Sunday, 14 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਮਹਿਲਾਵਾਂ ਨੂੰ ਡਿਜੀਟਲ ਤਕਨਾਲੋਜੀ ਤੇ ਆਰਥਿਕ ਸਾਖਰਤਾ ਦੇਣ ਲਈ ਵਿੱਢਿਆ ਪ੍ਰੋਜੈਕਟ "ਐੱਸ.ਐੱਚ.ਜੀ.ਆਨਲਾਈਨ" ਸਫਲਤਾਪੂਰਵਕ ਸੰਪੰਨ

ਪਟਿਆਲਾ ਫਾਊਂਡੇਸ਼ਨ ਵੱਲੋਂ ਸਵੈ-ਸਹਾਇਤਾ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਲਈ ਕੀਤਾ ਗਿਆ ਉਪਰਾਲਾ

Patiala Foundation, Ravee Singh Ahluwalia, Project SHG Online,Self Help Group, SHG, Mohali, Sahibzada Ajit Singh Nagar

Web Admin

Web Admin

5 Dariya News

ਐੱਸ.ਏ.ਐੱਸ. ਨਗਰ , 02 May 2025

Last updated on: May 02, 2025, 18:27 IST

ਪਟਿਆਲਾ ਫਾਊਂਡੇਸ਼ਨ ਵੱਲੋਂ ਸਵੈ-ਸਹਾਇਤਾ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਜ਼ਰੂਰੀ ਡਿਜੀਟਲ ਤਕਨਾਲੋਜੀ, ਆਰਥਿਕ ਸਾਖਰਤਾ ਅਤੇ ਸੁਰੱਖਿਅਤ ਆਨਲਾਈਨ ਵਾਤਾਵਰਨ ਮੁਹਈਆ ਕਰਵਾ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਕਰਵਾਏ "ਪ੍ਰੋਜੈਕਟ ਐੱਸ.ਐੱਚ.ਜੀ. ਆਨਲਾਈਨ" ਸਫਲਤਾਪੂਰਵਕ ਸੰਪੰਨ ਹੋਇਆ। ਇਹ ਪ੍ਰੋਜੈਕਟ ਨਵੰਬਰ 2024 ਵਿੱਚ ਜਰਮਨੀ-ਅਧਾਰਿਤ ਐਨ. ਜੀ.ਓ.-ਓ.ਐਮ.ਈ.ਡੀ. ਨਾਲ ਸਾਂਝੇਦਾਰੀ ਵਿੱਚ ਸ਼ੁਰੂ ਕੀਤਾ ਗਿਆ ਸੀ। 

ਸਮਾਪਤੀ ਸਮਾਰੋਹ ਦੌਰਾਨ ਪਟਿਆਲਾ ਫਾਊਂਡੇਸ਼ਨ ਦੇ ਸੀ.ਈ.ਓ., ਰਵੀ ਸਿੰਘ ਅਹਲੂਵਾਲੀਆ ਨੇ ਕਿਹਾ ਦੱਸਿਆ ਕਿ ਇਸ ਪ੍ਰੋਜੈਕਟ ਦੌਰਾਨ 10 ਵੱਖ-ਵੱਖ ਸਵੈ ਸਹਾਇਤਾ ਗਰੁੱਪਾਂ (ਐੱਸ.ਐੱਚ.ਜੀ.) ਦੀਆਂ 30 ਮਹਿਲਾਵਾਂ ਨੂੰ ਸਿਖਲਾਈ ਦਿੱਤੀ ਗਈ, ਜਿਸ ਨਾਲ ਉਨ੍ਹਾਂ ਨੇ ਨੈੱਟਵਰਕਿੰਗ ਬਾਰੇ ਇੱਕ ਸੁਰੱਖਿਅਤ ਡਿਜੀਟਲ ਥਾਂ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਉਪਰਾਲੇ ਦਾ ਮੁੱਖ ਉਦੇਸ਼ ਕੇਵਲ ਡਿਜੀਟਲ ਟੂਲਾਂ ਦੀ ਸਿੱਖਿਆ ਦੇਣਾ ਨਹੀਂ ਸੀ, ਸਗੋਂ ਮਹਿਲਾਵਾਂ ਨੂੰ ਆਤਮ-ਨਿਰਭਰ ਡਿਜੀਟਲ ਨਾਗਰਿਕ ਬਣਾਉਣਾ ਸੀ, ਜੋ ਮੁਫ਼ਤ ਅਤੇ ਪਹੁੰਚਯੋਗ ਆਨਲਾਈਨ ਮਾਧਿਅਮਾਂ ਰਾਹੀਂ ਆਪਣੇ ਉੱਦਮਾਂ ਨੂੰ ਆਗੇ ਵਧਾ ਸਕਣ।

ਭਾਗੀਦਾਰ ਮਹਿਲਾਵਾਂ ਨੂੰ ਕਈ ਵਿਸ਼ਿਆਂ 'ਤੇ ਸਿਖਲਾਈ ਦਿੱਤੀ ਗਈ ਜਿਵੇਂ ਕਿ ਇੱਕ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਸੰਚਾਰ ਸਾਧਨ, ਸੋਸ਼ਲ ਮੀਡੀਆ ਅਤੇ ਡਿਜੀਟਲ ਮਾਰਕੀਟਿੰਗ, ਆਨਲਾਈਨ ਬਿਜ਼ਨਸ ਰਣਨੀਤੀਆਂ, ਸਾਇਬਰ ਸੁਰੱਖਿਆ, ਠੱਗੀ ਤੋਂ ਬਚਾਅ ਅਤੇ ਛੋਟੇ ਉੱਦਮਾਂ ਨਾਲ ਜੁੜੇ ਕਾਨੂੰਨੀ ਢਾਂਚਿਆਂ ਬਾਰੇ ਜਾਣਕਾਰੀ ਦਿੱਤੀ ਗਈ। ਰਵੀ ਸਿੰਘ ਅਹਲੂਵਾਲੀਆ ਨੇ ਕਿਹਾ, “ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਇਸ ਪ੍ਰੋਜੈਕਟ ਦੀ ਸਫਲ ਸਮਾਪਤੀ ਕਰ ਰਹੇ ਹਾਂ।

ਮਹਿਲਾਵਾਂ ਵਿਚ ਡਿਜੀਟਲ ਸਾਖਰਤਾ ਅਤੇ ਮਾਰਕੀਟਿੰਗ ਜਾਗਰੂਕਤਾ ਫੈਲਾਉਣ ਦਾ ਇਹ ਯਤਨ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਦੀ ਸਿੱਖਣ ਦੀ ਲਗਨ ਅਤੇ ਤਕਨਾਲੋਜੀ ਨੂੰ ਲੈ ਕੇ ਭਰੋਸਾ ਕਾਇਮ ਕਰਨਾ ਬੇਹੱਦ ਪ੍ਰੇਰਣਾਦਾਇਕ ਰਿਹਾ। ਇਹ ਅੰਤ ਨਹੀਂ, ਸਗੋਂ ਉਨ੍ਹਾਂ ਦੀ ਨਵੀਂ ਡਿਜੀਟਲ ਯਾਤਰਾ ਦੀ ਸ਼ੁਰੂਆਤ ਹੈ।” ਇੱਕ ਭਾਗੀਦਾਰ ਮਹਿਲਾ ਨੇ ਕਿਹਾ, “ਅਸੀਂ ਹੁਣ ਨਾ ਸਿਰਫ਼ ਡਿਜੀਟਲ ਟੂਲ ਵਰਤਣ ਵਿੱਚ ਆਤਮ-ਨਿਰਭਰ ਮਹਿਸੂਸ ਕਰ ਰਹੀਆਂ ਹਾਂ, ਸਗੋਂ ਹੋਰ ਨਵੇਂ ਆਨਲਾਈਨ ਪਲੇਟਫਾਰਮਾਂ ਨੂੰ ਆਪਣੇ ਕੰਮ ਲਈ ਅਪਣਾਉਣ ਲਈ ਉਤਸੁਕ ਹਾਂ।

ਅਸੀਂ ਉਮੀਦ ਕਰਦੇ ਹਾਂ ਕਿ ਪ੍ਰੋਜੈਕਟ ਦੇ ਦੂਜੇ ਚਰਨ ਵਿੱਚ ਹੋਰ ਅੱਗੇ ਵਧੀਆ ਸਿੱਖਣ ਦੇ ਮੌਕੇ ਮਿਲਣਗੇ।” ਇਹ ਪ੍ਰੋਜੈਕਟ ਛੇ ਮਹੀਨਿਆਂ ਤੱਕ ਚੱਲਿਆ ਅਤੇ ਇਸ ਵਿੱਚ ਲੈਕਚਰਾਂ ਦੇ ਨਾਲ ਇੰਟਰਐਕਟਿਵ ਵਰਕਸ਼ਾਪ ਵੀ ਸ਼ਾਮਿਲ ਸਨ, ਜਿਸ ਨਾਲ ਹਰ ਮੈਂਬਰ ਨੂੰ ਹੱਥੋਂ-ਹੱਥ ਸਿੱਖਣ ਦਾ ਮੌਕਾ ਮਿਲਿਆ। ਇਹ ਉਪਰਾਲਾ ਪਟਿਆਲਾ ਫਾਊਂਡੇਸ਼ਨ ਦੇ ਵਿਸ਼ਾਲ ਮਿਸ਼ਨ-ਡਿਜੀਟਲ ਜਾਗਰੂਕਤਾ, ਆਤਮ-ਨਿਰਭਰਤਾ ਅਤੇ ਨਿਰੀਖਣ ਵਾਲੀ ਵਿਕਾਸ ਧਾਰਾ- ਨਾਲ ਮੇਲ ਖਾਂਦਾ ਹੈ।

ਸਮਾਰੋਹ ਦੌਰਾਨ ਸਿਰਫ ਇੱਕ ਪ੍ਰੋਜੈਕਟ ਦੀ ਸਮਾਪਤੀ ਨਹੀਂ, ਸਗੋਂ ਇਨ੍ਹਾਂ ਮਹਿਲਾਵਾਂ ਲਈ ਇੱਕ ਨਵੀਂ, ਟੈਕਨੋਲੋਜੀ-ਸੰਭਾਵਿਤ ਯਾਤਰਾ ਦੀ ਸ਼ੁਰੂਆਤ ਦਾ ਜਸ਼ਨ ਮਨਾਇਆ।  ਇਸ ਸਮਾਰੋਹ ਵਿੱਚ ਪਟਿਆਲਾ ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਸ੍ਰੀ ਅਨਮੋਲਜੀਤ ਸਿੰਘ, ਐਸ.ਪੀ. ਚੰਦ, ਰਾਕੇਸ਼ ਬਧਵਾਰ, ਡਾ. ਕਰਣ ਡੰਗ ਅਤੇ ਰਾਹੁਲ ਸ਼ਰਮਾ ਹਾਜ਼ਰ ਸਨ। ਸੀਨੀਅਰ ਮੈਂਬਰ ਡਾ. ਅਭਿਨੰਦਨ ਬੱਸੀ ਨੇ ਪ੍ਰੋਜੈਕਟ ਦੀ ਦੇਖਰੇਖ ਕੀਤੀ। 

ਵਾਲੰਟੀਅਰ ਗੁਰਵਿੰਦਰ ਸਿੰਘ, ਆਦਿਤਿਆ, ਜਸਕਰਨ, ਰਵਲਦੀਪ, ਵੈਸ਼ਾਲੀ, ਸਾਈਸਤਾ ਰਾਣੀ, ਵਾਸੂ ਗੁਲਾਟੀ ਅਤੇ ਗੁਲ ਨੇ ਭਾਗੀਦਾਰ ਮਹਿਲਾਵਾਂ ਦੀ ਸਿੱਖਿਆ ਦੌਰਾਨ ਮਦਦ ਅਤੇ ਮਾਰਗਦਰਸ਼ਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਪ੍ਰੋਜੈਕਟ ਨੂੰ ਪ੍ਰਸਿੱਧ ਸੰਸਥਾਵਾਂ ਤੋਂ ਆਏ ਇੰਟਰਨਾਂ ਵੱਲੋਂ ਵੀ ਸਹਿਯੋਗ ਮਿਲਿਆ, ਜਿਸ ਵਿੱਚ ਐੱਸ.ਪੀ.ਜੇ.ਆਈ.ਐਮ.ਆਰ. ਮੁੰਬਈ ਤੋਂ ਪੂਜਾ ਅਤੇ ਅੰਕੁਰ, ਟੀ.ਆਈ.ਐੱਸ.ਐੱਸ. ਤੋਂ ਮੁਸਕਾਨ ਅਤੇ ਆਰ.ਸੀ.ਐੱਸ.ਐੱਸ. ਕੇਰਲਾ ਤੋਂ ਨਾਮਿਥਾ, ਅਵੰਤਿਕਾ ਅਤੇ ਸਨੇਹਾ ਸ਼ਾਮਿਲ ਸਨ।

 

Tags: Patiala Foundation , Ravee Singh Ahluwalia , Project SHG Online , Self Help Group , SHG , Mohali , Sahibzada Ajit Singh Nagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD