ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੁਬਾ ਸਰਕਾਰ ਨੇ ਆਈਟੀਆਈ, ਡਿਪਲੋਮਾ ਜਾਂ ਇੰਜੀਨੀਅਰਿੰਗ ਡਿਗਰੀ ਧਾਰਕ ਬੇਰੁਜਗਾਰ ਸਿਖਿਅਤ ਨੌਜੁਆਨਾਂ ਨੂੰ ਸਕਿਲ ਸਿਖਲਾਈ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਵਰਕਸ ਕੰਟ੍ਰੈਕਟਰ ਵਜੋ ਕੰਮ ਕਰਨ ਲਈ ਸਮਰੱਥ ਬਨਾਉਣ ਤਹਿਤ ਇੱਕ ਨਵੀਂ ਯੋਜਨਾ ਹਰਿਆਣਾ ਕੰਟ੍ਰੈਕਟਰ ਸਮਰੱਥ ਯੁਵਾ ਯੋਜਨਾ ਸ਼ੁਰੂ ਕੀਤੀ ਹੈ। ਨਿਰਧਾਰਿਤ ਸਿਖਲਾਈ ਪੂਰੀ ਕਰਨ ਦੇ ਬਾਅਦ ਇੰਨ੍ਹਾਂ ਨੌਜੁਆਨਾਂ ਨੂੰ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ (ਐਚਈਡਬਲਿਯੂਪੀ) 'ਤੇ ਸੂਚੀਬੱਧ ਕੀਤਾ ਜਾਵੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ (ਐਚਈਡਬਲਿਯੂਪੀ) ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
90 ਦਿਨਾਂ ਦੀ ਸਿਖਲਾਈ ਬਾਅਦ ਨੌਜੁਆਨਾਂ ਨੂੰ ਐਚਈਡਬਲਿਯੂਪੀ 'ਤੇ ਕੀਤਾ ਜਾਵੇਗਾ ਸੂਚੀਬੱਧ
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਸ ਯੋਜਨਾ ਨੂੰ ਵਿਆਪਕ ਪ੍ਰਚਾਰ-ਪ੍ਰਸਾਰ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਯੁਵਾ ਇਸ ਦਾ ਲਾਭ ਚੁੱਕ ਸਕਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕੰਟ੍ਰੈਕਟਰ ਸਮਰੱਥ ਯੁਵਾ ਯੋਜਨਾ ਇੰਜੀਨੀਅਰਿੰਗ ਯੋਗਤਾ ਪ੍ਰਾਪਤ ਨੌਜੁਆਨਾਂ ਨੂੰ ਆਪਣੇ ਖੇਤਰ ਵਿੱਚ ਕੈਰਿਅਰ ਦੇ ਨਵੇਂ ਮੌਕੇ ਪ੍ਰਦਾਨ ਕਰੇਗੀ, ਜਿਸ ਨਾਲ ਉਨ੍ਹਾਂ ਦੇ ਪੇਸ਼ੇਵਰ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਉਦਮਸ਼ੀਲਤਾ ਦੇ ਬਿਹਤਰ ਰਸਤੇ ਖੁੱਲਣਗੇ।
ਸਕਿਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਮੁੱਖ ਦਫਤਰ ਨੇ ਯੋਜਨਾ ਤਹਿਤ ਯੋਗ ਅਤੇ ਇਛੁੱਕ ਇੰਜੀਨੀਅਰਿੰਗ ਨੌਜੁਆਨਾਂ ਦੇ ਰਜਿਸਟ੍ਰੇਸ਼ਣ ਲਈ ਵੈਬ ਪੋਰਟਲ https://stt.itiharyana.gov.in ਲਾਂਚ ਕੀਤਾ ਹੈ। ਸ੍ਰੀ ਵਿਸ਼ਵਕਰਮਾ ਸਕਿਲ ਯੂਨੀਵਰਸਿਟੀ, ਪਲਵਲ ਵਿੱਚ ਨਿਰਧਾਰਿਤ 90-ਦਿਨਾਂ ਦੀ ਸਿਖਲਾਈ ਪੂਰੀ ਕਰਨ ਬਾਅਦ, ਯੁਵਾ ਐਚਈਡਬਲਿਯੂਪੀ ਪੋਰਟਲ 'ਤੇ ਸੂਚੀਬੱਧ ਹੋਣ ਦੇ ਲਈ ਯੋਗ ਹੋਣਗੇ।
ਐਚਈਡਬਲਿਯੂਪੀ 'ਤੇ ਠੇਕੇਦਾਰਾਂ ਲਈ ਸਰਲ ਰਜਿਸਟ੍ਰੇਸ਼ਣ ਵਿਵਸਥਾ ਕਰਨ ਯਕੀਨੀ
ਠੇਕੇਦਾਰਾਂ ਦੀ ਰਜਿਸਟ੍ਰੇਸ਼ਣ ਪ੍ਰਕ੍ਰਿਆ ਦੀ ਸਮੀਖਿਆ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਕਿ ਰੁਕਾਵਟ ਮੁਕਤ ਤਜਰਬਾ ਯਕੀਨੀ ਕਰਨ ਲਈ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ (ਐਚਈਡਬਲਿਯੂਪੀ) 'ਤੇ ਠੇਕੇਦਾਰ ਰਜਿਸਅ੍ਰੇਸ਼ਣ ਲਈ ਇੱਕ ਸਪਸ਼ਟ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਪਰਿਭਾਸ਼ਤ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਇੱਕ ਵਾਰ ਲੋਡੀਂਦੇ ਦਸਤਾਵੇਜ ਆਨਲਾਇਨ ਜਮ੍ਹਾ ਕਰ ਦਿੱਤੇ ਜਾਣ ਬਾਅਦ, ਠੇਕੇਦਾਰਾਂ ਨੂੰ ਅੱਗੇ ਦੀ ਪ੍ਰਕ੍ਰਿਆ ਲਈ ਕਿਸੇ ਵੀ ਸਰਕਾਰੀ ਦਫਤਰ ਵਿੱਚ ਜਾਣ ਦੀ ਜਰੂਰਤ ਨਾ ਹੋਵੇ।
ਉਨ੍ਹਾਂ ਨੇ ਸਬੰਧਿਤ ਸਾਰੇ ਵਿਭਾਗਾਂ ਨੂੰ ਆਨਲਾਇਨ ਰਾਹੀਂ ਠੇਕਾਦਾਰਾਂ ਨੂੰ ਸਮੇਂ 'ਤੇ ਭੁਗਤਾਨ ਯਕੀਨੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੂੰ ਦਸਿਆ ਗਿਆ ਕਿ ਮੌਜੂਦਾ ਵਿੱਚ 20,709 ਠੇਕੇਦਾਰ ਜੁੜੇ ਹੋਏ ਹਨ, ਜਿਨ੍ਹਾਂ ਵਿੱਚੋਂ 6,476 ਰਜਿਸਟਰਡ ਹਨ।
ਵਿਭਾਗਾਂ ਨੂੰ ਪ੍ਰਸਤਾਵ ਤਿਆਰ ਕਰਦੇ ਸਮੇਂ ਬਜਟ ਦੀ ਉਪਲਬਧਤਾ ਯਕੀਨੀ ਕਰਨੀ ਹੋਵੇਗੀ
ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਕਾਰਜ ਪ੍ਰਗਤੀ ਦੀ ਸਮੀਖਿਆ ਲਈ ਐਚਈਡਬਲਿਯੂਪੀ ਪੋਰਟਲ 'ਤੇ ਇੱਕ ਪ੍ਰਾਵਧਾਨ ਜੋੜਿਆ ਜਾਵੇ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਪਰਿਯੋਜਨਾਵਾਂ ਨਿਰਧਾਰਿਤ ਸਮੇਂ ਅੰਦਰ ਪੂਰੀਆਂ ਹੋਣ। ਵੱਖ-ਵੱਖ ਵਿਕਾਸ ਪਰਿਯੋਜਨਾਵਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਵਿਭਾਗ ਕਿਸੇ ਵੀ ਵਿਕਾਸ ਕੰਮ ਜਾਂ ਪਰਿਯੋਜਨਾਂ ਲਈ ਪ੍ਰਸਤਾਵ ਤਿਆਰ ਕਰਦੇ ਸਮੇਂ ਕਾਫੀ ਬਜਟ ਦੀ ਉਪਲਬਧਤਾ ਯਕੀਨੀ ਕਰਨ।
ਸਮੇਂ 'ਤੇ ਕੰਮ ਪੂਰਾ ਕਰਨ ਅਤੇ ਦੇਰੀ ਨੂੰ ਰੋਕਨ ਲਈ ਇਹ ਜਰੂਰੀ ਹੈ। ਅਜਿਹੇ ਮਾਮਲਿਆਂ ਵਿੱਚ ਜਿੱਥੇ ਵਿਕਾਸ ਪਰਿਯੋਜਨਾਵਾਂ ਲਈ ਰਕਮ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਜਾਣੀ ਹੈ, ਵਿਭਾਗ ਨੂੰ ਸਬੰਧਿਤ ਮੰਤਰਾਲੇ ਦੇ ਨਾਲ ਤਾਲਮੇਲ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਜੋ ਰਕਮ ਜਾਰੀ ਕੀਤੀ ਜਾ ਸਕੇ।
ਸਾਰੇ ਵਿਭਾਗਾਂ ਵੱਲੋਂ ਕੀਤੇ ਜਾਣ ਵਾਲੇ ਭੁਗਤਾਨ ਨੂੰ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ ਵਿੱਚ ਏਕੀਕ੍ਰਿਤ ਕੀਤਾ ਜਾਵੇ
ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ (ਐਚਈਡਬਲਿਯੂਪੀ) ਰਾਹੀਂ ਟਂੈਡਰ ਅਲਾਟ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ, ਮੁੱਖ ਮੰਤਰੀ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਟੈਂਡਰ ਜਾਰੀ ਹੋਣ ਦੇ ਤੁਰੰਤ ਬਾਅਦ ਅਲਾਟਮੈਂਟ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਵਿਭਾਗਾਂ ਦੇ ਸਾਰੇ ਇੰਜੀਨੀਅਰਿੰਗ ਕਾਰਜ ਸਿਰਫ ਐਚਈਡਬਲਿਯੂਪੀ ਰਾਹੀਂ ਅਲਾਟ ਕੀਤੇ ਜਾਣ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਵਿਭਾਗ ਨੂੰ ਆਫਲਾਇਨ ਟੈਂਡਰ ਜਾਰੀ ਕਰਨ ਦੀ ਮੰਜੂਰੀ ਨਹੀਂ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਰੇ ਵਿਭਾਗ ਦੇ ਭੁਗਤਾਨ ਐਚਈਡਬਲਿਯੂਪੀ ਪ੍ਰਣਾਲੀ ਵਿੱਚ ਪੂਰੀ ਤਰ੍ਹਾ ਨਾਲ ਏਕੀਕ੍ਰਿਤ ਕੀਤੇ ਜਾਣ। ਮੁੱਖ ਮੰਤਰੀ ਨੂੰ ਦਸਿਆ ਗਿਆ ਕਿ 1 ਅਪ੍ਰੈਲ, 2025 ਤੋਂ ਐਚਈਡਬਲਿਯੂਪੀ 'ਤੇ ਕਿਸੇ ਵੀ ਆਫਲਾਇਨ ਅਲਾਟਮੈਂਟ ਦੀ ਮੰਜੂਰੀ ਨਹੀਂ ਦਿੱਤੀ ਗਈ ਹੈ।
ਉਨ੍ਹਾਂ ਨੂੰ ਇਹ ਵੀ ਦਸਿਆ ਗਿਆ ਕਿ ਟੈਂਡਰਾਂ ਦੇ ਅਲਾਟਮੈਂਟ ਵਿੱਚ ਦੇਰੀ ਨੂੰ ਰੋਕਣ ਅਤੇ ਸਮੇਂ 'ਤੇ ਕਾਰਵਾਈ ਕਰਨ ਲਈ ਹਰੇਕ ਸੋਮਵਾਰ ਨੂੰ ਆਨਬੋਰਡ ਵਿਭਾਗਾਂ ਦੇ ਈਆਈਸੀੇ ਨੂੰ ਐਸਐਮਐਸ ਭੇਜਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਿੱਤ ਵਿਭਾਗ ਨੇ ਠੇਕੇਦਾਰਾਂ ਦੇ ਜਿਲ੍ਹਿਆਂ ਦੇ ਭੁਗਤਾਨ ਦੀ ਸਹੂਲਤ ਲਈ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ ਦੇ ਨਾਲ ਏਕੀਕਿਰਣ ਲਈ ਚਾਰ ਬੈਂਕਾਂ ਨੂੰ ਅਥੋਰਾਇਜਡ ਕੀਤਾ ਹੈ।
ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨਰਾਗ ਅਗਰਵਾਲ, ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਮੋਹਮਦ ਸ਼ਾਇਨ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।