Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਸੀਜੀਸੀ ਲਾਂਡਰਾਂ ਨੇ ਅਧਿਆਪਕਾਂ ਲਈ ਏਆਈ-ਕੇਂਦ੍ਰਿਤ ਫੈਕਲਟੀ ਵਿਕਾਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal, Chandigarh Business School of Administration, CBSA, Faculty Development Programme, FDP

Web Admin

Web Admin

5 Dariya News

ਲਾਂਡਰਾਂ , 11 Feb 2025

Last updated on: Feb 11, 2025, 00:00 IST

ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਸਟ੍ਰੇਸ਼ਨ (ਸੀਬੀਐੱਸਏ), ਸੀਜੀਸੀ ਲਾਂਡਰਾਂ ਵੱਲੋਂ ਆੱਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ।ਇਸ ਹਫਤਾ ਭਰ ਚੱਲਣ ਵਾਲੇ ਪ੍ਰੋਗਰਾਮ ਨੂੰ ਏਆਈਸੀਟੀਈ ਟ੍ਰੇਨਿੰਗ ਐਂਡ ਲਰਨਿੰਗ ਅਕੈਡਮੀ (ਏਟੀਏਐੱਲ) ਵੱਲੋਂ ਸਪਾਂਸਰ ਕੀਤਾ ਗਿਆ ਹੈ।

ਇਸ ਆੱਨਲਾਈਨ ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਹਾਰਨੈਸਿੰਗ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ): ਅ ਗਾਈਡ ਫਾਰ ਐਜੂਕੇਟਰਸ ਐਂਡ ਰਿਸਰਚਰਸ’ ’ਤੇ ਆਧਾਰਿਤ ਰਿਹਾ। ਇਸ ਦੌਰਾਨ ਸੀਬੀਐਸਏ, ਸੀਜੀਸੀ ਲਾਂਡਰਾਂ ਦੇ 40 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। 

ਐਫਡੀਪੀ ਦਾ ਮੁੱਖ ਉਦੇਸ਼ ਸਿੱਖਿਅਕਾਂ ਅਤੇ ਖੋਜਕਰਤਾਵਾਂ ਵਿਚਕਾਰ ਏਆਈ ਸਾਖਰਤਾ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਅਧਿਆਪਨ ਅਤੇ ਖੋਜ ਖੇਤਰਾਂ ਵਿੱਚ ਏਆਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਲਈ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨਾ ਸੀ। ਇਸ ਪ੍ਰੋਗਰਾਮ ਦਾ ਮਕਸਦ ਸਿਧਾਂਤਕ ਏਆਈ ਸੰਕਲਪਾਂ ਅਤੇ ਉਨ੍ਹਾਂ ਦੇ ਵਿਹਾਰਕ ਉਪਯੋਗਾਂ ਵਿਚਕਾਰਲੇ ਪਾੜੇ੍ ਨੂੰ ਪੂਰਾ ਕਰਨਾ ਅਤੇ ਭਾਗੀਦਾਰਾਂ ਨੂੰ ਜ਼ਰੂਰੀ ਏਆਈ ਗਿਆਨ ਨਾਲ ਲੈਸ ਕਰਨਾ ਸੀ ਤਾਂ ਜੋ ਨਵੀਨਤਾ ਅਤੇ ਏਆਈ ਸੰਚਾਲਿਤ ਸਿੱਖਿਆ ਨੂੰ ਬੜਾਵਾ ਦਿੱਤਾ ਜਾ ਸਕੇ। 

ਏਆਈ ਟੂਲਸ ਦੀ ਵਰਤੋਂ ਕਰਕੇ ਅਧਿਆਪਨ ਅਤੇ ਖੋਜ ਵਿਧੀਆਂ ਉੱਤੇ ਜ਼ੋਰ ਦੇਣ ਤੋਂ ਇਲਾਵਾ ਇਸ ਪ੍ਰੋਗਰਾਮ ਨੇ ਭਾਗੀਦਾਰਾਂ ਨੂੰ ਏਆਈ ਫਰੇਮਵਰਕ, ਐਲਗੋਰਿਦਮ, ਉਨ੍ਹਾਂ ਦੇ ਰਿਅਲ ਵਰਲਡ ਐਪਲੀਕੇਸ਼ਨਾਂ ਦੇ ਨਾਲ ਵਿਹਾਰਕ ਅਨੁਭਵ ਪ੍ਰਦਾਨ ਕੀਤਾ ਅਤੇ ਨਾਲ ਹੀ ਵਿਦਅਕ ਅਤੇ ਉਦਯੋਗ ਦੋਵਾਂ ਖੇਤਰਾਂ ਵਿੱਚ ਨੈਤਿਕ ਵਿਚਾਰਾਂ ਅਤੇ ਜ਼ਿੰਮੇਵਾਰ ਏਆਈ ਅਭਿਆਸਾਂ ’ਤੇ ਚਰਚਾ ਵੀ ਕੀਤੀ।ਇਸ ਦੌਰਾਨ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ, ਸੀਜੀਸੀ ਲਾਂਡਰਾਂ ਨੇ ਸਿੱਖਿਆ ਅਤੇ ਖੋਜ ’ਤੇ ਏਆਈ ਦੇ ਪਰਿਵਰਤਨਸ਼ੀਲ ਪ੍ਰਭਾਵ ਉੱਤੇ ਜ਼ੋਰ ਦਿੱਤਾ ਅਤੇ ਫੈਕਲਟੀ ਮੈਂਬਰਾਂ ਨੂੰ ਆਪਣੇ ਅਧਿਆਪਨ ਅਤੇ ਖੋਜ ਨਾਲ ਸੰਬੰਧਿਤ ਕੰਮਾਂ ਵਿੱਚ ਏਆਈ ਸੰਚਾਲਿਤ ਵਿਧੀਆਂ ਨੂੰ ਜੋੜਨ ਦੀ ਜ਼ਰੂਰਤ ’ਤੇ ਧਿਆਨ ਕੇਂਦਰਿਤ ਕੀਤਾ। 

ਹਫ਼ਤੇ ਦੌਰਾਨ, ਇਸ ਐਫਡੀਪੀ ਦੇ ਹਿੱਸੇ ਵਜੋਂ ਕਰਵਾਏ ਸੈਸ਼ਨਾਂ ਨੇ ਸੀਜੀਸੀ ਦੇ ਫੈਕਲਟੀ ਮੈਂਬਰਾਂ ਨੂੰ ਏਆਈ ਦੇ ਬੁਨਿਆਦੀ ਸਿਧਾਂਤਾਂ, ਮਸ਼ੀਨ ਸਿਖਲਾਈ, ਡੂੰਘੀ ਸਿਖਲਾਈ ਅਤੇ ਨੈਤਿਕ ਵਿਚਾਰਾਂ ਨਾਲ ਜਾਣੂ ਕਰਵਾਇਆ। ਇਸ ਦੇ ਨਾਲ ਹੀ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਏਆਈ ਦੀ ਭੂਮਿਕਾ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਜੋ ਵਿਅਕਤੀਗਤ ਸਿਖਲਾਈ ਅਤੇ ਮੈਡੀਕਲ ਡਾਇਗਨੌਸਟਿਕਸ ਵਿੱਚ ਇਸ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। 

ਐਫਡੀਪੀ ਵਿੱਚ ਅਕਾਦਮਿਕ ਅਤੇ ਉਦਯੋਗ ਦੋਵਾਂ ਖੇਤਰਾਂ ਤੋਂ ਲਏ ਗਏ ਤਜਰਬੇਕਾਰ ਮਾਹਰਾਂ ਦੇ ਵਿਆਪਕ ਅਤੇ ਸੂਝਵਾਨ ਯੋਗਦਾਨ ਸ਼ਾਮਲ ਹੋਏ।ਉਨ੍ਹਾਂ ਨੇ ਏਆਈ ਸੰਚਾਲਿਤ ਡੇਟਾ ਵਿਸ਼ਲੇਸ਼ਣ ਤਕਨੀਕਾਂ, ਸਾਈਬਰ ਸੁਰੱਖਿਆ ਐਪਲੀਕੇਸ਼ਨਾਂ ਅਤੇ ਰੋਬੋਟਿਕਸ ਅਤੇ ਆਟੋਮੇਸ਼ਨ ਵਿੱਚ ਨਵੀਨਤਾਵਾਂ ਸਣੇ ਕਈ ਵਿਸ਼ਆਂ ਨੂੰ ਕਵਰ ਕੀਤਾ। 

ਇਸ ਮੌਕੇ ਭਾਗ ਲੈਣ ਵਾਲੇ ਫੈਕਲਟੀ ਮੈਂਬਰਾਂ ਨੇ ਏਆਈ ਟੂਲਸ ਅਤੇ ਫਰੇਮਵਰਕ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੈਂਡ ਆੱਨ ਸੈਸ਼ਨਾਂ ਵਿੱਚ ਹਿੱਸਾ ਲਿਆ। ਐਫਡੀਪੀ ਦੀ ਅਗਵਾਈ ਕਰਨ ਵਾਲੇ ਮਾਹਰ ਬੁਲਾਰਿਆਂ ਵਿੱਚ ਐਸਏਆਈਟੀ, ਕੈਨੇਡਾ ਵਿਖੇ ਸਾਫਟਵੇਅਰ ਵਿਕਾਸ ਪ੍ਰੋਗਰਾਮ ਇੰਸਟ੍ਰਕਟਰ ਡਾ.ਕਾਮਿਨੀ ਅਤੇ ਸੀਨੀਅਰ ਕਿਊਸੋਰਸ ਕੈਨੇਡਾ ਦੇ ਕਿਊ ਮੈਨੇਜਰ ਸ.ਗੁਰਪ੍ਰੀਤ ਸਿੰਘ ਸ਼ਾਮਲ ਹੋਏ ਜਿਨਾਂਹ ਨੇ ਏਆਈ ਦੇ ਵਿਕਸਤ ਹੋ ਰਹੇ ਲੈਂਡਸਕੇਪ ਅਤੇ ਏਆਈ ਸੰਚਾਲਿਤ ਨਵੀਨਤਾਵਾਂ ਸੰਬੰਧੀ ਸੂਝਵਾਨ ਦ੍ਰਿਸ਼ਟੀਕੋਣ ਪ੍ਰਦਾਨ ਕੀਤੇ।

ਇਸ ਤੋਂ ਇਲਾਵਾ ਵਿਸ਼ਾ ਮਾਹਿਰਾਂ ਵਿੱਚ ਸ਼੍ਰੀ ਰੋਹਿਤ ਸੋਨੀ, ਸੇਲਜ਼ ਹੈੱਡ, ਸੀਐਸਬੀ ਸਲਿਊਸ਼ਨਜ਼, ਸ਼੍ਰੀ ਨਵਨੀਤ ਸਿੰਘ, ਮਾਰਕੀਟਿੰਗ ਹੈੱਡ, ਟੈਕਲਾਈਵ ਸਲਿਊਸ਼ਨਜ਼, ਸ਼੍ਰੀਮਤੀ ਨੀਰੂ ਜੁਨੇਜਾ, ਸਾਫਟਵੇਅਰ ਇੰਜੀਨੀਅਰ, ਜੇਪੀ ਮੋਰਗਨ ਚੇਜ਼ ਐਂਡ ਕੰਪਨੀ, ਡਾਗੁਰਪ੍ਰੀਤ ਕੌਰ, ਐਸੋਸੀਏਟ ਪ੍ਰੋਫੈਸਰ, ਐਸਜੀਜੀਸੀ ਕਾਲਜ ਅਤੇ ਡਾ.ਸੰਦੀਪ ਕੌਸ਼ਲ, ਮੈਨੇਜਿੰਗ ਪਾਰਟਨਰ, ਸਿਕਓਰ ਹੈਕ ਸ਼ਾਮਲ ਸਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਏਆਈ ਦੇ ਵਿਹਾਰਕ ਉਪਯੋਗਾਂ ’ਤੇ ਇਮਰਸਿਵ ਸੈਸ਼ਨ ਕਰਵਾਏ। 

ਇਨ੍ਹਾਂ ਸਭਨਾਂ ਮਾਹਰਾਂ ਦੀ ਸ਼ਮੂਲੀਅਤ ਨੇ ਭਾਗੀਦਾਰਾਂ ਦੀ ਏਆਈ ਬੁਨਿਆਦੀ ਗੱਲਾਂ, ਐਡਵਾਂਸਮੈਂਟਸ ਅਤੇ ਬੈਸਟ ਪ੍ਰੈਕਟਿਸ ਦੀ ਸਮਝ ਵਿੱਚ ਵਾਧਾ ਕੀਤਾ। ਐਫਡੀਪੀ ਨੇ ਸੀਜੀਸੀ ਲਾਂਡਰਾਂ ਦੇ ਫੈਕਲਟੀ ਮੈਂਬਰਾਂ ਨੂੰ ਏਆਈ ਅਧਾਰਤ ਸਿੱਖਿਆ ਅਤੇ ਖੋਜ ਵਿਧੀਆਂ ਨਾਲ ਜਾਣੂ ਕਰਵਾ ਕੇ, ਏਆਈ ਸੰਚਾਲਿਤ ਖੋਜ ਵਿੱਚ ਅੰਤਰ ਅਨੁਸ਼ਾਸਨੀ ਸਹਿਯੋਗ ਨੂੰ ਬੜਾਵਾ ਦੇਣ ਅਤੇ ਪ੍ਰੈਕਟੀਕਲ ਸਮਝ ਪ੍ਰਦਾਨ ਕਰਨ ਲਈ ਏਆਈ ਟੂਲਾਂ ਨਾਲ ਹੈਂਡ ਆੱਨ ਸਿੱਖਿਆ ਦੇ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਵਿੱਚ ਮਦਦ ਕੀਤੀ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal , Chandigarh Business School of Administration , CBSA , Faculty Development Programme , FDP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD