ਸ਼੍ਰੀ ਬਾਲਮੀਕ ਸਭਾ ਰਜਿ: ਮੋਰਿੰਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਸ਼੍ਰੀ ਬਾਲਮੀਕ ਮੰਦਿਰ ਵਿੱਖੇ ਭਗਵਾਨ ਮਹਾਂਰਿਸ਼ੀ ਬਾਲਮੀਕ ਜੀ ਦਾ ਪ੍ਰਕਾਸ਼ ਉਤਸਵ ਬੜ੍ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਚੇਅਰਮੈਨ ਸ਼੍ਰੀ ਹਰੀਪਾਲ ਸਾਬਕਾ ਪ੍ਰਧਾਨ ਨਗਰ ਕੋਂਸਲ ਮੋਰਿੰਡਾ ਨੇ ਦੱÎਸਿਆ ਕਿ ਸਮੂਹ ਬਾਲਮੀਕ ਭਾਈਚਾਰੇ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਬਾਲਮੀਕ ਸਭਾ ਰਜਿ: ਮੋਰਿੰਡਾ ਵੱਲੋਂ ਭਗਵਾਨ ਸ਼੍ਰੀ ਬਾਲਮੀਕ ਜੀ ਦਾ ਪ੍ਰਕਾਸ਼ ਦਿਹਾੜ੍ਹਾ ਬੜ੍ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਬਾਲਮੀਕ ਸਭਾ ਮੋਰਿੰਡਾ ਵੱਲੋਂ ਵਿਸ਼ਾਲ ਸ਼੍ਰੀ ਬਾਲਮੀਕ ਸ਼ੋਭਾ ਯਾਤਰਾ ਦਾ ਆਜੋਯਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਦਾ ਉਦਘਾਟਨ ਕਾਂਗਰਸੀ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਨੇਤਾ ਵਿਰੋਧੀ ਧਿਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ ਭਗਵਾਨ ਸ਼੍ਰੀ ਬਾਲਮੀਕ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਜਾਰਾਂ ਅਤੇ ਸ਼ਹਿਰ ਵਿੱਚੋਂ ਹੁੰਦੀ ਹੋਈ ਵਾਪਿਸ ਸ਼੍ਰੀ ਮਹਾਂਰਿਸ਼ੀ ਬਾਲਮੀਕ ਮੰਦਿਰ ਵਿੱਖੇ ਸਮਾਪਤ ਹੋਈ।
ਸ਼ਹਿਰ ਨਿਵਾਸੀਆਂ ਵੱਲੋਂ ਇਸ ਸ਼ੋਭਾ ਯਾਤਰਾ ਦਾ ਥਾਂ-ਥਾਂ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ। ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸਆਂ ਵੱਲੋਂ ਸ਼ੋਭਾ ਯਾਤਰਾ ਵਿੱਚ ਚੱਲ ਰਹੀਆਂ ਸੰਗਤਾਂ ਲਈ ਸ਼ੀਤਲ ਜਲ੍ਹ , ਫ਼ਰੂਟ , ਚਾਹ ਅਤੇ ਬਿਸਕੁਟ ਦੇ ਲੰਗਰ ਲਗਾਏ ਗਏ। ਇਸ ਮੌਕੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਦੇਸ਼ ਵਿਦੇਸ਼ ਵਸਦੇ ਸਮੂਹ ਭਾਰਤੀਆਂ ਨੂੰ ਭਗਵਾਨ ਮਹਾਂਰਿਸ਼ੀ ਬਾਲਮੀਕ ਜੀ ਦੇ ਸ਼ੁਭ ਪ੍ਰਕਾਸ਼ ਉੱਤਸਵ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਦੇਸ਼ ਵਾਸੀਆਂ ਨੂੰ ਮਹਾਂਰਿਸ਼ੀ ਭਗਵਾਨ ਸ਼੍ਰੀ ਬਾਲਮੀਕ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਦੀ ਅਪੀਲ ਵੀ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਕੈਲਾਸ਼ ਕੌਸ਼ਲ , ਜਸਮੀਤ ਸਿੰਘ ਆਰਕੀਟੈਕਟ , ਪਵਨ ਕੁਮਾਰ ਧੀਮਾਨ ਸਾਬਕਾ ਕੋਂਸਲਰ , ਰਿੰਪੀ ਕੁਮਾਰ ਸਾਬਕਾ ਕੌਂਸਲਰ , ਧਰਮਿੰਦਰ ਕੁਮਾਰ ਮੱਟੂ , ਨੰਬਰਦਾਰ ਕੁਲਦੀਪ ਸਿੰਘ ਓਇੰਦ , ਮੋਹਿਤ ਭਾਟੀਆ , ਕਸ਼ਮੀਰ ਸਿੰਘ , ਜਸਵਿੰਦਰ ਕੁਮਾਰ ਰੋਡਾ , ਯੂਥ ਕਾਂਗਰਸੀ ਆਗੂ ਰਮਨ ਮੱਟੂ , ਪੰਡਿਤ ਤਰਸੇਮ ਲਾਲ ਸ਼ਰਮਾਂ , ਡਾ. ਬਚਨ ਲਾਲ ਵਰਮਾਂ ਆਦਿ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ।