚੋਂ ਕੱਢਣ ਲਈ ਸਹਾਈ ਹੋ ਸਕਦੇ ਹਨ ਅਤੇ ਇਨਾਂ ਰਾਹੀਂ ਕਿਸਾਨ ਆਪਣੀ ਆਮਦਨ ਦੁੱਗਣੀ ਕਰ ਸਕਦੇ ਹਨ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ੍ਰੀ ਸ਼ਾਮ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਵਲੋਂ ਜ਼ਿਲੇ ਅੰਦਰ ਸਹਾਇਕ ਕਿੱਤਿਆਂ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਾਸਨਾਂ ਨੂੰ ਇਨਾਂ ਕਿੱਤਿਆਂ ਨੂੰ ਅਪਣਾਉਣ 'ਤੇ ਜੋਰ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸ. ਸੰਧੂ ਨੂੰ ਇਸ ਕਿੱਤੇ ਵੱਲ ਪ੍ਰੇਰਿਤ ਤੇ ਵਧਾਉਣ ਲਈ ਡਾ. ਸਰਬਜੀਤ ਸਿੰਘ ਰੰਧਾਵਾ ਵੈਟਰਨਰੀ ਅਫਸਰ ਬਟਾਲਾ ਨੂੰ ਸਿਹਰਾ ਜਾਂਦਾ ਹੈ, ਜਿਸ ਵਲੋਂ ਕਿਸਾਨ ਨੂੰ ਉਤਸ਼ਾਹਿਤ ਕੀਤਾ ਗਿਆ। ਉਨਾਂ ਅੱਗੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਸੂਰ ਫਾਰਮ ਖੋਲ੍ਹਣ 6 ਲੱਖ ਰੁਪਏ ਮਗਰ 2 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦੇ ਹੋਏ ਸਹਾਇਕ ਕਿੱਤੇ ਅਪਣਾਉਣ। ਉਨਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਸਮੇਂ-ਸਮੇਂ 'ਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਜਾਗਰਕੂਤਾ ਸਮਾਗਮ ਕੀਤੇ ਜਾਂਦੇ ਹਨ ਤਾਂ ਜੋ ਲੋਕਾਂ ਇਨਾਂ ਸਕੀਮਾਂ ਦਾ ਲਾਭ ਲੈ ਸਕਣ। ਵਧੇਰੇ ਜਾਣਕਾਰੀ ਲਈ ਪਸ਼ੂ ਪਾਲਣ ਵਿਭਾਗ ਜੋ ਨਿਊ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਚੌਥੀ ਮੰਜ਼ਿਲ, ਕਮਰਾ ਨੰਬਰ 520 ਵਿਚ ਸਥਿਤ ਹੈ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।