Saturday, 13 June 2026

 

 

ਖ਼ਾਸ ਖਬਰਾਂ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ

 

ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਖਾਲਾਂ ਦੇ ਮੁੜ ਉਸਾਰੀ ਦੇ ਕੰਮਾਂ ਦਾ ਰੱਖਿਆ ਨੀਹ ਪੱਥਰ

ਕਿਹਾ, ਸਾਢੇ 7 ਕਰੋੜ ਦੀ ਰਾਸ਼ੀ ਨਾਲ ਸੰਪੂਰਨ ਹੋਵੇਗਾ ਇਹ ਕੰਮ

Amandeep Singh Goldy Musafir, Amandeep Singh Goldy, Balluana,  Fazilka, Abohar, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਬਲੂਆਣਾ, ਫਾਜ਼ਿਲਕਾ , 15 Jan 2025

Last updated on: Jan 15, 2025, 00:00 IST

ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਵੱਲੋਂ ਹਲਕੇ ਦੇ ਪਿੰਡ ਬਿਸ਼ਨਪੁਰਾ ਵਿਖੇ ਨਿਊ ਤਰਮਾਲਾ ਲਿੰਕ ਚੈਨਲ ਬੁਰਜੀ 0-23099 ਟੇਲ ਅਤੇ 03 ਨੰਬਰ ਖਾਲਾਂ ਦੇ ਮੁੜ ਉਸਾਰੀ ਦੇ ਕੰਮਾਂ ਦਾ ਨੀਹ ਪੱਥਰ ਰੱਖਿਆ ਗਿਆ! ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਦੀ ਅਗਵਾਈ ਹੇਠ ਤਰਮਾਲਾ ਲਿੰਕ ਚੈਨਲ ਦਾ ਕੰਮ ਸ਼ੁਰੂ ਹੋ ਗਿਆ ਹੈ! 

ਉਹਨਾਂ ਕਿਹਾ ਕਿ ਇਸ ਨਹਿਰ ਦੀ ਲੰਬਾਈ 7 ਕਿਲੋਮੀਟਰ ਹੈ ਤੇ ਇਸ ਨਹਿਰ ਰਾਹੀਂ ਕਿਸਾਨਾਂ ਨੂੰ ਤਿੰਨ ਕਿਊਸਿਕ ਪਾਣੀ ਵੀ ਵਾਧੂ ਦਿੱਤਾ ਜਾਵੇਗਾ!  ਉਨ੍ਹਾਂ ਕਿਹਾ ਕਿ ਪਿੰਡ ਬਿਸ਼ਨਪੁਰ ਦੇ ਖਾਲ ਵੀ ਨਵੇ ਬਣ ਰਹੇ ਹਨ! ਉਹਨਾਂ ਕਿਹਾ ਕਿ ਹਲਕਾ ਹਲਕਾ ਬੱਲੂਆਣਾ ਵਿੱਚ ਹੁਣ ਤੱਕ 6 ਮਾਈਨਰ ਲਗਭਗ 30 ਕਰੋੜ ਦੀ ਲਾਗਤ ਨਾਲ ਤਿਆਰ ਹੋ ਗਏ ਹਨ ਤੇ ਇਹ ਸੱਤਵਾਂ ਸਾਢੇ 7 ਕਰੋੜ ਦੀ ਲਾਗਤ ਨਾਲ ਬਣਨ ਜਾ ਰਿਹਾ ਹੈ! 

ਨਿਊ ਤਰਮਾਲਾ ਲਿੰਕ ਚੈਨਲ ਲਈ 3 ਕਰੋੜ 40 ਲੱਖ ਰੁਪਏ ਤੇ 3 ਕਰੋੜ 41 ਲੱਖ ਦੀ ਲਾਗਤ ਨਾਲ ਮਾਈਨਰ ਦੇ ਖਾਲ ਬਣਨਗੇ! ਉਹਨਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਹਲਕਾ ਬੱਲੂਆਣੇ ਲਈ 1900 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ ਤੇ ਜਿਸ ਵਿੱਚੋਂ ਹੁਣ ਤੱਕ 150 ਕਰੋੜ ਰੁਪਏ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਆਏ ਹਨ ਤੇ ਉਹ ਅੱਜ ਪਿੰਡ ਬਿਸ਼ਨਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਲਈ 2 ਕਰੋੜ 90 ਲੱਖ ਰੁਪਏ ਦੇ ਕੇ ਜਾ ਰਹੇ ਹਨ! 

ਉਹਨਾਂ ਕਿਹਾ ਕਿ ਹਲਕਾ ਬੱਲੂਆਣਾ ਵਿੱਚ ਖੁਦ ਮੁੱਖ ਮੰਤਰੀ ਸਾਹਿਬ  7 ਵਾਰ ਆਏ ਤੇ ਜਦੋਂ ਵੀ ਆਏ ਹਲਕੇ ਲਈ ਵਿਕਾਸ ਪ੍ਰੋਜੈਕਟ ਹੀ ਲੈ ਕੇ ਆਏ ਹਨ! ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਸਾਡੀ ਕੈਨਾਲ ਡਵੀਜ਼ਨ ਵੀ ਵਾਪਸ ਆ ਗਈ ਹੈ ਤੇ ਹੁਣ ਕਿਸਾਨ ਭਰਾਵਾਂ ਨੂੰ ਹੁਣ ਆਪਣੇ ਕੰਮ ਕਰਵਾਉਣ ਲਈ ਗਿੱਦੜਵਾਹ ਜਾਣ ਦੀ ਜਰੂਰਤ ਨਹੀਂ ਹੋਵੇਗੀ! ਪਿੰਡ ਲਏ ਗਊਸ਼ਾਲਾ ਦੀ ਮੰਗ ਤੇ ਬੋਲਦਿਆਂ ਵਿਧਾਇਕ ਬੱਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਜਲਦ ਹੀ ਇਸ ਤੇ ਕਾਰਵਾਈ ਕਰਦੇ ਹੋਏ ਤੁਹਾਡੇ ਪਿੰਡ ਦੀ ਪੰਚਾਇਤੀ ਜਮੀਨ ਤੇ ਗਊਸ਼ਾਲਾ ਬਣਾਉਣ ਲਈ ਫੰਡਜ਼ ਲੈ ਕੇ ਆਉਣਗੇ!

ਇਸ ਮੌਕੇ ਕਾਰਜਕਾਰੀ ਇੰਜੀਨੀਅਰ ਜਲ ਸਰੋਤ ਸੁਖਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।

 

Tags: Amandeep Singh Goldy Musafir , Amandeep Singh Goldy , Balluana , Fazilka , Abohar , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD