Saturday, 13 June 2026

 

 

ਖ਼ਾਸ ਖਬਰਾਂ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮਿਲ ਰਿਹਾ ਸਨਮਾਨ : ਡਾ. ਬਲਬੀਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਨੂੰ ₹4.13 ਲੱਖ ਕਰੋੜ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ : ਕੇਵਲ ਸਿੰਘ ਢਿੱਲੋਂ ਪਟਿਆਲਾ ਦੇ ਪੀਲੀਆ ਪ੍ਰਭਾਵਿਤ ਖੇਤਰ ' ਚ ਪੂਰੀ ਟੀਮ ਅਤੇ ਅਜੀਤਪਾਲ ਸਿੰਘ ਕੋਹਲੀ ਨਾਲ ਪਹੁੰਚੇ ਡਾ. ਬਲਬੀਰ ਸਿੰਘ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਕਾਸ, ਸੁਰੱਖਿਆ ਅਤੇ ਸੱਭਿਆਚਾਰਕ ਮਾਣ ਦੇ ਨਵੇਂ ਆਯਾਮ ਸਥਾਪਿਤ ਕੀਤੇ : ਕ੍ਰਿਸ਼ਨ ਲਾਲ ਪੰਵਾਰ ਯੋਗ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ, ਤੰਦਰੁਸਤ ਜੀਵਨ ਸ਼ੈਲੀ ਅਤੇ ਮਾਨਵ ਕਲਿਆਣ ਦਾ ਅਧਾਰ : ਕ੍ਰਿਸ਼ਨ ਲਾਲ ਪੰਵਾਰ ਮਾਨਸੂਨ ਦੌਰਾਨ ਗੁਰੂਗ੍ਰਾਮ ਵਿੱਚ ਇਸ ਵਾਰ ਨਹੀਂ ਹੋਵੇਗੀ ਪਾਣੀ ਭਰਨ ਦੀ ਸਮੱਸਿਆ, ਸਾਰੀਆਂ ਚਿੰਨ੍ਹਿਤ ਥਾਵਾਂ 'ਤੇ ਕਰਵਾਏ ਗਏ ਜਲ ਨਿਕਾਸੀ ਦੇ ਸੁਧਾਰਾਤਮਕ ਕਾਰਜ : ਰਾਓ ਨਰਬੀਰ ਸਿੰਘ ਪੁੱਕਾ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ 2027 ਵਿਧਾਨ ਸਭਾ ਚੋਣਾਂ ਲਈ ਕੁਲਜੀਤ ਸਿੰਘ ਬੇਦੀ ਨੇ ਕੱਸਿਆ ਕਮਰਕੱਸਾ ਵਿਧਾਨ ਸਭਾ ਹਲਕਾ ਦਿੜ੍ਹਬਾ ਵਿਖੇ ਹੁਣ ਤੱਕ 308.80 ਕਰੋੜ ਰੁਪਏ ਦੇ 1362 ਵਿਕਾਸ ਕਾਰਜ ਮੁਕੰਮਲ : ਹਰਪਾਲ ਸਿੰਘ ਚੀਮਾ ᾿ਯੁੱਧ ਨਸ਼ਿਆ ਵਿਰੁੱਧ᾿ ਤਹਿਤ ਨਸ਼ਿਆਂ ਦੇ ਖਾਤਮੇ ਲਈ ਅਮੋਲਕ ਸਿੰਘ ਨੇ ਈ-ਰਿਕਸ਼ਿਆਂ ਨੂੰ ਦਿੱਤੀ ਹਰੀ ਝੰਡੀ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਸੜਕ ਹਾਦਸੇ ਦੇ ਜ਼ਖਮੀਆਂ ਦਾ ਹਾਲ-ਚਾਲ ਜਾਣਿਆ

 

ਹਰਿਆਣਾ ਦੇ 23 ਜ਼ਿਲ੍ਹਿਆਂ ਦੇ 1100 ਸ਼ਰਧਾਲੂਆਂ ਨੇ ਹੱਥ ਵਿੱਚ ਦੀਵੇ ਜਗਾ ਕੇ ਕੀਤੀ ਸੋਮਨਾਥ ਦੀ ਅਰਾਧਨਾ

22 ਮਿੰਟ ਦੀ ਸ਼੍ਰੀ ਸੋਮਨਾਥ ਮਹਾਂਆਰਤੀ ਦੌਰਾਨ ਭਗਤੀ ਭਾਵ ਵਿੱਚ ਡੁੱਬੇ ਹਰਿਆਣਾ ਦੇ ਸ਼ਰਧਾਲੂ

5 Dariya News

5 Dariya News

5 Dariya News

ਚੰਡੀਗੜ੍ਹ , 11 Jun 2026

Last updated on: Jun 12, 2026, 11:23 IST

ਹਰਿਆਣਾ ਦੇ 23 ਜ਼ਿਲ੍ਹਿਆਂ ਤੋਂ ਗੁਜਰਾਤ ਦੇ ਸੋਮਨਾਥ ਮੰਦਿਰ ਪਹੁੰਚੇ ਲਗਭਗ 1100 ਸ਼ਰਧਾਲੂਆਂ ਨੇ ਬੁੱਧਵਾਰ ਸ਼ਾਮ ਨੂੰ ਹੱਥ ਵਿੱਚ ਦੀਵੇ ਜਗਾ ਕੇ ਭਗਵਾਨ ਸੋਮਨਾਥ ਦੀ ਮਹਾਂਆਰਤੀ ਵਿੱਚ ਸ਼ਿਰਕਤ ਕੀਤੀ। ਅਰਬ ਸਾਗਰ ਦੀਆਂ ਲਹਿਰਾਂ ਦੀ ਗਰਜ ਦੇ ਵਿਚਕਾਰ ਆਯੋਜਿਤ ਇਸ ਮਹਾਂਆਰਤੀ ਦਾ ਦ੍ਰਿਸ਼ ਇੰਨਾ ਮਨਮੋਹਕ ਸੀ ਕਿ ਹਰ ਵਿਅਕਤੀ ਕਿਸੇ ਅਲੌਕਿਕ ਅਹਿਸਾਸ ਦੇ ਨਾਲ ਭਗਤੀ ਭਾਵ ਵਿੱਚ ਡੁੱਬਿਆ ਹੋਇਆ ਸੀ। 

ਇਸ ਦੌਰਾਨ ਹਰਿਆਣਾ ਦੇ ਸ਼ਰਧਾਲੂ 45 ਮਿੰਟ ਦੇ ਲਾਈਟ ਐਂਡ ਸਾਊਂਡ ਰਾਹੀਂ ਸ਼੍ਰੀ ਸੋਮਨਾਥ ਮੰਦਿਰ ਦੇ ਅਦਭੁਤ ਅਤੇ ਵਿਲੱਖਣ ਇਤਿਹਾਸ ਤੋਂ ਵੀ ਜਾਣੂ ਹੋਏ। ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ, ਹਰਿਆਣਾ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਭੇਜੇ ਗਏ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਆਦਿ ਸੋਮਨਾਥ ਮੰਦਿਰ ਟਰੱਸਟ ਦੇ ਮੈਨੇਜਰ ਅਨਿਲ ਮਿਸਤਰੀ ਨੂੰ ਭੇਂਟ ਕੀਤੇ। ਮੰਦਿਰ ਟਰੱਸਟ ਨੇ ਆਰਤੀ ਦੌਰਾਨ ਹਰਿਆਣਾ ਦੀ ਖ਼ੁਸ਼ਹਾਲੀ ਦੀ ਕਾਮਨਾ ਕੀਤੀ।

ਵਰਨਣਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 8 ਜੂਨ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 1100 ਸ਼ਰਧਾਲੂਆਂ ਦੀ ਵਿਸ਼ੇਸ਼ ਟ੍ਰੇਨ ਨੂੰ ਕੁਰੂਕਸ਼ੇਤਰ ਤੋਂ ਹਰੀ ਝੰਡੀ ਦਿਖਾ ਕੇ ਗੁਜਰਾਤ ਦੇ ਸੋਮਨਾਥ ਮੰਦਿਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਸੀ। ਇਸ ਯਾਤਰਾ ਦੇ ਸ਼ਰਧਾਲੂਆਂ ਨੇ ਬੁੱਧਵਾਰ ਨੂੰ ਸੋਮਨਾਥ ਮੰਦਿਰ ਪਹੁੰਚ ਕੇ ਭਗਵਾਨ ਸੋਮਨਾਥ ਦੇ ਦਰਸ਼ਨ ਕੀਤੇ। 

ਇੱਥੇ ਸੋਮਨਾਥ ਮੰਦਿਰ ਟਰੱਸਟ ਅਤੇ ਗੁਜਰਾਤ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਸੋਮਨਾਥ ਦਰਸ਼ਨ ਅਤੇ ਜਲਾਭਿਸ਼ੇਕ ਕਰਵਾਉਣ ਲਈ ਵੀ.ਆਈ.ਪੀ.  ਪ੍ਰਬੰਧ ਕੀਤੇ ਗਏ ਸਨ। ਵੀ.ਆਈ.ਪੀ. ਪ੍ਰਬੰਧਾਂ ਦੇ ਵਿਚਕਾਰ ਲਗਭਗ 1100 ਸ਼ਰਧਾਲੂਆਂ ਅਤੇ ਸੂਚਨਾ ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਤੇ ਸਟਾਫ਼ ਦੇ ਮੈਂਬਰਾਂ ਨੇ ਪਹਿਲੇ ਜਿਓਤਿਰਲਿੰਗ ਦੇ ਦਰਸ਼ਨ ਕੀਤੇ ਅਤੇ ਸ਼ਿਵਲਿੰਗ 'ਤੇ ਜਲਾਭਿਸ਼ੇਕ ਕੀਤਾ। 

ਸਾਰੇ ਸ਼ਰਧਾਲੂਆਂ ਨੂੰ ਗੁਜਰਾਤ ਸਰਕਾਰ ਅਤੇ ਟਰੱਸਟ ਵੱਲੋਂ ਅੰਗ ਵਸਤਰ ਅਤੇ ਪ੍ਰਸਾਦ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਮੰਦਿਰ ਕੰਪਲੈਕਸ ਵਿੱਚ ਭਗਵਾਨ ਸੋਮਨਾਥ ਦੀ 22 ਮਿੰਟ ਦੀ ਮਹਾਂਆਰਤੀ ਵਿੱਚ ਸ਼ਰਧਾਲੂਆਂ ਨੇ ਹੱਥਾਂ ਵਿੱਚ ਬਲਦੇ ਹੋਏ ਦੀਵੇ ਲੈ ਕੇ ਸ਼ਮੂਲੀਅਤ ਕੀਤੀ ਅਤੇ ਸੂਬੇ ਦੀ ਖ਼ੁਸ਼ਹਾਲੀ ਦੀ ਕਾਮਨਾ ਕੀਤੀ। 

ਇਸ ਤੋਂ ਬਾਅਦ ਸ਼ਰਧਾਲੂਆਂ ਨੂੰ ਸੋਮਨਾਥ ਮੰਦਿਰ 'ਤੇ ਆਧਾਰਿਤ ਡਾਕੂਮੈਂਟਰੀ ਫ਼ਿਲਮਾਂ ਦਿਖਾਈਆਂ ਗਈਆਂ। ਇਹਨਾਂ ਰਾਹੀਂ ਸ਼੍ਰੀ ਸੋਮਨਾਥ ਮੰਦਿਰ ਦੇ 1000 ਸਾਲ ਦੇ ਇਤਿਹਾਸ, ਆਜ਼ਾਦੀ ਤੋਂ ਬਾਅਦ ਮੰਦਿਰ ਦੇ ਪੁਨਰ-ਨਿਰਮਾਣ ਲਈ ਕੀਤੇ ਗਏ ਕਾਰਜਾਂ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸੋਮਨਾਥ ਸਵਾਭੀਮਾਨ ਪੁਰਬ ਅਤੇ ਹੋਰ ਯਤਨਾਂ ਤੇ ਉਹਨਾਂ ਦੇ ਸੰਦੇਸ਼ ਨੂੰ ਦਿਖਾਇਆ ਗਿਆ। 

ਇਸ ਤੋਂ ਬਾਅਦ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਵਿਦੇਸ਼ੀ ਹਮਲਾਵਰਾਂ ਵੱਲੋਂ ਸਮੇਂ-ਸਮੇਂ 'ਤੇ ਕੀਤੇ ਗਏ ਮੰਦਿਰ ਦੇ ਵਿਨਾਸ਼ ਦੀ ਕਹਾਣੀ ਦੇ ਨਾਲ-ਨਾਲ ਸ਼ਿਵ ਭਗਤਾਂ, ਮਹਾਨ ਸ਼ਖਸੀਅਤਾਂ ਅਤੇ ਸਰਕਾਰ ਵੱਲੋਂ ਕੀਤੇ ਗਏ ਪੁਨਰ-ਨਿਰਮਾਣ ਦੇ ਕੰਮਾਂ ਨੂੰ ਖ਼ੂਬਸੂਰਤੀ ਨਾਲ ਦਰਸਾਇਆ ਗਿਆ। ਹਰਿਆਣਾ ਦੇ ਸ਼ਰਧਾਲੂਆਂ ਨੂੰ ਸ਼੍ਰੀ ਸੋਮਨਾਥ ਮੰਦਿਰ ਦੇ ਆਲੇ-ਦੁਆਲੇ ਦੇ ਤੀਰਥਾਂ ਅਤੇ ਮੰਦਿਰਾਂ ਦੇ ਦਰਸ਼ਨ ਵੀ ਕਰਵਾਏ ਗਏ। 

ਗੁਜਰਾਤ ਵਿੱਚ ਸ਼ਰਧਾਲੂਆਂ ਲਈ ਖਾਣ, ਰਹਿਣ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਕੀਤੇ ਗਏ ਸਨ। ਸਾਰੇ ਸ਼ਰਧਾਲੂਆਂ ਨੇ ਖੁੱਲ੍ਹੇ ਦਿਲ ਨਾਲ ਇਹਨਾਂ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ  ਨਾਇਬ ਸਿੰਘ ਸੈਣੀ ਵੱਲੋਂ ਭੇਜੇ ਗਏ ਯਾਦਗਾਰੀ ਚਿੰਨ੍ਹ, ਸ਼ਾਲ ਆਦਿ ਟਰੱਸਟ ਦੇ ਮੈਨੇਜਰ ਅਨਿਲ ਮਿਸਤਰੀ ਨੂੰ ਭੇਂਟ ਕੀਤੇ ਗਏ। 

ਇਸ ਮੌਕੇ ਆਈ.ਪੀ.ਆਰ.ਓ. ਸਤਪਾਲ ਸਿੰਘ, ਕੁਰੂਕਸ਼ੇਤਰ ਦੇ ਡੀ.ਆਈ.ਪੀ.ਆਰ.ਓ. ਡਾ. ਨਰਿੰਦਰ ਸਿੰਘ, ਭਿਵਾਨੀ ਦੇ ਡੀ.ਆਈ.ਪੀ.ਆਰ.ਓ. ਸੁਰਿੰਦਰ ਕੁਮਾਰ, ਸੁਪਰਡੈਂਟ ਹਾਕਿਮ ਸਿੰਘ, ਏ.ਆਈ.ਪੀ.ਆਰ.ਓ. ਬਲਰਾਮ ਸ਼ਰਮਾ, ਏ.ਆਈ.ਪੀ.ਆਰ.ਓ. ਅਕਸ਼ੈ ਕੁਮਾਰ, ਯੂਥ ਵਿਕਾਸ ਅਫ਼ਸਰ ਅਸ਼ਵਿਨ ਸੋਲੰਕੀ, ਜ਼ਿਲ੍ਹਾ ਵਿਕਾਸ ਜ਼ਿਲ੍ਹਾ ਯੂਥ ਵਿਕਾਸ ਅਫ਼ਸਰ ਗੁਜਰਾਤ ਹਰੀਸ਼ ਕੁਮਾਰ, ਸਟੇਅ ਵੈੱਲ ਕੰਪਨੀ ਦੇ ਅਧਿਕਾਰੀ ਜੈਦੀਪ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

 

Tags: Haryana Admin

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD