ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅੱਜ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲਈ ਅਤੇ ਮਾਪਿਆਂ ਤੋ ਫੀਸਾਂ ਦਾ ਬੋਝ ਹਟਾਉਣ ਲਈ ਸਿੱਖਿਆ ਕ੍ਰਾਂਤੀ ਪੰਜਾਬ ਵਿਚ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ,ਜਿਸ ਰਾਹੀ ਉਹ ਆਪ ਦਾ ਸੁਨਿਹਰੀ ਭਵਿੱਖ ਇੰਨ੍ਹਾਂ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਬਣਾਉਣਗੇ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਪੱਛਮੀ ਦੇ ਵਿਧਾਇਕ ਸ: ਜਸਬੀਰ ਸਿੰਘ ਸੰਧੂ ਨੇ ਅੱਜ ਸਰਕਾਰੀ ਐਲੀਮੈਟਰੀ ਸਕੂਲ ਗਵਾਲਮੰਡੀ ਅਤੇ ਸ.ਹ.ਸ.ਪੁਤਲੀਘਰ ਗਵਾਲਮੰਡੀ ,ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ(ਬੇਦੀ ਸਕੂਲ)ਵਿਖੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ। ਜਿਸ ਵਿੱਚ ਉਹਨਾਂ ਨੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰਨ ਤੇ ਜ਼ੋਰ ਦਿੱਤਾ ਅਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆਂ ਬਣਾਉਣ ਲਈ ਕੀਤੇ ਉਪਰਾਲਿਆਂ ਦੀ ਵਿਸ਼ੇਸ਼ ਸਲਾਘਾ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਦੋਵਾਂ ਸਕੂਲਾਂ ਵਿਚ ਕਰੀਬ 36 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਅਤੇ ਸਮਾਰਟ ਕਲਾਸ ਰੂਮ ,ਟਾਇਲਟ ਬਲਾਕ ਬਣਾ ਕੇ ਨਵੀਨੀਕਰਨ ਕੀਤਾ ਗਿਆ ਹੈ। ਉਨਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਚ ਦੋ ਸਮਾਰਟ ਕਲਾਸ ਰੂਮ, ਇਕ ਲੈਬ,ਸਕੂਲ ਦੀ ਚਾਰਦੀਵਾਰੀ,ਨਵੇ ਬਾਥਰੂਮ ਵੀ ਬਣਾਏ ਗਏ ਹਨ।
ਇਸ ਮੌਕੇ ਸ.ਦਿਲਬਾਗ ਸਿੰਘ-ਬੀ.ਪੀ.ਈ.ਓ.ਅੰਮ੍ਰਿਤਸਰ- 4 ,ਸ੍ਰੀ ਪ੍ਰਦੀਪ ਅਨੰਦ ਹਲਕਾ ਕੋਆਰਡੀਨੇਟਰ-ਪ੍ਰਿੰਸੀਪਲ ਸ.ਹ.ਸ.ਕਾਲੇ,ਸ੍ਰੀਮਤੀ ਜਯੋਤੀ -ਬਲਾਕ ਕੋਆਰਡੀਨੇਟਰ ਬਲਾਕ ਅੰਮ੍ਰਿਤਸਰ- 4,ਸ੍ਰੀ ਵਿਨੋਦ ਕਾਲੀਆਂ- ਪ੍ਰਿੰਸੀਪਲ ਸ.ਹ.ਸ.ਪੁਤਲੀਘਰ ਗਵਾਲਮੰਡੀ,ਸ੍ਰੀਮਤੀ ਵੀਨਾ ਦੇਵੀ-ਸਕੂਲ ਮੁੱਖੀ ਸ.ਐ.ਸ.ਪੁਤਲੀਘਰ ਗਵਾਲਮੰਡੀ, ਹਲਕਾ ਇੰਚਾਰਜ਼ ਸਰਬਜੀਤ ਸਿੰਘ ਵਾਲੀਆ, ਹਲਕਾ ਪੱਛਮੀ ਦੀ ਸਿੱਖਿਆ ਟੀਮ ਜਿਸ ਵਿਚ ਜਗਤਾਰ ਸਿੰਘ ਮਾਨ, ਰਣਜੀਤ ਸਿੰਘ ਗੋਲਡੀ, ਜਨਕ ਰਾਜ, ਹਰਪ੍ਰੀਤ ਬੇਦੀ, ਡਿੰਪਲ ਅਰੋੜਾ ਅਤੇ ਜਸਪਾਲ ਸਿੰਘ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲੀ ਬੱਚਿਆਂ ਦੇ ਮਾਪਿਆਂ ਦੁਆਰਾ ਵੀ ਸ਼ਿਰਕਤ ਕੀਤੀ ਗਈ।