ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਤਰੱਕੀ ਤੇ ਖੁਸ਼ਹਾਲੀ ਦਾ ਨਵਾਂ ਦੌਰ ਲਿਆਉਣ ਦਾ ਵਾਅਦਾ ਕਰਦਿਆਂ ਕਿਹਾ ਹੈ ਕਿ 2017 'ਚ ਸਰਕਾਰ ਬਣਾਉਣ ਤੋਂ ਬਾਅਦ ਸੂਬੇ 'ਚ ਭ੍ਰਿਸ਼ਟਾਚਾਰ ਤੇ ਪੁਲਿਸ ਦੀ ਗੁੰਡਾਗਰਦੀ ਸਮੇਤ ਨਸ਼ਿਆਂ ਦੇ ਕੋਹੜ ਦਾ ਅੰਤ ਕਰਨਾ ਉਨ੍ਹਾਂ ਦੀ ਸੱਭ ਤੋਂ ਵੱਡੀ ਪ੍ਰਾਥਮਿਕਤਾ ਹੋਵੇਗੀ।ਸੂਬੇ 'ਚ ਕਿਸਾਨਾਂ ਵੱਲੋਂ ਆਤਮ ਹੱਤਿਆ ਦੀਆਂ ਵੱਧ ਰਹੀਆਂ ਘਟਨਾਵਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਅਮਰਿੰਦਰ ਨੇ ਉਨ੍ਹਾਂ ਨੇ ਇਕ ਸਾਲ ਹੋਰ ਇੰਤਜ਼ਾਰ ਕਰਨ ਦੀ ਅਪੀਲ ਕੀਤੀ ਤੇ ਭਰੋਸਾ ਦਿੱਤਾ ਕਿ ਉਹ ਪੁਖਤਾ ਕਰਨਗੇ ਕਿ ਸਰਕਾਰ ਬਣਾਉਣ ਤੋਂ ਬਾਅਦ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਉਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੀ ਨੀਲਾਮੀ ਰੋਕਣਗੇ, ਜਿਹੜੇ ਲੋਨ ਚੁਕਾਉਣ ਤੋਂ ਰਹਿ ਗਏ ਹੋ ਸਕਦੇ ਹਨ ਤੇ ਪੰਜਾਬ 'ਚ ਉਦਯੋਗ ਲਗਾਉਣ ਲਈ ਜਮੀਨਾਂ ਖ੍ਰੀਦਣ 'ਤੇ ਸਬਸਿਡੀ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਉਹ ਬੈਂਕਾਂ ਨਾਲ ਕਿਸਾਨਾਂ ਨੂੰ ਰਿਆਇਤ ਦੇਣ ਲਈ ਗੱਲ ਕਰਨਗੇ।
'ਇਸ ਮੌਕੇ ਤੀਜ਼ੀ ਵਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ 5 ਲੱਖ ਤੋਂ ਵੱਧ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਸ੍ਰੀ ਦਮਦਮਾ ਸਾਹਿਬ ਵੱਲ ਮੱਥਾ ਟੇਕਦਿਆਂ ਆਪਣੇ ਹੱਥ 'ਚ ਸ੍ਰੀ ਗੁਟਖਾ ਸਾਹਿਬ ਨੂੰ ਰੱਖ ਕੇ ਸੌਂਹ ਚੁੱਕਦਿਆਂ ਕਿਹਾ ਕਿ ਪੰਜਾਬ 'ਚ ਨਸ਼ਾ ਤਸਕਰੀ ਦੇ ਕਾਲੇ ਕਾਰੋਬਾਰ ਨੂੰ ਖਤਮ ਕਰ ਦੇਣਗੇ, ਜਿਸਨੇ ਥੋੜ੍ਹੇ ਸਮੇਂ ਦੌਰਾਨ ਪੰਜਾਬ ਦੀ ਇਕ ਸਾਰੀ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ।ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਦੀ ਮੌਜ਼ੂਦਗੀ ਨਾਲ ਪੂਰੀ ਪਾਰਟੀ ਲੀਡਰਸ਼ਿਪ ਸਮੇਤ ਸੂਬੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਅਹੁਦੇਦਾਰਾਂ ਦੀ ਮੌਜ਼ੂਦਗੀ 'ਚ ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਇਹ ਰੈਲੀ ਅਕਾਲੀਆਂ ਦੇ ਅੰਤ ਦੀ ਸ਼ੁਰੂਆਤ ਕਰੇਗੀ।ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੇ ਸੀ.ਬੀ.ਆਈ ਜਾਂਚ ਦਾ ਦਾਇਰਾ ਵਧਾਇਆ ਜਾਵੇ ਤੇ ਪੁਲਿਸ ਦੀ ਕਾਰਵਾਈ ਸ਼ਾਮਿਲ ਕੀਤੀ ਜਾਵੇ, ਤਾਂ ਅਸਲੀ ਉਂਗਲ ਬਾਦਲਾਂ ਖਿਲਾਫ ਹੀ ਇਸ਼ਾਰਾ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਬਾਦਲ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਬਿਨ੍ਹਾਂ ਇਹ ਸੋਚੇ ਕਿ ਇਸ ਨਾਲ ਉਨ੍ਹਾਂ ਦੇ ਅੰਤ ਦੀ ਸ਼ੁਰੂਆਤ ਹੋਵੇਗੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਆਦੇਸ਼ ਦੇ ਦਿੱਤੇ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਖਤਮ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੋਵੇਗੀ, ਕਿਉਂਕਿ ਇਸਨੇ ਇਕ ਪੂਰੀ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ। ਅਸੀਂ ਆਪਣੇ ਨੌਜ਼ਵਾਨਾਂ ਨੂੰ ਨਸ਼ਿਆਂ ਦਾ ਸ਼ਿਕਾਰ ਨਹੀਂ ਹੋਣ ਦੇ ਸਕਦੇ ਅਤੇ ਤੁਹਾਨੂੰ ਵਾਅਦਾ ਕਰਦੇ ਹਨ ਕਿ ਉਹ ਕੁਝ ਮਹੀਨਿਆਂ 'ਚ ਹੀ ਇਸ ਸਮੱਸਿਆ ਨੂੰ ਸਮਾਪਤ ਕਰ ਦੇਣਗੇ, ਜਿਸ 'ਤੇ 5 ਲੱਖ ਤੋਂ ਵੱਧ ਲੋਕਾਂ ਦੇ ਇਕੱਠ ਨੇ ਉਨ੍ਹਾਂ ਦਾ ਹੁੰਗਾਰਾ ਭਰ ਕੇ ਸਵਾਗਤ ਕੀਤਾ।ਉਨ੍ਹਾਂ ਨੇ ਐਲਾਨ ਕੀਤਾ ਕਿ ਪੰਜਾਬ ਭਰ 'ਚ ਕਾਂਗਰਸੀ ਵਰਕਰਾਂ ਖਿਲਾਫ ਦਰਜ਼ ਸਾਰੇ ਝੂਠੇ ਕੇਸ ਪਹਿਲੇ ਦਿਨ ਹੀ ਰੱਦ ਕੀਤੇ ਜਾਣਗੇ। ਇਸ ਤੋਂ ਇਲਾਵਾ, ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਉਨ੍ਹਾਂ ਦੀ ਪ੍ਰਮੁੱਖ ਪ੍ਰਾਥਮਿਕਤਾਵਾਂ 'ਚੋਂ ਇਕ ਹੋਵੇਗੀ।
ਕੈਪਟਨ ਅਮਰਿੰਦਰ ਨੇ ਬਾਦਲਾਂ ਦੇ ਐਸ.ਜੀ.ਪੀ.ਸੀ ਵਰਗੀਆਂ ਧਾਰਮਿਕ ਸੰਸਥਾਵਾਂ ਉਪਰ ਕੰਟਰੋਲ ਕੀਤੇ ਜਾਣ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਇਕ ਧਰਮ ਨਿਰਪੱਖ ਪਾਰਟੀ ਹੋਣ ਕਾਰਨ ਇਨ੍ਹਾਂ ਚੋਣਾਂ 'ਚ ਹਿੱਸਾ ਨਹੀਂ ਲੈ ਸਕਦੀ, ਪਰ ਉਹ ਵਿਅਕਤੀਗਤ ਤੌਰ 'ਤੇ ਹਰ ਉਸ ਵਿਅਕਤੀ ਦਾ ਸਮਰਥਨ ਕਰਨਗੇ, ਜਿਹੜਾ ਚੋਣਾਂ ਵੇਲੇ ਬਾਦਲਾਂ ਦੀ ਹਰ ਤੈਅ ਕਰਨ ਲਈ ਉਨ੍ਹਾਂ ਦਾ ਵਿਰੋਧ ਕਰੇਗਾ।ਇਸ ਤੋਂ ਇਲਾਵਾ, ਉਨ੍ਹਾਂ ਨੇ ਐਲਾਨ ਕੀਤਾ ਕਿ ਸ਼ਗਨ ਸਕੀਮ ਨੂੰ 51000 ਰੁਪਏ ਤੱਕ ਵਧਾਇਆ ਜਾਵੇਗਾ ਅਤੇ ਬੁਢਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਨੂੰ 2000 ਰੁਪਏ ਪ੍ਰਤੀ ਮਹੀਨਾ ਤੱਕ ਵਧਾਇਆ ਜਾਵੇਗਾ। ਦਲਿਤਾਂ ਨੂੰ ਮੁਫਤ ਬਿਜਲੀ ਨੂੰ ਵਰਤਮਾਨ 'ਚ 200 ਯੁਨਿਟਾਂ ਤੋਂ 300 ਯੁਨਿਟ ਪ੍ਰਤੀ ਮਹੀਨਾ ਤੱਕ ਵਧਾਇਆ ਜਾਵੇਗਾ।ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਉਹ ਬਾਦਲਾਂ ਦੇ ਟ੍ਰਾਂਸਪੋਰਟ ਬਿਜਨੇਸ 'ਤੇ ਏਕਾਧਿਕਾਰ ਨੂੰ ਖ਼ਤਮ ਕਰੇਗੀ, ਜਿਨ੍ਹਾਂ ਨੂੰ ਇਕ ਹੀ ਪਰਮਿਟ 'ਤੇ ਕਈ ਬੱਸਾਂ ਚਲਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਜਦਕਿ ਇਹ ਇਕ ਪਰਮਿਟ 'ਤੇ ਇਕ ਹੀ ਬੱਸ ਨੂੰ ਚਲਾ ਸਕਦੇ ਹਨ; ਬਾਕੀ ਰੂਟਾਂ ਦੀਆਂ ਪਰਮਿਟਾਂ ਨੂੰ ਬੇਰੁਜ਼ਗਾਰ ਨੌਜ਼ਵਾਨਾਂ 'ਚ ਵੰਡਿਆ ਜਾਵੇਗਾ। ਉਹ ਕੇਬਲ 'ਤੇ ਵੀ ਬਾਦਲਾਂ ਦੇ ਏਕਾਧਿਕਾਰ ਨੂੰ ਖਤਮ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਵਾ, ਕਾਂਗਰਸ ਜਨਰਲ ਸਕੱਤਰ ਸ਼ਕੀਲ ਅਹਿਮਦ, ਸਕੱਤਰ ਹਰੀਸ਼ ਚੌਧਰੀ, ਪ੍ਰਚਾਰ ਕਮੇਟੀ ਦੀ ਮੁਖੀ ਅੰਬਿਕਾ ਸੋਨੀ, ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਮੋਹਿੰਦਰ ਸਿੰਘ ਕੇਪੀ, ਜਗਮੀਤ ਬਰਾੜ, ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ, ਗੁਰਪ੍ਰੀਤ ਕਾਂਗੜ, ਵਿਰੋਧੀ ਧਿਰ ਦੇ ਸਾਬਕਾ ਲੀਡਰ ਸੁਨੀਲ ਜਾਖੜ, ਸੰਸਦ ਮੈਂਬਰਾਂ 'ਚ ਅਸ਼ਵਨੀ ਕੁਮਾਰ, ਚੌਧਰੀ ਸੰਤੋਖ, ਰਵਨੀਤ ਬਿੱਟੂ, ਪ੍ਰਨੀਤ ਕੌਰ, ਰਾਣਾ ਗੁਰਜੀਤ ਸਿੰਘ, ਕੇਵਲ ਢਿਲੋਂ, ਸੁੱਖ ਸਰਕਾਰੀਆ, ਤ੍ਰਿਪਤ ਬਾਜਵਾ, ਸੁਖਜਿੰਦਰ ਰੰਧਾਵਾ, ਰਾਣਾ ਗੁਰਮੀਤ ਸਿੰਘ ਸੋਢੀ, ਨਵਤੇਜ਼ ਚੀਮਾ, ਭਾਰਤ ਭੂਸ਼ਣ ਆਸ਼ੂ, ਅਸ਼ਵਨੀ ਸੇਖੜੀ, ਓ.ਪੀ ਸੋਨੀ, ਗੁਰਕੀਰਤ ਕੋਟਲੀ, ਅਜੀਤ ਇੰਦਰ ਸਿੰਘ ਮੋਫਰ, ਬ੍ਰਹਮ ਮੋਹਿੰਦਰਾ, ਰਣਦੀਪ ਨਾਭਾ, ਕੁਲਜੀਤ ਨਾਗਰਾ, ਸੁਰਿੰਦਰ ਡਾਵਰ, ਰਾਕੇਸ਼ ਪਾਂਡੇ, ਹਰਦਿਆਲ ਕੰਬੋਜ, ਗੁਰਇਕਬਾਲ ਕੌਰ, ਚਰਨਜੀਤ ਕੌਰ ਬਾਜਵਾ, ਕਰਨ ਕੌਰ ਬਰਾੜ, ਅਰੂਨਾ ਚੌਧਰੀ, ਸਾਧੂ ਸਿੰਘ ਧਰਮਸੋਤ, ਰਾਜ ਕੁਮਾਰ ਵੇਰਕਾ, ਜੋਗਿੰਦਰ ਪੰਜਗਰਾਈਂ, ਅਜਾਇਬ ਸਿੰਘ ਭੱਟੀ, ਅਮਰੀਕ ਸਿੰਘ ਢਿਲੋਂ, ਪਰਮਿੰਦਰ ਪਿੰਕੀ, ਜਗਮੋਹਨ ਕੰਗ, ਬਲਬੀਰ ਸਿਧੂ, ਹਰਚੰਦ ਕੌਰ, ਮੁਹੰਮਦ ਸਦੀਕ, ਤਰਲੋਚਨ ਸੂੰਦ, ਸੁੰਦਰ ਸ਼ਾਮ ਅਰੋੜਾ, ਸੰਗਤ ਸਿੰਘ ਗਿਲਜੀਆਂ, ਰਜਨੀਸ਼ ਬੱਬੀ, ਰਮਨਜੀਤ ਸਿੰਘ ਸਿੱਕੀ, ਜੱਸੀ ਖੰਗੂੜਾ ਵੀ ਮੌਜ਼ੂਦ ਰਹੇ।