ਕਿੰਡਰ ਪਿੱਲਰ ਸਕੂਲ ਵਿਚ ਰਾਸ਼ਟਰੀ ਏਕਤਾ ਦਿਵਸ ਮੌਕੇ ਸਰਦਾਰ ਪਟੇਲ ਨੂੰ ਯਾਦ ਕਰਦੇ ਹੋਏ ਸਰਵ ਧਰਮ ਏਕਤਾ ਦਾ ਕੀਤਾ ਪ੍ਰਦਰਸ਼ਨ
Web Admin
5 Dariya News
ਚੰਡੀਗੜ੍ਹ , 30 Oct 2015
Last updated on: Oct 30, 2015, 00:00 IST
ਕਿੰਡਰਪਿਲਰ ਆਈਵੀ ਸਕੂਲ, ਸਕੂਲ 46 ਵਿਚ ਰਾਸ਼ਟਰੀ ਏਕਤਾ ਦਿਵਸ ਮੌਕੇ ਭਾਰਤ ਦੇ ਲੋਹ ਪੁਰਸ਼ ਦੇ ਜਨਮ ਦਿਵਸ ਨੂੰ ਸਮਰਪਿਤ ਸਰਵ ਧਰਮ ਏਕਤਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਛੋਟੇ ਛੋਟੇ ਬੱਚਿਆਂ ਨੇ ਵੱਖ ਵੱਖ ਧਰਮਾਂ ਦੇ ਨਾਗਰਿਕਾਂ ਦੇ ਰੂਪ ਧਾਰਦੇ ਹੋਏ ਧਰਮ ਨਿਰਪੱਖਤਾ ਦਾ ਸੁਨੇਹਾ ਦਿਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਦਰਮਿਆਨ ਧਾਰਮਿਕ ਏਕਤਾ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸੋਨੀਆ ਚੰਨੀ ਨੇ ਕਿੰਡਰਪਿਲਰ ਆਈ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਦਾਰ ਪਟੇਲ ਦੇਸ਼ ਦੇ ਅਜਿਹੇ ਲੀਡਰ ਹੋਏ ਹਨ ਜਿਨ੍ਹਾਂ ਨੇ ਭਾਰਤ ਦੀ ਏਕਤਾ ਲਈ ਬਹੁਤ ਅਹਿਮ ਰੋਲ ਨਿਭਾਇਆ। ਉਨ੍ਹਾਂ ਦੱਸਿਆਂ ਕਿ ਬਟਵਾਰੇ ਮੌਕੇ ਭਾਰਤ ਨੂੰ ਟੋਟੇ ਟੋਟੇ ਹੋਣ ਤੋਂ ਬਚਾਉਣ ਲਈ ਸਰਦਾਰ ਪਟੇਲ ਨੇ ਅਹਿਮ ਰੋਲ ਨਿਭਾਇਆ।ਸਰਦਾਰ ਪਟੇਲ ਨੇ ਬਟਵਾਰੇ ਮੌਕੇ ਭਾਰਤ ਦੇ 565 ਰਜਵਾੜਿਆਂ ਦੇ ਰਾਜਾਂ ਨੂੰ ਕੇਂਦਰੀ ਭਾਰਤ ਦੇ ਝੰਡੇ ਹੇਠ ਲਿਆਂਦਾ, ਜੋ ਕਿ ਲਾਸਾਨੀ ਅਤੇ ਬੇਜੋੜ ਕੰਮ ਹੈ। ਇਨ੍ਹਾਂ ਗੱਲਾਂ ਕਰ ਕੇ ਉਨ੍ਹਾਂ ਨੂੰ ਲੋਹ ਪੁਰਸ਼ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਰਦਾਰ ਪਟੇਲ ਦੀ ਜ਼ਿੰਦਗੀ ਤੋਂ ਸੇਧ ਲੈਦੇ ਹੋਏ ਆਪਣੇ ਦ੍ਰਿੜ ਨਿਸਚੈ ਨਾਲ ਹਰ ਕੰਮ ਕਰਨ ਦੀ ਪ੍ਰੇਰਨਾ ਦਿਤੀ ।