Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਅਸ਼ਵਿਨੀ ਵੈਸ਼ਣਵ ਨੇ ਵਰ੍ਹੇ 2025 ਲਈ ਭਾਰਤ ਸਰਕਾਰ ਦੇ ਕੈਲੰਡਰ ਦਾ ਉਦਘਾਟਨ ਕੀਤਾ

‘ਜਨਭਾਗੀਦਾਰੀ ਸੇ ਜਨਕਲਿਆਣ’ ਥੀਮ ‘ਤੇ ਪਰਿਵਰਤਨਕਾਰੀ ਸ਼ਾਸਨ ਦੇ ਦਹਾਕੇ ਦਾ ਜਸ਼ਨ

Ashwini Vaishnaw, BJP, Bharatiya Janata Party, L. Murugan, Dr. L. Murugan, Sanjay Jaju, Dhirendra Ojha, Yogesh Baweja

Web Admin

Web Admin

5 Dariya News

ਨਵੀਂ ਦਿੱਲੀ , 07 Jan 2025

Last updated on: Jan 07, 2025, 00:00 IST

ਭਾਰਤ ਸਰਕਾਰ ਨੇ ਪਰਿਵਰਤਨਕਾਰੀ ਸ਼ਾਸਨ ਨੂੰ ਰੇਖਾਂਕਿਤ ਕਰਦੇ ਹੋਏ ਵਰ੍ਹੇ 2025 ਦੇ ਕੈਲੰਡਰ ਲਈ ਜਨਭਾਗੀਦਾਰੀ ਸੇ ਜਨਕਲਿਆਣ (ਜਨਤਕ ਭਾਗੀਦਾਰੀ ਰਾਹੀਂ ਜਨਤਕ ਭਲਾਈ) ਨੂੰ ਮੁੱਖ ਥੀਮ ਦੇ ਰੂਪ ਵਿੱਚ ਚੁਣਿਆ ਹੈ। ਰੇਲ ਭਵਨ ਵਿੱਚ ਕੈਲੰਡਰ ਦਾ ਉਦਘਾਟਨ ਕਰਦੇ ਹੋਏ, ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਪਿਛਲੇ ਇੱਕ ਦਹਾਕੇ ਵਿੱਚ ਵਿਭਿੰਨ ਖੇਤਰਾਂ ਵਿੱਚ ਪਰਿਵਰਤਨਕਾਰੀ ਸ਼ਾਸਨ ਦੇ ਸਪਸ਼ਟ ਪ੍ਰਭਾਵ ਨੂੰ ਉਜਾਗਰ ਕੀਤਾ।

 ਉਨ੍ਹਾਂ ਨੇ ਗ਼ਰੀਬਾਂ ਦੀ ਭਲਾਈ ਵਿੱਚ ਸੁਧਾਰ, ਮਹਿਲਾਵਾਂ ਦਾ ਸਸ਼ਕਤੀਕਰਣ ਅਤੇ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਪਰਿਵਰਤਨਕਾਰੀ ਸ਼ਾਸਨ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਇਸ ਇਵੈਂਟ ਵਿੱਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ, ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੈ ਜਾਜੂ, ਪੱਤਰ ਸੂਚਨਾ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਧੀਰੇਂਦਰ ਓਝਾ ਅਤੇ ਕੇਂਦਰੀ ਸੰਚਾਰ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਯੋਗੇਸ਼ ਬਵੇਜਾ ਵੀ ਮੌਜੂਦ ਸਨ।

ਪਰਿਵਰਤਨਕਾਰੀ ਸ਼ਾਸਨ ਦੇ ਇੱਕ ਦਹਾਕੇ ਦਾ ਜਸ਼ਨ

ਦੇਸ਼ ਸਾਲ 2014 ਤੋਂ  ਸਾਲ 2025 ਤੱਕ ਲਈ ਸੁਸ਼ਾਸਨ ਦੇ 11ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਭਾਰਤ ਸਰਕਾਰ ਦਾ ਕੈਲੰਡਰ 2025 ਰਾਸ਼ਟਰ ਦੀ ਪ੍ਰਗਤੀ ਅਤੇ ਪਰਿਵਰਤਨਕਾਰੀ ਸ਼ਾਸਨ ਨੂੰ ਉਜਾਗਰ ਕਰਨ ਲਈ ਇਸ ਮਾਧਿਅਮ ਦਾ ਉਪਯੋਗ ਕਰਨ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਪਰੰਪਰਾ ਵਿੱਚ ਇੱਕ ਹੋਰ ਅਧਿਆਏ ਦਾ ਪ੍ਰਤੀਕ ਹੈ। 

ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਦੁਆਰਾ ਡਿਜ਼ਾਈਨ ਅਤੇ ਨਿਰਮਿਤ ਇਹ ਕੈਲੰਡਰ ਨਾ ਸਿਰਫ਼ ਦਿਨਾਂ ਅਤੇ ਮਹੀਨਿਆਂ ਲਈ ਇੱਕ ਮਾਰਗਦਰਸ਼ਕ ਹੈ, ਬਲਕਿ ਸਮਾਵੇਸ਼ਿਤਾ, ਪਾਰਦਰਸ਼ਿਤਾ ਅਤੇ ਭਾਗੀਦਾਰੀਪੂਰਨ ਸ਼ਾਸਨ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਾ ਵੀ ਪ੍ਰਤੀਬਿੰਬ ਹੈ। ਕੈਲੰਡਰ ਵਿੱਚ ਕੇਂਦਰ ਸਰਕਾਰ ਦੇ ਭਾਗੀਦਾਰੀਪੂਰਨ ਦ੍ਰਿਸ਼ਟੀਕੋਣ ‘ਤੇ ਚਾਣਨਾ ਪਾਇਆ ਗਿਆ ਹੈ। 

ਕੈਲੰਡਰ ਵਿੱਚ ਚਿਤਰਾਂ ਦੇ ਮਾਧਿਅਮ ਨਾਲ ਦੇਸ਼ ਦੀ ਵਿਕਾਸ ਯਾਤਰਾ ਦੀ ਦਿਸ਼ਾ ਤੈਅ ਕੀਤੀ ਗਈ ਹੈ। ਇਹ ਭਾਗੀਦਾਰੀਪੂਰਨ ਸ਼ਾਸਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕਰਦਾ ਹੈ ਜੋ ਪ੍ਰਧਾਨ ਮਤੰਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦਾ ਮੂਲ ਉਦੇਸ਼ ਹੈ। ਇਹ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਸਾਡੇ ਦੇਸ਼ ਦੀ ਤਾਕਤ ਉਸ ਦੇ ਲੋਕਾਂ ਦੀ ਸਮੂਹਿਕ ਊਰਜਾ ਅਤੇ ਪ੍ਰਯਾਸਾਂ ਵਿੱਚ ਨਿਹਿਤ ਹੈ।

ਸਵੱਛ ਭਾਰਤ ਮਿਸ਼ਨ ਜਿਹੇ ਪ੍ਰੋਗਰਾਮਾਂ ਨਾਲ, ਜਿਸ ਨੇ ਸਵੱਛਤਾ ਨੂੰ ਇੱਕ ਰਾਸ਼ਟਰ ਵਿਆਪੀ ਅੰਦੋਲਨ ਵਿੱਚ ਬਦਲ ਦਿੱਤਾ, ਆਯੁਸ਼ਮਾਨ ਭਾਰਤ ਜਿਹੀਆਂ ਪਹਿਲਕਦਮੀਆਂ ਤੱਕ, ਜਿਸ ਨੇ 68 ਕਰੋੜ ਤੋਂ ਵੱਧ ਲਾਭਾਰਾਥੀਆਂ ਨੂੰ ਸਿਹਤ ਸੇਵਾ ਪ੍ਰਦਾਨ ਕੀਤੀ ਹੈ, ਸਰਕਾਰੀ ਯੋਜਨਾਵਾਂ ਦੀ ਸਫ਼ਲਤਾ ਲਈ ਨਾਗਰਿਕ ਭਾਗੀਦਾਰੀ ਮੁੱਖ ਰਹੀ ਹੈ।

ਭਾਰਤ ਸਰਕਾਰ ਦੇ 2025 ਕੈਲੰਡਰ ਦੀਆਂ ਮੁੱਖ ਗੱਲਾਂ

ਕੈਲੰਡਰ ਦੀ ਸ਼ੁਰੂਆਤ ਆਦਰਸ਼ ਵਾਕ ‘सर्वेषां मंगलं भूयात्’ ਯਾਨੀ ਸਾਰਿਆਂ ਦੀ ਭਲਾਈ ਤੋਂ ਹੁੰਦੀ ਹੈ। ਇਸ ਦੇ ਬਾਅਦ ਖੇਤੀਬਾੜੀ, ਮਹਿਲਾ ਸਸ਼ਕਤੀਕਰਣ, ਯੁਵਾ ਅਤੇ ਰਾਸ਼ਟਰ ਦੀ ਪ੍ਰਗਤੀ ਵਿੱਚ ਸਮਰੱਥਾ ਵਿੱਚ ਖੇਤਰੀ ਪ੍ਰਗਤੀ ਨੂੰ ਉਜਾਗਰ ਕੀਤਾ ਗਿਆ ਹੈ। अन्न का वधर्न हो ਯਾਨੀ ਜ਼ਿਆਦਾ ਖੁਰਾਕ ਉਤਪਾਦਨ, शक्ति रूपेण संस्थिता ਦਾ ਮੰਤਰ ਮਹਿਲਾਵਾਂ ਨੂੰ ਸ਼ਕਤੀ ਕਹਿ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣਾ ਅਤੇ ਨੌਜਵਾਨਾਂ ਨੂੰ ਉਠ ਕੇ, ਜਾਗ ਕੇ ਅਤੇ ਗਿਆਨ ਪ੍ਰਾਪਤ ਕਰਕੇ ਗਿਆਨ ਪ੍ਰਾਪਤ ਕਰਨ ਦਾ ਸੱਦਾ ਦੇਣਾ, ਕੈਲੰਡਰ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਪਰਿਲਕਸ਼ਿਤ ਹੁੰਦਾ ਹੈ।

ਇਨਫ੍ਰਾਸਟ੍ਰਕਚਰ ਲਈ, ਕੈਲੰਡਰ “ਰਾਸ਼ਟਰ ਸਮ੍ਰਿੱਧੀ ਵਿੱਚ ਵਧਦਾ ਹੈ” ਦੇ ਮੰਤਰ ਨੂੰ ਦਰਸਾਉਂਦਾ ਹੈ। ਇਹ ਸਵੱਛਤਾ ‘ਤੇ ਵੀ ਜ਼ੋਰ ਦਿੰਦਾ ਹੈ ਜਿਵੇਂ ਕਿ ਮਈ ਦੇ ਮਹੀਨੇ ਵਿੱਚ “ਅੰਦਰੂਨੀ ਸ਼ੁੱਧਤਾ ਬਾਹਰੀ ਸਵੱਛਤਾ ਵੱਲ ਲੈ ਜਾਂਦੀ ਹੈ” ਦੇ ਆਦਰਸ਼ ਵਾਕ ਰਾਹੀਂ ਪਰਿਲਕਸ਼ਿਤ ਹੁੰਦਾ ਹੈ। ਜੁਲਾਈ ਕੈਲੰਡਰ “ਐਕਸਰਸਾਈਜ਼ ਸਿਹਤ ਦੇ ਲਈ ਸਭ ਤੋਂ ਸੁਰੱਖਿਅਤ ਨੁਸਖਾ” ਦੇ ਆਦਰਸ਼ ਵਾਕ ‘ਤੇ ਅਧਾਰਿਤ ਹੈ, ਜਦਕਿ ਸੁਤੰਤਰਤਾ ਦਿਵਸ ਮਹੀਨੇ ਦੀ ਥੀਮ ਇੱਕ ਸਿਹਤਮੰਦ ਜੀਵਨ ਸ਼ੈਲੀ ਰਾਹੀਂ ਸੌ ਸਾਲ ਲੰਬੇ ਜੀਵਨ ਦੀ ਕਾਮਨਾ ਕਰਦੀ ਹੈ।

ਕੈਲੰਡਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭਾਰਤੀ ਅਰਥਵਿਵਸਥਾ ਵਿੱਚ ਯੋਗਦਾਨ ਦੀ ਸਵੀਕ੍ਰਿਤੀ ਵਜੋਂ ‘उद्यमेन हि सिध्यन्ति कार्याणि’ ਮਾਧਿਅਮ ਨਾਲ ਉੱਦਮਾਂ ਨੂੰ ਪ੍ਰੇਰਿਤ ਕਰਦੇ ਹੋਏ ਵੀ ਦਰਸਾਇਆ ਗਿਆ ਹੈ। ਏਕਤਾ ਦਿਵਸ ਮਹੀਨੇ ਨੂੰ ਪ੍ਰਧਾਨ ਮੰਤਰੀ ਦੁਆਰਾ ਭਾਰਤ ਦੇ ਲੌਹ ਪੁਰਸ਼ ਸਰਦਾਰ ਪਟੇਲ ਨੂੰ ਨਮਨ ਕਰਦੇ ਹੋਏ ਦਰਸਾਇਆ ਗਿਆ ਹੈ।

ਜਨਜਾਤੀਯ ਗੌਰਵ ਦਿਵਸ ਵਜੋਂ ਚਿੰਨ੍ਹਿਤ ਨਵੰਬਰ ਮਹੀਨੇ ਦੀ ਵਿਸ਼ੇਸ਼ਤਾ ਮਾਤ੍ਰ ਭੂਮੀ ਦੇ ਪ੍ਰਤੀ ਸ਼ੁਕਰਗੁਜ਼ਾਰੀ ਹੈ। ਕੈਲੰਡਰ ਦਸੰਬਰ ਦੇ ਤਕਨੀਕੀ ਇਨੋਵੇਸ਼ਨ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਸਮਾਪਤ ਹੁੰਦਾ ਹੈ ਜਿਸ ਵਿੱਚ “अपरिमितं भव्यम्” (ਭਵਿੱਖ ਵਿੱਚ ਅਸੀਮ ਸੰਭਾਵਨਾਵਾਂ ਹਨ) ਮਨੁੱਖੀ ਚਿਹਰੇ ਦੇ ਨਾਲ ਸ਼ਾਸਨ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਨੂੰ ਦਰਸਾਉਂਣ ਦੇ ਸਕਰਾਤਮਕ ਮੰਤਰ ਨੂੰ ਦਰਸਾਉਂਦਾ ਹੈ।

ਭਾਰਤ ਸਰਕਾਰ ਦੇ ਕੈਲੰਡਰ ਬਾਰੇ

ਭਾਰਤ ਸਰਕਾਰ ਦਾ ਕੈਲੰਡਰ ਪਿਛਲੇ ਕੁਝ ਵਰ੍ਹਿਆਂ ਵਿੱਚ ਜਨਤਕ ਸੰਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ, ਜੋ ਇੱਕ ਅਜਿਹੇ ਮਾਧਿਅਮ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ ਜੋ ਸਿਰਫ਼ ਤਾਰੀਖਾਂ ਨਾਲੋਂ ਕਿਤੇ ਜ਼ਿਆਦਾ ਸੰਚਾਰ ਕਰਦਾ ਹੈ। ਇਹ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ, ਪਹਿਲਕਦਮੀਆਂ ਅਤੇ ਉਪਲਬਧੀਆਂ ਨੂੰ ਉਜਾਗਰ ਕਰਦਾ ਹੈ, ਜੋ ਭਾਰਤ ਦੁਆਰਾ ਕੀਤੀ ਗਈ ਸਮੂਹਿਕ ਤਰੱਕੀ ਦੇ ਇੱਕ ਪ੍ਰੇਰਣਾਦਾਇਕ ਰੀਮਾਈਂਡਰ ਵਜੋਂ ਕੰਮ ਕਰਦਾ ਹੈ। 

ਭਾਰਤ ਸਰਕਾਰ ਦਾ ਵਰ੍ਹੇ 2025 ਕੈਲੰਡਰ ਪਰੰਪਰਾਗਤ ਗਿਆਨ ਪ੍ਰਣਾਲੀ ਨੂੰ ਪਰਿਵਰਤਨਸ਼ੀਲ ਸ਼ਾਸਨ ਦੇ ਮੰਤਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ, ਜੋ ਦੇਸ਼ ਦੀ ਪ੍ਰਗਤੀ ਨੂੰ ਅੱਗੇ ਵਧਾਉਂਦਾ ਹੈ। ਕੁੱਲ 13 ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ, ਕੈਲੰਡਰ ਦੀ ਸ਼ਮੂਲੀਅਤ ਹਰ ਭਾਸ਼ਾਈ ਅਤੇ ਸੱਭਿਆਚਾਰਕ ਪਿਛੋਕੜ ਦੇ ਨਾਗਰਿਕਾਂ ਨਾਲ ਜੁੜਨ ਦੇ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। 

ਗ੍ਰਾਮ ਪੰਚਾਇਤਾਂ ਤੱਕ ਇਸ ਦੀ ਵੰਡ ਦੇ ਨਾਲ, ਇਹ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚਣ ਲਈ ਇੱਕ ਮਹੱਤਵਪੂਰਨ ਉਪਕਰਣ ਵਜੋਂ ਕੰਮ ਕਰਦਾ ਹੈ, ਜਿਸ ਨਾਲ ਜ਼ਮੀਨੀ ਪੱਧਰ 'ਤੇ ਭਾਈਚਾਰਕ ਸਰਕਾਰ ਦੇ ਦ੍ਰਿਸ਼ਟੀਕੋਣ ਅਤੇ ਪਹਿਲਕਦਮੀਆਂ ਨਾਲ ਜੁੜ ਸਕਦੇ ਹਨ। ਇਹ ਕੈਲੰਡਰ ਨਾ ਸਿਰਫ਼ ਇੱਕ ਵਿਵਹਾਰਿਕ ਸਰੋਤ ਹੈ, ਸਗੋਂ ਸਾਡੇ ਰਾਸ਼ਟਰ ਦੀ ਏਕਤਾ ਅਤੇ ਸ਼ਕਤੀ ਦਾ ਪ੍ਰਤੀਕ ਵੀ ਹੈ।

ਲੱਖਾਂ ਘਰਾਂ, ਦਫਤਰਾਂ ਅਤੇ ਜਨਤਕ ਸੰਸਥਾਨਾਂ ਤੱਕ ਪਹੁੰਚਣ ਵਾਲੇ ਦਸਤਾਵੇਜ਼ ਵਜੋਂ, ਕੈਲੰਡਰ ਪਾਰਦਰਸ਼ੀ ਅਤੇ ਸਮਾਵੇਸ਼ੀ ਵਿਕਾਸ ਲਈ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਹ ਨਾ ਸਿਰਫ਼ ਉਪਲਬਧੀਆਂ ਦਾ ਇਤਿਹਾਸ ਹੈ, ਬਲਕਿ ਹਰ ਨਾਗਰਿਕ ਨੂੰ ਆਤਮਨਿਰਭਰ ਅਤੇ ਪ੍ਰਗਤੀਸ਼ੀਲ ਭਾਰਤ ਦੇ ਨਿਰਮਾਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਕਾਰਵਾਈ ਦਾ ਸੱਦਾ ਵੀ ਹੈ।

ਇਹ 1.4 ਬਿਲੀਅਨ ਭਾਰਤੀਆਂ ਦੀਆਂ ਸਮੂਹਿਕ ਸ਼ਕਤੀਆਂ ਅਤੇ ਸਾਂਝੀਆਂ ਇੱਛਾਵਾਂ ਦੇ ਪ੍ਰਤੀਕ ਵਜੋਂ ਕੰਮ ਕਰਦਾ ਹੈ। ਆਪਣੀ ਵਿਆਪਕ ਪਹੁੰਚ ਅਤੇ ਸ਼ਕਤੀਸ਼ਾਲੀ ਸੰਦੇਸ਼ ਦੇ ਨਾਲ, ਕੈਲੰਡਰ ਰਾਸ਼ਟਰ ਨੂੰ ਇੱਕ ਉੱਜਵਲ, ਵਧੇਰੇ ਸਮਾਵੇਸ਼ੀ ਕੱਲ੍ਹ ਵੱਲ ਪ੍ਰੇਰਿਤ ਅਤੇ ਮਾਰਗਦਰਸ਼ਨ ਕਰਦਾ ਹੈ। ਇਹ ਜਨਭਾਗੀਦਾਰੀ ਦੀ ਪਰਿਵਰਤਨਸ਼ੀਲ ਸ਼ਕਤੀ ਦਾ ਪ੍ਰਮਾਣ ਹੈ, ਜੋ ਜਨ ਕਲਿਆਣ ਵੱਲ ਰਾਸ਼ਟਰ ਦੀ ਯਾਤਰਾ ਨੂੰ ਅੱਗੇ ਵਧਾ ਰਿਹਾ ਹੈ।

 

Tags: Ashwini Vaishnaw , BJP , Bharatiya Janata Party , L. Murugan , Dr. L. Murugan , Sanjay Jaju , Dhirendra Ojha , Yogesh Baweja

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD