ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਅਤੇ ਬਾਡੀ ਬਿਲਡਿੰਗ ਖੇਡ ਨੂੰ ਪੰਜਾਬ ਵਿਚ ਹੋਰ ਪ੍ਰਫੁੱਲਿਤ ਕਰਨ ਲਈ ਕੰਮ ਕਰ ਰਹੀ ਸੰਸਥਾ ਜਨਰੇਸ਼ਨ ਆਫ਼ ਇੰਡੀਆ ਵੱਲੋਂ 27 ਦਸੰਬਰ ਦਿਨ ਐਤਵਾਰ ਨੂੰ ਜੋਸ਼ ਮਿਸਟਰ ਪੰਜਾਬ 2015 ਕਰਵਾਇਆ ਜਾ ਰਿਹਾ ਹੈ, ਜਿਸ ਸਬੰਧ ਵਿਚ ਲੁਧਿਆਣਾ ਦੇ ਸਰਕਟ ਹਾਊਸ ਵਿਚ ਸਮੂਹ ਟੀਮ ਵੱਲੋਂ ਇਕ ਪ੍ਰੈਸ ਵਾਰਤਾ ਕੀਤੀ ਗਈ, ਜਿਸਦੀ ਅਗਵਾਈ ਸੰਸਥਾ ਦੇ ਪ੍ਰਧਾਨ ਗੁਰਵਿੰਦਰ ਦੋਸਾਂਝ ਅਤੇ ਉਪ ਪ੍ਰਧਾਨ ਪ੍ਰਦੀਪ ਕੁਮਾਰ ਅੱਪੂ ਵੱਲੋਂ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ, ਜਾਗ੍ਰਿਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ, ਯੂਥ ਅਕਾਲੀ ਦਲ ਆਗੂ ਗੁਰਪ੍ਰੀਤ ਸਿੰਘ ਬੱਬਲ, ਮਾਰਕੀਟ ਕਮੇਟੀ ਚੇਅਰਮੈਨ ਹਰਮਿੰਦਰ ਸਿੰਘ ਠੱਕਰਵਾਲ, ਜੌਸ਼ ਟਰੈਕਟਰ ਦੇ ਮੈਨੇਜਿੰਗ ਡਾਇਰੈਕਟਰ ਦਰਸ਼ਨ ਸਿੰਘ, ਕਿਤਾਬ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਬੰਟੀ, ਅਰੋੜਾ ਮਾਰਕੀਟ ਦੇ ਪ੍ਰਧਾਨ ਸੰਜੀਵ ਚੌਧਰੀ, ਭਾਵਾਧਸ ਪੰਜਾਬ ਪ੍ਰਧਾਨ ਰਵੀ ਬਾਲੀ ਹਾਜ਼ਰ ਹੋਏ।
ਇਸ ਮੌਕੇ ਜੋਸ਼ ਮਿਸਟਰ ਪੰਜਾਬ 2015 ਦੇ ਮੁੱਖ ਸਹਿਯੋਗੀ ਦਰਸ਼ਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਬਾਡੀ ਬਿਲਡਰਾਂ ਅਤੇ ਖੇਡ ਪ੍ਰੇਮੀਆਂ ਲਈ ਕੀਤਾ ਜਾਣ ਵਾਲਾ ਇਹ ਉਪਰਾਲਾ ਇਕ ਸ਼ਲਾਘਾਯੋਗ ਕਦਮ ਹੈ ਅਤੇ ਨਹਿਰੂ ਸਿਧਾਂਤ ਕੇਂਦਰ ਵਿਚ ਹੋਣ ਵਾਲੇ ਇਹ ਸ਼ੋਅ ਆਪਣੇ ਆਪ ਵਿਚ ਮੀਲ ਪੱਥਰ ਸਾਬਤ ਹੋਵੇਗਾ। ਜਨਰੇਸ਼ਨ ਆਫ਼ ਇੰਡੀਆ ਦੇ ਉਪ ਪ੍ਰਧਾਨ ਅਤੇ ਅੱਪੂ ਜਿੰਮ ਦੇ ਐਮ. ਡੀ. ਪ੍ਰਦੀਪ ਕੁਮਾਰ ਅੱਪੂ ਨੇ ਦੱਸਿਆ ਕਿ ਇਸ ਸ਼ੋਅ ਵਿਚ 200 ਦੇ ਕਰੀਬ ਖਿਡਾਰੀ ਹਿੱਸਾ ਲੈਣਗੇ ਤੇ ਜੇਤੂ ਖਿਡਾਰੀਆਂ ਨੂੰ ਕਈ ਇਨਾਮਾਂ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਸ੍ਰੀ ਐਲਬਰਟ ਦੂਆ ਨੇ ਇਸ ਸੰਸਥਾ ਦੇ ਉਪਰਾਲੇ ਨੂੰ ਪੰਜਾਬ ਦੀ ਨੌਜਵਾਨੀ ਨੂੰ ਸਹੀ ਮਾਰਗ ਦਰਸ਼ਨ ਦੇਣ ਦਾ ਰਸਤਾ ਦੱਸਿਆ। ਪ੍ਰਵੀਨ ਡੰਗ ਨੇ ਐਲਾਨ ਕੀਤਾ ਕਿ ਉਹ ਤਨ ਮਨ ਤੋਂ ਇਸ ਸੰਸਥਾ ਦੇ ਨਾਲ ਹਨ। ਗੁਰਪ੍ਰੀਤ ਸਿੰਘ ਬੱਬਲ, ਜਸਪਾਲ ਸਿੰਘ ਬੰਟੀ ਅਤੇ ਸੰਜੀਵ ਚੌਧਰੀ ਨੇ ਬਾਡੀ ਬਿਲਡਿੰਗ ਖੇਡ ਪ੍ਰੇਮੀਆਂ ਨੂੰ ਇਕ ਸ਼ੋਅ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਇਸ ਮੌਕੇ ਮਿਸਟਰ ਵਰਲਡ ਦਾ ਖਿਤਾਬ ਵਿਜੇਤਾ ਮੁਨੀਸ਼ ਕੁਮਾਰ, ਮਿਸਟਰ ਇੰਡੀਆ ਦਾ ਖਿਤਾਬ ਵਿਜੇਤਾ ਸੰਦੀਪ ਸੋਨੀ, ਜੌਲੀ ਸਿੰਘ, ਬਬਲੂ ਕੁਮਾਰ, ਜਨਰਲ ਸੈਕਟਰੀ ਸੰਜੀਵ ਸੋਨੂੰ, ਜਸਬੀਰ ਸਿੰਘ, ਡਿੰਪਲ ਕੁਮਾਰ, ਨਰਿੰਦਰ ਸਿੰਘ ਲਾਡੀ, ਸ਼ੇਰ ਸਿੰਘ, ਮੋਹਨ ਲਾਲ, ਵਿਵੇਕ ਡੱਲ, ਪ੍ਰਵੀਨ ਕੁਮਾਰ ਡੋਗਰਾ, ਮੋਨੂੰ ਸ਼ਰਮਾ ਆਦਿ ਹਾਜ਼ਰ ਸਨ।