Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸਹਿਕਾਰਤਾ ਨਾਲ ਸਮਰਿੱਧੀ ਅਤੇ ਸਮਰਿੱਧੀ ਤੋਂ ਆਤਮਨਿਰਭਰਤਾ ਲਿਆਉਣਾ ਇਹੀ ਸਾਡਾ ਟੀਚਾ - ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਸੋਨੀਪਤ ਵਿੱਚ ਰਾਜ ਪੱਧਰੀ 72ਵੇਂ ਸਹਿਕਾਰਤਾ ਹਫਤਾ-2025 ਦੀ ਕੀਤੀ ਸ਼ੁਰੂੂਆਤ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Mahipal Dhanda, Krishan Lal Panwar, Dr Arvind Sharma

Web Admin

Web Admin

5 Dariya News

ਸੋਨੀਪਤ , 14 Nov 2025

Last updated on: Nov 15, 2025, 16:53 IST

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਨੂੰ ਸੋਨੀਪਤ ਵਿੱਚ 72ਵੇਂ ਰਾਜ ਪੱਧਰੀ ਸਹਿਕਾਰਤਾ ਹਫਤਾ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵੱਸਦੀ ਹੈ ਅਤੇ ਪਿੰਡਾਂ ਦੀ ਪ੍ਰਗਤੀ ਦਾ ਰਸਤਾ ਸਹਿਕਾਰਤਾ ਤੋਂ ਹੋ ਕੇ ਲੰਘਦਾ ਹੈ। ਇਸ ਸਾਲ ਨੂੰ ਅਸੀਂ ਸਹਿਕਾਰਤਾ ਸਾਲ ਵਜੋ ਮਨਾ ਰਹੇ ਹਨ। ਇਹ ਆਯੋਜਨ ਸਹਿਕਾਰਤਾ ਤੋਂ ਸਮਰਿੱਧੀ ਅਤੇ ਸਮਰਿੱਧੀ ਤੋਂ ਆਤਮਨਿਰਭਤਾ ਦੇ ਸੰਕਲਪ ਨੂੰ ਸਿੱਧ ਕਰਲ ਵਿੱਚ ਅਹਿਮ ਭੁਮਿਕਾ ਨਿਭਾਏਗਾ, ਇਹੀ ਸਾਡਾ ਟੀਚਾ ਹੈ। 

ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਪਾਰੰਪਰਿਕ ਸੋਚ ਨਾਲ ਬਾਹਰ ਕੱਢ ਕੇ ਸਹਿਕਾਰੀ ਕਮੇਟੀਆਂ ਬਨਾਉਣ ਅਤੇ ਡਿਜੀਟਲ ਇੰਡੀਆ ਰਾਹੀਂ ਸਹਿਕਾਰੀ ਕਮੇਟੀ ਨੂੰ ਗਲੋਬਲ ਬ੍ਰਾਂਡ ਬਨਾਉਣ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਹਿਕਾਰਤਾ ਦਾ ਝੰਡਾ ਫਹਿਰਾਇਆ ਅਤੇ ਇਸ ਦੇ ਬਾਅਦ ਸਹਿਕਾਰਤਾ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਨੂੰ ਉਨ੍ਹਾਂ ਲੱਖਾਂ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੀ ਛੋਟੀ-ਛੋਟੀ ਬਚੱਤ ਅਤੇ ਸਮੂਹਿਕ ਸ਼ਕਤੀ ਨਾਲ ਵਿਸ਼ਾਲ ਸਹਿਕਾਰੀ ਅੰਦੋਲਨ ਦਾ ਨਿਰਮਾਣ ਕੀਤਾ। ਅੱਜ ਭਾਰਤ ਦੁਨੀਆ ਦੀ ਚੌਥੀ ਵੱਡੀ ਅਰਥਵਿਵਸਥਾ ਹੈ ਅਤੇ ਸਾਨੂ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਨਣ ਦੇ ਟੀਚੇ ਦੇ ਵੱਲ ਗਤੀ ਨਾਲ ਅੱਗੇ ਵੱਧ ਰਹੇ ਹਨ। ਇਸ ਟੀਚੇ ਦੀ ਪ੍ਰਾਪਤੀ ਵਿੱਚ ਸਹਿਕਾਰਤਾ ਦੀ ਅਹਿਮ ਭੁਮਿਕਾ ਹੈ। 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2014 ਵਿੱਚ ਸਹਿਕਾਰਤਾ ਅੰਦੋਲਨ ਨੂੰ ਮਜਬੂਤੀ ਪ੍ਰਦਾਨ ਕਰਨ ਦਾ ਪ੍ਰਣ ਲਿਆ ਸੀ। ਉਨ੍ਹਾਂ ਨੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਵੱਖ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਹਿਕਾਰਤਾ ਨੂੰ ਜਨ ਅੰਦੋਲਨ ਬਨਾਉਣ ਦਾ ਸੰਕਲਪ ਕੀਤਾ ਹੈ।

ਸੂਬਾ ਸਹਿਕਾਰਤਾ ਦੇ ਖੇਤਰ ਵਿੱਚ ਕਰ ਰਿਹਾ ਤਰੱਕੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਹਿਕਾਰਤਾ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ। 19 ਜਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਵੱਲੋਂ ਪੂਰੇ ਸੂਬੇ ਵਿੱਚ 3 ਲੱਖ ਤੋਂ ਵੱਧ ਕਿਸਾਨਾਂ ਨੂੰ ਰੁਪਏ ਕਿਸਾਨ ਕ੍ਰੇਡਿਟ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।ਸੂਬੇ ਵਿੱਚ 21 ਪੈਕਸ ਕੇਂਦਰਾਂ ਨੁੰ ਗੋਦਾਮ ਬਨਾਉਣ ਲਈ ਚੁਣਿਆ ਗਿਆ ਹੈ। ਸਮੇਂ 'ਤੇ ਅਦਾਇਗੀ ਕਰਨ ਵਾਲੇ ਪ੍ਰਾਥਮਿਕਤ ਸਹਿਕਾਰੀ ਕਮੇਟੀਆਂ ਦੇ ਮੈਂਬਰਾਂ ਤੋਂ ਫਸਲੀ ਕਰਜੇ 'ਤੇ ਕੋਈ ਵਿਆਜ ਨਹੀਂ ਲਿਆ ਜਾਂਦਾ। 

ਇਸ ਯੋਜਨਾ ਨਾਲ ਹੁਣ ਤੱਕ 5 ਲੱਖ 31 ਹਜਾਰ 652 ਕਿਸਾਨਾਂ ਨੂੰ 1 ਹਜਾਰ 223 ਕਰੋੜ ਰੁਪਏ ਦੀ ਵਿਆਜ ਰਾਹਤ ਪ੍ਰਦਾਨ ਕੀਤੀ ਗਈ ਹੈ। ਹੈਫੇਡ ਕੇਂਦਰ ਸਰਕਾਰ ਦੀ ਮੇਗਾ ਫੂਡ ਪਾਰਕ ਯੋਜਨਾ ਤਹਿਤ ਰੋਹਤਕ ਵਿੱਚ ਲਗਭਗ 180 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਮੇਗਾ ਫੂਡ ਪਾਰਕ ਸਥਾਪਿਤ ਕਰ ਰਿਹਾ ਹੈ। ਸ਼ੂਗਰ ਫੈਡ ਦੀ 10 ਸਹਿਕਾਰੀ ਖੰਡ ਮਿੱਲ ਵੀ ਲਗਭਗ 93 ਫੀਸਦੀ ਦੀ ਸਮਰੱਥਾ ਨਾਲ ਕੰਮ ਕਰ ਰਹੀ ਹੈ।

ਸਹਿਕਾਰੀ ਕਮੇਟੀਆਂ ਲਈ ਚੁੱਕੇ ਜਾ ਰਹੇ ਕਦਮ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਹਿਕਾਰੀ ਕਮੇਟੀਆਂ ਨੂੰ ਮਜਬੂਤ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਸਹਿਕਾਰਤਾ ਖੇਤਰ ਨੂੰ ਆਧੁਨਿਕ ਅਤੇ ਪਾਰਦਰਸ਼ੀ ਤੇ ਮੁਕਾਬਲੇਯੋਗ ਬਨਾਉਣ ਲਈ 710 ਪੈਕਸ ਦਾ ਕੰਪਿਊਟਰੀਕਰਣ ਕੀਤਾਜਾ ਰਿਹਾ ਹੈ। ਹੁਣ ਤੱਕ 475 ਪੈਕਸ ਨੁੰ ਈ-ਪੈਕਸ ਬਣਾਇਆ ਗਿਆ ਹੈ। ਪੈਕਸ ਲਈ ਮਾਡਲ ਬਾਇਲਾਜ ਬਣਾਏ ਗਏ ਹਨ। ਦੁਨੀਆ ਦੀ ਸੱਭ ਤੋਂ ਵੱਡੀ ਅਨਾਜ ਭੰਡਾਰਣ ਯੋਜਨਾ ਸ਼ੁਰੂ ਕੀਤੀ ਗਈ ਹੈ। 

ਦੇਸ਼ ਦੇ ਹਰ ਬਲਾਕ ਵਿੱਚ ਸਹਿਕਾਰੀ ਕਮੇਟੀਆਂ ਵੱਲੋਂ ਵੱਡੇ-ਵੱਡੇ ਗੋਦਾਮ ਬਣਾਏ ਜਾ ਰਹੇ ਹਨ। ਐਫਪੀਓ ਨੂੰ ਵੀ ਸਹਿਕਾਰੀ ਕਮੇਟੀਆਂ ਦੇ ਨਾਲ ਜੋੜ ਕੇ ਇੱਕ ਨਵੀਂ ਤਾਕਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਆਮਜਨ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਕੇ ਪ੍ਰਣ ਲੈਣ ਕਿ ਸਾਨੂੰ ਸਹਿਕਾਰਤਾ ਦੀ ਭਾਵਨਾ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਨਾਉਣਗੇ। ਅਸੀਂ ਮਿਲ ਕੇ ਕੰਮ ਕਰਾਂਗੇ ਅਤੇ ਇੱਕ ਦੂਜੇ ਦਾ ਸਾਥ ਦਵਾਂਗੇ ਅਤੇ ਹਰਿਆਣਾ ਨੂੰ ਦੇਸ਼ ਦਾ ਸੱਭ ਸਮਰਿੱਧ, ਖੁਸ਼ਹਾਲ ਅਤੇ ਸਹਿਕਾਰਤਾ ਉਨਮੁੱਖ ਸੂਬਾ ਬਣਾਵਾਂਗੇ।

ਮੁੱਖ ਮੰਤਰੀ ਦੀ ਅਗਵਾਈ ਹੇਠ ਹਰ ਘਰ ਨੂੰ ਸਹਿਕਾਰ ਨਾਲ ਜੋੜੇਗਾ ਹਰਿਆਣਾ - ਡਾ. ਅਰਵਿੰਦ ਸ਼ਰਮਾ

ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੈ ਕਿਹਾ ਕਿ ਪਿੰਡ, ਸਮਾਜ ਵਿੱਚ ਮਿਲ ਕੇ ਕੰਮ ਕਰਨ ਦੀ ਰਿਵਾਇਤ ਰਹੀ ਹੈ, ਇਹੀ ਸਹਿਕਾਰ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2021 ਵਿੱਚ ਸਹਿਕਾਰਤਾ ਮੰਤਰਾਲੇ ਦਾ ਗਠਨ ਕਰਦੇ ਹੋਏ ਹਰ ਘਰ ਨੂੰ ਸਹਿਕਾਰ ਨਾਲ ਜੋੜਨ ਦਾ ਸੰਕਲਪ ਕੀਤਾ ਸੀ। 

ਉਨ੍ਹਾਂ ਦੇ ਟੀਚੇ ਨੂੰ ਸਿੱਧੀ ਤੱਕ ਲੈ ਕੇ ਜਾਣ ਲਈ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਨਵੀਂ ਸਹਿਕਾਰਤਾ ਨੀਤੀ ਲਾਗੂ ਕੀਤੀ ਤੇ ਦੇਸ਼ ਦੀ ਪਹਿਲੀ ਸਹਿਕਾਰ ਯੂਨੀਵਰਸਿਟੀ ਦੀ ਨੀਂਹ ਰੱਖੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰ ਘਰ ਨੂੰ ਸਹਿਕਾਰ ਨਾਲ ਜੋੜਨ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਪੈਕਸੋਂ ਦੇ ਡਿਜੀਟਲੀਕਰਣ ਨਾਲ ਅੱਜ ਵਿਵਸਥਾ ਵਿੱਚ ਪਾਰਦਰਸ਼ਿਤਾ ਆਈ ਹੈ, ਉਥੇ ਹੀ ਅੱਜ ਪੈਕਸ ਸਿਰਫ ਕਰਜਾ ਦੇਣ ਵਾਲੀ ਸੰਸਥਾ ਵਜੋ ਨਹੀਂ, ਸਗੋ 25 ਵੱਖ-ਵੱਖ ਤਰ੍ਹਾਂ ਦੀ ਪਰਿਯੋਜਨਾਵਾਂ ਵਿੱਚ ਆਤਮਨਿਰਭਰ ਬਨਣ ਦਾ ਮੌਕਾ ਸਾਡੇ ਨੌਜੁਆਨਾਂ, ਕਿਸਾਨਾਂ ਅਤੇ ਮਹਿਲਾਵਾਂ ਨੂੰ ਪ੍ਰਦਾਨ ਕਰ ਰਿਹਾ ਹੈ।

ਇਸ ਦੌਰਾਨ ਸਹਿਕਾਰਤਾ ਵਿਭਾਗ ਦੇ ਏਸੀਐਸ ਵਿਜੇਂਦਰ ਕੁਮਾਰ ਨੇ ਵਿਭਾਗ ਦੀ ਉਪਲਬਧੀਆਂ ਨੂੰ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਇੱਕ ਜਨ ਅੰਦੋਲਨ ਹੈ ਜੋ ਸਾਰਿਆਂ ਦੇ ਜੀਵਨ ਵਿੱਚ ਆਰਥਕ ਖੁਸ਼ਹਾਲੀ ਲਿਆ ਸਕਦਾ ਹੈ। ਅੱਜ ਸਹਿਕਾਰੀ ਕਮੇਟੀਆਂ ਕਰਜਾ, ਦੁੱਧ ਉਤਪਾਦਨ, ਮਾਰਕਟਿੰਗ ਆਦਿ ਦੇ ਅਨੇਕ ਕੰਮ ਕਰ ਰਹੀਆਂ ਹਨ।

ਬਿਹਾਰ ਚੋਣ ਦੀ ਜਿੱਤ 'ਤੇ ਮੁੱਖ ਮੰਤਰੀ ਨੇ ਖਾਈ ਗੋਹਾਨਾ ਦੀ ਜਲੇਬੀ

ਬਿਹਾਰ ਚੋਣ ਵਿੱਚ ਹੋਈ ਭਾਜਪਾ ਦੀ ਬੰਪਰ ਜਿੱਤ 'ਤੇ ਸਹਿਕਾਰਤਾ ਪ੍ਰੋਗਰਾਮ ਦੌਰਾਨ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਮੁੱਖ ਮੰਤਰੀ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਦੌਰਾਨ ਸਹਿਕਾਰਤਾ ਮੰਤਰੀ ਨੇ ਗੋਹਾਨਾ ਦੀ ਜਲੇਬੀ ਮੰਗਵਾਈ ਅਤੇ ਪ੍ਰੋਗਰਾਮ ਦੇ ਵਿੱਚ ਹੀ ਮੁੱਖ ਮੰਤਰੀ ਤੇ ਹੋਰ ਮਹਿਮਾਨਾ ਨੂੰ ਜਿੱਤ ਦੀ ਖੁਸ਼ੀ ਵਿੱਚ ਗੋਹਾਨਾ ਦੀ ਜਲੇਬੀ ਖਿਲਾਈ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Mahipal Dhanda , Krishan Lal Panwar , Dr Arvind Sharma

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD