Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਹਲਕਾ ਦਾਖਾ ਵਿੱਚ ਬਣਨ ਵਾਲੇ 'ਆਧੁਨਿਕ ਖੇਡ ਪਾਰਕ' ਪਿੰਡਾਂ ਦੇ ਵਿਕਾਸ ਵਿੱਚ ਵੀ ਪਾਉਣਗੇ ਯੋਗਦਾਨ

ਲੋਕਾਂ ਨੂੰ ਸਿਹਤਮੰਦ ਕਰਨ ਦੇ ਨਾਲ-ਨਾਲ ਹਜ਼ਾਰਾਂ ਨੂੰ ਮਿਲੇਗਾ ਰੁਜ਼ਗਾਰ, ਟੋਭਿਆਂ ਦੇ ਨਵੀਨੀਕਰਨ ਦੀ ਸਫ਼ਲਤਾ ਤੋਂ ਬਾਅਦ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਲੋਕ ਹਿੱਤ ਵਿੱਚ ਦੂਜਾ ਵੱਡਾ ਸ਼ਾਹਕਾਰ

Web Admin

Web Admin

5 Dariya News (Ajay Pahwa)

ਲੁਧਿਆਣਾ , 21 Jul 2016

Last updated on: Jul 21, 2016, 00:00 IST

ਹਲਕਾ ਦਾਖਾ ਵਿੱਚ ਤਿਆਰ ਕੀਤੇ ਜਾ ਰਹੇ ਅਤਿ ਆਧੁਨਿਕ ਖੇਡ ਪਾਰਕ ਜਿੱਥੇ ਹਜ਼ਾਰਾਂ ਲੋਕਾਂ ਨੂੰ ਸਿਹਤਮੰਦ ਜੀਵਨ ਦੇਣਗੇ, ਉਥੇ ਆਰਥਿਕ ਵਸੀਲੇ ਜੁਟਾ ਕੇ ਪਿੰਡਾਂ ਦੇ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਪਾਉਣਗੇ। ਹਲਕਾ ਵਿਧਾਇਕ ਸ੍ਰ. ਮਨਪ੍ਰੀਤ ਸਿੰੰਘ ਇਯਾਲੀ ਵੱਲੋਂ ਦੂਰ ਅੰਦੇਸ਼ੀ ਸੋਚ ਅਤੇ ਯੋਜਨਾਬੱਧ ਤਰੀਕੇ ਨਾਲ ਤਿਆਰ ਕਰਵਾਏ ਜਾ ਰਹੇ ਇਨ੍ਹਾਂ ਖੇਡ ਪਾਰਕਾਂ 'ਤੇ ਫੰਡ ਇਸ ਤਰੀਕੇ ਨਾਲ ਖਰਚ ਕੀਤੇ ਜਾ ਰਹੇ ਹਨ ਕਿ ਇਹ ਖੇਡ ਮੈਦਾਨ ਵੀ ਤਿਆਰ ਹੋ ਜਾਣਗੇ, ਨਾਲ ਹੀ ਪਿੰਡਾਂ ਦੇ ਵਿਕਾਸ ਲਈ ਫੰਡ ਵੀ ਆ ਜਾਣਗੇ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੇ ਦੱਸਿਆ ਕਿ ਹਲਕਾ ਦਾਖਾ ਵਿੱਚ ਕੁੱਲ 60 ਖੇਡ ਪਾਰਕ ਅਤੇ 16 ਵਾਲੀਬਾਲ ਦੇ ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਖੇਡ ਪਾਰਕਾਂ ਵਿੱਚੋਂ ਪਿੰਡ ਗੁੱਜਰਵਾਲ ਵਿਖੇ ਖੇਡ ਪਾਰਕ ਬਣਾ ਕੇ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ ਜਾ ਚੁੱਕਾ ਹੈ, ਜਦਕਿ ਪਿੰਡ ਢੈਪਈ ਅਤੇ ਹੋਰ ਖੇਡ ਪਾਰਕ ਜਲਦ ਹੀ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤੇ ਜਾਣਗੇ। ਜਦਕਿ ਇੱਕ ਮਹੀਨੇ ਵਿੱਚ ਪਿੰਡ ਚਚਰਾੜੀ, ਜਾਂਗਪੁਰ, ਸਹੌਲੀ, ਰੁੜਕਾ, ਧੂਰਕੋਟ, ਲਤਾਲਾ, ਭੱਟੀਆਂ ਢਾਹਾਂ, ਭੂੰਦੜੀ, ਦਾਖਾ ਅਤੇ ਭਰੋਵਾਲ ਕਲਾਂ ਵਿੱਚ ਵੀ ਖੇਡ ਮੈਦਾਨ ਤਿਆਰ ਹੋ ਜਾਣਗੇ। ਇਸ ਤੋਂ ਇਲਾਵਾ ਬਾਕੀ ਰਹਿੰਦੇ ਸਾਰੇ ਮੈਦਾਨ ਅਗਲੇ ਤਿੰਨ ਮਹੀਨੇ ਵਿੱਚ ਤਿਆਰ ਕਰਕੇ ਲੋਕ ਅਰਪਣ ਕਰਨ ਦਾ ਟੀਚਾ ਹੈ। 

ਸ੍ਰ. ਇਯਾਲੀ ਨੇ ਦੱਸਿਆ ਇੱਕ ਖੇਡ ਪਾਰਕ ਨੂੰ ਤਿਆਰ ਕਰਨ 'ਤੇ ਕਰੀਬ 60 ਲੱਖ ਰੁਪਏ ਖਰਚ ਆਉਂਦਾ ਹੈ। ਇਸ ਮੌਕੇ ਹਲਕਾ ਦਾਖਾ ਵਿੱਚ ਬਣ ਰਹੇ ਸਾਰੇ ਖੇਡ ਪਾਰਕਾਂ 'ਤੇ ਕਰੀਬ 4000 ਵਰਕਰ (ਦਿਹਾੜੀਦਾਰ ਤੇ ਮਿਸਤਰੀ) ਭਾਰਤ ਸਰਕਾਰ ਦੀ ਯੋਜਨਾ 'ਮਗਨਰੇਗਾ' ਤਹਿਤ ਕੰਮ ਕਰ ਰਹੇ ਹਨ। ਇਨ੍ਹਾਂ ਸਾਰੇ ਕਾਮਿਆਂ ਨੂੰ ਪ੍ਰਤੀ ਦਿਨ 8 ਲੱਖ ਰੁਪਏ ਤੋਂ ਵਧੇਰੇ ਦੀ ਤਨਖ਼ਾਹ ਜਾਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮਗਨਰੇਗਾ ਯੋਜਨਾ ਤਹਿਤ ਜਦੋਂ ਕਾਮੇ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਉਸਦਾ 40 ਫੀਸਦੀ ਹਿੱਸਾ ਮੈਟੀਰੀਅਲ ਖਰੀਦਣ ਲਈ ਵੀ ਮਿਲਦਾ ਹੈ। ਇਸ ਤਰ੍ਹਾਂ ਜੇਕਰ 8 ਲੱਖ ਰੁਪਏ ਪ੍ਰਤੀ ਦਿਨ ਮਜ਼ਦੂਰਾਂ ਦੀ ਤਨਖ਼ਾਹ ਬਣ ਰਹੀ ਹੈ ਤਾਂ ਉਸਦੇ ਵਿਰੁਧ ਪ੍ਰਤੀ ਦਿਨ ਕਰੀਬ 5 ਲੱਖ ਰੁਪਏ ਮੈਟੀਰੀਅਲ ਖਰੀਦਣ ਲਈ ਵੀ ਮਿਲ ਰਿਹਾ ਹੈ। ਇਹ ਮੈਟੀਰੀਅਲ ਪਿੰਡਾਂ ਦੇ ਵਿਕਾਸ ਲਈ ਖਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਪ੍ਰਤੀ ਖੇਡ ਪਾਰਕ ਜਿੱਥੇ 60 ਲੱਖ ਰੁਪਏ ਦੇ ਕਰੀਬ ਖਰਚ ਆ ਰਿਹਾ ਹੈ, ਉਥੇ 16-17 ਲੱਖ ਰੁਪਇਆ ਪਿੰਡ ਦੇ ਵਿਕਾਸ ਲਈ ਵੀ ਜਨਰੇਟ ਹੋ ਰਿਹਾ ਹੈ, ਜਿਸ ਨੂੰ ਕਿਸੇ ਵੀ ਜਗ੍ਹਾ ਖਰਚਿਆ ਜਾ ਸਕਦਾ ਹੈ। 

ਇਸ ਦੇ ਨਾਲ ਹੀ ਜਦ ਇਹ ਸਾਰੇ ਖੇਡ ਪਾਰਕ ਬਣ ਕੇ ਤਿਆਰ ਹੋ ਜਾਣਗੇ ਤਾਂ ਇਨ੍ਹਾਂ ਦੀ ਮੈਂਟੀਨੈਂਸ (ਰੱਖ ਰਖਾਵ) ਲਈ ਵੀ ਕਾਮੇ ਮਗਨਰੇਗਾ ਯੋਜਨਾ ਅਧੀਨ ਰੱਖੇ ਜਾਣਗੇ, ਜਿਸ ਨਾਲ ਇਨ੍ਹਾਂ ਖੇਡ ਪਾਰਕਾਂ ਦੀ ਭਵਿੱਖ ਵਿੱਚ ਸਾਂਭ ਸੰਭਾਲ ਲਈ ਵੀ ਆਰਥਿਕ ਵਸੀਲੇ ਜੁੱਟ ਜਾਣਗੇ। ਇਨ੍ਹਾਂ 4 ਏਕੜ ਰਕਬੇ ਵਿੱਚ ਤਿਆਰ ਕੀਤੇ ਜਾ ਰਹੇ ਖੇਡ ਪਾਰਕਾਂ ਵਿੱਚ ਫੁੱਟਬਾਲ ਮੈਦਾਨ, ਕ੍ਰਿਕਟ ਪਿੱਚ, ਹਾਕੀ ਮੈਦਾਨ, ਬਾਸਕਿਟਬਾਲ, ਵਾਲੀਬਾਲ, ਬੈਡਮਿੰਟਨ, ਸਕੇਟਿੰਗ ਟਰੈਕ, ਅਥਲੈਟਿਕਸ ਟਰੈਕ, ਇੰਡੋਰ ਜਿੰਮ, ਬੱਚਿਆਂ ਦੇ ਖੇਡਣ ਅਤੇ ਮਨੋਰੰਜਨ ਲਈ ਝੂਲੇ, ਓਪਨ ਏਅਰ ਜਿੰਮ, ਸਪਰਿੰਕਲ ਸਿਸਟਮ, ਸੈਰ ਲਈ ਫੁੱਟਪਾਥ, ਹੱਟਸ, ਬੈਠਣ ਲਈ ਬੈਂਚ, ਫੁੱਟਲਾਈਟਸ, ਫਲੱਡ ਲਾਈਟਸ ਅਤੇ ਚਾਰੇ ਪਾਸਿਆਂ ਤੋਂ ਤਾਰ (ਫੇਂਸਿੰਗ) ਲਗਵਾਈ ਗਈ ਹੈ। ਇਹ ਖੇਡ ਪਾਰਕ ਇਸ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਹਨ ਕਿ ਇਨ੍ਹਾਂ ਵਿੱਚ ਮੀਂਹ ਨਾਲ ਜਾਂ ਕਿਸੇ ਹੋਰ ਕਾਰਨ ਕਰਕੇ ਪਾਣੀ ਨਾ ਖੜ੍ਹੇ ਪਰ ਜੋ ਖੇਡ ਪਾਰਕ ਆਮ ਜ਼ਮੀਨੀ ਪੱਧਰ ਤੋਂ ਨੀਵੇਂ ਹਨ ਉਨ੍ਹਾਂ ਵਿੱਚ ਇਕੱਠਾ ਹੋਣ ਵਾਲਾ ਪਾਣੀ ਵੀ ਅਜਾਂਈ (ਵੇਸਟ) ਨਹੀਂ ਜਾਵੇਗਾ, ਸਗੋਂ ਉਸ ਪਾਣੀ ਨੂੰ ਜਾਂ ਤਾਂ ਧਰਤੀ ਵਿੱਚ ਰੀਚਾਰਜ ਕਰ ਦਿੱਤਾ ਜਾਇਆ ਕਰੇਗਾ ਜਾਂ ਸਿੰਚਾਈ ਲਈ ਵਰਤਿਆ ਜਾ ਸਕੇਗਾ। 

ਸ੍ਰ. ਇਯਾਲੀ ਨੇ ਕਿਹਾ ਕਿ ਸਾਡੇ ਦੇਸ਼ ਦੀ ਇਹ ਤ੍ਰਾਸਦੀ ਰਹੀ ਹੈ ਕਿ ਇਥੇ ਸਟੇਡੀਅਮ ਦੇ ਨਾਮ 'ਤੇ ਸਟੇਜਾਂ ਅਤੇ ਪੌੜੀਆਂ ਬਣਾ ਦਿੱਤੀਆਂ ਜਾਂਦੀਆਂ ਹਨ ਪਰ ਖ਼ਿਡਾਰੀਆਂ ਦੇ ਖੇਡਣ ਲਈ ਆਧੁਨਿਕ ਸਹੂਲਤਾਂ ਵਾਲਾ ਮੈਦਾਨ ਤਿਆਰ ਕਰਨਾ ਏਜੰਡੇ 'ਤੇ ਨਹੀਂ ਹੁੰਦਾ। 

ਸਟੇਡੀਅਮ ਵਿੱਚਲੀਆਂ ਸਟੇਜਾਂ ਅਤੇ ਪੌੜੀਆਂ ਤਾਂ ਸਾਲ ਵਿੱਚ ਇੱਕ ਵਾਰ ਕੰਮ ਆਉਂਦੇ ਹਨ ਪਰ ਖੇਡ ਮੈਦਾਨ ਖ਼ਿਡਾਰੀਆਂ ਦੇ ਸਾਰਾ ਸਾਲ ਕੰਮ ਆਉਂਦੇ ਹਨ। ਇਥੇ ਇਹ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹੈ ਕਿ ਪਿੰਡ ਲਤਾਲਾ ਵਿੱਚ ਹਾਲੇ ਖੇਡ ਪਾਰਕ ਤਿਆਰ ਹੋ ਰਿਹਾ ਹੈ ਪਰ ਉਥੋਂ ਦੇ ਉਤਸ਼ਾਹੀ ਨੌਜਵਾਨਾਂ ਨੇ ਇਥੇ ਫੁੱਟਬਾਲ ਲੀਗ ਵੀ ਸ਼ੁਰੂ ਕਰਵਾ ਲਈ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਹਲਕਾ ਦਾਖਾ ਦੇ ਨੌਜਵਾਨ ਕਿਸ ਤਰੀਕੇ ਨਾਲ ਇਨ੍ਹਾਂ ਖੇਡ ਮੈਦਾਨਾਂ ਦਾ ਲਾਹਾ ਲੈਣ ਲਈ ਉਤਾਵਲੇ ਹਨ।  ਇਥੇ ਇਹ ਦੱਸਣਯੋਗ ਹੈ ਕਿ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਹੁੰਦਿਆਂ ਪਿੰਡਾਂ ਦੇ ਟੋਭਿਆਂ ਦੇ ਨਵੀਨੀਕਰਨ, ਪਾਣੀ ਨੂੰ ਸਾਫ਼ ਕਰਨ ਅਤੇ ਇਸੇ ਪਾਣੀ ਨੂੰ ਸਿੰਚਾਈ ਲਈ ਵਰਤਣ ਦੇ ਸਫ਼ਲ ਤਜ਼ਰਬੇ ਨੂੰ ਭਾਰਤ ਸਰਕਾਰ ਨੇ ਮਾਨਤਾ ਦਿੰਦਿਆਂ ਪੂਰੇ ਦੇਸ਼ ਵਿੱਚ ਲਾਗੂ ਕੀਤਾ ਸੀ ਅਤੇ ਦੇਸ਼ ਦੇ ਤੱਤਕਾਲੀਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 'ਰਾਸ਼ਟਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਸੀ। ਸ੍ਰ. ਇਯਾਲੀ ਖੁਦ ਮੰਨਦੇ ਹਨ ਕਿ ਇਸ ਪੁਰਸਕਾਰ ਨਾਲ ਉਨ੍ਹਾਂ ਨੂੰ ਸਮਾਜ ਸੇਵੀ ਕਾਰਜਾਂ ਵਿੱਚ ਹੋਰ ਕਿਰਿਆਸ਼ੀਲ ਹੋ ਕੇ ਕੰਮ ਕਰਨ ਲਈ ਉਤਸ਼ਾਹ ਮਿਲਿਆ, ਜਿਸ ਦੀ ਬਦੌਲਤ ਉਹ ਹਲਕਾ ਦਾਖ਼ਾ ਤੋਂ ਵਿਧਾਇਕ ਬਣੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਪਾਰਕਾਂ ਵਿੱਚ 1 ਸਾਲ ਉਮਰ ਦੇ ਬੱਚੇ ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗ ਸਰੀਰਕ ਕਸਰਤ, ਖੇਡ ਅਤੇ ਮਨੋਰੰਜਨ ਕਰਕੇ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਣਗੇ। ਇਹ ਖੇਡ ਪਾਰਕ ਹਰੇਕ ਵਰਗ ਦੇ ਲੋਕਾਂ ਲਈ ਸਹਾਈ ਸਿੱਧ ਹੋਣਗੇ। ਇਨ੍ਹਾਂ ਮੈਦਾਨਾਂ ਦੀ ਵਰਤੋਂ ਹਰੇਕ ਵਿਅਕਤੀ ਕਰ ਸਕਦਾ ਹੈ। ਪਹਿਲਾਂ ਜੋ ਨੌਜਵਾਨ ਖੇਡ ਮੈਦਾਨਾਂ ਦੀ ਅਣਹੋਂਦ ਕਾਰਨ ਖੇਡਾਂ ਤੋਂ ਦੂਰ ਹੋ ਗਏ ਸਨ, ਹੁਣ ਉਹ ਮੁੜ ਖੇਡਾਂ ਨਾਲ ਜੁੜਨ ਲੱਗੇ ਹਨ। ਸਵੇਰੇ ਸ਼ਾਮ ਔਰਤਾਂ ਅਤੇ ਮਰਦ ਵੱਡੀ ਗਿਣਤੀ ਵਿੱੱਚ ਇਥੇ ਸੈਰ ਕਰਦੇ ਹਨ, ਜਿਸ ਦੀ ਬਦੌਲਤ ਲੋਕ ਸਿਹਤਮੰਦ ਹੋ ਰਹੇ ਹਨ। 

 

Tags: Manpreet Singh Ayali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD