Thursday, 04 June 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ

 

ਕਿਸਾਨਾਂ ਦੀ ਹਾਤੈਸੀ ਕਹਾਉਣ ਵਾਲੀ ਸਰਕਾਰ ਕਿਸਾਨਾ ਨਾਲ ਸ਼ਰੇਆਮ ਧੋਖਾ ਕਰ ਰਹੀ ਹੈ : ਚਰਨਜੀਤ ਸਿੰਘ ਚੰਨੀ

ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਧਰਨਾ ਲਾਕੇ ਬੈਠੇ ਕਿਸਾਨ

Web Admin

Web Admin

5 ਦਰਿਆ ਨਿਊਜ਼

ਮੋਰਿੰਡਾ , 27 Jul 2014

Last updated on: Jul 27, 2014, 00:00 IST

ਮੋਰਿੰਡਾ ਕਾਈਨੋਰ ਰੁਪਨਗਰ ਰੋਡ ਤੇ ਅੱਧੀ ਦਰਜਨ ਪਿੰਡਾਂ  ਦੇ ਕਿਸਾਨਾਂ  ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਬੂਰਮਾਜਰਾ ਦੇ ਟੀ.ਪੁਆਇੰਟ ਤੇ ਮੋਟਰਾਂ ਦੀ ਬਿਜਲੀ ਦੀ ਸਪਲਾਈ ਨਾ ਆਉਣ ਕਾਰਨ ਆਵਾਜਾਈ ਰੋਕ ਕੇ 3 ਘੰਟੇ ਧਰਨਾ ਦਿੱਤਾ ਗਿਆ । ਜਿਸ ਕਾਰਨ ਆਉਣ ਵਾਲੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪਿਆ ਤੇ ਦੋਨੇ ਪਾਸੇ ਤਿੰਨ ਕਿਲੋਮੀਟਰ ਤੱਕ ਲੰਮੀਆ ਵਾਹਨਾਂ ਦੀਆਂ ਕਤਾਰਾ ਲੱਗ ਗਈਆ। ਇਸ ਮੌਕੇ ਕਿਸਾਨਾਂ ਵੱਲੋਂ ਪੰਜਾਬ ਵਿਰੁੱਧ ਨਾਅਰੇਬਾਜੀ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੁਕਿਆ ਗਿਆ । ਮੌਕੇ ਤੋਂ ਇੱਕਤਰ ਜਾਣਕਾਰੀ ਅਨੁਸਾਰ ਪਿੰਡ ਬੂਰਮਾਜਾਰਾ ਵਿਚ ਲੱਗੇ ਗਰਿੰਡ ਤੋਂ ਪਿੰਡ ਬੂਰਮਾਜਰਾ ,ਦੁਲਚੀ ਮਾਜਰਾ, ਰੋਲੂਮਾਜਰਾ , ਧਨੋਰੀ ,ਸ਼ਾਤਪੁਰ ਅਤੇ ਸਮਰੋਲੀ ਪਿੰਡਾ ਨੂੰ ਇਸ ਗਰਿੰਡ ਤੋਂ ਮੋਟਰਾਂ ਦੀ ਸਪਲਾਈ ਦਿੱਤੀ ਜਾਦੀ ਹੈ । ਇਸ ਮੌਕੇ ਧਰਨੇ ਤੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਮੋਟਰਾਂ ਨੂੰ ਸਿਰਫ ਤਿੰਨ ਘੰਟੇ ਹੀ ਬਿਜਲੀ ਆਉਦੀ ਹੈ ਜਿਸ ਵਿਚ ਵੀ ਕਈ ਕਈ ਵਾਰੀ ਕੱਟ ਲੱਗ ਜਾਦੇ ਹਨ। ਜਿਸ ਕਾਰਨ ਸਾਡੇ ਝੋਨੇ ਦੇ ਖੇਤਾ ਵਿਚ ਤਰੇੜਾ ਪੈ ਗਈਆ ਹਨ ਉਨ੍ਹਾ ਦੋਸ ਲਾਇਆ ਕਿ ਅਸੀ ਜਦੋਂ ਇਸ ਸਬੰਧੀ ਅਧਿਕਾਰੀ ਨੂੰ ਬਿਜਲੀ ਬਾਰੇ ਫੋਨ ਕਰਦੇ ਹਾਂ ਤਾਂ ਉਨ੍ਹਾਂ ਵੱਲੋਂ ਇਹ ਜੁਆਬ ਮਿਲਦਾ ਹੈ ਕਿ ਪਟਿਆਲੇ ਤੋਂ ਕੱਟ ਦਾ ਮੈਸਜਿਸ ਆ ਗਿਆ ਹੈ ਜਿਸ ਕਾਰਨ ਬਿਜਲੀ ਬੰਦ ਕਰ ਦਿੱਤੀ ਗਈ ਹੈ । ਕਈ ਵਾਰੀ ਕਿਸੇ ਵੀ ਅਧਿਕਾਰੀ ਵੱਲੋਂ ਸਾਡਾ ਫੋਨ ਨਹੀ ਚੁੱਕਿਆ ਜਾਦਾਂ। ਇਸ ਸਬੰਧੀ ਅਸੀ ਸਬੰਧਤ ਸਹਾਇਕ ਇੰਜ. ਨੂੰ ਵੀ ਕਈ ਵਾਰੀ ਲਿਖਤੀ ਜਾਣਕਾਰੀ ਦੇ ਚੁੱਕੇ ਹਾਂ ਪਰ ਫਿਰ ਵੀ ਕੋਈ ਸੁਣਾਈ ਨਹੀ ਹੋ ਰਹੀ । ਇਸ ਕਾਰਨ ਮਜਬੂਰ ਹੋ ਧਰਨਾਂ ਦੇਣਾ ਪਿਆ । ਇਸ ਮੌਕੇ ਪਹੁੰਚੇ ਸਬੰਧਤ ਐਸ.ਡੀ.ਓ ਗੁਰਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਅੱਜ ਹੀ ਤੁਹਾਡੀਆ ਜੋ ਵੀ ਮੰਗਾਂ ਹਨ ਇਨ੍ਹਾ ਉੱਚ ਅਧਿਕਾਰੀਆ ਕੋਲ ਭੇਜ ਦਿੱਤੀਆ ਜਾਣਗੀਆ । ਐਸ.ਡੀ.ਓ ਗੁਰਿੰਦਰ ਸਿੰਘ ਦੇ ਭਰੋਸੇ ਤੇ ਕਿਸਾਨਾ ਵੱਲੋਂ ਧਰਨਾ ਸਮਾਪਤ ਕਰ ਦਿੱਤਾ । 

ਕਿਸਾਨਾਂ ਦੇ ਹੱਕ ਵਿਚ ਪਹੁੰਚੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਿਸਾਨਾਂ ਦੀ ਹਾਤੈਸੀ ਕਹਾਉਣ ਵਾਲੀ ਸਰਕਾਰ ਕਿਸਾਨਾ ਨਾਲ ਸ਼ਰੇਆਮ ਧੋਖਾ ਕਰ ਰਹੀ ਹੈ ਉਨ੍ਹਾ ਕਿਹਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਿਆਨ ਦਿੱਤੇ ਜਾ ਰਹੇ ਸਨ ਕਿ ਪੰਜਾਬ ਸਰਕਾਰ ਕੋਲ ਬਿਜਲੀ ਵਾਧੂ ਹੈ ਅਸੀ ਬਿਜਲੀ ਪਾਕਿਸਤਾਨ ਨੂੰ ਵੇਚਾਗੇ ਪਰ ਅੱਜ ਪੰਜਾਬ ਦੀਆਂ ਕਈ ਵੱਡੀਆਂ ਫੈਕਟਰੀਆਂ ਨੂੰ ਵੀ ਕਈ ਕਈ ਘੰਟੇ ਬਿਜਲੀ ਨਾ ਹੋਣ ਕਾਰਨ ਬੰਦ ਰਹਿੰਦੀਆਂ ਹਨ । ਉਨ੍ਹਾ ਕਿਹਾ ਪੰਜਾਬ ਦਾ ਕਿਸਾਨ ਅਤੀ ਦੁਖੀ ਹੋਕੇ ਖੁਦਕਸ਼ੀਆ ਕਰ ਰਹੇ ਹਨ । ਉਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾ ਕਿਸਾਨਾਂ ਦੀਆਂ ਬਿਜਲੀ ਨਾ ਆਉਣ ਕਾਰਨ ਝੋਨੇ ਦੇ ਖੇਤਾ ਵਿਚ ਤ੍ਰੇੜਾ ਪੈ ਗਈਆ ਹਨ ਉਨ੍ਹਾ ਖੇਤਾ ਦੀਆਂ ਵਿਸ਼ੇਸ ਗਿਦਾਵਰੀਆ ਕਰਵਾਕੇ ਹਰ ਕਿਸਾਨ ਨੂੰ 35000 ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ । ਉਨ੍ਹਾਂ ਕਿਹਾ ਪੰਜਾਬ ਵਿਚ ਜੋ ਵੀ ਬਿਜਲੀ ਪਲਾਟ ਲੱਗ ਰਹੇ ਹਨ ਇਸ ਸਾਰੇ ਪ੍ਰਾਈਵੇਟ ਹਨ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਦੋ ਦਿਨ ਵਿਚ ਬਿਜਲੀ ਦਾ ਕੋਈ ਪ੍ਰਬੰਧ ਨਾ ਕੀਤਾ ਤਾਂ ਮੰਗਵਾਰ ਨੂੰ ਸਥਾਨਕ ਥਾਂ ਤੇ ਫਿਰ ਧਰਨਾ ਦਿੱਤਾ ਜਾਵੇਗਾ ਜਿਸ ਦੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।  ਇਸ ਮੌਕੇ ਮਹਿੰਦਰ ਸਿੰਘ ਬੂਰਮਾਜਰਾ , ਜਸਵੰਤ ਸਿੰਘ ਬੂਰਮਾਜਰਾ, ਗੁਰਤੇਜ ਸਿੰਘ ਬੂਰਮਾਜਰਾ, ਹਰਦੀਪ ਸਿੰਘ ਝੰਡਾ , ਅੰਗਰੇਜ ਸਿੰਘ ਧਨੋਰੀ , ਸਤਵਿੰਦਰ ਸਿੰਘ ਭੱਕੂਮਾਜਰਾ, ਮੇਜਰ ਸਿੰਘ ਸਮਰੋਲੀ , ਸ਼ੇਰ ਸਿੰਘ ਧਨੋਰੀ, ਦਰਸ਼ਨ ਸਿੰਘ ਰੋਲੂ ਮਾਜਰਾ, ਕਰਨੈਲ ਸਿੰਘ , ਮੇਵਾ ਸਿੰਘ , ਹਰਪ੍ਰੀਤ ਸਿੰਘ ਤੋਂ ਇਲਾਵਾ ਅਨੇਕਾਂ ਕਿਸਾਨ ਹਾਜਰ ਸਨ । 

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD