Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਲਿੰਗਨੁਪਾਤ ਸੁਧਾਰ ਸਬੰਧਿਤ ਸਟੇਟ ਟਾਸਕ ਫੋਰਸ ਦੀ ਹਫਤਾਵਾਰ ਮੀਟਿੰਗ ਆਯੋਜਿਤ

ਲੋੜੀਂਦੇ ਲਿੰਗਨੁਪਾਤ ਨਾ ਕਰਨ ਵਾਲੇ ਜਿਲ੍ਹਿਆ ਦੇ ਮੈਡੀਕਲ ਅਧਿਕਾਰੀ ਹੋਣਗੇ ਤਲਬ

Sudhir Rajpal, State Task Force, Additional Chief Secretary Haryana

Web Admin

Web Admin

5 Dariya News

ਚੰਡੀਗੜ੍ਹ , 02 Sep 2025

Last updated on: Sep 03, 2025, 16:40 IST

ਹਰਿਆਣਾ ਦੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਨੇ ਆਯੂਸ਼ ਵਿਭਾਗ ਦੇ ਡਾਕਟਰਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਅਵੈਧ ਰੂਪ ਨਾਲ ਵਿਕਣ ਵਾਲੇ ਐਮਟੀਪੀ (ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ) ਕਿੱਟ ਦੇ ਮਾਮਲੇ ਵਿੱਚ ਨਜ਼ਰ ਰੱਖਣ। ਉਹ ਅੱਜ ਇੱਥੇ ਲਿੰਗਨੁਪਾਤ ਵਿੱਚ ਸੁਧਾ ਨਾਲ ਸਬੰਧਿਤ ਸਟੇਟ ਟਾਸਕ ਫੋਰਸ ਦੀ ਹਫਤਾਵਾਰ ਮੀਟਿੰਗ ਦੀ ਅਗਵਾਈ ਕਰ ਰਹੇ ਸਨ। 

ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਸਾਲ 31 ਅਗਸਤ ਨੂੰ ਜਿੱਥੇ ਲਿੰਗਨੁਪਾਤ 901 ਸੀ, ਉੱਥੇ ਇਸ ਸਾਲ 31 ਅਗਸਤ 2025 ਨੂੰ ਲਿੰਗਨੁਪਾਤ 907 ਰਿਹਾ ਹੈ।ਸ੍ਰੀ ਸੁਧੀਰ ਰਾਜਪਾਲ ਨੇ ਆਯੂਸ਼ ਡਾਕਟਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਆਪਣੇ ਨੇੜੇ ਦੇ ਚਾਰ-ਚਾਰ ਪਿੰਡਾਂ ਵਿੱਚ ਧਿਆਨ ਰੱਖਣ ਕਿ 12 ਹਫਤੇ ਤੋਂ ਵੱਧ ਸਮੇਂ ਦੇ ਗਰਭ ਵਾਲੀ ਕੋਈ ਜਣੇਪਾ ਮਹਿਲਾ ਅਵੈਧ ਰੂਪ ਨਾਲ ਗਰਭਪਾਤ ਨਾ ਕਰਵਾ ਲੈਣ।

ਵਧੀਕ ਮੁੱਖ ਸਕੱਤਰ ਨੇ ਪਿਛਲੇ ਹਫਤੇ ਵਿੱਚ ਲੋੜੀਂਦੇ ਲਿੰਗਨੁਪਾਤ ਸੁਧਾਰ ਨਾ ਕਰਨ ਵਾਲੇ ਜਿਲ੍ਹਿਆਂ ਅੰਬਾਲਾ, ਭਿਵਾਨੀ, ਚਰਖੀ ਦਾਦਰੀ, ਕਰਨਾਲ, ਸਿਰਸਾ ਅਤੇ ਪਲਵਲ ਦੇ ਮੁੱਖ ਮੈਡੀਕਲ ਅਧਿਕਾਰੀਆਂ ਤੋਂ ਜਵਾਬ ਤਲਬ ਕਰਨ ਲਈ ਜਲਦੀ ਹੀ ਇੱਕ ਮੀਟਿੰਗ ਬੁਲਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਐਮਟੀਪੀ ਕਿੱਟ ਵੇਚਣ ਵਾਲੇ ਹੋਲਸੇਲਰਸ ਅਤੇ ਐਮਟੀਪੀ ਸੈਂਟਰਾਂ ਦੀ ਮਾਨੀਟਰਿੰਗ ਕੀਤੀ ਜਾਵੇ। 

ਇੰਪੈਕਸ਼ਨ ਦੌਰਾਨ ਜੇਕਰ ਇਹ ਪਾਇਆ ਜਾਦਾਂ ਹੈ ਕਿ ਜਿਸ ਭਰੂਣ ਦਾ ਗਰਭਪਾਤ ਕੀਤਾ ਗਿਆ ਹੈ ਉਹ ਭਰੂਣ ਕੁੜੀ ਦਾ ਸੀ ਤਾਂ ਉਸ ਗਰਭਪਾਤ ਨਾਲ ਸਬੰਧਿਤ ਅਲਟਰਾਸਾਊਂਡ ਦੀ ਜਾਂਚ ਕੀਤੀ ਜਾਵੇ। ਇਸ ਮਾਮਲੇ ਵਿੱਚ ਕੋਈ ਗੜਬੜੀ ਪਾਈ ਜਾਂਦੀ ਹੈ ਤਾਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ। ਸ੍ਰੀ ਸੁਧੀਰ ਰਾਜਪਾਲ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਆਪਣਾ ਕੰਮ ਜਿਮੇਵਾਰੀ ਲਾਲ ਨਾ ਕਰਨ ਦੇ ਕਾਰਨ ਦੋ ਆਸ਼ਾ ਵਰਕਰਾਂ ਨੂੰ ਨੋਕਰੀ ਤੋਂ ਹਟਾਇਆ ਗਿਆ ਹੈ। 

ਇੰਨ੍ਹਾਂ ਵਿੱਚ ਸੋਨੀਪਤ ਦੀ ਇੱਕ ਆਸ਼ਾ ਵਰਕਰ ਦਾ ਪਤੀ ਦਿੱਲੀ ਤੋਂ ਐਮਟੀਪੀ ਕਿੱਟ ਲਿਆ ਕੇ ਸੋਨੀਪਤ ਜਿਲ੍ਹਾ ਵਿੱਚ ਅਵੈਧ ਰੂਪ ਨਾਲ ਵੇਚਦਾ ਸੀ, ਸ਼ਿਕਾਇਤ ਮਿਲਣ 'ਤੇ ਦੋਨਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ, ਜਿਸ 'ਤੇ ਪੁਲਿਸ ਨੇ ਉਨ੍ਹਾਂ ਨੂੰ ਗਿਰਫਤਾਰ ਵੀ ਕਰ ਲਿਆ। ਇਸੀ ਤਰ੍ਹਾ, ਪੰਚਕੂਲਾ ਵਿੱਚ ਪਹਿਲਾਂ ਤੋਂ ਤਿੰਨ ਕੁੜੀਆਂ ਦੀ ਮਾਂ ਜਣੇਪਾ ਮਹਿਲਾ ਦੀ ਮੌਤ ਹੋ ਗਈ ਅਤੇ ਆਸ਼ਾ ਵਰਕਰ ਵੱਲੋਂ ਉਸ ਜਣੇਪਾ ਮਹਿਲਾ ਦੀ ਸਹੀ ਨਾਲ ਨਿਗਰਾਨੀ ਨਾ ਕਰਨ ਦੇ ਕਾਰਨ ਉਸ  ਨੂੰ ਵੀ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ।

ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੀਂਦ ਜਿਲ੍ਹਾ ਵਿੱਚ 12 ਹਫਤੇ ਤੋਂ ਵੱਧ ਸਮੇਂ ਦੀ ਇੱਕ ਜਣੇਪਾ ਮਹਿਲਾ ਨੇ ਐਮਟੀਪੀ  ਕਿੱਟ ਖਾਲੀ ਜਿਸ ਦੇ ਕਾਰਨ ਉਸ ਦਾ ਬਹੁਤ ਵੱਧ ਖੂਨ ਵਹਿ ਰਿਹਾ ਸੀ, ਉਸ ਮਹਿਲਾ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੂੰ ਮਹਿਲਾ ਦੀ ਬੱਚੇਦਾਨੀ ਕੱਢਣੀ ਪਈ, ਭਵਿੱਖ ਵਿੱਚ ਉਹ ਅਗਲੇ ਬੱਚੇ ਨੂੰ ਕਦੀ ਵੀ ਜਨਮ ਨਹੀਂ ਦੇ ਸਕੇਗੀ। ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਐਮਟੀਪੀ ਕਿੱਟ ਖਰੀਦਣ ਵਾਲੇ ਲੋਕਾਂ 'ਤੇ ਨਜਰ ਰੱਖਣ। 

ਮੁੰਡੇ ਦੀ ਚਾਹ ਰੱਖਣ ਵਾਲੀ ਜਣੇਪਾ ਮਹਿਲਾਵਾਂ ਜਿੱਥੇ ਗਰਭ ਵਿੱਚ ਕੰਨਿਆ ਭਰੂਣ ਹਤਿਆ ਕਰ ਪਾਪ ਦੀ ਭਾਗੀਦਾਰ ਬਣ ਰਹੀ ਹੈ, ਉੱਥੇ ਡਾਕਟਰਾਂ ਦੀ ਸਲਾਹ ਦੇ ਬਿਨ੍ਹਾਂ ਐਮਟੀਪੀ ਕਿੱਟ ਖਾ ਕੇ ਉਹ ਆਪਣੀ ਜਾਨ ਨੂੰ ਵੀ ਜੋਖਿਮ ਵਿੱਚ ਪਾ ਰਹੀ ਹੈ।ਇਸ ਮੋਕੇ 'ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਨਿਦੇਸ਼ਕ ਮੋਨਿਕਾ ਮਲਿਕ ਤੋਂ ਇਲਾਵਾ ਡਾ. ਕੁਲਦੀਪ ਸਿੰਘ ਅਤੇ ਟਾਸਕ ਫੋਰਸ ਦੇ ਹੋਰ ਮੈਂਬਰ ਮੌਜੂਦ ਸਨ।

 

Tags: Sudhir Rajpal , State Task Force , Additional Chief Secretary Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD