Thursday, 23 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਏ.ਟੀ.ਐਮ. ਬਦਲਕੇ ਠੱਗੀ ਮਾਰਨ ਵਾਲੇ 02 ਮੈਂਬਰੀ ਇੰਟਰ ਸਟੇਟ ਗਿਰੋਹ ਦਾ ਮੋਹਾਲੀ ਪੁਲਿਸ ਵੱਲੋਂ ਪਰਦਾਫਾਸ਼

ਇੱਕ ਹੋਰ ਮਾਮਲੇ ਵਿੱਚ ਪਾੜ ਲਾ ਕੇ ਚੋਰੀ ਕਰਨ ਵਾਲੇ ਦੋ ਦੋਸ਼ੀ ਕਾਬੂ

Crime News Punjab, Punjab Police, Police, Crime News, S.A.S. Nagar Police, Mohali Police

Web Admin

Web Admin

5 Dariya News

ਐਸ.ਏ.ਐਸ.ਨਗਰ , 30 Sep 2024

Last updated on: Sep 30, 2024, 00:00 IST

ਐੱਸ ਐੱਸ ਪੀ ਐਸ.ਏ.ਐਸ. ਨਗਰ, ਦੀਪਕ ਪਾਰਿਕ ਆਈ ਪੀ ਐਸ ਸੀਨੀਅਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ 02 ਅਲੱਗ-ਅਲੱਗ ਕੇਸਾਂ ਵਿੱਚ ਏ.ਟੀ.ਐਮ. ਬਦਲਕੇ ਠੱਗੀ ਮਾਰਨ ਵਾਲੇ 02 ਮੈਂਬਰੀ ਇੰਟਰ ਸਟੇਟ ਗਿਰੋਹ ਅਤੇ ਇੱਕ 02 ਮੈਂਬਰੀ ਚੋਰ ਗਿਰੋਹ ਦਾ ਪਰਦਾਫਾਸ਼ ਕਰਕੇ ਕੁੱਲ 04 ਦੋਸ਼ੀਆਂਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 

ਜਾਣਕਾਰੀ ਦਿੰਦਿਆਂ  ਤਲਵਿੰਦਰ ਸਿੰਘ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਦੱਸਿਆ ਕਿ  ਮਿਤੀ 24-08-2024 ਨੂੰ ਗੁਰਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਕਾਨ ਨੰ: 214 ਸ਼ਿਵਾਲਿਕ ਵਿਹਾਰ ਜੀਰਕਪੁਰ, ਜਿਲਾ ਮੋਹਾਲ਼ੀ ਦੇ ਬਿਆਨਾਂ ਦੇ ਅਧਾਰ ਤੇ ਨਾ-ਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ: 372  ਮਿਤੀ 24-08-2024 ਅ/ਧ 318(4), 61(2) 303(2), 316(2) BNS ਥਾਣਾ ਜੀਰਕਪੁਰ ਦਰਜ ਕੀਤਾ ਗਿਆ ਸੀ ਕਿ ਮਿਤੀ 18-08-2024 ਨੂੰ ਉਹ ਪੰਜਾਬ ਨੈਸ਼ਨਲ ਬੈਂਕ ਸਾਹਮਣੇ ਲੱਕੀ ਢਾਬਾ ਪਟਿਆਲਾ ਰੋਡ ਜੀਰਕਪੁਰ ਦੇ ਏ ਟੀ ਐਮ ਤੇ ਪੈਸੇ ਕਢਵਾਉਣ ਲਈ ਗਿਆ ਸੀ, ਜਦੋਂ ਉਹ ਪੈਸੇ ਕੱਢਵਾ ਰਿਹਾ ਸੀ ਤਾਂ 02 ਨਾ-ਮਾਲੂਮ ਵਿਅਕਤੀਆਂ ਵੱਲੋਂ ਬੜੀ ਚੁਸਤੀ ਅਤੇ ਚਲਾਕੀ ਨਾਲ਼ ਉਸਦਾ ਏ.ਟੀ.ਐਮ. ਬਦਲ ਦਿੱਤਾ ਅਤੇ ਉਸਦੇ ਏ.ਟੀ.ਐਮ. ਵਿੱਚੋਂ 03 ਲੱਖ 95 ਹਜਾਰ ਰੁਪਿਆ ਕੱਢਵਾ ਲਿਆ ਸੀ।  

ਇਸੇ ਤਰ੍ਹਾਂ ਮਿਤੀ 23-09-2024 ਨੂੰ ਜਸਵੀਰ ਸਿੰਘ ਪੁੱਤਰ ਸ਼੍ਰੀ ਅਮਰੀਕ ਸਿੰਘ ਵਾਸੀ ਮਕਾਨ ਨੰ: 6088, ਬਲਾਕ ਜੀ ਐਰੋਸਿਟੀ, ਥਾਣਾ ਜੀਰਕਪੁਰ, ਜਿਲ੍ਹਾ ਐਸ.ਏ.ਐਸ. ਨਗਰ ਦੇ ਬਿਆਨਾਂ ਪਰ ਨਾ-ਮਾਲੂਮ ਦੋਸ਼ੀਆਂਨ ਵਿਰੁੱਧ ਮੁਕੱਦਮਾ ਨੰ: 421 ਮਿਤੀ 23-09-2024 ਅ/ਧ 331(4), 305 BNS ਥਾਣਾ ਜੀਰਕਪੁਰ ਦਰਜ ਰਜਿਸਟਰ ਹੋਇਆ ਸੀ ਕਿ ਜਸਵੀਰ ਸਿੰਘ ਆਪਣੇ ਪਰਿਵਾਰ ਸਮੇਤਮਿਤੀ 18-09-2024 ਨੂੰ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਸੀ। ਜਦੋਂ ਉਹ ਮਿਤੀ 21-09-2024 ਨੂੰ ਆਪਣੇ ਘਰ ਆਇਆ ਤਾਂ ਉਸਦੇ ਘਰ ਵਿੱਚ ਪਏ ਗਹਿਣੇ ਨਾ-ਮਾਲੂਮ ਵਿਅਕਤੀਆਂ ਵੱਲੋਂ ਪਾੜ ਲਗਾਕੇ ਚੋਰੀ ਕਰ ਲਏ ਸਨ। 

ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਅੱਗੇ ਦੱਸਿਆ ਕਿ ਦੱਸਿਆ ਕਿ ਉਕਤ ਦੋਵੇਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਐਸ.ਐਸ.ਪੀ. ਐਸ.ਏ.ਐਸ. ਨਗਰ ਵੱਲੋਂ ਸੀ.ਆਈ.ਏ. ਸਟਾਫ ਨੂੰ ਟਾਸਕ ਦਿੱਤਾ ਗਿਆ ਸੀ ਅਤੇ ਹਦਾਇਤ ਕੀਤੀ ਸੀ ਕਿ ਉਪਰੋਕਤ ਵਾਰਦਾਤਾਂ ਨੂੰ ਹਰ ਹਾਲਤ ਵਿੱਚ ਟਰੇਸ ਕਰੇ। ਜਿਸ ਤੇ ਕਾਰਵਾਈ ਕਰਦੇ ਹੋਏ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਨਿਮਨ ਲਿਖਤ ਦੋਸ਼ੀਆਂਨ ਦਾ ਸੁਰਾਗ ਲਗਾਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਨਿਮਨ ਲਿਖਤ ਅਨੁਸਾਰ ਬ੍ਰਾਮਦਗੀ ਕੀਤੀ ਗਈ।  

ਏ.ਟੀ.ਐਮ. ਬਦਲਕੇ ਠੱਗੀ ਵਾਲ਼ੇ ਇੰਟਰ ਸਟੇਟ ਗਿਰੋਹ ਦੇ ਦੋਸ਼ੀਆਂਨ ਦੀ ਪੁੱਛਗਿੱਛ ਦਾ ਵੇਰਵਾ : 

1. ਪ੍ਰਵੀਨ ਪੁੱਤਰ ਬਲਵਾਨ ਵਾਸੀ ਪਿੰਡ ਡਾਟਾ, ਥਾਣਾ ਸਦਰ ਹਾਂਸੀ, ਹਾਲ ਵਾਸੀ ਜਗਦੀਸ਼ ਕਲੋਨੀ, ਬਰਵਾਲ਼ਾ ਰੋਡ ਹਾਂਸੀ, ਜਿਲਾ ਹਿਸਾਰ, ਹਰਿਆਣਾ, ਜਿਸਦੀ ਉਮਰ ਕ੍ਰੀਬ 30 ਸਾਲ ਹੈ, ਜੋ 05 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। 

2. ਕੁਲਦੀਪ ਉਰਫ ਮੀਨੂੰ ਪੁੱਤਰ ਸ਼ਸ਼ੀਪਾਲ ਵਾਸੀ ਪਿੰਡ ਖੇੜੀ ਚੋਪਟਾ (ਜਾਲਬਾ) ਥਾਣਾ ਨਾਰਨੌਦ, ਜਿਲਾ ਹਿਸਾਰ, ਹਰਿਆਣਾ ਜਿਸਦੀ ਉਮਰ ਕ੍ਰੀਬ 32 ਸਾਲ ਹੈ, ਜਿਸਨੇ ਪੜਾਈ-ਲਿਖਾਈ ਨਹੀਂ ਕੀਤੀ। ਜੋ ਸ਼ਾਦੀ ਸ਼ੁਦਾ ਹੈ।  

ਪੁੱਛਗਿੱਛ ਦੋਸ਼ੀਆਂਨ :

ਉਕਤ ਦੋਸ਼ੀ ਜੋ ਆਪਸ ਵਿੱਚ ਮਿਲ਼ਕੇ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਵਿੱਚ ਏ.ਟੀ.ਐਮ. ਬਦਲਕੇ ਭੋਲ਼ੇ ਭਾਲ਼ੇ ਲੋਕਾਂ ਨੂੰ ਉਹਨਾਂ ਦੇ ਪੈਸੇ ਕੱਢਵਾਉਣ ਦੇ ਬਹਾਨੇ, ਠੱਗੀ ਮਾਰਦੇ ਸਨ ਇਹਨਾਂ ਵਿਰੁੱਧ ਪਹਿਲਾਂ ਮੱਧ ਪ੍ਰਦੇਸ਼,ਯੂ.ਪੀ.,ਮਹਾਰਾਸ਼ਟਰ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਜਿਲ਼ਿਆ ਵਿੱਚ ਮੁਕੱਦਮੇ ਦਰਜ ਹਨ। ਜਿਨਾਂ ਨੇ ਆਪਣੀ ਪੁੱਛਗਿੱਛ ਤੇ ਮੰਨਿਆ ਕਿ ਉਹ ਹਰ ਰੋਜ ਅਲੱਗ-ਅਲੱਗ ਸਟੇਟਾਂ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਿਨਾਂ ਨੇ ਕ੍ਰੀਬ 40 ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ ਹੈ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ।

ਬ੍ਰਾਮਦਗੀ ਦਾ ਵੇਰਵਾ :

1) 126-ATM ਵੱਖ-ਵੱਖ ਬੈਂਕ

2) ਇੱਕ Swipe Machine

3) ਗੱਡੀ ਨੰ: HR21-R-5589 ਮਾਰਕਾ ਵੈਨਿਊ (ਜਿਸ ਪਰ ਸਵਾਰ ਹੋਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ)

4) 03 ਲੱਖ 85 ਹਜਾਰ ਰੁਪਏ ਕੈਸ਼ 

ਚੋਰ ਗਿਰੋਹ ਦੇ ਦੋਸ਼ੀਆਂਨ ਦੀ ਪੁੱਛਗਿੱਛ ਦਾ ਵੇਰਵਾ :

1. ਜਸਪ੍ਰੀਤ ਸਿੰਘ ਉਰਫ ਸੋਨੀ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਬਾਕਰਪੁਰ, ਥਾਣਾ ਸੋਹਾਣਾ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜਿਸਨੇ ਪੰਜ ਕਲਾਸਾਂ ਪਾਸ ਹੈ। ਜੋ ਅਨ-ਮੈਰਿਡ ਹੈ। ਦੋਸ਼ੀ ਖਿਲਾਫ ਪਹਿਲਾਂ ਵੀ ਥਾਣਾ ਜੀਰਕਪੁਰ ਵਿੱਚ ਚੋਰੀ ਦਾ ਮੁਕੱਦਮਾ ਦਰਜ ਹੈ। 

2. ਵੀਰੂ ਪੁੱਤਰ ਤੁੱਲਾ ਰਾਮ ਵਾਸੀ ਪਿੰਡ ਪਤਰਊਆ ਜਿਲਾ ਮੁਰਾਦਾਬਾਦ, ਯੂ.ਪੀ. ਹਾਲ ਵਾਸੀ ਪਿੰਡ ਮਟਰਾਂ ਐਰੋਸਿਟੀ, ਥਾਣਾ ਸੋਹਾਣਾ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 21 ਸਾਲ ਹੈ, ਜਿਸਨੇ ਪੜਾਈ-ਲਿਖਾਈ ਨਹੀਂ ਕੀਤੀ ਅਤੇ ਅਨ-ਮੈਰਿਡ ਹੈ। ਦੋਸ਼ੀ ਖਿਲਾਫ ਪਹਿਲਾਂ ਵੀ ਥਾਣਾ ਜੀਰਕਪੁਰ ਵਿੱਚ ਚੋਰੀ ਦਾ ਮੁਕੱਦਮਾ ਦਰਜ ਹੈ।  

ਬ੍ਰਾਮਦਗੀ ਦਾ ਵੇਰਵਾ:- 

1) 4 pair big anklets silver     (187gm-180mg)

2) 3 pair small anklets silver (77 gm-800)

3) 1 pair small Kangan silver (13 gm- 520 mg) 

4) 1 ring silver                         ( 1 gm- 90 mg) 

5) 1 pair Topas silver             ( 5 gm - 130 mg) 

6) 1 pc small kangan Gold     (4 gm)

7) Chain + locket gold  (15gm – 350mg)

8) 1 pc coin gold                     (2gm- 480 mg) 

9) 1 pair Waliyan gold            (3 gm-290 mg)

10) 4 pair topas Gold             (13 gm- 300mg) 

11) 1 locket S type gold         (590 mg)

12) 1 ladies ring gold             (3 gm-470 mg)

13) small waliyan gold         (390 mg) 

14) 1 ring diamond + gold  (4 gm-580 mg)

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD