ਮਨ ਕੋਈ 10-20 ਨਹੀਂ ਹੁੰਦਾ, ਹਰ ਇਨਸਾਨ ਵਿੱਚ ਕੇਵਲ ਇੱਕ ਹੀ ਮਨ ਹੁੰਦਾ ਹੈ। ਇਨਸਾਨ ਚਾਹੇ ਤਾਂ ਇਸ ਨੂੰ ਸੰਸਾਰ ਵਿੱਚ ਲਗਾ ਲਵੇ ਜਾਂ ਸਤਿਗੁਰੂ ਦੇ ਚਰਨਾਂ ਵਿੱਚ ਜੋੜ ਲਵੇ। ਸੰਸਾਰ ਦਾ ਸੁਭਾਵ ਬਦਲਣ ਵਾਲਾ ਹੈ, ਇਸ ਵਿੱਚ ਹਰ ਪਲ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ, ਜਿਸ ਕਰਕੇ ਇਨਸਾਨ ਦਾ ਮਨ ਸਥਿਰ ਨਹੀਂ ਰਹਿੰਦਾ।
ਪਰ ਜੋ ਇਨਸਾਨ ਆਪਣੇ ਮਨ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਲਾ ਕੇ ਪਰਮਾਤਮਾ ਦੀ ਜਾਣਕਾਰੀ ਪ੍ਰਾਪਤ ਕਰਕੇ ਉਸ ਨਾਲ ਜੋੜ ਲੈਂਦਾ ਹੈ, ਉਸ ਦੇ ਮਨ ਵਿੱਚ ਵੀ ਸਥਿਰਤਾ ਆ ਜਾਂਦੀ ਹੈ। ਕਿਉਂਕਿ ਸਾਰੇ ਬ੍ਰਹਮੰਡ ਵਿੱਚ ਕੇਵਲ ਬ੍ਰਹਮ ਹੀ ਸੱਚ ਹੈ, ਜਿਸ ਵਿੱਚ ਅੱਜ ਤੱਕ ਕਦੇ ਵੀ ਕੋਈ ਤਬਦੀਲੀ ਨਹੀਂ ਹੋਈ ਅਤੇ ਨਾ ਹੀ ਅੱਗੇ ਹੋ ਸਕਦੀ ਹੈ।
ਇਸ ਲਈ ਪਰਮਾਤਮਾ ਨਾਲ ਜੁੜਨ ਅਤੇ ਉਸ ਨੂੰ ਆਪਣੇ ਮਨ ਵਿੱਚ ਵਸਾਉਣ ਨਾਲ ਮਨ ਵਿੱਚ ਸਥਿਰਤਾ ਆ ਜਾਂਦੀ ਹੈ। ਦੁਨੀਆ ਵਿੱਚ ਹੋਰ ਕੋਈ ਸਾਧਨ ਨਹੀਂ ਹੈ ਜਿਸ ਨਾਲ ਹਰ ਹਾਲਤ ਵਿੱਚ ਇਨਸਾਨ ਦੀ ਇੱਕੋ ਜਿਹੀ ਮਨੋਸਥਿਤੀ ਰਹੇ। ਇਹ ਵਿਚਾਰ ਅੱਜ ਇੱਥੇ ਸੈਕਟਰ 30 ਵਿੱਚ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਹੋਏ ਨਿਰੰਕਾਰੀ ਸਤਸੰਗ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮੌਜੂਦ ਸ੍ਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਜੋਧਪੁਰ (ਰਾਜਸਥਾਨ) ਦੇ ਜ਼ੋਨਲ ਇੰਚਾਰਜ ਸ੍ਰੀ ਹਰਿਮੋਹਨ ਗਹਲੋਤ ਜੀ ਨੇ ਪ੍ਰਗਟ ਕੀਤੇ।
ਸ੍ਰੀ ਗਹਲੋਤ ਜੀ ਨੇ ਭਗਤ ਕਬੀਰ ਜੀ ਦੇ ਇੱਕ ਦੋਹੇ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੀਵੇ ਵਿੱਚ ਜਦ ਤੱਕ ਤੇਲ ਹੁੰਦਾ ਹੈ, ਉਹ ਜਲਦਾ ਰਹਿੰਦਾ ਹੈ। ਜਿਵੇਂ ਹੀ ਤੇਲ ਖਤਮ ਹੋ ਜਾਂਦਾ ਹੈ, ਦੀਵਾ ਬੁੱਝ ਜਾਂਦਾ ਹੈ ਅਤੇ ਬੁੱਝੇ ਹੋਏ ਦੀਵੇ ਨੂੰ ਕੋਈ ਰੱਖਣਾ ਨਹੀਂ ਚਾਹੁੰਦਾ। ਇਸੇ ਤਰ੍ਹਾਂ ਇਨਸਾਨ ਦੇ ਅੰਦਰ ਵੀ ਇੱਕ ਹੀ ਚੇਤਨਾ ਹੁੰਦੀ ਹੈ।
ਜਦ ਤੱਕ ਇਹ ਚੇਤਨਾ ਸਰੀਰ ਵਿੱਚ ਹੁੰਦੀ ਹੈ, ਇਨਸਾਨ ਚੱਲਦਾ-ਫਿਰਦਾ ਹੈ, ਖਾਂਦਾ-ਪੀੰਦਾ ਹੈ, ਬੋਲਦਾ-ਸੁਣਦਾ ਹੈ, ਸੁਖ-ਦੁੱਖ ਦਾ ਅਨੁਭਵ ਕਰਦਾ ਹੈ। ਪਰ ਜਿਵੇਂ ਹੀ ਚੇਤਨਾ ਸਰੀਰ ਤੋਂ ਨਿਕਲ ਜਾਂਦੀ ਹੈ, ਤਾਂ ਸਰੀਰ ਦੇ ਸਾਰੇ ਅੰਗ—ਅੱਖਾਂ, ਨੱਕ, ਕੰਨ, ਮੂੰਹ, ਹੱਥ, ਪੈਰ ਆਦਿ—ਹੋਣ ਦੇ ਬਾਵਜੂਦ ਕੰਮ ਕਰਨਾ ਬੰਦ ਕਰ ਦੇਂਦੇ ਹਨ।
ਘਰ ਦੇ ਲੋਕ ਵੀ ਉਸ ਸਰੀਰ ਨੂੰ ਜ਼ਿਆਦਾ ਸਮੇਂ ਲਈ ਘਰ ਵਿੱਚ ਰੱਖਣਾ ਨਹੀਂ ਚਾਹੁੰਦੇ। ਸੱਗੇ-ਸੰਬੰਧੀ ਅਤੇ ਧਨ-ਦੌਲਤ ਸਭ ਇੱਥੇ ਹੀ ਰਹਿ ਜਾਂਦੇ ਹਨ, ਇਨਸਾਨ ਨੂੰ ਅਕੇਲਾ ਹੀ ਜਾਣਾ ਪੈਂਦਾ ਹੈ। ਜੋ ਵਰਤਮਾਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਮੰਜ਼ਿਲ ਹਾਸਲ ਕਰ ਲੈਂਦੇ ਹਨ, ਉਹਨਾਂ ਦਾ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਖਮਈ ਹੋ ਜਾਂਦਾ ਹੈ।
ਮਨ ਜੋ ਦੁੱਖਾਂ ਦਾ ਕਾਰਨ ਬਣਿਆ ਹੁੰਦਾ ਹੈ, ਉਹੀ ਮਨ ਫਿਰ ਸੁੱਖਾਂ ਦਾ ਕਾਰਨ ਬਣ ਜਾਂਦਾ ਹੈ। ਇਸ ਤੋਂ ਪਹਿਲਾਂ ਇੱਥੇ ਕਈ ਵਕਤਾਵਾਂ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੱਲੋਂ ਦਿੱਤੇ ਬ੍ਰਹਮ ਗਿਆਨ ਨਾਲ ਜੀਵਨ ਯਾਤਰਾ ਨੂੰ ਸੁਖਮਈ ਢੰਗ ਨਾਲ ਜੀਊਣ ਬਾਰੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ।
ਇੱਥੋਂ ਦੇ ਸੰਯੋਜਕ ਸ੍ਰੀ ਨਵਨੀਤ ਪਾਠਕ ਜੀ ਅਤੇ ਸ੍ਰੀ ਐਨ. ਕੇ. ਗੁਪਤਾ ਜੀ ਨੇ ਸ੍ਰੀ ਗਹਲੋਤ ਜੀ ਦਾ ਇੱਥੇ ਆਉਣ ’ਤੇ ਸਾਰੀ ਸਾਧਸੰਗਤ ਵੱਲੋਂ ਧੰਨਵਾਦ ਅਤੇ ਸਵਾਗਤ ਕੀਤਾ।