Sunday, 14 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਮੁਹਾਲੀ ਪੁਲਿਸ ਨੇ ਕਰਜਾ ਦਿਵਾਉਣ ਦਾ ਝਾਂਸਾ ਦਿਵਾਉਣ ਵਾਲੇ ਯੂਕੋ ਬੈਂਕ ਖਰੜ ਦੇ ਸਾਬਕਾ ਸੀਨੀਅਰ ਬਰਾਂਚ ਮੈਨੇਜਰ ਰਾਜੇਸ ਖੰਨਾ ਨੂੰ ਕੀਤਾ ਗ੍ਰਿਫਤਾਰ

ਯੂਕੋ ਬੈਂਕ ਖਰੜ ਵਿਖੇ ਸਤੰਬਰ 2012 ਤੋਂ ਨਵੰਬਰ 2013 ਤੱਕ ਰਿਹਾ ਸੀ ਸੀਨੀਅਰ ਬਰਾਂਚ ਮੈਨੇਜਰ, ਭੋਲੇ ਭਾਲੇ ਲੋਕਾਂ ਨਾਲ 03 ਕਰੋੜ 58 ਲੱਖ 68 ਹਜ਼ਾਰ ਰੁਪਏ ਦੀ ਮਾਰੀ ਠੱਗੀ

Web Admin

Web Admin

5 Dariya News

ਖਰੜ , 10 Nov 2017

Last updated on: Nov 10, 2017, 00:00 IST

ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਦੀਆਂ ਹਦਾਇਤਾਂ ਅਨੁਸਾਰ ਹਰਬੀਰ ਸਿੰਘ ਅਟਵਾਲ, ਪੀਪੀਐਸ, ਕਪਤਾਨ ਪੁਲਿਸ (ਤਫਤੀਸ਼) ਮੋਹਾਲੀ ਦੀ ਨਿਗਰਾਨੀ ਹੇਠ ਇੰਸਪੈਕਟਰ ਲਖਵਿੰਦਰ ਸਿੰਘ ਇੰਚਾਰਜ ਆਰਥਿਕ ਅਪਰਾਧ ਸ਼ਾਖਾ(ਤਫਤੀਸ਼) ਦੀ ਸਰਪ੍ਰਸਤੀ ਹੇਠ ਏ ਐਸ ਆਈ ਓਂਕਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਕਦਮਾ ਨੰਬਰ 66 ਮਿਤੀ 30-03-2017 ਅ/ਧ 406, 419, 420, 465, 467,468, 471, 120ਬੀ ਆਈ ਪੀ ਸੀ ਥਾਣਾ ਸਿਟੀ ਖਰੜ ਜਿਲ੍ਹਾ ਐਸ ਏ ਐਸ ਨਗਰ ਦੇ ਦੋਸੀ ਰਾਜੇਸ ਖੰਨਾ ਪੁੱਤਰ ਸੱਤ ਪ੍ਰਕਾਸ ਖੰਨਾ ਵਾਸੀ ਮਕਾਨ ਨੰਬਰ 3566 ਬਸਤੀ ਸੇਖ ਜਲੰਧਰ ਹਾਲ ਵਾਸੀ ਮਕਾਨ ਨੰਬਰ 1112 ਸੈਕਟਰ 12 ਏ ਪੰਚਕੂਲਾ ਹਰਿਆਣਾ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਦੋਸੀ ਰਾਜੇਸ ਖੰਨਾ ਸਤੰਬਰ 2012 ਤੋਂ ਨਵੰਬਰ 2013 ਤੱਕ ਯੂਕੋ ਬੈਂਕ ਖਰੜ ਵਿੱਚ ਬਤੌਰ ਸੀਨੀਅਰ ਬਰਾਂਚ ਮੈਨੇਜਰ ਤਾਇਨਾਤ ਰਿਹਾ ਹੈ। ਜਿਸ ਨੇ ਆਪਣੀ ਤਾਇਨਾਤੀ ਦੋਰਾਨ ਆਪਣੇ ਏਜੰਟਾਂ ਦਵਿੰਦਰ ਕੁਮਾਰ ਵਾਸੀ ਪੰਚਕੂਲਾ, ਕਰਨਵੀਰ ਸਿੰਘ ਵਾਸੀ ਖਰੜ ਅਤੇ ਵਿਵੇਕ ਕੁਮਾਰ ਵਾਸੀ ਨਵਾਂ ਗਰਾਂਓ ਨਾਲ ਮਿਲੀ ਭੁਗਤ ਕਰਕੇ ਆਮ ਪਬਲਿਕ ਦੇ ਭੋਲੇ ਭਾਲੇ ਵਿਅਕਤੀਆਂ ਨੂੰ ਪਰਸਨਲ ਜਾਂ ਵਹੀਕਲ ਲੋਨ ਦਿਵਾਉਣ ਦਾ ਝਾਸਾਂ ਦੇ ਕੇ ਤੇ ਉਨਾਂ ਵਿਅਕਤਆਂ ਦੇ ਰਿਹਾਇਸ਼ੀ ਪਰੂਫ ਹਾਸਲ ਕਰਕੇ ਲੋਨ ਪਾਸ ਨਹੀ ਹੋਣ ਬਾਰੇ ਕਹਿ ਦਿੰਦੇ ਸੀ ਤੇ ਉਨਾਂ ਰਿਹਾਇਸੀ ਪਰੂਫਾਂ ਨਾਲ ਬਾਕੀ ਜਾਅਲੀ ਕਾਗਜਾਤ (ਜਾਅਲੀ ਆਈ ਟੀ ਆਰ, ਜਾਅਲੀ ਕੁਟੇਸ਼ਨ, ਜਾਅਲੀ ਇੰਸੋਰੈਸ, ਜਾਅਲੀ ਆਰਜੀ ਵਹੀਕਲ ਨੰਬਰ) ਤਿਆਰ ਕਰਕੇ ਕੁੱਲ 28 ਵਹੀਕਲ ਲੋਨ ਪਾਸ ਕਰਕੇ ਅਤੇ ਵੱਖ -2 ਬੈਕਾਂ ਵਿੱਚ ਮਹਾਂਵੀਰ ਆਟੋ ਮੋਬਾਇਲ ਪਿੰਡ ਤੇ ਡਾਕ ਭੰਗਰੋਟੂ, ਮੰਡੀ (ਹਿਮਾਚਲ) ਹਿਮਗਿਰੀ ਹਿਊਡਈ ਫੇਜ਼-9 ਐਸ.ਏ.ਐਸ. ਨਗਰ, ਕ੍ਰਿਸ਼ਨਾਂ ਆਟੋ ਜੋਨ ਇੰਡਸਟਰੀਅਲ ਏਰੀਆ ਚੰਡੀਗੜ੍ਹ, ਪਾਇਨਰ ਟੋਓਇਟਾ, ਅਥਰਾਈਜਡ ਡੀਲਰ ਈ.ਐਮ.ਐਮ, ਪੀ ਮੋਟਰ ਲਿਮ: ਇੰਡਸਟਰੀਅਲ ਏਰੀਆ ਫੇਜ਼ 1 ਚੰਡੀਗੜ੍ਹ, ਟਰਾਈਸਿਟੀ ਆਟੋਜ਼, ਮਾਰਤੀ ਸੰਜੂਕੀ ਜੀਰਕਪੁਰ, ਏ.ਬੀ.ਆਟੋਮੋਬਾਇਲਜ਼ ਇੰਡਸਟਰੀਅਲ ਫੇਜ਼-7, ਐਸ.ਏ.ਐਸ. ਨਗਰ ਅਤੇ ਏ.ਬੀ. ਆਟੋ ਮੋਬਾਇਲਜ਼, ਇੰਡਸਟਰੀਅਲ ਏਰੀਆ ਫੇਜ਼ 2 ਚੰਡੀਗੜ੍ਹ ਵੱਖ ਵੱਖ ਕੰਪਨੀਆਂ ਦੇ ਨਾਮ ਤੇ ਜਾਅਲੀ ਖਾਤੇ ਖੁਲਵਾ ਕੇ ਅਤੇ ਉਨ੍ਹਾਂ ਖਾਤਿਆਂ ਵਿਚ ਡਰਾਫਟਾਂ ਨੂੰ ਜਮ੍ਹਾਂ ਕਰਵਾਕੇ ਅਤੇ ਉਨ੍ਹਾਂ ਜਾਅਲੀ ਖਾਤਿਆਂ ਵਿਚੋਂ ਰਕਮ ਡਰਾਅ ਕਰਵਾਕੇ 03 ਕਰੋੜ 58 ਲੱਖ 68 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਦੋਸੀ ਰਾਜੇਸ ਖੰਨਾ ਨੇ ਆਪਣੀ ਤਾਇਨਾਤੀ ਦੋਰਾਨ ਕੁੱਲ 113 ਵਹੀਕਲ ਲੋਨ ਪਾਸ ਕੀਤੇ ਸਨ। ਜਿਨ੍ਹਾਂ ਸਬੰਧੀ ਵੀ ਤਫਤੀਸ਼ ਕੀਤੀ ਜਾ ਰਹੀ ਹੈ। ਜਦੋਂ ਕਿ ਬੈਂਕ ਦਾ ਪਿਛਲੇ ਪੰਜ ਸਾਲਾਂ ਦੇ ਰਿਕਾਰਡ ਨੂੰ ਚੈੱਕ ਕਰਨ ਤੋਂ ਪਾਇਆ ਗਿਆ ਕਿ ਯੂ ਕੋ ਬੈਂਕ ਬਰਾਂਚ ਖਰੜ ਵੱਲੋਂ ਇੱਕ ਸਾਲ ਵਿੱਚ ਤਿੰਨ ਤੋਂ ਵੱਧ ਲੋਨ ਪਾਸ ਨਹੀ ਕੀਤੇ ਗਏ ਹਨ। ਦੋਸੀ ਰਾਜੇਸ ਖੰਨਾ ਪਾਸੋਂ ਪੁੱਛਗਿਛ ਜਾਰੀ ਹੈ। ਜੋ ਹੋਰ ਸੁਰਾਗ ਲੱਗਣ ਦੀ ਉਮੀਦ ਹੈ। ਬਾਕੀ ਦੋਸ਼ੀਆਂ ਦੀ ਤਲਾਸ ਜਾਰੀ ਹੈ।     

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD