Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਹਰਿਆਣਾ ਵਿੱਚ ਵੱਡਾ ਪ੍ਰਸਾਸ਼ਨਿਕ ਫੇਰਬਦਲ

8 ਆਈਏਐਸ ਤੇ 23 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ

Web Admin

Web Admin

5 Dariya News

ਚੰਡੀਗੜ੍ਹ , 15 Dec 2025

Last updated on: Dec 16, 2025, 16:19 IST

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਆਈਏਐਸ ਅਤੇ 24 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

ਆਈਏਐਸ ਅਧਿਕਾਰੀ ਯੋਗੇਸ਼ ਕੁਮਾਰ, ਜੋ ਮੌਜੂਦਾ ਵਿੱਚ ਹੈਫੇਡ ਦੇ ਸਕੱਤਰ ਅਤੇ ਮਹਿਮਾਨਨਿਵਾਜੀ ਵਿਭਾਗ ਵਿੱਚ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਦੇ ਅਹੁਦੇ 'ਤੇ ਕੰਮ ਕਰ ਰਹੇ ਸਨ, ਨੂੰ ਨਗਰ ਨਿਗਮ ਕਰਨਾਲ ਦਾ ਕਮਿਸ਼ਨਰ ਅਤੇ ਜਿਲ੍ਹਾ ਨਗਰ ਕਮਿਸ਼ਨਰ, ਕਰਨਾਲ ਨਿਯੁਕਤ ਕੀਤਾ ਗਿਆ ਹੈ।

ਸੁਭਿਤਾ ਢਾਕਾ, ਜੋ ਹੁਣ ਤੱਕ ਨਿਯੁਕਤੀ ਦੀ ਉਡੀਕ ਵਿੱਚ ਸੀ, ਨੂੰ ਪਲਵਲ ਦਾ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਲਗਾਇਆ ਹੈ।

ਜੈਦੀਪ ਕੁਮਾਰ, ਜੋ ਪਲਵਲ ਵਿੱਚ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਦੇ ਅਹੁਦੇ 'ਤੇ ਕੰਮ ਕਰ ਰਹੇ ਸਨ, ਨੂੰ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦਾ ਮਿਸ਼ਨ ਡਾਇਰੈਕਟਰ ਨਿਯੁਕਤ ਕੀਤਾ ਹੈ।

ਸੋਨੂ ਭੱਟ, ਜੋ ਕਰਨਾਲ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ, ਜਿਲ੍ਹਾ ਪਰਿਸ਼ਦ ਅਤੇ ਡੀਆਰਡੀਏ ਦੇ ਸੀਈਓ ਸਨ, ਨੂੰ ਗੁਰੂਗ੍ਰਾਮ ਦਾ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਐਚਐਸਆਈਆਈਡੀਸੀ ਦਾ ਵਧੀਕ ਪ੍ਰਬੰਧ ਨਿਦੇਸ਼ਕ ਅਤੇ ਗਲੋਬਲ ਸਿਟੀ ਪ੍ਰੋਜੈਕਟਰ, ਗੁਰੂਗ੍ਰਾਮ ਦਾ ਸੀਈਓ ਵੀ ਬਣਾਇਆ ਹੈ।

ਵਿਵੇਕ ਆਰਿਆ, ਜੋ ਜੀਂਦ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨਾਗਰਿਕ ਸੂਚਨਾ ਅਧਿਕਾਰੀ ਅਤੇ ਜਿਲ੍ਹਾ ਪਰਿਸ਼ਦ ਤੇ ਡੀਆਰਡੀਏ, ਜੀਂਦ ਦੇ ਸੀਈਓ ਸਨ, ਨੂੰ ਕੁਰੂਕਸ਼ੇਤਰ ਦਾ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਨਿਯੁਕਤ ਕੀਤਾ ਹੈ।

ਅਭਿਨਵ ਮਿੱਤਲ, ਜੋ ਪੇਹੋਵਾ ਵਿੱਚ ਸਬ-ਡਿਵੀਜਨਲ ਅਧਿਕਾਰੀ (ਸਿਵਲ) ਵਜੋ ਕੰਮ ਕਰ ਰਹੇ ਸਨ, ਨੂੰ ਬਹਾਦੁਰਗੜ੍ਹ ਦਾ ਸਬ-ਡਿਵੀਜਨਲ ਅਧਿਕਾਰੀ (ਸਿਵਲ) ਲਗਾਇਆ ਹੈ।

ਐਚਸੀਐਸ ਅਧਿਕਾਰੀਆਂ ਵਿੱਚ ਵਤਸਲਅ ਵਸ਼ਿਸ਼ਠ, ਜੋ ਗੁਰੂਗ੍ਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਸਨ, ਨੂੰ ਮੁੱਖ ਸਕੱਤਰ ਦਾ ਓਐਸਡੀ-1 ਲਗਾਇਆ ਹੈ।

ਯੋਗੇਸ਼ ਕੁਮਾਰ ਮੇਹਤਾ, ਜੋ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵਿੱਚ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਅਤੇ ਵਿਸ਼ੇਸ਼ ਸਕੱਤਰ ਸਨ, ਨੂੰ ਕਰਨਾਲ ਦਾ ਵਧੀਕ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ।

ਪ੍ਰਦੀਪ ਕੁਮਾਰ-2 ਜੋ ਰੋਹਤਕ ਵਿੱਚ ਵਿਸ਼ੇਸ਼ ਅਧਿਕਾਰੀ (ਸਵੱਛਤਾ) ਸਨ, ਨੂੰ ਜੀਂਦ ਦਾ ਵਧੀਕ ਡਿਪਟੀ ਕਮਿਸ਼ਨਰ ਬਣਾਇਆ ਹੈ।

ਡਾ. ਸੁਸ਼ੀਲ ਕੁਮਾਰ-2 ਜੋ ਝੱਜਰ ਦੇ ਜਿਲ੍ਹਾ ਨਗਰ ਕਮਿਸ਼ਨਰ ਸਨ, ਨੂੰ ਕੈਥਲ ਦਾ ਵਧੀਕ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

ਵਿਰਾਟ, ਜੋ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਦੇ ਓਐਸਡੀ ਸਨ, ਨੂੰ ਅੰਬਾਲਾ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਏਪੀਜੇਡ, ਅਬੰਾਡਾ ਦੇ ਵਿਸ਼ੇਸ਼ ਅਧਿਕਾਰੀ ਦਾ ਵੱਧ ਕਾਰਜਭਾਰ ਦਿੱਤਾ ਹੈ।

ਤਰੁਣ ਕੁਮਾਰ ਪਵਾਰਿਆ, ਜੋ ਆਮ ਪ੍ਰਸਾਸ਼ਨ, ਵਿਦੇਸ਼ ਸਹਿਯੋਗ ਅਤੇ ਤਾਲਮੇਲ ਵਿਭਾਗ ਵਿੱਚ ਸੰਯੁਕਤ ਸਕੱਤਰ ਸਨ, ਨੂੰ ਮਹੇਂਦਰਗੜ੍ਹ ਦਾ ਵਧੀਕ ਡਿਪਟੀ ਕਮਿਸ਼ਨਰ ਲਗਾਇਆ ਹੈ।

ਸੈਕੇਂਡਰੀ ਸਿਖਿਆ ਵਿਭਾਗ ਵਿੱਚ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਅਤੇ ਸੰਯੁਕਤ ਸਕੱਤਰ ਗੌਰਵ ਕੁਮਾਰ ਨੂੰ ਰਾਜ ਚੋਣ ਕਮਿਸ਼ਨ, ਹਰਿਆਣਾ ਵਿੱਚ ਸਕੱਤਰ ਲਗਾਇਆ ਹੈ।

ਹਰਿਆਣਾ ਰੋਡਵੇਜ਼ ਗੁਰੂਗ੍ਰਾਮ ਦੇ ਮਹਾਪ੍ਰਬੰਧਕ ਭਾਰਤ ਭੂਸ਼ਣ ਗੋਗਿਆ ਨੂੰ ਐਮਐਸਐਮਈ ਵਿਭਾਗ ਵਿੱਚ ਵਧੀਕ ਨਿਦੇਸ਼ਕ ਲਗਾਇਆ ਹੈ।

ਰਿਚਾ, ਜੋ ਨਿਯੁਕਤੀ ਦੀ ਉਡੀਕ ਵਿੱਚ ਸੀ, ਨੂੰ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਅਤੇ ਸੰਯੁਕਤ ਸਕੱਤਰ ਸਕੂਲ ਐਜੂਕੇਸ਼ਨ ਨਿਯੁਕਤ ਕੀਤਾ ਗਿਆ ਹੈ।

ਮੇਜਰ (ਸੇਵਾਮੁਕਤ) ਗਾਇਤਰੀ ਅਹਿਲਾਵਤ, ਜੋ ਹਰਿਆਣਾ ਰੋਡਵੇਜ਼ ਫਤਿਹਾਬਾਦ ਦੀ ਮਹਾਪ੍ਰਬੰਧਕ ਸੀ, ਨੂੰ ਹਰਿਆਣਾ ਰੋਡਵੇਜ਼, ਗੁਰੂਗ੍ਰਾਮ ਦਾ ਮਹਾਪ੍ਰਬੰਧਕ ਲਗਾਇਆ ਹੈ।

ਪ੍ਰਦੀਪ ਅਹਿਲਾਵਤ-2 ਜੋ ਮਾਨੇਸਰ ਵਿੱਚ ਵਿਸ਼ੇਸ਼ ਅਧਿਕਾਰੀ (ਸਵੱਛਤਾ) ਸਨ, ਨੂੰ ਤੋਸ਼ਾਮ ਦਾ ਐਸਡੀਓ (ਸਿਵਲ) ਬਣਾਇਆ ਗਿਆ ਹੈ।

ਸੁਮੀਤ ਸਿਹਾਗ, ਜੋ ਪੋਸਟਿੰਗ ਦੀ ਉਡੀਕ ਵਿੱਚ ਸਨ, ਨੂੰ ਚੱਕਬੰਦੀ ਵਿਭਾਗ ਵਿੱਚ ਸੰਯੁਕਤ ਨਿਦੇਸ਼ਕ ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਵਿੱਚ ਉੱਪ ਸਕੱਤਰ ਕੀਤਾ ਹੈ।

ਇਸੀ ਤਰ੍ਹਾ ਪ੍ਰਦੀਪ ਕੁਮਾਰ-3 ਨੁੰ ਵਿਸ਼ੇਸ਼ ਅਧਿਕਾਰੀ (ਸਵੱਛਤਾ) ਪਾਣੀਪਤ ਤੋਂ ਟ੍ਰਾਂਸਫਰ ਕਰ ਕਰਨਾਲ ਦਾ ਐਸਡੀਓ (ਸਿਵਲ) ਲਗਾਇਆ ਹੈ।

ਅਨਿਲ ਕੁਮਾਰ ਯਾਦਵ ਨੂੰ ਵਿਸ਼ੇਸ਼ ਅਧਿਕਾਰੀ (ਸਵੱਛਤਾ) ਯਮੁਨਾਨਗਰ ਤੋਂ ਇੰਦਰੀ ਦਾ ਐਸਡੀਓ (ਸਿਵਲ) ਲਗਾਇਆ ਹੈ।

ਸੁਸ਼ੀਲ ਕੁਮਾਰ-4 ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਫੂਡ ਐਂਡ ਡਰੱਗ ਏਡਮਿਨਿਸਟੇ੍ਰਸ਼ਣ ਅਤੇ ਸਹਿਕਾਰੀ ਕਮੇਟੀਆਂ ਦੇ ਜੁਆਇੰਟ ਰਜਿਸਟਰਾਰ, ਨੂੰ ਯਮੁਨਾਨਗਰ ਜਿਲ੍ਹਾ ਪਰਿਸ਼ਦ ਅਤੇ ਡੀਆਰਡੀਏ ਦਾ ਸੀਈਓ ਅਤੇ ਸਹਿਕਾਰੀ ਕਮੇੇਟੀਆਂ ਨੂੰ ਪੁਆਇੰਟ ਰਜਿਸਟਰਾਰ ਨਿਯੁਕਤ ਕੀਤਾ ਹੈ।

ਧੀਰਜ ਚਹਿਲ, ਸੰਯੁਕਤ ਨਿਦੇਸ਼ਕ, ਐਮਐਸਐਮਈ ਨੂੰ ਖਨਨ ਅਤੇ ਭੂ-ਵਿਗਿਆਨ ਵਿਭਾਗ ਵਿੱਚ ਸੰਯੁਕਤ ਨਿਦੇਸ਼ਕ ਲਗਾਇਆ ਹੈ।

ਅਨਿਲ ਕੁਮਾਰ ਦੂਨ, ਨੂੰ ਵਿਸ਼ੇਸ਼ ਅਧਿਕਾਰੀ (ਸਵੱਛਤਾ) ਸੋਨੀਪਤ ਤੋਂ ਪੇਹੋਵਾ ਦਾ ਐਸਡੀਓ (ਸਿਵਲ) ਲਗਾਇਆ ਗਿਆ ਹੈ।

ਅੰਕਿਤਾ ਅਧਿਕਾਰੀ, ਜੋ ਹਰਿਆਣਾ ਰਾਜ ਫਾਰਮੇਸੀ ਕਾਊਂਸਿਲ ਦੀ ਰਜਿਸਟਰਾਰ ਸੀ, ਨੂੰ ਕਿਰਤ ਵਿਭਾਗ ਵਿੱਚ ਸੰਯੁਕਤ ਕਿਰਤ ਕਮਿਸ਼ਨਰ (ਪ੍ਰਸਾਸ਼ਨ) ਦਾ ਵੱਧ ਕਾਰਜਭਾਰ ਦਿੱਤਾ ਹੈ।

ਅਪ੍ਰਤਿਮ ਸਿੰਘ, ਸਿਟੀ ਮੈਜੀਸਟ੍ਰੇਟ ਪਲਵਲ ਨੂੰ ਹਥੀਨ ਦਾ ਐਸਡੀਓ (ਸਿਵਲ) ਨਿਯੁਕਤ ਕੀਤਾ ਹੈ।

ਪ੍ਰੀਤੀ ਰਾਵਤ., ਸਿਟੀ ਮੈਜੀਸਟ੍ਰੇਟ ਚਰਖੀ ਦਾਦਰੀ ਨੂੰ ਪਲਵਲ ਦਾ ਸਿਟੀ ਮੈਜੀਸਟ੍ਰੇਟ ਬਣਾਇਆ ਹੈ।

ਸੁਰੇਸ਼, ਜੋ ਪੋਸਟਿੰਗ ਦੀ ਉਡੀਕ ਵਿੱਚ ਸਨ, ਨੂੰ ਸ਼ਹੀਦ ਹਸਨ ਖਾਨ ਮੇਵਾਤੀ ਸਰਕਾਰੀ ਮੈਡੀਕਲ ਕਾਲਜ, ਨਲਹੜ (ਨੁੰਹ) ਵਿੱਚ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਲਗਾਇਆ ਹੈ।

ਡਾ. ਵੈਸ਼ਾਲੀ ਸ਼ਰਮਾ ਤੇ ਰਵੀ ਮੀਣਾ, ਆਈਏਐਸ ਅਤੇ ਅਸ਼ੋਕ ਕੁਮਾਰ ਤੇ ਨਸੀਬ ਕੁਮਾਰ, ਐਚਸੀਐਸ ਦੇ ਨਿਯੁਕਤੀ ਆਦੇਸ਼ ਬਾਅਦ ਵਿੱਚ ਜਾਰੀ ਕੀਤੇ ਜਾਣਗੇ।

 

 

 

Tags: Transfers , Haryana Transfers , Haryana Admin

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD