ਚੋਣ ਪ੍ਰਚਾਰ ਅਭਿਆਨ ਨੂੰ ਮਿਲੇ ਰਹੇ ਭਰਵੇਂ ਹੁੰਗਾਰੇ ਤੋਂ ਇੱਕ ਪਾਸੇ ਜਿੱਥੇ ਰਣਜੀਤ ਸਿੰਘ ਗਿੱਲ ਉਤਸਾਹਿਤ ਨਜਰ ਆ ਰਹੇ ਹਨ ਉੱਥੇ ਹੀ ਲੋਕਾਂ 'ਚ ਦਿਨ ਪ੍ਰਤੀਦਿਨ ਵਧ ਰਹੀ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਹਲਕੇ ਦੇ ਲੋਕ ਵੀ ਉਨ੍ਹਾਂ ਨੂੰ ਸਮਰਥਨ ਦੇ ਰਹੇ ਹਨ। ਅੱਜ ਗੁਰੂਨਾਨਕ ਇਨਕਲੇਵ ਅਤੇ ਮਾਤਾ ਗੁਜਰੀ ਇਨਕਲੇਵ ਵਾਸੀਆਂ ਨੇ ਦਿੱਤਾ ਗਿੱਲ ਨੂੰ ਸਮਰਥਨ ਦਿੱਤਾ ਅਤੇ ਇੱਕ ਇੱਕ ਵੋਟ ਉਨ੍ਹਾਂ ਨੂੰ ਪਾਣ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਤੁਹਾਡਾ ਸਮਰਥਨ ਹੀ ਮੇਰਾ ਹੌਂਸਲਾ ਵਧਾ ਰਿਹਾ ਹੈ ਅਤੇ ਮੈਂ ਆਪਣੇ ਆਪ ਨੂੰ ਊਰਜਾਵਾਨ ਮਹਿਸੂਸ ਕਰਦੇ ਹੋਏ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਵਿਸ਼ਵਾਸ ਦਵਾਉਂਦਾ ਹੈ ਕਿ ਜਿੱਤ ਤੋਂ ਬਾਅਦ ਸੁਸਾਇਟੀਆਂ ਦੀਆਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ ਅਤੇ ਮੈਨੂੰ ਆਪਣੇ ਹਲਕਾ ਵਾਸੀਆਂ 'ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਵਾਰ ਵੀ ਅਕਾਲੀ ਭਾਜਪਾ ਦੀ ਸਰਕਾਰ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਖੇਤਰ 'ਚ ਸਾਫ ਸਫਾਈ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਵਾਅਦਿਆਂ 'ਤੇ ਖਰਾ ਉਤਰਦੇ ਹੋਏ ਇਲਾਕੇ ਨੂੰ ਹੋਰ ਖੂਬਸੂਰਤ ਅਤੇ ਮਾਡਰਨ ਰੂਪ ਦੇਣਗੇ। ਉਨ੍ਹਾਂ ਕਿਹਾ ਕਿ ਰਾਜ ਨਹੀਂ ਸੇਵਾ ਦਾ ਨਾਅਰਾ ਦੇਣ ਵਾਲੀ ਅਕਾਲੀ ਭਾਜਪਾ ਸਰਕਾਰ ਸਚਮੁਚ ਹੀ ਸੇਵਾ ਕਰ ਰਹੀ ਹੈ ਅਤੇ ਜਿਸਦੀ ਉਦਾਹਰਣ ਪੰਜਾਬ 'ਚ ਕੀਤੇ ਗਏ ਵਿਕਾਸ ਕਾਰਜ ਹਨ ਅਤੇ ਸੱਤਾ 'ਚ ਆਉਣ ਤੋਂ ਬਾਅਦ ਉਹ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ ਰਾਤ ਉਪਲਬਧ ਰਹਿਣਗੇ। ਇਸ ਮੌਕੇ ਕੁਲਦੀਪ ਐਮਸੀ, ਗਗਨਦੀਪ ਸਿੰਘ, ਆਨੰਦ, ਸਤਨਾਮ, ਪ੍ਰੀਤਮ ਸਿੰਘ ਅਤੇ ਰਾਖੀ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਮੌਜ਼ੂਦ ਸਨ।