Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਜਸਟਿਸ ਸਵਰਨਕਾਂਤਾ ਸ਼ਰਮਾ ਤੋਂ ਨਿਆਂ ਦੀ ਉਮੀਦ ਖਤਮ, ਮੈਂ ਨਾ ਉਨ੍ਹਾਂ ਸਾਹਮਣੇ ਪੇਸ਼ ਹੋਵਾਂਗਾ ਅਤੇ ਨਾ ਹੀ ਦਲੀਲ ਦੇਵਾਂਗਾ : ਅਰਵਿੰਦ ਕੇਜਰੀਵਾਲ

ਮੈਂ ਗਾਂਧੀ ਜੀ ਦੇ ਸਿਧਾਂਤਾਂ ਨੂੰ ਮੰਨਦੇ ਹੋਏ ਅਤੇ ਸੱਤਿਆਗ੍ਰਹਿ ਦੀ ਭਾਵਨਾ ਨਾਲ ਜੱਜ ਸਵਰਨਕਾਂਤਾ ਸ਼ਰਮਾ ਨੂੰ ਪੱਤਰ ਲਿਖ ਕੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ : ਅਰਵਿੰਦ ਕੇਜਰੀਵਾਲ

Arvind Kejriwal , Aam Aadmi Party, AAP, New Delhi

Web Admin

Web Admin

5 Dariya News

ਨਵੀਂ ਦਿੱਲੀ , 27 Apr 2026

Last updated on: Apr 28, 2026, 10:30 IST

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਜੋਜਕ ਅਰਵਿੰਦ ਕੇਜਰੀਵਾਲ ਨੇ ਜੱਜ ਸਵਰਨਕਾਂਤਾ ਸ਼ਰਮਾ ਦੀ ਅਦਾਲਤ ਵਿੱਚ ਚੱਲ ਰਹੇ ਆਪਣੇ ਕੇਸ ਵਿੱਚ ਨਾ ਪੇਸ਼ ਹੋਣ ਅਤੇ ਨਾ ਹੀ ਕੋਈ ਦਲੀਲ ਰੱਖਣ ਦਾ ਵੱਡਾ ਫੈਸਲਾ ਲਿਆ ਹੈ। ਸੋਮਵਾਰ ਨੂੰ ਉਨ੍ਹਾਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਜਸਟਿਸ ਸਵਰਨਕਾਂਤਾ ਸ਼ਰਮਾ ਤੋਂ ਨਿਆਂ ਮਿਲਣ ਦੀ ਮੇਰੀ ਉਮੀਦ ਟੁੱਟ ਚੁੱਕੀ ਹੈ। 

ਇਸ ਲਈ ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣਦੇ ਹੋਏ, ਗਾਂਧੀ ਜੀ ਦੇ ਸਿਧਾਂਤਾਂ ਨੂੰ ਮੰਨਦੇ ਹੋਏ ਅਤੇ ਸੱਤਿਆਗ੍ਰਹਿ ਦੀ ਭਾਵਨਾ ਨਾਲ, ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ ਕੇਸ ਵਿੱਚ ਉਨ੍ਹਾਂ ਦੇ ਸਾਹਮਣੇ ਪੇਸ਼ ਨਹੀਂ ਹੋਵਾਂਗਾ ਅਤੇ ਕੋਈ ਦਲੀਲ ਵੀ ਨਹੀਂ ਰੱਖਾਂਗਾ। ਇਸ ਸਬੰਧੀ ਮੈਂ ਉਨ੍ਹਾਂ ਨੂੰ ਇਕ ਪੱਤਰ ਲਿਖ ਕੇ ਸੂਚਿਤ ਵੀ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਹਿੱਤਾਂ ਦੇ ਟਕਰਾਅ  ਕਾਰਨ ਜੱਜ ਸਵਰਨਕਾਂਤਾ ਸ਼ਰਮਾ ਨੂੰ ਮੇਰੇ ਕੇਸ ਤੋਂ ਖੁਦ ਹਟਣ ਦੀ ਬੇਨਤੀ ਕੀਤੀ ਸੀ, ਪਰ ਉਨ੍ਹਾਂ ਨੇ ਖੁਦ ਹੀ ਮੇਰੇ ਕੇਸ ਨੂੰ ਸੁਣਨ ਦਾ ਫੈਸਲਾ ਕੀਤਾ।

ਇਸ ਕੇਸ ਵਿੱਚ ਜਸਟਿਸ ਸਵਰਨਕਾਂਤਾ ਸ਼ਰਮਾ ਜੋ ਵੀ ਫੈਸਲਾ ਸੁਣਾਉਣਗੇ, ਉਸ 'ਤੇ ਮੈਂ ਆਪਣੇ ਕਾਨੂੰਨੀ ਅਧਿਕਾਰ ਦੀ ਵਰਤੋਂ ਕਰਨ ਲਈ ਸੁਤੰਤਰ ਹਾਂ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਮੈਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ ਅਤੇ ਮੈਂ ਉਸ ਦਾ ਪੂਰਾ ਸਤਿਕਾਰ ਕਰਦਾ ਹਾਂ, ਕਿਉਂਕਿ ਜਦੋਂ ਮੇਰੇ ਖਿਲਾਫ ਸਾਜ਼ਿਸ਼ਾਂ ਹੋਈਆਂ ਤਾਂ ਨਿਆਂਪਾਲਿਕਾ ਨੇ ਹੀ ਮੈਨੂੰ ਦੋਸ਼ ਮੁਕਤ ਕਰਕੇ ਨਿਆਂ ਦਿੱਤਾ ਸੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ, ਜਦੋਂ ਜਿੱਤ ਜਾਂ ਹਾਰ ਮਾਇਨੇ ਨਹੀਂ ਰੱਖਦੀ। ਉਸ ਤੋਂ ਵੀ ਵੱਡਾ ਸਹੀ ਅਤੇ ਗਲਤ ਦਾ ਸਵਾਲ ਹੋ ਜਾਂਦਾ ਹੈ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ। ਅਜਿਹੇ ਸਮੇਂ ਸਾਨੂੰ ਇਹ ਤੈਅ ਕਰਨਾ ਹੁੰਦਾ ਹੈ ਕਿ ਅਸੀਂ ਔਖਾ ਰਸਤਾ ਚੁਣਾਂਗੇ ਜਾਂ ਸੌਖਾ। ਅੱਜ ਮੈਂ ਵੀ ਅਜਿਹੇ ਮੋੜ 'ਤੇ ਖੜ੍ਹਾ ਹਾਂ। ਸਭ ਜਾਣਦੇ ਹਨ ਕਿ ਮੈਨੂੰ ਇੱਕ ਝੂਠੇ ਕੇਸ ਵਿੱਚ ਫਸਾਇਆ ਗਿਆ।

ਮੈਨੂੰ ਜੇਲ੍ਹ ਭੇਜ ਦਿੱਤਾ ਗਿਆ। ਇੱਕ ਚੁਣੀ ਹੋਈ ਸਰਕਾਰ ਨੂੰ ਗਲਤ ਤਰੀਕੇ ਨਾਲ ਡੇਗ ਦਿੱਤਾ ਗਿਆ। ਸਾਨੂੰ ਕਈ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ, ਪਰ ਆਖਰਕਾਰ ਸੱਚ ਦੀ ਜਿੱਤ ਹੋਈ। 27 ਫਰਵਰੀ ਨੂੰ ਅਦਾਲਤ ਨੇ ਮੈਨੂੰ ਪੂਰੀ ਤਰ੍ਹਾਂ ਨਿਰਦੋਸ਼ ਘੋਸ਼ਿਤ ਕਰ ਦਿੱਤਾ। ਕੋਰਟ ਨੇ ਕਿਹਾ ਕਿ ਕੇਜਰੀਵਾਲ ਨਿਰਦੋਸ਼ ਹੈ ਅਤੇ ਕੇਜਰੀਵਾਲ ਨੇ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਹੈ।

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਅਦਾਲਤ ਨੇ ਸੀਬੀਆਈ ਦੀ ਜਾਂਚ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਅਤੇ ਜਾਂਚ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ। ਪਰ ਸੱਚ ਦਾ ਰਸਤਾ ਆਸਾਨ ਨਹੀਂ ਹੁੰਦਾ। ਸੀ.ਬੀ.ਆਈ. ਨੇ ਤੁਰੰਤ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਅਤੇ ਇਹ ਕੇਸ ਜਸਟਿਸ ਸਵਰਨਕਾਂਤਾ ਸ਼ਰਮਾ ਦੇ ਸਾਹਮਣੇ ਲੱਗ ਗਿਆ। 

ਉਦੋਂ ਮੇਰੇ ਮਨ ਵਿੱਚ ਇੱਕ ਬਹੁਤ ਵੱਡਾ ਸਵਾਲ ਉੱਠਿਆ ਕਿ ਕੀ ਉਨ੍ਹਾਂ ਦੇ ਸਾਹਮਣੇ ਮੈਨੂੰ ਨਿਆਂ ਮਿਲੇਗਾ? ਮੇਰੇ ਮਨ ਵਿੱਚ ਇਹ ਪ੍ਰਸ਼ਨ ਕਿਉਂ ਆਇਆ, ਇਸ ਦੇ ਕਈ ਕਾਰਨ ਹਨ, ਪਰ ਦੋ ਮੁੱਖ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ ਆਰਐਸਐਸ ਦੀ ਜਿਸ ਵਿਚਾਰਧਾਰਾ ਵਾਲੀ ਸਰਕਾਰ ਨੇ ਝੂਠੇ ਇਲਜ਼ਾਮ ਲਗਾ ਕੇ ਮੈਨੂੰ ਜੇਲ੍ਹ ਪਾਇਆ, ਜੱਜ ਸਾਹਿਬਾ ਨੇ ਖੁਦ ਮੰਨਿਆ ਹੈ ਕਿ ਉਹ ਉਸ ਵਿਚਾਰਧਾਰਾ ਨਾਲ ਜੁੜੇ ਸੰਗਠਨ 'ਅਖਿਲ ਭਾਰਤੀ ਅਧਿਵਕਤਾ ਪ੍ਰੀਸ਼ਦ' ਦੇ ਮੰਚਾਂ 'ਤੇ ਕਈ ਵਾਰ ਜਾਂਦੀ ਰਹੀ ਹੈ।

ਮੈਂ ਅਤੇ ਆਮ ਆਦਮੀ ਪਾਰਟੀ ਉਸ ਵਿਚਾਰਧਾਰਾ ਦੇ ਕੱਟੜ ਵਿਰੋਧੀ ਹਾਂ। ਅਜਿਹੇ ਵਿੱਚ ਕੀ ਉਨ੍ਹਾਂ ਦੇ ਸਾਹਮਣੇ ਮੈਨੂੰ ਨਿਆਂ ਮਿਲ ਸਕਦਾ ਹੈ? ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੂਜਾ ਕਾਰਨ ਹਿੱਤਾਂ ਦਾ ਟਕਰਾਅ ਹੈ। ਅਦਾਲਤ ਵਿੱਚ ਮੇਰੇ ਵਿਰੋਧ ਵਿੱਚ ਕੇਂਦਰ ਸਰਕਾਰ ਦੀ ਸੀਬੀਆਈ ਹੈ ਅਤੇ ਜਸਟਿਸ ਸਵਰਨਕਾਂਤਾ ਸ਼ਰਮਾ ਦੇ ਦੋਵੇਂ ਬੱਚੇ ਕੇਂਦਰ ਸਰਕਾਰ ਵਿੱਚ ਕੰਮ ਕਰਦੇ ਹਨ।

ਉਨ੍ਹਾਂ ਦੇ ਦੋਵੇਂ ਬੱਚੇ ਕੇਂਦਰ ਸਰਕਾਰ ਦੇ ਵਕੀਲਾਂ ਦੇ ਪੈਨਲ ਵਿੱਚ ਹਨ। ਸਾਡੇ ਸਾਹਮਣੇ ਕੋਰਟ ਵਿੱਚ ਦੂਜੇ ਪਾਸੇ ਵਕੀਲ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਹਨ। ਤੁਸ਼ਾਰ ਮਹਿਤਾ ਦੋਵਾਂ ਬੱਚਿਆਂ ਨੂੰ ਕੇਸ ਦਿੰਦੇ ਹਨ। ਉਨ੍ਹਾਂ ਨੂੰ ਕਿੰਨੇ ਕੇਸ ਮਿਲਣਗੇ, ਕਿਹੜੇ ਕੇਸ ਮਿਲਣਗੇ, ਇਹ ਤੁਸ਼ਾਰ ਮਹਿਤਾ ਤੈਅ ਕਰਦੇ ਹਨ। ਭਾਰਤ ਸਰਕਾਰ ਦੇ ਪੈਨਲ ਵਿੱਚ ਲਗਭਗ 700 ਦੇ ਕਰੀਬ ਵਕੀਲ ਹਨ, ਪਰ ਜਸਟਿਸ ਸਵਰਨਕਾਂਤਾ ਸ਼ਰਮਾ ਦੇ ਬੇਟੇ ਸਭ ਤੋਂ ਵੱਧ ਕੇਸ ਪਾਉਣ ਵਾਲੇ ਵਕੀਲਾਂ ਵਿੱਚੋਂ ਇੱਕ ਹਨ।

ਉਨ੍ਹਾਂ ਦੇ ਬੇਟੇ ਨੂੰ 2023 ਤੋਂ 2025 ਦੇ ਵਿਚਕਾਰ ਲਗਭਗ 5,904 ਕੇਸ ਮਿਲੇ। ਇਸ ਨਾਲ ਉਨ੍ਹਾਂ ਦੇ ਬੇਟੇ ਨੂੰ ਕਰੋੜਾਂ ਰੁਪਏ ਦੀ ਫੀਸ ਮਿਲੀ। ਅੱਜ ਦੀ ਤਰੀਕ ਵਿੱਚ ਉਨ੍ਹਾਂ ਬੱਚਿਆਂ ਦਾ ਭਵਿੱਖ ਅਤੇ ਕਮਾਈ ਦੋਵੇਂ ਕਾਫੀ ਹੱਦ ਤੱਕ ਤੁਸ਼ਾਰ ਮਹਿਤਾ 'ਤੇ ਨਿਰਭਰ ਹੈ। ਤਾਂ ਕਿਸੇ ਦੇ ਵੀ ਮਨ ਵਿੱਚ ਇਹ ਚਿੰਤਾ ਸੁਭਾਵਿਕ ਹੈ ਕਿ ਜੇਕਰ ਜੱਜ ਸਾਹਿਬਾ ਦੇ ਬੱਚਿਆਂ ਦੀ ਕਮਾਈ ਅਤੇ ਉਨ੍ਹਾਂ ਦਾ ਭਵਿੱਖ ਸਾਹਮਣੇ ਖੜ੍ਹਾ ਵਕੀਲ ਤੈਅ ਕਰ ਰਿਹਾ ਹੈ, ਤਾਂ ਕੀ ਜੱਜ ਸਾਹਿਬਾ ਉਸ ਵਕੀਲ ਦੇ ਖਿਲਾਫ ਫੈਸਲਾ ਦੇ ਸਕਣਗੇ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ। ਮੈਂ ਨਿਆਂਪਾਲਿਕਾ ਦਾ ਬਹੁਤ ਸਤਿਕਾਰ ਕਰਦਾ ਹਾਂ। ਜਦੋਂ ਮੇਰੇ ਖਿਲਾਫ ਗਲਤ ਸਾਜ਼ਿਸ਼ ਹੋਈ ਤਾਂ ਸਾਡੇ ਦੇਸ਼ ਦੀ ਨਿਆਂਪਾਲਿਕਾ ਨੇ ਹੀ ਮੈਨੂੰ ਨਿਆਂ ਦਿੱਤਾ ਸੀ। ਜਦੋਂ ਮੈਨੂੰ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਇਸੇ ਨਿਆਂਪਾਲਿਕਾ ਨੇ ਮੈਨੂੰ ਜ਼ਮਾਨਤ (ਬੇਲ) ਦਿੱਤੀ ਸੀ। 

ਇਸੇ ਨਿਆਂਪਾਲਿਕਾ ਨੇ ਮੈਨੂੰ ਉਸੇ ਝੂਠੇ ਕੇਸ ਵਿੱਚ ਦੋਸ਼ ਮੁਕਤ ਕਰਾਰ ਦਿੱਤਾ ਹੈ। ਪਿਛਲੇ 75 ਸਾਲਾਂ ਵਿੱਚ ਜਦੋਂ-ਜਦੋਂ ਦੇਸ਼ 'ਤੇ ਆਂਚ ਆਈ, ਸਾਡੇ ਦੇਸ਼ ਦੀ ਨਿਆਂਪਾਲਿਕਾ ਨੇ ਦੇਸ਼ ਨੂੰ ਬਚਾਇਆ ਅਤੇ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ। ਮੈਂ ਜਸਟਿਸ ਸਵਰਨਕਾਂਤਾ ਸ਼ਰਮਾ ਦਾ ਵੀ ਬਹੁਤ ਸਤਿਕਾਰ ਕਰਦਾ ਹਾਂ। ਮੈਨੂੰ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਤੋਂ ਕਿਸੇ ਵੀ ਕਿਸਮ ਦਾ ਕੋਈ ਨਿੱਜੀ ਇਤਰਾਜ਼ ਨਹੀਂ ਹੈ।

ਪਰ ਨਿਆਂ ਦਾ ਇੱਕ ਬਹੁਤ ਵੱਡਾ ਸਿਧਾਂਤ ਹੈ ਕਿ ਨਿਆਂ ਸਿਰਫ਼ ਹੋਣਾ ਹੀ ਨਹੀਂ ਚਾਹੀਦਾ, ਸਗੋਂ ਹੁੰਦਾ ਹੋਇਆ ਦਿਖਣਾ ਵੀ ਚਾਹੀਦਾ ਹੈ। ਇਸ ਲਈ ਮੈਂ ਜਸਟਿਸ ਸਵਰਨਕਾਂਤਾ ਸ਼ਰਮਾ ਨੂੰ ਪੂਰੇ ਸਤਿਕਾਰ ਨਾਲ ਬੇਨਤੀ ਕੀਤੀ ਸੀ ਕਿ ਉਹ ਹਿੱਤਾਂ ਦੇ ਟਕਰਾਅ ਵਰਗੇ ਕਾਰਨਾਂ ਕਰਕੇ ਇਸ ਕੇਸ ਤੋਂ ਖੁਦ ਨੂੰ ਵੱਖ ਕਰ ਲੈਣ। ਪਰ ਉਨ੍ਹਾਂ ਨੇ ਮੇਰੀਆਂ ਦਲੀਲਾਂ ਖਾਰਜ ਕਰ ਦਿੱਤੀਆਂ ਅਤੇ ਫੈਸਲਾ ਦਿੱਤਾ ਕਿ ਉਹ ਖੁਦ ਹੀ ਇਹ ਕੇਸ ਸੁਣਨਗੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਮੇਰੇ ਸਾਹਮਣੇ ਸਭ ਤੋਂ ਆਸਾਨ ਰਸਤਾ ਹੈ ਕਿ ਮੈਂ ਉਨ੍ਹਾਂ ਦਾ ਹੁਕਮ ਮੰਨ ਲਵਾਂ ਅਤੇ ਇੱਕ ਵੱਡਾ ਵਕੀਲ ਖੜ੍ਹਾ ਕਰਕੇ ਉਨ੍ਹਾਂ ਦੇ ਸਾਹਮਣੇ ਆਪਣਾ ਕੇਸ ਲੜਾਂ। ਪਰ ਇਹ ਮੁੱਦਾ ਹੁਣ ਸਿਰਫ਼ ਮੇਰੇ ਕੇਸ ਦਾ ਨਹੀਂ ਹੈ, ਸਗੋਂ ਆਮ ਲੋਕਾਂ ਦੇ ਨਿਆਂ ਪ੍ਰਣਾਲੀ 'ਤੇ ਭਰੋਸੇ ਦਾ ਹੈ। ਅਜਿਹੀ ਦੁਬਿਧਾ ਦੇ ਮੌਕੇ 'ਤੇ ਬਾਪੂ ਨੇ ਸਾਨੂੰ ਸੱਤਿਆਗ੍ਰਹਿ ਦਾ ਰਸਤਾ ਦਿਖਾਇਆ ਹੈ।

ਬਾਪੂ ਨੇ ਕਿਹਾ ਸੀ ਕਿ ਜਦੋਂ ਵੀ ਕਿਸੇ ਬੇਇਨਸਾਫ਼ੀ ਦਾ ਸਾਹਮਣਾ ਕਰੋ ਤਾਂ ਉਸ ਦਾ ਪਹਿਲਾ ਕਦਮ ਵਿਰੋਧ ਨਹੀਂ, ਸਗੋਂ ਗੱਲਬਾਤ ਹੋਣਾ ਚਾਹੀਦਾ ਹੈ। ਆਪਣੀ ਗੱਲ ਬੇਇਨਸਾਫ਼ੀ ਕਰਨ ਵਾਲੇ ਦੇ ਸਾਹਮਣੇ ਪੂਰੀ ਨਿਮਰਤਾ ਨਾਲ ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਸੁਧਾਰਨ ਦਾ ਪੂਰਾ ਮੌਕਾ ਦੇਣਾ ਚਾਹੀਦਾ ਹੈ। ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਜੇਕਰ ਨਿਆਂ ਨਾ ਮਿਲੇ ਤਾਂ ਅੰਤਰ-ਆਤਮਾ ਦੀ ਆਵਾਜ਼ ਸੁਣੋ।

ਜੇਕਰ ਅੰਤਰ-ਆਤਮਾ ਦੀ ਆਵਾਜ਼ ਕਹਿੰਦੀ ਹੈ ਕਿ ਨਿਆਂ ਨਹੀਂ ਹੋਇਆ ਤਾਂ ਸ਼ਾਂਤੀ ਅਤੇ ਨਿਮਰਤਾ ਨਾਲ ਸੱਤਿਆਗ੍ਰਹਿ ਕਰਨਾ ਚਾਹੀਦਾ ਹੈ। ਫਿਰ ਉਸ ਦੇ ਜੋ ਵੀ ਨਤੀਜੇ ਹੋਣ, ਉਹ ਖਿੜੇ ਮੱਥੇ ਪ੍ਰਵਾਨ ਕਰਨੇ ਚਾਹੀਦੇ ਹਨ। ਪਰ ਇਸ ਪੂਰੇ ਘਟਨਾਕ੍ਰਮ ਵਿੱਚ ਬੇਇਨਸਾਫ਼ੀ ਕਰਨ ਵਾਲੇ ਵਿਅਕਤੀ ਪ੍ਰਤੀ ਕਿਸੇ ਵੀ ਕਿਸਮ ਦੀ ਨਫ਼ਰਤ ਜਾਂ ਗੁੱਸਾ ਨਹੀਂ ਹੋਣਾ ਚਾਹੀਦਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਵੀ ਗੱਲਬਾਤ ਨਾਲ ਸ਼ੁਰੂਆਤ ਕੀਤੀ।

ਪੂਰੀ ਨਿਸ਼ਠਾ ਅਤੇ ਨਿਮਰਤਾ ਨਾਲ ਜਸਟਿਸ ਸਵਰਨਕਾਂਤਾ ਸ਼ਰਮਾ ਦੇ ਸਾਹਮਣੇ ਆਪਣੀ ਗੱਲ ਰੱਖੀ। ਉਨ੍ਹਾਂ ਨੂੰ ਇਸ ਕੇਸ ਤੋਂ ਵੱਖ ਹੋਣ ਲਈ ਬੇਨਤੀ ਕੀਤੀ। ਮੈਂ ਗੁਜ਼ਾਰਿਸ਼ ਕੀਤੀ ਕਿ ਮੇਰਾ ਕੇਸ ਹਾਈ ਕੋਰਟ ਦੇ ਕਿਸੇ ਵੀ ਹੋਰ ਜੱਜ ਦੁਆਰਾ ਸੁਣ ਲਿਆ ਜਾਵੇ। ਪਰ ਉਨ੍ਹਾਂ ਨੇ ਮੇਰੀ ਪ੍ਰਾਰਥਨਾ ਅਸਵੀਕਾਰ ਕਰ ਦਿੱਤੀ। ਉਨ੍ਹਾਂ ਨੇ ਫੈਸਲਾ ਦਿੱਤਾ ਕਿ ਉਹ ਆਪਣੇ ਆਪ ਨੂੰ ਇਸ ਮਾਮਲੇ ਤੋਂ ਵੱਖ ਨਹੀਂ ਕਰਨਗੇ ਅਤੇ ਇਹ ਕੇਸ ਉਹ ਖੁਦ ਹੀ ਸੁਣਨਗੇ।

ਉਨ੍ਹਾਂ ਵੱਲੋਂ ਦਿੱਤੇ ਗਏ ਇਸ ਫੈਸਲੇ ਨਾਲ ਮੈਂ ਪੂਰੀ ਨਿਮਰਤਾ ਸਹਿਤ ਅਸਹਿਮਤ ਹਾਂ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਮੇਰਾ ਖਦਸ਼ਾ ਹੋਰ ਡੂੰਘਾ ਹੋ ਗਿਆ ਹੈ ਕਿ ਕੀ ਉਨ੍ਹਾਂ ਸਾਹਮਣੇ ਮੈਨੂੰ ਨਿਆਂ ਮਿਲੇਗਾ? ਬਾਪੂ ਦੇ ਦਿਖਾਏ ਰਸਤੇ 'ਤੇ ਚੱਲਦੇ ਹੋਏ ਸੱਤਿਆਗ੍ਰਹਿ ਦੀ ਭਾਵਨਾ ਨਾਲ ਹੁਣ ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ ਕੇਸ ਵਿੱਚ ਜਸਟਿਸ ਸਵਰਨਕਾਂਤਾ ਸ਼ਰਮਾ ਦੀ ਅਦਾਲਤ ਵਿੱਚ ਨਾ ਤਾਂ ਖੁਦ ਪੇਸ਼ ਹੋਵਾਂਗਾ ਅਤੇ ਨਾ ਹੀ ਮੇਰੀ ਤਰਫੋਂ ਕੋਈ ਵਕੀਲ ਪੈਰਵੀ ਕਰੇਗਾ।

ਜਸਟਿਸ ਸਵਰਨਕਾਂਤਾ ਸ਼ਰਮਾ ਜੋ ਵੀ ਫੈਸਲਾ ਸੁਣਾਉਣਗੇ, ਉਸ 'ਤੇ ਸਮਾਂ ਆਉਣ 'ਤੇ ਮੇਰੇ ਜੋ ਵੀ ਕਾਨੂੰਨੀ ਅਧਿਕਾਰ ਹਨ, ਜਿਵੇਂ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਾ ਆਦਿ, ਉਹ ਸਾਰੇ ਕਦਮ ਚੁੱਕਣ ਲਈ ਮੈਂ ਸੁਤੰਤਰ ਹਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਗੱਲ ਅੱਜ ਮੈਂ ਇੱਕ ਪੱਤਰ ਲਿਖ ਕੇ ਜਸਟਿਸ ਸਵਰਨਕਾਂਤਾ ਸ਼ਰਮਾ ਨੂੰ ਵੀ ਸੂਚਿਤ ਕਰ ਦਿੱਤੀ ਹੈ। ਮੇਰਾ ਜਸਟਿਸ ਸਵਰਨਕਾਂਤਾ ਸ਼ਰਮਾ ਨਾਲ ਕਿਸੇ ਕਿਸਮ ਦਾ ਨਿੱਜੀ ਵਿਰੋਧ ਨਹੀਂ ਹੈ।

ਜੇਕਰ ਭਵਿੱਖ ਵਿੱਚ ਵੀ ਕਦੇ ਉਨ੍ਹਾਂ ਦੇ ਸਾਹਮਣੇ ਮੇਰਾ ਕੋਈ ਹੋਰ ਕੇਸ ਲੱਗਦਾ ਹੈ ਜਿਸ ਵਿੱਚ ਮੇਰੇ ਵਿਰੋਧ ਵਿੱਚ ਭਾਜਪਾ, ਕੇਂਦਰ ਸਰਕਾਰ ਜਾਂ ਤੁਸ਼ਾਰ ਮਹਿਤਾ ਨਹੀਂ ਹਨ, ਤਾਂ ਮੈਂ ਉਨ੍ਹਾਂ ਦੇ ਸਾਹਮਣੇ ਜ਼ਰੂਰ ਪੇਸ਼ ਹੋਵਾਂਗਾ। ਤੁਸੀਂ ਪੁੱਛ ਸਕਦੇ ਹੋ ਕਿ ਜੇਕਰ ਮੈਂ ਜਸਟਿਸ ਸਵਰਨਕਾਂਤਾ ਸ਼ਰਮਾ ਦੇ ਖੁਦ ਨੂੰ ਮਾਮਲੇ ਤੋਂ ਵੱਖ ਕਰਨ ਦੇ ਹੁਕਮ ਨਾਲ ਅਸਹਿਮਤ ਹਾਂ ਤਾਂ ਉਸ ਦੇ ਖਿਲਾਫ ਸੁਪਰੀਮ ਕੋਰਟ ਕਿਉਂ ਨਹੀਂ ਜਾ ਰਿਹਾ? ਮੈਂ ਉਸ ਦੀ ਤਿਆਰੀ ਕਰ ਰਿਹਾ ਹਾਂ।

ਇਹ ਪੂਰਾ ਮਾਮਲਾ ਬਹੁਤ ਨਾਜ਼ੁਕ ਅਤੇ ਸੰਵੇਦਨਸ਼ੀਲ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਨੂੰਨ ਨੂੰ ਧਿਆਨ ਵਿੱਚ ਰੱਖਦੇ ਹੋਏ, ਨਿਆਂਪਾਲਿਕਾ ਦੇ ਸਤਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਲੋਕਾਂ ਦੇ ਨਿਆਂ ਪ੍ਰਣਾਲੀ 'ਤੇ ਭਰੋਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ-ਇੱਕ ਕਦਮ ਚੁੱਕਣਾ ਹੈ। ਮੈਂ ਇਹ ਕਦਮ ਹੰਕਾਰ ਜਾਂ ਕਿਸੇ ਵਿਦਰੋਹ ਜਾਂ ਵਿਰੋਧ ਦੀ ਭਾਵਨਾ ਨਾਲ ਨਹੀਂ ਚੁੱਕ ਰਿਹਾ। ਇਸ ਕਦਮ ਰਾਹੀਂ ਮੇਰਾ ਮਕਸਦ ਦੇਸ਼ ਦੀ ਕਾਨੂੰਨ ਪ੍ਰਣਾਲੀ ਨੂੰ ਚੁਣੌਤੀ ਦੇਣਾ ਵੀ ਨਹੀਂ ਹੈ ਅਤੇ ਨਾ ਹੀ ਮੇਰਾ ਮਕਸਦ ਨਿਆਂ ਪ੍ਰਣਾਲੀ ਦਾ ਅਪਮਾਨ ਕਰਨਾ ਹੈ।

ਇਸੇ ਕੇਸ ਵਿੱਚ ਮੈਂ ਹਰ ਪੱਧਰ 'ਤੇ ਹਰ ਅਦਾਲਤ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ ਹੈ। ਮੈਂ ਨਿਆਂਪਾਲਿਕਾ ਦਾ ਬਹੁਤ ਸਤਿਕਾਰ ਕਰਦਾ ਹਾਂ। ਇਸੇ ਨਿਆਂਪਾਲਿਕਾ ਦੀ ਬਦੌਲਤ ਅੱਜ ਮੈਂ ਆਜ਼ਾਦ ਘੁੰਮ ਰਿਹਾ ਹਾਂ। ਮੇਰਾ ਸਿਰਫ਼ ਤੇ ਸਿਰਫ਼ ਇਸ ਨਾਲ ਇੱਕੋ ਇੱਕ ਮਕਸਦ ਹੈ—ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਨਾ ਅਤੇ ਲੋਕਾਂ ਵਿੱਚ ਅਟੁੱਟ ਵਿਸ਼ਵਾਸ ਭਰਨਾ ਕਿ ਲੋੜ ਪੈਣ 'ਤੇ ਸਾਡੇ ਦੇਸ਼ ਦੀ ਨਿਆਂ ਵਿਵਸਥਾ ਤੋਂ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ।

 

Tags: Arvind Kejriwal , Aam Aadmi Party , AAP , New Delhi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD