ਆਜ਼ਾਦ ਉਮੀਦਵਾਰ ਦੀ ਸਮਰਥਕ ਬੀਬੀ ਕੁਲਵਿੰਦਰ ਕੌਰ ਆਪਣੇ ਸਾਥੀਆਂ ਸਮੇਤ ਇਆਲੀ ਦੀ ਬੇੜੀ 'ਚ ਸਵਾਰ
Web Admin
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ , 24 Apr 2014
Last updated on: Apr 24, 2014, 00:00 IST
ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਜੇਤੂ ਚੋਣ ਮੁਹਿੰਮ ਨੂੰ ਉਦੋਂ ਹੋਰ ਸ਼ਕਤੀ ਮਿਲ ਗਈ ਜਦੋਂ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਬੀਬੀ ਜਸਪਾਲ ਕੌਰ ਦੀ ਪ੍ਰੇਰਣਾ ਸਦਕਾ ਆਜ਼ਾਦ ਉਮੀਦਵਾਰ ਦੀ ਸਮਰਥਕ ਬੀਬੀ ਕੁਲਵਿੰਦਰ ਕੌਰ ਆਪਣੀਆਂ ਸਾਥਣਾਂ ਸਮੇਤ ਜਿਨ੍ਹਾਂ ਵਿੱਚ ਬਿਮਲਾ ਰਾਣੀ, ਅਮਰਜੀਤ ਕੌਰ, ਕੁਲਵਿੰਦਰ ਕੌਰ, ਕੁਲਵੰਤ ਕੌਰ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ ਆਦਿ ਸ਼ਾਮਿਲ ਹੋ ਕੇ ਉਮੀਦਵਾਰ ਇਆਲੀ ਨੂੰ ਖੁੱਲਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ, ਜਿਨ੍ਹਾਂ ਨੂੰ ਚੇਅਰਮੈਨ ਹਰਬੀਰ ਸਿੰਘ ਇਆਲੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਮੀਦਵਾਰ ਇਆਲੀ ਦੀ ਵਿਕਾਸਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਵਰਕਰ ਉਹਨਾਂ ਦੀ ਹਮਾਇਤ ਉÎੱਤੇ ਆ ਰਹੇ ਹਨ, ਜਿਸ ਕਰਕੇ ਉਹਨਾਂ ਦੀ ਜਿੱਤ ਯਕੀਨੀ ਹੈ ਅਤੇ ਐਲਾਨ ਹੋਣਾ ਬਾਕੀ ਹੈ। ਇਸ ਮੌਕੇ ਬਲਵੀਰ ਸਿੰਘ ਮੇਘੋਵਾਲ, ਕੁਲਦੀਪ ਸਿੰਘ ਮੋਗਾ, ਅਮਰਦੀਪ ਸਿੰਘ ਰੂਬੀ ਬੱਲੋਵਾਲ ਸਾਬਕਾ ਵਾਈਸ ਚੇਅਰਮੈਨ ਆਦਿ ਹਾਜ਼ਰ ਸਨ।