Thursday, 04 June 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ

 

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੱਥੇ. ਉਜਾਗਰ ਸਿੰਘ ਛਾਪਾ ਜੀ ਦੀ ਯਾਦ ਵਿੱਚ 194ਵਾਂ ਅੱਖਾਂ ਦਾ ਕੈਂਪ ਲਗਾਇਆ

67 ਆਪ੍ਰੇਸ਼ਨ ਕੀਤੇ ਗਏ ਅਤੇ 165 ਮਰੀਜ਼ਾਂ ਨੂੰ ਐਨਕ ਦਿੱਤੀਆ , ਉਦਘਾਟਨ ਦੀ ਰਸਮ ਸ਼੍ਰੀ ਮਾਨ ਸੰਤ ਬਾਬਾ ਜਗਜੀਤ ਸਿੰਘ ਲੋਪੋ ਨੇ ਕੀਤੀ

5 Dariya News

5 Dariya News

5 Dariya News (ਅਜੇ ਪਾਹਵਾ)

ਲੁਧਿਆਣਾ , 02 Jan 2017

Last updated on: Jan 02, 2017, 00:00 IST

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਸ਼ਮੇਸ਼ ਨਗਰ ਧੂਰੀ ਲਾਈਨ ਨੇੜੇ ਰੋਡਾ ਫਾਟਕ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ, ਪੰਥ ਪ੍ਰਸਤ ਤੇ ਪੰਥ ਦੇ ਨਿਧੜਕ ਜਰਨੈਲ ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਉਜਾਗਰ ਸਿੰਘ ਛਾਪਾ ਜੀ ਦੀ ਯਾਦ ਵਿਚ ਲਗਾਇਆ ਗਿਆ । ਜਿਸ ਦਾ ਉਦਘਾਟਨ ਸ਼੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਲੋਪੋ ਵਾਲਿਆ ਨੇ ਕੀਤਾ । ਉਹਨਾਂ ਨੇ ਕਿਹਾ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਕੀਤੀ ਜਾ ਰਹੀ ਸਮਾਜ-ਸੇਵਾ ਬੇਮਿਸਾਲ ਹੈ । ਉਹਨਾਂ ਕਿਹਾ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਡਾਕਟਰੀ ਇਲਾਜ ਬਹੁਤ ਮਹਿੰਗਾ ਹੋ ਚੁੱਕਿਆ ਹੈ ਤੇ ਡਾ. ਉਬਰਾਏ ਵੱਲੋਂ ਅੱਖਾਂ ਦੇ ਮੁਫਤ ਕੈਂਪ ਲਾਉਣਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ । ਸ. ਬਲਵਿੰਦਰ ਸਿੰਘ ਬੈਂਸ ਐਮ.ਐੱਲ.ਏ ਨੇ ਕਿਹਾ ਜਸਵੰਤ ਸਿੰਘ ਛਾਪਾ ਜਿਲ੍ਹਾ ਪ੍ਰਧਾਨ ਦੀਆਂ ਕੋਸ਼ਿਸ਼ਾਂ ਸਦਕਾ ਆਯੋਜਿਤ ਕੀਤੇ ਗਏ ਇਸ ਕੈਂਪ ਦੌਰਾਨ ਸੈਂਕੜੇ ਦੀ ਗਿਣਤੀ ਵਿੱਚ ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਸੁਵਿਧਾ ਪ੍ਰਾਪਤ ਹੋਈ ਹੈ । ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਹਰਜੋਤ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮਨੁੱਖਤਾ ਦੇ ਭਲੇ ਲਈ ਅਜਿਹੇ ਕਾਰਜ ਕਰਨੇ ਚਾਹੀਦੇ ਹਨ ਜਿਸ ਵਿੱਚ ਸਮੁੱਚੀ ਮਾਨਵਤਾ ਦਾ ਭਲਾ ਹੋ ਸਕੇ । ਉੱਘੀ ਸਮਾਜ ਸੇਵੀ ਪ੍ਰੇਰਨਾ ਕੌਰ ਬੱਗਾ ਨੇ ਮਾਨਵਤਾ ਦੀ ਸੇਵਾ ਕਰਨਾ ਮਹਾਨ ਕਾਰਜ ਹੈ । ਉਹਨਾਂ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਵਿਸ਼ਵ ਭਰ 'ਚ ਸਮਾਜ ਸੇਵੀ ਲਈ ਕੀਤੇ ਜਾ ਰਹੇ ਕੰਮ ਬੇਮਿਸਾਲ ਹਨ । 

ਇਸ ਮੌਕੇ ਡਾ. ਸਤਵੰਤ ਸਿੰਘ ਮੋਹੀ ਸਾਬਕਾ ਐਮ.ਐਲ.ਏ,  ਕਰਨਲ ਹਰਵੰਤ ਸਿੰਘ ਕਾਹਲੋਂ, ਨੇ ਕਿਹਾ ਕਿ ਬਜ਼ੁਰਗਾਂ ਨੂੰ ਯਾਦ ਰੱਖਣਾ ਅਤੇ ਉਨਾਂ ਦੀ ਯਾਦ 'ਚ ਮੈਡੀਕਲ ਕੈਂਪ ਲਗਵਾ ਕੇ ਮਨੁੱਖਤਾ ਦੀ ਸੇਵਾ ਕਰਨਾ ਮਹਾਨ ਕਾਰਜ ਹੈ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ, ਸੁਖਜਿੰਦਰ ਸਿੰਘ ਗਿੱਲ, ਟੀਟੂ ਪਾਇਲਟ, ਕੁਲਦੀਪ ਸਿੰਘ ਰੁਪਾਲ ਅਤੇ ਪ੍ਰੇਰਨਾ ਕੌਰ, ਡਾ. ਰਜਿੰਦਰ ਤਰਹੇਨ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿਨ੍ਹਾਂ ਦੇ ਕੇ ਸਨਮਾਨਿਤ ਕੀਤਾ । ਟਰੱਸਟ ਦੇ ਲੁਧਿਆਣਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਦੱਸਿਆ ਕੈਂਪ ਦੌਰਾਨ ਡਾ.ਜੀ.ਐਸ ਧਾਮੀ ਦੀ ਟੀਮ ਵੱਲੋਂ 616 ਮਰੀਜ਼ਾਂ ਦੀ ਓ.ਪੀ.ਡੀ ਅਤੇ 165 ਮਰੀਜ਼ਾਂ ਨੂੰ ਐਨਕਾਂ, 67 ਆਪਰੇਸ਼ਨ ਅਤੇ ਮਰੀਜ਼ ਨੂੰ ਚਿੱਟੇ ਮੋਤੀਏ ਦੇ ਲੈਂਸ ਵਾਲੇ ਬਿਨ੍ਹਾਂ ਟਾਂਕੇ ਤੋਂ ਮੁਫਤ ਅਪ੍ਰੇਸ਼ਨ ਲਈ ਚੁਣਿਆ ਅਤੇ ਕੀਤੇ ਗਏ । ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆ ਗਈਆਂ। ਇਸ ਮੌਕੇ 'ਤੇ ਇੰਦਰਪ੍ਰੀਤ ਕੌਰ ਮਲਹੌਤਰਾ ਜ਼ਿਲਾ ਸਮਾਜ ਭਲਾਈ ਅਫਸਰ ਲੁਧਿਆਣਾ, ਸੁਖਜਿੰਦਰ ਸਿੰਘ ਗਿੱਲ, ਟੀਟੂ ਪਾਇਲਟ, ਬੁੱਧ ਸਿੰਘ ਧਾਲੀਵਾਲ ਕੈਨੇਡਾ, ਕੁਲਦੀਪ ਸਿੰਘ ਰੁਪਾਲ, ਪਰਮਜੀਤ ਭਾਰਜ, ਹਰਨੇਕ ਸਿੰਘ ਮਨੇਸ਼, ਨੀਤੂ ਬੋਹਰਾ, ਸੁਦੇਸ਼ ਗੁਪਤਾ, ਰਾਜਿੰਦਰਪਾਲ ਕੌਰ ਛੀਨਾ, ਤੇਜਿੰਦਰ ਸਿੰਘ ਲੱਕੀ, ਠੇਕੇਦਾਰ ਗੁਰਮੇਲ ਸਿੰਘ, ਸੋਹਣ ਸਿੰਘ ਬੈਂਸ, ਦੀਪਕ ਗਰਗ, ਸੁਖਪ੍ਰੀਤ ਰੁਪਾਲ, ਰਮਨਪ੍ਰੀਤ ਸਿੰਘ ਰੁਪਾਲ, ਵਿਜੇ  ਜਿੰਦਲ, ਜਸ਼ ਹੁੰਝਣ, ਮਾਸਟਰ ਸੋਹਨ ਸਿੰਘ, ਅਮਰਦੀਪ ਸਿੰਘ ਦਿਓਲ, ਨਵੀਨ ਪਾਇਲਟ, ਸੁਖਵਿੰਦਰ ਸਿੰਘ ਸੁੱਖੀ, ਪ੍ਰਦੀਪ ਸ਼ਰਮਾ, ਬਲਪ੍ਰੀਤ ਬਬਲਾ, ਬਲਦੇਵ ਸਿੰਘ, ਹਰਧਿਆਨ ਸਿੰਘ, ਹਰਦਿਆਲ ਸਿੰਘ ਠੇਕੇਦਾਰ, ਅਜੀਤ ਸਿੰਘ ਠੇਕੇਦਾਰ, ਗੁਰਮੀਤ ਸਿੰਘ ਭੋਲਾ, ਮਹਿੰਦਰ ਸਿੰਘ ਠੇਕੇਦਾਰ, ਹਰਪਾਲ ਸਿੰਘ ਪਾਲੀ, ਬਲਵੀਰ ਸਿੰਘ ਗੋਗੀ, ਕੁਲਦੀਪ ਸਿੰਘ ਕਲਸੀ, ਇੰਦਰਜੀਤ ਸਿੰਘ ਪੱਪੀ, ਗੁਰਮੀਤ ਸਿੰਘ ਭੋਡੇ, ਪ੍ਰਸ਼ੋਤਮ ਸਿੰਘ, ਦਰਸ਼ਨ ਸਿੰਘ ਮਿਸਤਰੀ, ਪ੍ਰਕਾਸ਼ ਸਿੰਘ ਚੂੱਘ, ਪ੍ਰੇਮ ਸਿੰਘ (ਪੀ.ਐਸ.), ਜਗਜੀਤ ਸਿੰਘ, ਸਕਿੰਦਰ ਸਿੰਘ ਨੀਨਾ ਆਦਿ ਮੌਜੂਦ ਸਨ ।

 

Tags: Sarbat Da Bhala Trust Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD