Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਜਸਵੀਰ ਸਿੰਘ ਗੜ੍ਹੀ ਸਚਖੰਡ ਡੇਰਾ ਸੰਤ ਬਾਬਾ ਮੇਲਾ ਰਾਮ ਵਿਖੇ ਹੋਏ ਨਤਮਸਤਕ

ਪਿੰਡ ਨਗਰ ਦੇ ਲੋਕਾਂ ਦੀ ਭਲਾਈ ਸਬੰਧੀ ਮੁੱਦਿਆਂ ਦਾ ਜਲਦ ਯੋਗ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ

Jasvir Singh Garhi, AAP Punjab

5 Dariya News

5 Dariya News

5 Dariya News

ਫਿਲੌਰ (ਜਲੰਧਰ) , 27 May 2026

Last updated on: May 28, 2026, 12:38 IST

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਸਵੀਰ ਸਿੰਘ ਗੜ੍ਹੀ ਨੇ ਅੱਜ ਆਪਣੇ ਫਿਲੌਰ ਇਲਾਕੇ ਦੇ ਦੌਰੇ ਦੌਰਾਨ ਸਚਖੰਡ ਡੇਰਾ ਸੰਤ ਬਾਬਾ ਮੇਲਾ ਰਾਮ, ਪਿੰਡ ਨਗਰ ਵਿਖੇ ਨਤਮਸਤਕ ਹੋ ਕੇ ਮੌਜੂਦਾ ਗੱਦੀ ਨਸ਼ੀਨ ਸੰਤ ਪਰਮਜੀਤ ਦਾਸ ਜੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ਚੇਅਰਮੈਨ ਸ਼੍ਰੀ ਗੜ੍ਹੀ ਨੇ ਸੰਤਾਂ ਵੱਲੋਂ ਨਗਰ ਦੇ ਲੋਕਾਂ ਦੀ ਭਲਾਈ ਸਬੰਧੀ ਰੱਖੇ ਗਏ ਮੁੱਦਿਆਂ ਨੂੰ ਗਹੁ ਨਾਲ ਸੁਣਦਿਆਂ ਉਨ੍ਹਾਂ ਦਾ ਜਲਦ ਤੋਂ ਜਲਦ ਯੋਗ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। 

ਪਿੰਡ ਦੇ ਛੱਪੜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਫਰਵਰੀ ਮਹੀਨੇ ਇਸ ਮਸਲੇ ਦਾ ਸੂਓ ਮੋਟੋ ਲਿਆ ਸੀ ਅਤੇ ਇਸ ਸਬੰਧੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਜਲਦ ਹੀ ਮੌਕੇ ਦਾ ਦੌਰਾ ਕੀਤਾ ਜਾਵੇਗਾ। ਸ਼੍ਰੀ ਗੜ੍ਹੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਸਰਕਾਰੀ ਕੰਨਿਆ ਹਾਈ ਸਕੂਲ, ਨਗਰ ਦਾ ਨਾਮ ਸ਼੍ਰੀਮਾਨ 108 ਸੰਤ ਦਰਸ਼ਨ ਦਾਸ ਜੀ ਦੇ ਨਾਮ ’ਤੇ ਕਰਨ ਅਤੇ ਸਕੂਲ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਸਬੰਧੀ ਸਬੰਧਤ ਅਥਾਰਟੀਜ਼ ਨਾਲ ਰਾਬਤਾ ਵੀ ਕੀਤਾ ਜਾ ਰਿਹਾ ਹੈ। 

ਉਨ੍ਹਾਂ ਸਚਖੰਡ ਡੇਰਾ ਸੰਤ ਬਾਬਾ ਮੇਲਾ ਰਾਮ ਵੱਲੋਂ ਸਮਾਜ ਸੇਵਾ ਖਾਸ ਕਰ ਆਮ ਲੋਕਾਂ ਦੀ ਭਲਾਈ ਅਤੇ ਵਿੱਦਿਅਕ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰੇ ਵੱਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜ ਪ੍ਰਸ਼ੰਸਾਯੋਗ ਹਨ। ਸ਼੍ਰੀ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਦਾ ਫਿਲੌਰ ਇਲਾਕੇ ਦਾ ਦੌਰਾ ਖੇਤਰ ਦੇ ਐਸ.ਸੀ. ਭਾਈਚਾਰੇ ਸਮੇਤ ਹਰ ਵਰਗ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਮਕਸਦ ਨਾਲ ਕੀਤਾ ਗਿਆ ਹੈ।  

ਉਪਰੰਤ ਸ਼੍ਰੀ ਜਸਵੀਰ ਸਿੰਘ ਗੜ੍ਹੀ ਵੱਲੋਂ ਗੋਪਾਲ ਗਊਧਾਮ ਦਾ ਵੀ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸ਼੍ਰੀ ਕ੍ਰਿਸ਼ਨਾ ਪਿੰਗਲਵਾੜਾ ਚੈਰੀਟੇਬਲ ਟਰੱਸਟ ਅਤੇ ਗਊਧਾਮ ਵੱਲੋਂ ਗਊ ਸੇਵਾ ਦੇ ਨਾਲ-ਨਾਲ ਬੇਸਹਾਰਾ ਬੱਚੀਆਂ ਦੀ ਭਲਾਈ ਅਤੇ ਪੜ੍ਹਾਈ-ਲਿਖਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨੇਕ ਕਾਰਜ ਇਨ੍ਹਾਂ ਬੱਚੀਆਂ ਦਾ ਭਵਿੱਖ ਸੰਵਾਰਨ ਤੇ ਇਨ੍ਹਾਂ ਨੂੰ ਸਸ਼ਕਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। 

ਉਨ੍ਹਾਂ ਇਸ ਗੱਲ ’ਤੇ ਵੀ ਸੰਤੋਸ਼ ਜ਼ਾਹਰ ਕੀਤਾ ਕਿ ਅੱਜ ਉਨ੍ਹਾਂ ਨੂੰ ਸ਼ਹਿਰ ਵਿਖੇ ਭਗਵਾਨ ਸ਼ਿਵ ਦੀ 122 ਫੁੱਟ ਉੱਚੀ ਮੂਰਤੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਤੋਂ ਬਾਅਦ ਸ਼੍ਰੀ ਗੜ੍ਹੀ ਵੱਲੋਂ ਸੰਕਟਮੋਚਨ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਨਤਮਸਤਕ ਹੋ ਕੇ ਪੰਜਾਬ ਵਾਸੀਆਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਅੰਮ੍ਰਿਤ ਭਾਖੜੀ ਤੇ ਹੋਰ ਵੀ ਮੌਜੂਦ ਸਨ।

ਸ਼੍ਰੀ ਗੜ੍ਹੀ ਵੱਲੋਂ ਪਿੰਡ ਸ਼੍ਰੀ ਮਾਓ ਸਾਹਿਬ ਵਿਖੇ ਵੱਡੀ ਮੀਟਿੰਗ ਕੀਤੀ ਗਈ, ਜਿਸ ਵਿੱਚ ਮਾਓ ਸਾਹਿਬ ਤੋਂ ਇਲਾਵਾ ਪਿੰਡ ਖੇਹਲਾ, ਮੀਓਵਾਲ ਅਤੇ ਪ੍ਰਤਾਪਪੁਰ ਦੇ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਦੀ ਸੁਣਵਾਈ ਕਰਦਿਆਂ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਇਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇਗਾ।

ਇਸ ਤੋਂ ਬਾਅਦ ਚੇਅਰਮੈਨ ਸ਼੍ਰੀ ਜਸਵੀਰ ਸਿੰਘ ਗੜ੍ਹੀ ਨੇ ਗੁਰਾਇਆ ਦੇ ਸ਼੍ਰੀ ਗੀਤਾ ਭਵਨ ਵਿਖੇ ਸ਼ਹਿਰ ਦੀ ਸਫਾਈ ਸੇਵਕ ਯੂਨੀਅਨ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਅਤੇ ਮੁੱਦਿਆਂ ਨੂੰ ਵਿਸਥਾਰ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਸ਼ਹਿਰਾਂ ਦੀ ਸਫਾਈ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਤੇ ਮੁਸ਼ਕਲਾਂ ਦੇ ਹੱਲ ਲਈ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸਫਾਈ ਸੇਵਕ ਯੂਨੀਅਨ ਦੀਆਂ ਜਾਇਜ਼ ਮੰਗਾਂ ਮੁੱਖ ਮੰਤਰੀ ਪੰਜਾਬ ਪਾਸ ਪਹੁੰਚਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾ ਸਕੇ।  

ਉਪਰੰਤ ਸ਼੍ਰੀ ਗੜ੍ਹੀ ਨੇ ਪੰਜਾਬ ਦੇ ਪ੍ਰਸਿੱਧ ਗੀਤਕਾਰ ਅਤੇ ਲੇਖਕ ਸ਼੍ਰੀ ਚੰਨ ਗੁਰਾਇਆ ਜੀ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ਼੍ਰੀ ਚੰਨ ਗੁਰਾਇਆ ਦੀਆਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਮਹਿਮਾ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਲਿਖਤਾਂ ਨੂੰ ਯਾਦ ਕਰਦਿਆਂ ਉਨ੍ਹਾਂ ਪਰਿਵਾਰ ਨਾਲ ਹਰ ਦੁੱਖ-ਸੁਖ ਵਿੱਚ ਖੜ੍ਹੇ ਹੋਣ ਦਾ ਭਰੋਸਾ ਦਿਵਾਇਆ।

 

Tags: Jasvir Singh Garhi , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD