Saturday, 13 June 2026

 

 

ਖ਼ਾਸ ਖਬਰਾਂ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ

 

ਪੀਈਸੀ ਚੰਡੀਗੜ੍ਹ ਨੇ ਸਿਹਤ ਸੰਭਾਲ ਤੋਂ ਲੈ ਕੇ ਉਦਯੋਗ ਤੱਕ ਮਸ਼ੀਨ ਲਰਨਿੰਗ ਐਪਲੀਕੇਸ਼ਨਾਂ 'ਤੇ ਏਆਈਸੀਟੀਈ-ਏਟੀਏਐਲ ਸਪਾਂਸਰਡ ਐਡਵਾਂਸਡ ਐਫਡੀਪੀ ਦਾ ਉਦਘਾਟਨ ਕੀਤਾ

Punjab Engineering College, PEC, Punjab Engineering College Chandigarh, PEC Chandigarh, Faculty Development Program, Prof Rajesh Kumar Bhatia

Web Admin

Web Admin

5 Dariya News

ਚੰਡੀਗੜ੍ਹ , 03 Feb 2025

Last updated on: Feb 03, 2025, 00:00 IST

ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵੱਲੋਂ ਅੱਜ "ਐਡਵਾਂਸਡ ਮਸ਼ੀਨ ਲਰਨਿੰਗ: ਸਿਹਤ ਸੇਵਾਵਾਂ ਤੋਂ ਲੈ ਕੇ ਉਦਯੋਗ ਤੱਕ ਵੱਖ-ਵੱਖ ਐਪਲੀਕੇਸ਼ਨ" ਵਿਸ਼ੇ 'ਤੇ ਇੱਕ ਐਡਵਾਂਸਡ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ਼ਡੀਪੀ) ਦੀ ਸ਼ੁਰੂਆਤ ਕੀਤੀ ਗਈ। 

ਏਆਈਸੀਟੀਈ-ਏਟੀਏਐਲ ਅਕੈਡਮੀ ਦੁਆਰਾ ਪ੍ਰਾਯੋਜਿਤ ਇਹ ਪ੍ਰੋਗਰਾਮ 3 ਤੋਂ 15 ਫ਼ਰਵਰੀ 2025 ਤੱਕ ਆਯੋਜਿਤ ਕੀਤਾ ਜਾਵੇਗਾ। ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ, ਪੇਕ ਦੇ ਨਿਰਦੇਸ਼ਕ ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਵਿਸ਼ੇਸ਼ ਮਹਿਮਾਨ ਸ਼੍ਰੀ ਵਿਕ੍ਰਮ ਆਰ. ਸਿੰਘ (ਐਂਟੀਅਰ ਸੋਲੂਸ਼ਨਜ਼, ਮੋਹਾਲੀ) ਅਤੇ ਡਾ. ਸਚਿਨ ਚੌਧਰੀ (UPES, ਦਹਰਾਦੂਨ) ਨੇ ਸ਼ਿਰਕਤ ਕੀਤੀ। 

ਇਸ ਮੌਕੇ 'ਤੇ ਸੀਐਸਈ ਵਿਭਾਗ ਦੇ ਮੁਖੀ ਪ੍ਰੋ. ਤ੍ਰਿਲੋਕ ਚੰਦ, ਐਫ਼ਡੀਪੀ ਕੋਆਰਡੀਨੇਟਰ ਡਾ. ਪਦਮਾਵਤੀ ਖੰਡਨੌਰ ਅਤੇ ਸਹਿ-ਕੋਆਰਡੀਨੇਟਰ ਡਾ. ਸੁਦੇਸ਼ ਰਾਣੀ ਵੀ ਮੌਜੂਦ ਰਹੇ। ਐਫ਼ਡੀਪੀ ਕੋਆਰਡੀਨੇਟਰ ਡਾ. ਪਦਮਾਵਤੀ ਖੰਡਨੌਰ ਨੇ ਇਸ ਪ੍ਰੋਗਰਾਮ ਦੇ ਉਦੇਸ਼ ਅਤੇ ਮਹੱਤਵ 'ਤੇ ਰੋਸ਼ਨੀ ਪਾਈ। ਉਨ੍ਹਾਂ ਨੇ ਸਭ ਅਤੀਥੀਆਂ, ਵਿਦਵਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ। 

ਇਹ ਦੋ ਹਫ਼ਤੇ ਦਾ FDP ਬਹੁਤ ਸਾਰੇ ਗਿਆਨਵਧਕ ਸੈਸ਼ਨਾਂ ਨਾਲ ਭਰਪੂਰ ਹੋਵੇਗਾ, ਜਿਸ ਵਿੱਚ ਹਿਊਮਨ ਐਕਸ਼ਨ ਰਿਕੱਗਨੀਸ਼ਨ, ਵਿਰਚੁਅਲ ਰੀਐਲਟੀ (VR), ਆਗਮੈਂਟਡ ਰੀਐਲਟੀ (AR), ਮਿਕਸਡ ਰੀਐਲਟੀ (MR), ਦੰਦ ਚਿਕਿਤਸਾ ਵਿੱਚ ਨਾਨ-ਲਿਨੀਅਰ ਇਮੇਜਿੰਗ ਲਈ AI ਐਪਲੀਕੇਸ਼ਨ, ਐਕਸ-ਰੇ ਇਮੇਜ ਤੋਂ 3D ਐਨਾਟਾਮਿਕਲ ਸਰਫ਼ੇਸ ਭਵਿੱਖਬਾਣੀ ਅਤੇ ਐਡਵਾਂਸਡ ਮਸ਼ੀਨ ਲਰਨਿੰਗ ਤਕਨੀਕਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। 

ਇਸ ਦੇ ਨਾਲ, ਪ੍ਰੋਗਰਾਮ ਵਿੱਚ ਚਾਰ ਦਿਨਾਂ ਦਾ ਉਦਯੋਗਿਕ ਦੌਰਾ ਵੀ ਸ਼ਾਮਲ ਹੈ। ਸਹਿ-ਕੋਆਰਡੀਨੇਟਰ ਡਾ. ਸੁਦੇਸ਼ ਰਾਣੀ ਨੇ ਇਸ ਐਫ਼ਡੀਪੀ ਦੇ ਢਾਂਚਾ, ਮੁੱਖ ਵਿਦਵਾਨਾਂ ਅਤੇ ਵਿਭਿੰਨ ਵਿਸ਼ਿਆਂ ਬਾਰੇ ਆਪਣੀ ਰਾਏ ਦਿੱਤੀ। ਉਨ੍ਹਾਂ ਨੇ ਇਸ ਸਮਾਰੋਹ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ। ਵਿਦੇਸ਼ਾਂ ਅਤੇ ਭਾਰਤ ਦੇ ਕਈ ਹਿੱਸਿਆਂ ਤੋਂ ਆਏ ਭਾਗੀਦਾਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ, ਜਿਨ੍ਹਾਂ ਨੂੰ ਉਦਯੋਗ-ਕੇਂਦਰਤ ਸਮੱਸਿਆ ਹੱਲ ਕਰਨ ਦੀ ਮਹੱਤਵਪੂਰਨ ਜਾਣਕਾਰੀ ਮਿਲੇਗੀ। 

ਇਹ ਐਫ਼ਡੀਪੀ ਐਂਟੀਅਰ ਸੋਲੂਸ਼ਨਜ਼ ਪ੍ਰਾਈਵੇਟ ਲਿਮਿਟਡ, ਮੋਹਾਲੀ ਅਤੇ CSIR-CSIO, ਚੰਡੀਗੜ੍ਹ ਦੇ ਉਦਯੋਗਿਕ ਦੌਰਿਆਂ ਰਾਹੀਂ ਸਿਧਾਂਤਕ ਗਿਆਨ ਅਤੇ ਵਿਹਾਰਿਕ ਅਨੁਭਵ ਵਿਚਕਾਰ ਪੁਲ ਬਣਾਉਂਦੇ ਹੋਏ ਇੱਕ ਵਧੀਆ ਮੌਕਾ ਪੇਸ਼ ਕਰਦਾ ਹੈ। ਸੀਐਸਈ ਵਿਭਾਗ ਮੁਖੀ ਅਤੇ ਐਫ਼ਡੀਪੀ ਦੇ ਚੇਅਰਪਰਸਨ, ਪ੍ਰੋ. ਤ੍ਰਿਲੋਕ ਚੰਦ ਨੇ ਇਸ ਪ੍ਰੋਗਰਾਮ ਦੇ ਆਦੇਸ਼ਾਂ ਤੇ ਵਿਅਕਤੀਗਤ ਤਜਰਬੇ 'ਤੇ ਚਰਚਾ ਕੀਤੀ। 

ਉਨ੍ਹਾਂ ਨੇ ਨਵੀਨ ਪੀੜ੍ਹੀ ਦੇ ਵਾਇਰਲੈੱਸ ਨੈਟਵਰਕ, ਸਹੀ ਖੇਤੀ ਲਈ ਮਲਟੀਸਪੈਕਟ੍ਰਲ ਇਮੇਜਿੰਗ, ਜੀਪੀਯੂ ਅਤੇ ਟੀਪੀਯੂ, ਮੈਡੀਸਨ ਵਿੱਚ ਏਆਈ ਦੀ ਵਰਤੋਂ ਅਤੇ ਵੱਖ-ਵੱਖ ਖੇਤਰਾਂ ਵਿੱਚ ਬਲਾਕਚੇਨ ਤਕਨੀਕ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਪ੍ਰੋਗਰਾਮ ਵਿੱਚ ਵੋਇਸ ਡਾਟਾ ਰਾਹੀਂ ਕੈਂਸਰ ਦੀ ਪਛਾਣ, ਖਾਣ-ਪੀਣ ਅਤੇ ਪੋਸ਼ਣ ਵਿੱਚ ਮਸ਼ੀਨ ਲਰਨਿੰਗ ਦੀ ਭੂਮਿਕਾ, ਟੈਲੀਕਾਮ ਵਿੱਚ ਭਵਿੱਖਬਾਣੀ ਵਿਸ਼ਲੇਸ਼ਣ ਅਤੇ ਮਸ਼ੀਨ ਲਰਨਿੰਗ ਰਾਹੀਂ ਇੰਜਣ ਦੇ ਸਿਹਤ ਮਾਨਕ ਦੀ ਨਿਗਰਾਨੀ ਵਰਗੇ ਵਿਸ਼ਿਆਂ ਤੇ ਗੱਲਬਾਤ ਕੀਤੀ ਜਾਵੇਗੀ।

ਪੇਕ ਦੇ ਨਿਰਦੇਸ਼ਕ ਅਤੇ ਇਸ ਐਫ਼ਡੀਪੀ ਦੇ ਪੈਟਰਨ, ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਸਭ ਭਾਗੀਦਾਰਾਂ ਦਾ ਉਤਸ਼ਾਹ ਭਰਿਆ ਸਵਾਗਤ ਕਰਦੇ ਹੋਏ ਸੰਸਥਾ ਦੀ ਵਿਰਾਸਤ ਅਤੇ ਇਸਦੇ ਪ੍ਰਤਿਸ਼ਠਿਤ ਐਲੂਮਨੀ ਦੇ ਯੋਗਦਾਨ 'ਤੇ ਚਾਨਣ ਪਾਇਆ। ਉਨ੍ਹਾਂ ਨੇ PEC ਦੀ ਅਕਾਦਮਿਕ ਉਤਕਰਸ਼ਤਾ, ਗਵੈਸ਼ਣ ਨਵੀਨਤਾ ਅਤੇ ਉਦਯੋਗਿਕ ਸਹਿਯੋਗ ਪ੍ਰਤੀ ਪ੍ਰਤਿਬੱਧਤਾ 'ਤੇ ਜ਼ੋਰ ਦਿੱਤਾ। 

ਉਨ੍ਹਾਂ ਨੇ ਸਭ ਭਾਗੀਦਾਰਾਂ ਨੂੰ ਪੇਕ 'ਚ ਇਕ ਉਤਪਾਦਕ ਅਤੇ ਲਾਭਦਾਇਕ ਅਨੁਭਵ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਇਸ ਤਾਲੀਮ, ਕੈਂਪਸ ਦੌਰੇ ਅਤੇ ਉਦਯੋਗਿਕ ਇੰਟਰਐਕਸ਼ਨ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਵਿਸ਼ੇਸ਼ ਅਤੀਥੀ, ਸ਼੍ਰੀ ਵਿਕ੍ਰਮ ਆਰ. ਸਿੰਘ ਨੇ ਗਿਆਨ, ਬੁੱਧੀਮੱਤਾ ਅਤੇ ਨੇਤ੍ਰਤਵ 'ਤੇ ਆਪਣੇ ਸੋਚ-ਵਿਚਾਰ ਸਾਂਝੇ ਕੀਤੇ। 

ਉਨ੍ਹਾਂ ਨੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖਾਸ ਤੌਰ 'ਤੇ ਈਥੀਰੀਅਮ ਆਰਕੀਟੈਕਚਰ, ਸਮਾਰਟ ਕੰਟ੍ਰੈਕਟਸ ਅਤੇ ਵਿਕਾਸ ਵਿੱਚ ਬਲਾਕਚੇਨ ਤਕਨੀਕ ਦੀ ਮਹੱਤਤਾ ਉਤੇ ਚਰਚਾ ਕੀਤੀ। ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ, ਕਿ ਇਹ ਐਫ਼ਡੀਪੀ ਭਾਗੀਦਾਰਾਂ ਨੂੰ ਆਪਣੀਆਂ ਯੋਗਤਾਵਾਂ ਨੂੰ ਉੱਚਾ ਚੁੱਕਣ ਅਤੇ AI ਅਤੇ ਮਸ਼ੀਨ ਲਰਨਿੰਗ ਅਧਾਰਤ ਨਵੀਆਂ ਤਕਨੀਕਾਂ ਵਿੱਚ ਯੋਗਦਾਨ ਪਾਉਣ ਲਈ ਇੱਕ ਬੇਮਿਸਾਲ ਮੌਕਾ ਪ੍ਰਦਾਨ ਕਰਦਾ ਹੈ।

ਇਹ ਐਫ਼ਡੀਪੀ ਨਿਰਦੇਸ਼ਕ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਦੇ ਆਸ਼ੀਰਵਾਦ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪ੍ਰੋ. ਤ੍ਰਿਲੋਕ ਚੰਦ ਨੇ ਚੇਅਰਪਰਸਨ ਵਜੋਂ ਕੰਮ ਸੰਭਾਲਿਆ ਹੈ। ਇਸ ਦਾ ਸੰਚਾਲਨ ਡਾ. ਪਦਮਾਵਤੀ ਖੰਡਨੌਰ ਅਤੇ ਸਹਿ-ਸੰਚਾਲਨ ਡਾ. ਸੁਦੇਸ਼ ਰਾਣੀ ਵਲੋਂ ਕੀਤਾ ਜਾ ਰਿਹਾ ਹੈ। 

ਮੁੱਖ ਵਿਦਵਾਨਾਂ ਵਿੱਚ ਸ਼੍ਰੀ ਵਿਕ੍ਰਮ ਆਰ. ਸਿੰਘ, ਡਾ. ਸਤੀਸ਼ ਕੇ. ਪੈੱਡੋਜੂ, ਡਾ. ਦੀਪਤੀ, ਡਾ. ਮਨੋਜ ਜੈਸਵਾਲ, ਡਾ. ਜਯੋਤੀਸ਼ ਮਲਹੋਤਰਾ, ਸ਼੍ਰੀ ਪੁਯਮ ਐਸ. ਸਿੰਘ, ਡਾ. ਅਭਿਸ਼ੇਕ ਗੁਪਤਾ, ਡਾ. ਰਿਸ਼ਮਜੀਤ ਕੌਰ ਆਦਿ ਸ਼ਾਮਲ ਹਨ, ਜੋ AI ਅਤੇ ਮਸ਼ੀਨ ਲਰਨਿੰਗ ਦੇ ਨਵੀਂ ਪੜਾਈ ਵਿੱਚ ਆਪਣੀ ਮਹੱਤਵਪੂਰਨ ਸਾਂਝ ਪਾਉਣਗੇ।

 

Tags: Punjab Engineering College , PEC , Punjab Engineering College Chandigarh , PEC Chandigarh , Faculty Development Program , Prof Rajesh Kumar Bhatia

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD