ਜੰਗਲਾਤ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਕੰਮ ਦਾ ਜਾਇਜਾਂ ਲੈਣ ਲਈ ਅੱਜ ਇਕ ਉਚ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਜੰਗਲਾਤ ਤੇ ਜੰਗਲੀ ਜੀਵ ਮੰਤਰੀ ਪੰਜਾਬ ਸ੍ਰੀ ਚੁੰਨੀ ਲਾਲ ਭਗਤ ਵੱਲੋ ਕੀਤੀ ਗਈ ।ਸ਼੍ਰੀ ਭਗਤ ਨੇ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਵਣ ਵਿਭਾਗ ਵੱਲੋਂ ਕੀਤੀ ਜਾ ਰਹੀਆਂ ਪਲਾਂਟੇਸਨਾਂ ਦੀ ਸਰਵਾਈਵਲ ਉੱਤੇ ਵਿਸੇਸ ਧਿਆਨ ਦੇਣ ਅਤੇ ਨਾਲ ਹੀ ਸੂਬੇ ਦੇ ਸਮੂੰਹ ਰਾਜ ਮਾਰਗਾਂ ਦੇ ਨਾਲ ਲੱਗਦੇ ਜ਼ਮੀਨ ਮਾਲਕਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕਰਨ ਤਾ ਜੋ ਰਾਜ ਵਿਚਲੇ ਵਣ ਖੇਤਰ ਅਤੇ ਐਗਰੋ ਫਾਰੈਸਟਰੀ ਵਿੱਚ ਵਾਧਾ ਹੋਣ ਦੇ ਨਾਲ-ਨਾਲ ਲੋਕਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ।ਵਿਭਾਗ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਮੀਟਿੰਗ ਦੋਰਾਨ ਜਾਣਕਾਰੀ ਪ੍ਰਧਾਨ ਮੁੱਖ ਵਣ ਪਾਲ, ਪੰਜਾਬ ਸ੍ਰੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਸਾਲ 2015-16 ਵਿੱਚ ਵਣ ਵਿਭਾਗ ਵੱਲੋ 2882 ਹੈਕਟੇਅਰ ਰਕਬੇ ਤੇ ਪਲਾਂਟੇਸਨਾਂ ਕੀਤੀ ਗਈ ਹੈ ਅਤੇ ਰਾਜ ਵਿੱਚ ਰੁੱਖਾਂ ਹੇਠ ਰਕਬੇ ਨੂੰ ਵਧਾਉਣ ਲਈ ਰਾਸਟਰੀਯ ਕ੍ਰਿਸੀ ਵਿਕਾਸ ਯੋਜਨਾ ਤਹਿਤ 12.67 ਲੱਖ ਕਲੋਨਲ ਪਾਪਲਰ ਅਤੇ 41.85 ਲੱਖ ਕਲੋਨਲ ਸਫੇਦੇ ਦੇ ਪੋਦੇ ਕਿਸਾਨਾਂ ਨੂੰ ਵੰਡੇ ਗਏ ਹਨ। ਇਸ ਤੋ ਇਲਾਵਾ ਗਰੀਨਿੰਗ ਪੰਜਾਬ ਮਿਸ਼ਨ ਤਹਿਤ ਕਿਸਾਨਾਂ, ਲੋਕਾਂ, ਸੰਸਥਾਵਾਂ, ਐਨ ਜੀ ਓ ਆਦਿ ਨੂੰ 21.01 ਲੱਖ ਪੋਦੇ ਵੰਡੇ ਗਏ ਹਨ।ਜੋ ਕਿ 75.53 ਲੱਖ ਬਣਦੇ ਹਨ।
ਮੀਟਿੰਗ ਦੋਰਾਨ ਵਿੱਤੀ ਕਮਿਸਨਰ ਵਣ ਸ੍ਰੀ ਵਿਸਵਾਜੀਤ ਖੰਨਾ ਵੱਲੋਂ ਸਾਲ 2016-17 ਦੋਰਾਨ ਵਣ ਵਿਭਾਗ ਵੱਲੋ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੇਰਵਾ ਦਿੰਦੇ ਹੋਏ ਦੱਸਿਆ ਗਿਆ ਕਿ ਵਣ ਵਿਭਾਗ ਵੱਲੋ 4500 ਹੈਕਟੇਅਰ ਰਕਬੇ ਤੇ ਪਲਾਂਟੇਸਨਾਂ ਕਰਵਾਈਆਂ ਜਾਣਗੀਆਂ ਅਤੇ ਇਸ ਤੋ ਇਲਾਵਾ ਲਗਭਗ 35.00 ਲੱਖ ਪੋਦੇ ਕਿਸਾਨਾਂ, ਲੋਕਾਂ, ਸੰਸਥਾਵਾਂ, ਐਨ ਜੀ ਓ ਆਦਿ ਨੂੰ ਵੰਡੇ ਜਾਣਗੇ। ਇਸ ਤੋ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜ ਦੇ ਵੱਖ- ਵੱਖ ਸਹਿਰੀਆਂ ਇਲਾਕਿਆਂ ਨੂੰ ਵਣ ਪ੍ਰਤੀ ਜਾਗਰੂਕ ਕਰਨ ਲਈ ਇਨਵਾਇਰਮੈਂਟ ਪਾਰਕ ਬਣਾਏ ਜਾਣਗੇ।ਵਿਭਾਗ ਵੱਲੋਂ ਸਾਲ 2015-2016 ਦੋਰਾਨ ਕੀਤੇ ਗਏ ਕਾਰਜਾਂ ਤੇ ਤਸੱਲੀ ਪ੍ਰਗਟਾਉਦਿਆਂ ਸ਼੍ਰੀ ਭਗਤ ਨੇ ਵਿਭਾਗ ਦੇ ਸਮੂੰਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਗਾਮੀ ਵਰ੍ਹੇ ਦੋਰਾਨ ਵੀ ਨਿਸਚਿਤ ਟੀਚੇ ਹਾਂਸਲ ਕਰਨ ਪੂਰੇ ਯਤਨ ਕੀਤੇ ਜਾਣ।