Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੰਟਰ-ਜ਼ੋਨ ਯੂਥ ਫੈਸਟੀਵਲ ਦਾ ਸ਼ਾਨਦਾਰ ਆਗਾਜ਼

ਇੰਟਰ-ਜ਼ੋਨ ਯੂਥ ਫੈਸਟੀਵਲ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਵਿਦਿਆਰਥੀ ਵਿਜੇਤਾ ਹਨ — ਡਾ. ਕੇ.ਐਸ. ਚਾਹਲ

Guru Nanak Dev University Amritsar, Guru Nanak Dev University, Prof Karamjeet Singh, GNDU, Amritsar

Web Admin

Web Admin

5 Dariya News

ਅੰਮ੍ਰਿਤਸਰ , 07 Nov 2025

Last updated on: Nov 07, 2025, 15:32 IST

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੰਟਰ-ਜ਼ੋਨ ਯੂਥ ਫੈਸਟੀਵਲ ਦਾ ਸ਼ਾਨਦਾਰ ਆਗਾਜ਼ ਹੋਇਆ। ਫੈਸਟੀਵਲ ਦੀ ਪਹਿਲੀ ਪੇਸ਼ਕਾਰੀ ਦੇ ਨਾਲ ਹੀ ਵਿਦਿਆਰਥੀਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ, ਲੋਕਾਂ ਦੇ ਜਜ਼ਬੇ ਅਤੇ ਪੰਜਾਬ ਦੀ ਚੜਦੀ ਕਲਾ ਵਾਲੀ ਮਨੋਬਿਰਤੀ ਨੂੰ ਭਾਵਪੂਰਕ ਢੰਗ ਨਾਲ ਮੰਚ ‘ਤੇ ਪੇਸ਼ ਕੀਤਾ। ਇਸ ਸਮੂਹ ਨਾਚ ਵਿੱਚ ਗੁਰੂਆਂ ਦੀ ਬਖ਼ਸ਼ਿਸ਼ ਅਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਉਜਾਗਰ ਕੀਤਾ ਗਿਆ, ਜਿਸ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ।

ਫੈਸਟੀਵਲ ਦਾ ਰਸਮੀ ਉਦਘਾਟਨ ਡਾ. ਕੇ.ਐਸ. ਚਾਹਲ, ਰਜਿਸਟਰਾਰ ਅਤੇ ਡਾ. ਅਮਨਦੀਪ ਸਿੰਘ, ਡਾਇਰੈਕਟਰ ਯੂਥ ਵੈਲਫੇਅਰ ਤੇ ਉਨ੍ਹਾਂ ਦੀ ਟੀਮ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਡਾ. ਕੇ.ਐਸ. ਚਾਹਲ, ਮੁੱਖ ਮਹਿਮਾਨ ਵਜੋਂ ਹਾਜ਼ਰ ਸਨ। ਉਨ੍ਹਾਂ ਨੂੰ ਡਾ. ਅਮਨਦੀਪ ਸਿੰਘ ਵੱਲੋਂ ਫੁਲਕਾਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਆਪਣੇ ਸੰਬੋਧਨ ਦੌਰਾਨ ਡਾ. ਕੇ.ਐਸ. ਚਾਹਲ ਨੇ ਕਿਹਾ ਕਿ ਇਸ ਕਲਾ ਸੱਭਿਆਚਾਰਕ ਤੇ ਵਿਚਾਰ ਮੇਲੇ ਵਿੱਚ ਹਿੱਸਾ ਲੈਣਾ ਆਪਣੇ ਆਪ ਵਿੱਚ ਹੀ ਇਕ ਜਿੱਤ ਹੈ। “ਇੱਥੇ ਪਹੁੰਚੇ ਸਾਰੇ ਵਿਦਿਆਰਥੀ ਕਈ ਪੜਾਵਾਂ ਦੀ ਮਿਹਨਤ ਅਤੇ ਚੋਣ ਪ੍ਰਕਿਰਿਆ ਤੋਂ ਗੁਜ਼ਰ ਕੇ ਆਏ ਹਨ, ਇਸ ਲਈ ਸਾਰੇ ਹੀ ਵਿਜੇਤਾ ਹਨ,”।

ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਈ ਵਾਰ ਨਤੀਜੇ ਉਮੀਦਾਂ ਅਨੁਸਾਰ ਨਹੀਂ ਆਉਂਦੇ, ਪਰ ਜੱਜਾਂ ਦੇ ਫੈਸਲੇ ਹਮੇਸ਼ਾ ਨਿਰਪੱਖ ਅਤੇ ਤਜਰਬੇਕਾਰ ਵਿਚਾਰਧਾਰਾ ‘ਤੇ ਆਧਾਰਿਤ ਹੁੰਦੇ ਹਨ। ਉਹਨਾਂ ਕਿਹਾ ਕਿ “ਸਾਡਾ ਕੰਮ ਆਪਣਾ ਬੈਸਟ ਦੇਣਾ ਹੈ, ਬਾਕੀ ਫੈਸਲਾ ਜੱਜਾਂ ਉੱਤੇ ਛੱਡਣਾ ਚਾਹੀਦਾ ਹੈ,। ਡਾ. ਚਾਹਲ ਨੇ ਯੁਵਕ ਭਲਾਈ ਵਿਭਾਗ ਦੀ ਟੀਮ, ਖਾਸ ਤੌਰ ‘ਤੇ ਡਾ. ਅਮਨਦੀਪ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਟੀਮ ਪਿਛਲੇ ਸਵਾ ਮਹੀਨੇ ਤੋਂ ਦਿਨ-ਰਾਤ ਮਿਹਨਤ ਕਰ ਰਹੀ ਹੈ।

ਪਹਿਲੇ ਦਿਨ ਦਸ਼ਮੇਸ਼ ਆਡੀਟੋਰਿਅਮ ਵਿੱਚ ਪੰਜਾਬ ਦੇ ਲੋਕ ਨਾਚਾਂ ਨੇ ਸਮਾਗਮ ਵਿੱਚ ਕਈ ਰੰਗ ਭਰ ਦਿੱਤੇ ਅਤੇ ਵਿਦਿਆਰਥੀ ਕਲਾਕਾਰਾਂ ਨੇ ਆਪਣੀ ਕਲਾ ਦੇ ਜਾਦੂ ਨਾਲ ਦਰਸ਼ਕਾਂ ਨੂੰ ਮੁਗਧ ਕਰ ਦਿੱਤਾ। ਦੇਰ ਸ਼ਾਮ ਤੱਕ ਯੂਨੀਵਰਸਿਟੀ ਦਾ ਮਾਹੌਲ ਸੱਭਿਆਚਾਰਕ ਰੰਗਾਂ ਨਾਲ ਰੰਗਿਆ ਰਿਹਾ।

ਅੱਜ 7 ਨਵੰਬਰ ਨੂੰ ਦਸ਼ਮੇਸ਼ ਆਡੀਟੋਰੀਅਮ ਵਿਚ ਕੋਰੀਓਗ੍ਰਾਫੀ, ਜਨਰਲ ਡਾਂਸ, ਗਿੱਧਾ, ਗੋਲਡਨ ਜੂਬਲੀ ਕਨਵੈਨਸ਼ਨ ਸੈਂਟਰ ਵਿਚ ਕਲਾਸੀਕਲ ਵੋਕਲ, ਕਲਾਸੀਕਲ ਇੰਸਟ੍ਰੂਮੈਂਟ (ਪਰਕੱਸ਼ਨ ਤੇ ਨਾਨ-ਪਰਕੱਸ਼ਨ), ਫੋਕ ਆਰਕੈਸਟਰਾ, ਕਾਨਫਰੰਸ ਹਾਲ ਵਿਚ ਕਵੀ ਦਰਬਾਰ, ਇਲੋਕਿਊਸ਼ਨ (ਇੰਗਲਿਸ਼), ਇਲੋਕਿਊਸ਼ਨ (ਪੰਜਾਬੀ/ਹਿੰਦੀ) ਦੇ ਮੁਕਾਬਲੇ ਕਰਵਾਏ ਗਏ।

 ਡਾਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ 8 ਨਵੰਬਰ ਨੂੰ ਸਵੇਰੇ 10 ਵਜੇ ਦਸ਼ਮੇਸ਼ ਆਡੀਟੋਰੀਅਮ ਵਿਚ ਕਾਸਟਿਊਮ ਪਰੇਡ, ਮੀਮ, ਮਿਮਿਕਰੀ, ਸਕਿੱਟ, ਵਨ ਐਕਟ ਪਲੇ  • ਗੋਲਡਨ ਜੂਬਲੀ ਕਨਵੈਨਸ਼ਨ ਸੈਂਟਰ – ਗੀਤ/ਗ਼ਜ਼ਲ, ਫੋਕ ਸੌਂਗ, ਗਰੁੱਪ ਸ਼ਬਦ/ਭਜਨ, ਗਰੁੱਪ ਸੌਂਗ, ਸੰਗਤ ਹਾਲ – ਆਨ ਦੀ ਸਪਾਟ ਪੇਂਟਿੰਗ, ਕਾਰਟੂਨਿੰਗ, ਕੋਲਾਜ, ਕਾਨਫਰੰਸ ਹਾਲ – ਡਿਬੇਟ (ਇੰਗਲਿਸ਼), ਡਿਬੇਟ (ਪੰਜਾਬੀ/ਹਿੰਦੀ), ਗੁਰੂ ਨਾਨਕ ਭਵਨ ਆਡੀਟੋਰੀਅਮ – ਵਾਰ ਗਾਇਨ, ਕਵਿਸ਼ਰੀ ਅਤੇ 9 ਨਵੰਬਰ ਨੂੰ ਦਸ਼ਮੇਸ਼ ਆਡੀਟੋਰੀਅਮ – ਕਲਾਸੀਕਲ ਡਾਂਸ, ਭੰਗੜਾ, ਗੋਲਡਨ ਜੂਬਲੀ ਕਨਵੈਨਸ਼ਨ ਸੈਂਟਰ – ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸੌਂਗ, ਵੈਸਟਰਨ ਇੰਸਟ੍ਰੂਮੈਂਟ ਸੋਲੋ, ਸੰਗਤ ਹਾਲ – ਰੰਗੋਲੀ, ਫੁਲਕਾਰੀ, ਪੋਸਟਰ ਮੇਕਿੰਗ, ਕਲੇ ਮਾਡਲਿੰਗ, ਕਾਨਫਰੰਸ ਹਾਲ – ਕੁਇਜ਼ (ਪ੍ਰੀਲਿਮਨਰੀ ਤੇ ਫਾਈਨਲ) ਮੁਕਾਬਲੇ ਕਰਵਾਏ ਜਾਣਗੇ।

ਟੀਮ ਮੈਂਬਰਾਂ ਵਿੱਚ ਡਾ. ਬਲਬੀਰ ਸਿੰਘ, ਡਾ. ਸੁਨੀਲ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮਲ੍ਹੀ, ਡਾ. ਵਿਸ਼ਾਲ ਭਾਰਦਵਾਜ, ਡਾ. ਹਰਿੰਦਰ ਕੌਰ ਸੋਹਲ, ਡਾ. ਸਤਵਿੰਦਰ, ਡਾ. ਅਮਨਪ੍ਰੀਤ ਕੌਰ, ਡਾ. ਪ੍ਰਭਸਿਰਨ ਸਿੰਘ, ਡਾ. ਮੁਨੀਸ਼ ਸੈਣੀ, ਡਾ. ਹਰਕਿਰਨਦੀਪ ਕੌਰ, ਡਾ. ਰਾਜੇਸ਼, ਡਾ. ਅਸ਼ਵਿੰਦ ਜੀ, ਡਾ. ਬਲਜੀਤ ਕੌਰ ਰਿਆੜ, ਡਾ. ਨਿਰਮਲ ਸਿੰਘ, ਡਾ. ਰਜਵਿੰਦਰ ਕੌਰ, ਡਾ. ਸੁਨੈਨਾ ਅਤੇ ਹੋਰ ਫੈਕਲਟੀ/ਸਟਾਫ਼ ਮੈਂਬਰ ਸ਼ਾਮਲ ਹਨ ਜੋ ਸਮਾਗਮ ਨੂੰ ਚੰਗੀ ਤਰ੍ਹਾਂ ਨਾਲ ਕੋਆਰਡੀਨੇਟ ਕਰ ਰਹੇ ਹਨ।

 

Tags: Guru Nanak Dev University Amritsar , Guru Nanak Dev University , Prof Karamjeet Singh , GNDU , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD