ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਿਵ ਸੈਨਾ ਹਿੰਦੂਸਤਾਨ ਦੇ ਪੰਜਾਬ ਪ੍ਰਭਾਰੀ ਅਮਿਤ ਸ਼ਰਮਾ ਵੱਲੋਂ ਗਗਨਪ੍ਰੀਤ ਨੂੰ ਸਰਬਸੰਮਤੀ ਨਾਲ ਸ਼ਿਵ ਸੈਨਾ ਹਿੰਦੂਸਤਾਨ ਮੋਹਾਲੀ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਮਿਤ ਸ਼ਰਮਾ ਵੱਲੋਂ ਅੱਜ ਗਗਨਪ੍ਰੀਤ ਨੂੰ ਨਿਯੁਕਤੀ ਪੱਤਰ ਅਤੇ ਸਿਰੋਪਾ ਭੇਂਟ ਕਰ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਸ਼ੁਭਕਾਮਨਾ ਦਿੱਤੀ ਗਈ। ਇਸ ਮੌਕੇ ਗਗਨਪ੍ਰੀਤ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਹਿਤਾਂ ਲਈ ਕੰਮ ਕਰਣਗੇ ਅਤੇ ਸਮਾਜਿਕ ਕਾਰਜ਼ਾਂ ਵਿੱਚ ਵੱਧ ਚੱੜ੍ਹ ਕੇ ਹਿੱਸਾ ਲੈਣਗੇ। ਉਨ੍ਹਾਂ ਕਿਹਾ ਉਹ ਸਮਾਜ ਦੀ ਕੁਰੀਤਿਆਂ ਖਿਲਾਫ ਪਾਰਟੀ ਨਾਲ ਜੁੜਕੇ ਆਵਾਜ਼ ਬੁਲੰਦ ਕਰਣਗੇ ਅਤੇ ਪਾਰਟੀ ਦੀ ਅਛਾਈ ਲਈ ਆਪਣਾ ਯੋਗਦਾਨ ਦਿੰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਹਿੰਦੂ ਆਗੂ ਵਿਕਰਮ ਸ਼ਰਮਾ, ਨਮੇਸ਼ ਰਾਜਪੂਤ, ਰਾਜਾ, ਗਗਨਪ੍ਰੀਤ ਸਿੰਘ, ਰਿਸ਼ਭ ਵਰਮਾ ਵੀ ਵਿਸ਼ੇਸ਼ ਤੌਰ 'ਤੇ ਹਾਜਿਰ ਸਨ।