ਪੰਜਾਬ ਸਰਕਾਰ ਦੇ ਕਿਰਤ ਵਿਭਾਗ ਅਧੀਨ ਆਉਦੇ ਡਾਇਰੈਕਟੋਰੇਟ ਆਫ ਇੰਡਸਟਰੀਜ਼ ਵੱਲੋ ਅੱਜ ਰਾਜ ਪੱਧਰੀ 45ਵਾਂ ਰਾਸ਼ਟਰੀ ਸੁਰੱਖਿਅ ਦਿਵਸ ਚੈਬਰ ਆਫ ਇੰਡੀਅਨ ਇੰਡਸਟਰੀਜ਼ ( ਸੀ.ਆਈ.ਆਈ.) ਵਿਖੇ ਮਨਾਇਆ ਗਿਆ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਕਿਰਤ ਮੰਤਰੀ ਪੰਜਾਬ ਸ਼੍ਰੀ ਚੁਨੀ ਲਾਲ ਭਗਤ ਸ਼ਾਮਲ ਹੋਏ ।ਸਮਾਗਮ ਨੂੰ ਸੰਬੋਧਨ ਕਰਦਿਆ ਸ਼੍ਰੀ ਭਗਤ ਨੇ ਕਿਹਾ ਕਿ ਇਹ ਦਿਨ ਉਦਯੋਗਿਕ ਮੈਨਜਮੈਂਟਾਂ ਅਤੇ ਵਰਕਰਾਂ ਵਿੱਚ ਉਦਯੋਗਾਂ ਵਿੱਚ ਹਾਦਸਾ ਮੁਕਤ ਮਾਹੋਲ ਬਨਾਉਣ ਲਈ ਉਤਸ਼ਾਹਤ ਕਰਨ ਲਈ ਮਨਾਇਆ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਹਰ ਸੂਬੇ ਦੇ ਵਿਕਾਸ ਲਈ ਉਦਯੋਗੀਕਰਨ ਬਹੁਤ ਜਰੂਰੀ ਹੈ ਪਰ ਇਹ ਵਿਕਾਸ ਕਿਸੇ ਦੀ ਕਿਰਤੀ ਦੀ ਜਾਨ ਜਾ ਸਿਹਤ ਦੇ ਨੁਕਸਾਨ ਕਰਕੇ ਨਹੀਂ ਕੀਤਾ ਜਾਣਾ ਚਾਹੀਂਦਾ।ਡਾਇਰੈਕਟੋਰੇਟ ਆਫ ਇੰਡਸਟਰੀਜ,ਪੰਜਾਬ ਇੰਡਸਟਰੀਅਲ ਸੇਫਟੀ ਕੌਸ਼ਲ ਅਤੇ ਵੱਖਖ ਵੱਖ ਮੈਨਜਮੈਂਟਾਂ ਦੇ ਕਾਰਜ ਦੀ ਸਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੇ ਯਤਨ ਸਦਕਾ ਪੰਜਾਬ ਰਾਜ ਸਨਅਤੀ ਹਾਦਿਸਆ ਨੂੰ ਠੱਲ੍ਹ ਪਾਉਣ ਵਿੱਚ ਸੂਬਾ ਸਫਲ ਹੋ ਸਕਿਆ ਹੈ ਅਤੇ ਰਾਜ ਸਰਕਾਰ ਸਨਅਤੀ ਹਾਦਸਿਆ ਮਨਫੀ ਕਰਨ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵਧ ਰਹੀ ਹੈ ।
ਉਨ੍ਹਾ ਕਿਹਾ ਕਿ ਦੇਸ਼ ਦੇ ਕਾਨੂੰਨ ਅਨੁਸਾਰ ਫੈਕਟਰੀਆਂ ਵਿੱਚ ਕਿਰਤੀਆਂ ਨੂੰ ਸੁਰੱਖਿਅਤ ਮਾਹੋਲ ਮੁਹੱਈਆ ਕਰਵਾਉਣ ਨੂੰ ਯਕੀਨੀ ਬਨਾਉਣ ਲਈ ਡਾਇਰੈਕਟੋਰੇਟ ਆਫ ਇੰਡਸਟਰੀਜ ਇਕ ਮਾਰਗਦਰਸਕ, ਦੋਸਤ ਅਤੇ ਫਿਲਾਸਫਰ ਦੀ ਭੁਮਿਕਾ ਨਿਭਾਅ ਰਹਿਆ ਹੈ।ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਅਚਨਚੇਤ ਚੈਕਿੰਗਾਂ ਰਾਹੀ ਇਸ ਨੂੰ ਯਕੀਨੀ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਸੇਫਟੀ ਨੂੰ ਯਕੀਨੀ ਬਨਾਉਣ ਨਾਲ ਜਿੱਥੇ ਕਿਰਤੀਆਂ ਨੂੰ ਲਾਭ ਮਿਲਦਾ ਹੈ ਉਥੇ ਨਾਲ ਹੀ ਉਦਯੋਗ ਦੀ ਮੈਨਜਮੈਂਟ ਨੂੰ ਵੀ ਇਸਦ ਲਾਭ ਮਿਲਦਾ ਹੈ ।ਉਨ੍ਹ੍ਹਾਂ ਕਿਹਾ ਕਿ ਬਦਲਦੇ ਹੋਏ ਸਮੈਨ ਦੇ ਨਾਲ ਵਿਭਾਗ ਵੱਲੋਂ ਵੀ ਆਪਣੀ ਕਾਰਜਪ੍ਰਣਾਲੀ ਵਿੱਚ ਤਬਦੀਲੀ ਲਿਆਂਦੀ ਗਈ ਹੈ ਤਾ ਜੋ ਉਦਯੋਗਾਂ ਦੀ ਮੈਨਜਮੈਂਟ ਨੂੰ ਸਰਕਾਰ ਤੋਂ ਵੱਧ ਵੱਧ ਸਹਿਯੋਗ ਮਿਲ ਸਕੇ । ਉਨ੍ਹਾ ਕਿਹਾ ਰਾਜ ਦੀਆਂ 99 ਫੀਸਦੀ ਫੈਕਟਰੀਆਂ ਇਸ ਸਮੇਂ ਹਾਦਸਿਆਂ ਤੋਂ ਮੁਕਤ ਹਨ ।ਇਸ ਮੌਕੇ ਰਾਜ ਦੇ 32 ਉਨ੍ਹਾਂ ਮੈਨਜਮੈਂਟਾਂ ਦਾ ਸਟੇਟ ਸੈਫਟੀ ਐਵਾਰਡ ਨਾਲ ਸਨਾਮਾਨ ਵੀ ਕੀਤਾ ਗਿਆ ।ਇਸ ਤੋਂ ਇਲਾਵਾ 3 ਪੰਜਾਬ ਕਿਰਤ ਸ਼੍ਰੋਮਣੀ ਐਵਾਰਡ ਅਤੇ 3 ਪੰਜਾਬ ਕਿਰਤ ਵੀਰ ਐਵਾਰਡ ਵੀ ਦਿੱਤੇ ਗਏ।ਇਸ ਮੌਕੇ ਬੋਲਦਿਆਂ ਤੇਜਿੰਦਰ ਸਿੰਘ ਧਾਲੀਵਾਲ ਆਈ.ਏ.ਐਸ. ਲੇਬਰ ਕਮਿਸ਼ਨਰ ਕਮ ਡਾਇਰਕੇਟਰ ਫੈਕਟਰੀਜ਼ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਪੂਰੇ ਦੇਸ਼ ਨਾਲੋਂ ਘੱਟ ਸਨਅਤੀ ਹਾਦਸੇ ਵਾਪਰਦੇ ਹਨ ਜੋ ਕਿ ਪ੍ਰਤੀ ਹਜਾਰ ਪਿੱਛੇ ਇੱਕ ਹੈ ਉਨ੍ਹਾਂ ਕਿਹਾ ਕਿ 1984 ਵਿੱਚ ਵਾਪਰਿਆਂ ਭੋਪਾਲ ਗੈਸ ਕਾਂਡ ਸਾਨੂੰ ਭਵਿੱਖਕ ਵਿੱਚ ਇਸ ਤਰ੍ਹਾਂ ਦੇ ਸਨਅਤੀ ਹਾਦਸਿਆਂ ਨੂੰ ਰੋਕਣ ਪਈ ਪ੍ਰੇਰਦਾ ਹੈ ਉਨ੍ਹਾਂ ਕਿਹਾ ਕਿ ਬਿਨ੍ਹਾਂ ਸੁਰੱਖਿਅਤ ਕੰਮਕਾਜੀ ਹਲਾਤਾਂ, ਸਾਫ ਵਾਤਾਵਰਣ ਅਤੇ ਸਮਾਜਿਕ ਨਿਆ ਤੋਂ ਦੇਸ਼ ਆਰਥਿਕ ਉਨੱਤੀ ਨਹੀਂ ਕਰ ਸਕਦਾ।ਇਸ ਮੌਕੇ ਹਾਜਰ ਉਦਯੋਗਪਤੀਆ ਮਜਦੂਰਾਂ ਨੂੰ ਸੁਰੱੱਖਿਆ ਸਬੰਧੀ ਸਹੁੰ ਵੀ ਚੁਕਾਈ ਗਈ।