ਸੰਤ ਸ੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਜਨਮ ਪੁਰਬ ਨੂੰ ਸਮਰਪਿਤ ਖਰੜ ਦੀ ਧਾਰਮਿਕ ਸੰਸਥਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਤੇ ਸਮਾਜਿਕ ਜਥੇਬੰਦੀ ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਦੇ ਸਾਂਝੇ ਉੱਦਮ ਨਾਲ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਪ੍ਰਭਾਵਸ਼ਾਲੀ ਨਗਰ ਕੀਰਤਨ ਵਿੱਚ ਸ਼ਹਿਰ ਦੇ ਵੱਖ ਵੱਖ ਕੋਨਿਆਂ ਤੋਂ ਸੰਗਤਾਂ ਨੇ ਹੁੰਮ ਹੁਮਾ ਕੇ ਸ਼ਿਰਕਤ ਕੀਤੀ।
ਜਿਸ ਦੇ ਪ੍ਰਬੰਧਕ ਸ੍ਰੀ ਹਰਨੇਕ ਸਿੰਘ ਦੇਵਪੁਰੀ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ,ਗੁਰਦੀਪ ਸਿੰਘ ਸੈਣੀ,ਮੇਵਾ ਸਿੰਘ ਪੁਰਖਾਲੀ,ਜਗਦੀਪ ਸਿੰਘ,ਸੁਖਦੇਵ ਸਿੰਘ ਤੇ ਕੁਲਦੀਪ ਕੁਮਾਰ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਦੇ ਪ੍ਰਧਾਨ ਸ੍ਰੀ ਮਦਨ ਲਾਲ ਜਨਾਗਲ,ਸੀਨੀਅਰ ਮੀਤ ਪ੍ਰਧਾਨ ਸ੍ਰੀ ਗੁਰਮੇਲ ਸਿੰਘ ਧਾਲੀਵਾਲ, ਜਨਰਲ ਸਕੱਤਰ ਹਰਨਾਮ ਸਿੰਘ ਡੱਲਾ,ਵਿੱਤ ਸਕੱਤਰ ਜੰਗ ਸਿੰਘ,ਭਵਨ ਇਨਚਾਰਜ ਸਵਰਨ ਸਿੰਘ ਬਡਵਾਲੀ,ਐੱਸ ਆਰ ਮੱਲ,ਸੱਜਨ ਸਿੰਘ,ਜਗਪਾਲ ਸਿੰਘ,ਧਰਮਪਾਲ ਸਿੰਘ, ਗੁਰਪ੍ਰੀਤ ਸਿੰਘ,ਬਲਵਿੰਦਰ ਸਿੰਘ ਬੰਟੀ,ਸਰਬਜੀਤ ਸਿੰਘ ਛੰਮਾਂ,ਅਮਰਿੰਦਰ ਸਿੰਘ ਖੋਖਰ, ਮਨਦੀਪ ਮਾਹੀ,ਅਵਤਾਰ ਸਿੰਘ ਚੱਕਲਾਂ,ਬੀਬੀ ਨਿਰਮਲਾ ਰਾਣੀ,ਕਰਮਜੀਤ ਕੌਰ, ਅਮਨਦੀਪ ਕੌਰ, ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੇਵਾਦਾਰ ਸ੍ਰੀ ਜਰਨੈਲ ਸਿੰਘ ਖਾਲਸਾ, ਅਵਤਾਰ ਸਿੰਘ ਸੈਂਪਲਾ,ਸਵਰਨ ਸਿੰਘ ਜੰਡਪੁਰੀ, ਬੀਬੀਆਂ ਦੇ ਜਥੇ ਵਿੱਚ ਬੀਬੀ ਤੇਜਿੰਦਰ ਕੌਰ,ਕੁਲਵਿੰਦਰ ਕੌਰ,ਜਗਤਾਰ ਕੌਰ,ਮਨਪ੍ਰੀਤ ਕੌਰ,ਮਨਜੀਤ ਕੌਰ,ਕੁਲਵੀਰ ਕੌਰ ਨੇ ਵੀ ਇਸ ਨਗਰ ਕੀਰਤਨ ਵਿੱਚ ਭਰਵੀਂ ਹਾਜ਼ਰੀ ਲਗਾ ਕੇ ਮਾਰਗ ਦੀ ਪਰਕਰਮਾ ਕੀਤੀ।
ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਤੋਂ ਆਰੰਭ ਹੋ ਕੇ ਆਰੀਆ ਕਾਲਜ ਰੋਡ, ਬਾਂਸਾਂ ਵਾਲੀ ਚੁੰਗੀ, ਜੱਸਾ ਟਾਇਰ ਮੁੰਡੀ ਖਰੜ,ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਮਾਤਾ ਗੁਜਰੀ, ਗੁਰਦੁਆਰਾ ਗੁਰੂ ਗੋਬਿੰਦ ਸਿੰਘ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਜੀ ਟੀ ਬੀ ਨਗਰ,ਸ਼ਿਵਜੋਤ ਇਨਕਲੇਬ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਰਵਿਦਾਸ ਭਵਨ ਖਰੜ ਵਿਖੇ ਪੰਜ ਪਿਆਰਿਆਂ ਵਲੋਂ ਕੀਤੀ ਅਰਦਾਸ ਉਪਰੰਤ ਸਮਾਪਤ ਹੋਇਆ। ਇਸ ਸਮੇਂ ਭਵਨ ਪ੍ਰਬੰਧਕਾਂ ਵਲੋਂ ਗੁਰੂ ਕਾ ਲੰਗਰ ਤਿਆਰ ਕਰਵਾ ਕੇ ਸੰਗਤ ਵਿੱਚ ਵਰਤਾਇਆ ਗਿਆ।