Friday, 03 May 2024

 

 

ਖ਼ਾਸ ਖਬਰਾਂ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਦੀ ਨਿਗਰਾਨੀ ਵਿਚ ਹੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੱਢਿਆ ਫਲੈਗ ਮਾਰਚ ਸਿਆਸੀ ਪਾਰਟੀਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ ਡੀ.ਸੀ. ਆਸ਼ਿਕਾ ਜੈਨ ਨੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੈਡਲਾਂ ਨਾਲ ਸਨਮਾਨ ਕਰ ਮਨੋਬਲ ਵਧਾਇਆ ਪਟਿਆਲਾ ਜ਼ਿਲ੍ਹੇ ਦੇ 52 ਵਿਦਿਆਰਥੀਆਂ ਬਾਰਵੀਂ ਦੀ ਮੈਰਿਟ ਸੂਚੀ ’ਚ, ਸਰਕਾਰੀ ਸਕੂਲਾਂ 33 ਵਿਦਿਆਰਥੀ ਚਮਕੇ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਗਰਮੀ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਖਾਸ ਪ੍ਰਬੰਧ ਸੀਜੀਸੀ ਲਾਂਡਰਾਂ ਵਿਖੇ ਵਿਗਆਨ ਅਤੇ ਤਕਨਾਲੋਜੀ ਵਿੱਚ ਕੰਪਿਊਟੇਸ਼ਨਲ ਵਿਧੀਆਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਚੋਣ ਅਫਸਰ ਡਾ ਸੇਨੂ ਦੁੱਗਲ ਵੱਲੋਂ ਅਬੋਹਰ ਅਤੇ ਬੱਲੂਆਣਾ ਦੇ ਗਿਣਤੀ ਕੇਂਦਰਾਂ ਦਾ ਦੌਰਾ ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜਬੂਤ ਪਿੰਡ ਬੰਡਾਲਾ ਦੀ ਨਵੀਂ ਆਬਾਦੀ ਦੀ ਸਮੂਹ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ - ਹਰਭਜਨ ਸਿੰਘ ਈ ਟੀ ਓ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ 'ਚ ਅਕਾਲੀ ਤੇ ਕਾਂਗਰਸੀਆਂ ਨੂੰ ਦਿੱਤਾ ਧੋਬੀ ਪਟਕਾ ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਲੁਧਿਆਣਾ ਜਾਂਦੇ ਹੋਏ ਮੋਹਾਲੀ ਵਿੱਖੇ ਕਾਂਗਰਸੀ ਆਗੂਆਂ ਵਲੋਂ ਭਰਵਾਂ ਸਵਾਗਤ ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ ਅਕਾਲੀ ਦਲ ਨੂੰ ਝਟਕਾ! 'ਆਪ' ਪਟਿਆਲਾ 'ਚ ਹੋਈ ਹੋਰ ਵੀ ਮਜ਼ਬੂਤ, ਕਈ ਸੀਨੀਅਰ ਅਕਾਲੀ ਆਗੂ ਹੋਏ 'ਆਪ' 'ਚ ਸ਼ਾਮਲ ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ ਲੋਕਤੰਤਰ ਦੀ ਮਜ਼ਬੂਤੀ ਵਿੱਚ ਅਹਿਮ ਕਿਰਦਾਰ ਨਿਭਾਉਂਦਾ ਹੈ ਨੌਜਵਾਨ ਵਰਗ- ਸੰਦੀਪ ਕੁਮਾਰ

 

ਪੰਜਾਬ ਅਤੇ ਆਂਧਰਾ ਪ੍ਰਦੇਸ਼ ਸੱਭਿਆਚਾਰ, ਖੇਡਾਂ ਅਤੇ ਸੈਰ-ਸਪਾਟਾ ਗਤੀਵਿਧੀਆਂ ਰਾਹੀਂ ਲਿਆਉਣਗੇ ਆਪਸੀ ਸਬੰਧਾਂ ਵਿੱਚ ਨੇੜਤਾ

ਸੈਰ ਸਪਾਟਾ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਪ੍ਰੋਗਰਾਮ ਦਾ ਉਦਘਾਟਨ

Web Admin

Web Admin

5 Dariya News

ਚੰਡੀਗੜ੍ਹ , 26 Feb 2018

ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲੇ ਵਿਭਾਗ , ਪੰਜਾਬ ਦੇ ਡਾਇਰੈਕਟਰ ਸ੍ਰੀ ਸ਼ਿਵਦੁਲਾਰ ਸਿੰਘ ਢਿਲੋਂ ਨੇ ਅੱਜ ਇੱਥੇ ਨਹਿਰੂ ਯੁਵਾ ਕੇਂਦਰ ਸੰਗਠਨ (ਐਨ.ਵਾਈ.ਕੇ.ਐਸ.) ਪੰਜਾਬ ਅਤੇ ਚੰਡੀਗੜ੍ਹ ਵੱਲੋਂ ਆਯੋਜਿਤ "ਇਕ ਭਾਰਤ ਸ੍ਰੇਸ਼ਠ ਭਾਰਤ" ਦੇ ਅੰਤਰਗਤ ਇੰਟਰ ਸਟੇਟ ਯੂਥ ਐਕਸਚੇਂਜ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਦੌਰਾਨ ਕਿਹਾ ਕਿ ਆਂਧਰਾ ਪ੍ਰਦੇਸ਼ ਅਤੇ ਪੰਜਾਬ ਦੇ ਸੂਬਿਆਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਹਨ ਅਤੇ ਦੋਵੇਂ ਸੂਬੇ ਆਪਸੀ ਵਿਚਾਰ-ਵਟਾਂਦਰੇ ਨਾਲ ਇਕ ਦੂਜੇ ਦੇ ਸੱਭਿਆਚਾਰ, ਪਰੰਪਰਾ ਅਤੇ ਇਤਿਹਾਸ ਬਾਰੇ ਜਾਣ ਕੇ ਇੱਕ ਦੂਜੇ ਤੋਂ ਬਹੁਤ ਕੁਝ ਸਿੱਖ ਸਕਦੇ ਹਨ।  ਉਨਾਂ ਨੇ ਇਹ ਵੀ ਕਿਹਾ ਕਿ ਉਹ ਧਾਰਮਿਕ ਸਥਾਨ ਜਿਨਾਂ ਦਾ ਸੰਸਾਰ ਵਿੱਚ ਸਭ ਤੋਂ ਵੱਧ ਦੌਰਾ ਕੀਤਾ ਜਾਂਦਾ ਹੈ ਵੀ ਇੰਨਾਂ ਦੋਵੇਂ ਸੂਬਿਆਂ ਵਿੱਚ ਹੀ ਸਥਿਤ ਹਨ ਜਿਵੇਂ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਅਤੇ ਆਂਧਰਾ ਪ੍ਰਦੇਸ਼ ਵਿਚ ਤਿਰੂਪਤੀ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਅਤੇ ਆਂਧਰਾ ਪ੍ਰਦੇਸ਼ ਸੱਭਿਆਚਾਰ, ਖੇਡਾਂ ਅਤੇ ਸੈਰ-ਸਪਾਟਾ, ਭਾਸ਼ਾ ਅਤੇ ਖਾਣ-ਪੀਣ ਦੇ ਖੇਤਰਾਂ  ਵਿਚ ਗਤੀਵਿਧੀਆਂ ਕਰ ਕੇ ਆਪਸੀ ਸਬੰਧਾਂ ਵਿੱਚ ਨੇੜਤਾ ਲਿਆਉਣ ਦੇ ਇਛੁੱਕ ਹਨ। ਇਹ ਪ੍ਰੋਗਰਾਮ 11 ਮਾਰਚ, 2018 ਤੱਕ ਚੱਲੇਗਾ।ਨੋਡਲ ਅਫਸਰ ਅਤੇ ਜਿਲਾ ਯੂਥ ਕੋਆਰਡੀਨੇਟਰ ਚੰਡੀਗੜ੍ਹ  ਸ੍ਰ੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਇਨਾਂ 15 ਦਿਨਾਂ ਦੌਰਾਨ ਸੈਲਾਨੀ  ਨਾ ਸਿਰਫ ਡਿਬੇਟ ਅਤੇ ਸੈਮੀਨਾਰ ਆਦਿ ਵੰਨਗੀਆਂ ਵਿੱਚ ਭਾਗ ਲੈਣਗੇ ਸਗੋਂ ਹਰਿਮੰਦਰ ਸਾਹਿਬ,  ਜਲਿਆਂ ਵਾਲਾ ਬਾਗ਼, ਦੁਰਗਿਆਨਾ ਮੰਦਰ, ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਅਤੇ ਪਟਿਆਲਾ ਦੇ ਸਾਰਸ ਮੇਲੇ ਦਾ ਵੀ ਦੌਰਾ ਕਰਨਗੇ।  ਉਨਾਂ ਨੇ ਇਹ ਵੀ ਦੱਸਿਆ ਕਿ ਇੰਨਾਂ  ਸੈਲਾਨੀਆਂ ਨੇ ਚੰਡੀਗੜ ਦੀਆਂ ਸੁੰਦਰ ਥਾਵਾਂ ਜਿਵੇਂ ਰੌਕ ਗਾਰਡਨ, ਰੋਜ ਗਾਰਡਨ  ਅਤੇ ਸੁਖਨਾ ਝੀਲ  ਦਾ ਵੀ ਦੌਰਾ ਕੀਤਾ। ਇਸ ਮੌਕੇ ਸਟੇਟ ਡਾਇਰੈਕਟਰ ਹਰਿਆਣਾ ਸ੍ਰੀ ਜਸਵਿੰਦਰ ਸਿੰਘ ਕੂਨਰ ਨੇ ਵੀ ਇਸ ਇਕੱਠ ਨੂੰ ਸੰਬੋਧਨ ਕੀਤਾ।ਇਸ ਮੌਕੇ ਸਟੇਟ ਡਾਇਰੈਕਟਰ ਐਨ.ਵਾਈ.ਕੇ.ਐਸ.  ਸ੍ਰੀ ਐਸ. ਐਨ. ਸ਼ਰਮਾ , ਆਰ. ਜੀ.ਐਨ. ਆਈ. ਵਾਈ. ਡੀ. ਦੇ ਕੋਆਰਡੀਨੇਟਰ  ਡਾ. ਕੋਟੋ ਸ਼ੇਖਰ, ਪੰਜਾਬ ਟੂਰਿਜ਼ਮ ਚੰਡੀਗੜ ਦੇ ਪ੍ਰੋਜੈਕਟ ਮੈਨੇਜਰ ਸ੍ਰੀਮਤੀ ਅਲਕਾ ਕਪੂਰ, ਏ.ਟੀ.ਡੀ.ਸੀ. ਸ੍ਰੀਮਤੀ  ਰੁਪਾਲੀ, ਐਨ.ਵਾਈ.ਕੇ.ਐਸ. ਪੰਜਾਬ  ਸ਼੍ਰੀ  ਸੰਦੀਪ ਘੰਡ ਅਤੇ ਸ੍ਰੀ ਵਿਜੈ ਰਾਣਾ ਦੇ ਨਾਲ ਸ੍ਰੀ ਜੀਵਨਦੀਪ ਸਿੰਘ ਨੇ ਸਟੇਜ ਦਾ ਸੰਚਾਲਨ ਕੀਤਾ।

 

Tags: Tourism

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD