Saturday, 13 June 2026

 

 

ਖ਼ਾਸ ਖਬਰਾਂ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ

 

ਸਰਬੱਤ ਦਾ ਭਲਾ ਟਰਸਟ ਵੱਲੋਂ ਬਣਾਏ 35 ਘਰ ਸਿੱਖ ਸਿਗਲੀਗਰ ਪਰਿਵਾਰਾਂ ਦੇ ਹਵਾਲੇ

ਲੋਕਾਂ ਦੀ ਹਰ ਸਮੱਸਿਆ ਦਾ ਸਮਾਂ ਰਹਿੰਦਿਆਂ ਹੱਲ ਕਰਨਾ ਹੀ ਟਰਸਟ ਦੀ ਪ੍ਰਾਥਮਿਕਤਾ - ਡਾ. ਐਸ. ਪੀ. ਸਿੰਘ ਉਬਰਾਏ

Sarbat Da Bhala Trust Amritsar, Sarbat Da Bhala, Sarbat Da Bhala Trust, Sarbat Da BhalaTrust Patiala, SP Singh Oberoi, DR SP Singh Oberoi

Web Admin

Web Admin

5 Dariya News

ਮੋਹਾਲੀ , 23 Nov 2025

Last updated on: Nov 25, 2025, 16:14 IST

ਅੱਜ ਡਾ. ਐਸ. ਪੀ. ਸਿੰਘ ਉਬਰਾਏ, ਮੈਨੇਜਿੰਗ ਟਰਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ, ਡਾ. ਰਾਜ ਬਹਾਦਰ ਸਿੰਘ, ਡਾਇਰੈਕਟਰ ਆਰ. ਐਸ. ਆਈ. ਸੈਂਟਰ ਮੋਹਾਲੀ, ਜਸਟਿਸ ਐਮ. ਐਮ. ਐਸ. ਬੇਦੀ (ਸੇਵਾ ਮੁਕਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ) ਹੋਰਾਂ ਵੱਲੋਂ ਟਰਸਟ ਵੱਲੋਂ ਬਣਾਏ ਗਏ 35 ਘਰ ਸਿੱਖ ਸਿਗਲੀਗਰ ਪਰਿਵਾਰਾਂ ਦੇ ਹਵਾਲੇ ਕੀਤੇ ਗਏ। ਜਦਕਿ ਜੁਝਾਰ ਨਗਰ ਪਿੰਡ ਵਿੱਚ ਕੁੱਲ 70 ਘਰ ਟਰਸਟ ਵੱਲੋਂ ਬਣਾ ਕੇ ਦਿੱਤੇ ਜਾ ਰਹੇ ਹਨ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਐਸ. ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹਾਦਤ ਦਿਵਸ ਨੂੰ ਸਮਰਪਿਤ “ਸਨੀ ਉਬਰਾਏ ਆਵਾਸ ਯੋਜਨਾ” ਦੇ ਤਹਿਤ ਪਿੰਡ ਜੁਝਾਰ ਨਗਰ ਵਿਖੇ ਟਰਸਟ ਵੱਲੋਂ ਸਿਗਲੀਗਰ ਬਿਰਾਦਰੀ ਲਈ 70 ਘਰ ਬਣਾਏ ਜਾ ਰਹੇ ਹਨ। 

ਇਨ੍ਹਾਂ ਵਿੱਚੋਂ 35 ਘਰ ਪਹਿਲੇ ਪੜਾਅ ਵਿੱਚ ਤਿਆਰ ਕਰਕੇ ਉਹਨਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੇ ਗਏ ਹਨ। ਡਾ. ਐਸ. ਪੀ. ਸਿੰਘ ਉਬਰਾਏ ਅੱਜ ਪਿੰਡ ਜੁਝਾਰ ਨਗਰ ਵਿਖੇ ਟਰਸਟ ਵੱਲੋਂ ਰੱਖੇ ਗਏ ਸਮਾਗਮ ਦੌਰਾਨ, ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੁਝਾਰ ਨਗਰ ਵਿਖੇ ਜ਼ਿਲ੍ਹਾ ਪ੍ਰਧਾਨ ਕਵਲਜੀਤ ਸਿੰਘ ਰੂਬੀ ਅਤੇ ਪਿੰਡ ਦੇ ਸਰਪੰਚ ਇਕਬਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ, ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 

ਇਸ ਮੌਕੇ ਡਾ. ਉਬਰਾਏ ਨੇ ਪਿੰਡ ਵਾਸੀਆਂ ਦੀ ਮੰਗ 'ਤੇ ਪਿੰਡ ਜੁਝਾਰ ਨਗਰ ਵਿਖੇ ਲੋਕਾਂ ਦੀ ਸਿਹਤ ਸਬੰਧੀ ਜਾਂਚ ਅਤੇ ਟੈਸਟ ਲਈ ਲੈਬ ਖੋਲ੍ਹਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਇਸ ਲੈਬ ਵਿੱਚ ਨਾ-ਮਾਤਰ ਕੀਮਤ 'ਤੇ ਮਰੀਜ਼ਾਂ ਦੇ ਟੈਸਟ ਕੀਤੇ ਜਾਣਗੇ। ਡਾ. ਐਸ. ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਹੁਣ ਤੱਕ ਟਰਸਟ ਵੱਲੋਂ 1450 ਜ਼ਰੂਰਤਮੰਦ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ। 2023 ਵਿੱਚ ਆਏ ਹੜਾਂ ਦੌਰਾਨ ਟਰਸਟ ਦੀਆਂ ਟੀਮਾਂ ਨੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਵੱਡਾ ਕੰਮ ਕੀਤਾ ਸੀ। 

ਖਾਸ ਕਰਕੇ ਕਿਸਾਨ ਦੋਹਰੀ ਮਾਰ ਦਾ ਸ਼ਿਕਾਰ ਹੋਏ ਸਨ। ਹੜ ਪ੍ਰਭਾਵਿਤ ਲੋਕਾਂ ਨੂੰ ਪਸ਼ੂਆਂ ਲਈ ਚਾਰੇ ਦੀ ਸਭ ਤੋਂ ਵੱਧ ਲੋੜ ਸੀ, ਜਿਸ ਲਈ ਟਰਸਟ ਵੱਲੋਂ 1500 ਟਨ ਚਾਰਾ ਭੇਜਿਆ ਗਿਆ।  ਇਸ ਤੋਂ ਇਲਾਵਾ ਜਿਨ੍ਹਾਂ ਧੀਆਂ ਦੇ ਵਿਆਹ ਪੱਕੇ ਹੋਏ ਸਨ ਅਤੇ ਉਹਨਾਂ ਨੇ ਦਹੇਜ਼ ਦਾ ਸਮਾਨ ਵੀ ਖਰੀਦ ਰੱਖਿਆ ਸੀ, ਉਹਨਾਂ ਦੇ ਵਿਆਹ ਦੀਆਂ ਤਾਰੀਖਾਂ ਦੁਬਾਰਾ ਰੱਖੀਆਂ ਜਾਣਗੀਆਂ। ਟਰਸਟ ਵੱਲੋਂ ਲਗਭਗ 350 ਧੀਆਂ ਦੇ ਵਿਆਹ ਕਰਵਾਏ ਜਾਣਗੇ ਅਤੇ ਹਰੇਕ ਵਿਆਹ ਲਈ 1 ਲੱਖ ਰੁਪਏ ਦਾ ਜ਼ਰੂਰੀ ਸਮਾਨ ਦਿੱਤਾ ਜਾਵੇਗਾ। 

ਇਨ੍ਹਾਂ ਵਿੱਚੋਂ 12 ਜਰੂਰਤਮੰਦ ਬੱਚਿਆਂ ਦੇ ਵਿਆਹ ਹੋ ਚੁਕੇ ਹਨ ਅਤੇ 23 ਵਿਆਹ ਇਸੇ ਮਹੀਨੇ ਹੋਣ ਜਾ ਰਹੇ ਹਨ।  ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਇਕਬਾਲ ਸਿੰਘ ਅਤੇ ਕਵਲਜੀਤ ਸਿੰਘ ਰੂਬੀ ਹੋਰਾਂ ਵੱਲੋਂ ਡਾ. ਐਸ. ਪੀ. ਸਿੰਘ ਉਬਰਾਏ, ਡਾ. ਰਾਜ ਬਹਾਦਰ ਅਤੇ ਗੁਰਜੀਤ ਸਿੰਘ ਉਬਰਾਏ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। 

ਇਸ ਮੌਕੇ ਪ੍ਰੇਮ ਸਿੰਘ ਢਿੱਲੋ, ਰਸ਼ਪਾਲ ਸਿੰਘ, ਮੱਖਣ ਸਿੰਘ, ਟਰਸਟ ਜਰਨਲ ਸਕੱਤਰ ਪ੍ਰੋ. ਤੇਜਿੰਦਰ ਸਿੰਘ ਬਰਾੜ, ਪ੍ਰੈਸ ਸਕੱਤਰ- ਪ੍ਰਦੀਪ ਸਿੰਘ ਹੈਪੀ, ਬਲਜੀਤ ਸਿੰਘ ਕੈਲੋ, ਸ਼ਰਨਜੀਤ ਸਿੰਘ ਬੈਂਸ, ਬਾਬਾ ਕਸ਼ਮੀਰਾ ਸਿੰਘ, ਸੋਹਣ ਸਿੰਘ, ਪ੍ਰਤਾਪ ਸਿੰਘ, ਰਾਜਕੁਮਾਰੀ (ਮੈਂਬਰ ਪੰਚਾਇਤ), ਦਰਸ਼ਨ ਮੰਦਰ ਕਮੇਟੀ, ਸੰਦੀਪ ਕੁਮਾਰ ਅਤੇ ਜਸਕਰਨ ਸਿੰਘ ਵੀ ਹਾਜ਼ਰ ਸਨ।

 

Tags: Sarbat Da Bhala Trust Amritsar , Sarbat Da Bhala , Sarbat Da Bhala Trust , Sarbat Da BhalaTrust Patiala , SP Singh Oberoi , DR SP Singh Oberoi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD