Thursday, 04 June 2026

 

 

ਖ਼ਾਸ ਖਬਰਾਂ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ

 

ਜੈਨ ਮੰਦਰ ਵਿਖੇ ਹਲਕੇ ਦੀ ਚੜਦੀ ਕਲਾਂ ਦੀ ਅਰਦਾਸ ਨਾਲ ਅਰਵਿੰਦ ਖੰਨਾ ਨੇ ਕੀਤੀ ਚੋਣ ਮੁਹਿੰਮ ਦੀ ਸ਼ੁਰੂਆਤ

ਖੰਨਾ ਦਾ ਲੋਕਾਂ ਨਾਲ ਵਾਅਦਾ ਹੁਣ ਆਵੇਗੀ ਹਲਕੇ ਵਿੱਚ ਵਿਕਾਸ ਦੀ ਸੁਨਾਮੀ

Arvind Khanna, Bharatiya Janata Party, BJP, BJP Punjab, Sangrur, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਸੰਗਰੂਰ/ਸੁਨਾਮ/ਲਹਿਰਾ , 22 May 2024

Last updated on: May 22, 2024, 00:00 IST

ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਅਰਵਿੰਦ ਖੰਨਾ ਵੱਲੋਂ ਅੱਜ ਸੁਨਾਮ ਦੇ ਜੈਨ ਸਥਾਨਕ ਮੰਦਰ ਵਿਖੇ ਮੱਥਾ ਟੇਕ ਕੇ ਆਪਣੇ ਚੋਣ ਪ੍ਰਚਾਰ ਦੀ ਮੁਹਿਮ ਨੂੰ ਸ਼ੁਰੂ ਕੀਤਾ ਗਿਆ। ਇਸ ਮੌਕੇ ਉਹਨਾਂ ਮੰਦਿਰ ਵਿੱਚ ਹਲਕੇ ਦੇ ਲੋਕਾ ਜੀ ਚੜਦੀ ਕਲਾ ਲਈ ਅਰਦਾਸ ਕੀਤੀ। ਐਸਐਸ ਜੈਨ ਸਭਾ ਸੁਣ ਦੇ ਅਹੁਦੇਦਾਰਾਂ ਵੱਲੋਂ ਖੰਨਾ ਦਾ ਮੰਦਰ ਪੁੱਜਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। 

ਇਸ ਮੌਕੇ ਖੰਨਾ ਨੇ ਲੋਕਾਂ ਦੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਮਜਬੂਤ ਅਤੇ ਸਥਿੱਰ ਸਰਕਾਰ ਹੀ ਪੰਜਾਬ ਵਰਗੇ ਸੰਵੇਦਨਸ਼ੀਲ ਸੂਬੇ ਦਾ ਸਹੀ ਮਾਇਨੇ ਵਿੱਚ ਵਿਕਾਸ ਕਰ ਸਕਦੀ ਹੈ। ਉਹਨਾਂ ਕਿਹਾ ਕਿ ਹਲਕੇ ਦੇ ਦੋਵੇਂ ਸਾਬਕਾ ਸੰਸਦ ਮੈਂਬਰਾਂ ਨੇ ਲੋਕ ਸਭਾ ਵਿੱਚ ਆਪਣੀ ਰਾਜਨੀਤਿਕ ਚਮਕਾਉਣ ਤੋਂ ਇਲਾਵਾ ਹਲਕੇ ਦੇ ਲੋਕਾਂ ਦੀ ਭਲਾਈ ਲਈ ਕੋਈ ਵੀ ਗੱਲ ਨਹੀਂ ਕੀਤੀ। 

ਉਹਨਾਂ ਕਿਹਾ ਕਿ ਪਹਿਲਾਂ ਸੰਗਰੂਰ ਹਲਕੇ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਲੋਕ ਸਭਾ ਭੇਜਿਆ ਅਤੇ ਹੁਣ ਬਹੁਮਤ ਦੇ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਪਰ ਭਗਵੰਤ ਮਾਨ ਵੱਲੋਂ ਸੰਗਰੂਰ ਹਲਕੇ ਦੇ ਲੋਕਾਂ ਨਾਲ ਧ੍ਰੋਹ ਹੀ ਕਮਾਇਆ ਗਿਆ ਹੈ। ਲਹਿਰਾ ਵਿਖੇ ਭਾਜਪਾ ਆਫਿਸ ਵਿੱਚ ਵਰਕਰਾਂ ਨਾਲ ਮੀਟਿੰਗ ਕਰਦਿਆਂ ਖੰਨਾ ਨੇ ਉੱਥੇ ਮੌਜੂਦ ਸਮੁੱਚੇ ਭਾਜਪਾ ਵਰਕਰਾਂ ਨੂੰ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਜਨ ਕਲਿਆਣ ਯੋਜਨਾਵਾਂ ਅਤੇ ਸਕੀਮਾਂ ਬਾਰੇ ਬੂਥ ਪੱਧਰ ਤੇ ਲੋਕਾਂ ਨੂੰ ਜਾਣੂ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਦਾ ਫਤਵਾ ਬੀਜੇਪੀ ਵੱਲ ਹੋਵੇ। 

ਲਹਿਰਾ ਦੇ ਆੜਤੀ ਅਤੇ ਪੱਲੇਦਾਰ ਐਸੋਸੀਏਸ਼ਨ ਦੇ ਆਹੁਦੇਦਾਰਾਂ ਸਮੇਤ ਮੰਡੀ ਦੇ ਵੱਖ ਵੱਖ ਦੁਕਾਨਦਾਰਾਂ ਨੇ ਖੰਨਾ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਸਥਾਨਕ ਆਗੂ ਮੇਹਰ ਚੰਦ ਨੇ ਖੰਨਾ ਕਿ ਅਗੁਵਾਈ ਵਿਚ ਮੁੜ ਭਾਜਪਾ ਵਿੱਚ ਵਾਪਸੀ ਕੀਤੀ। ਇਸ ਮੌਕੇ ਖੰਨਾ ਨੇ ਕਿਹਾ ਪੰਜਾਬ ਵਿੱਚ ਵਪਾਰੀ ਵਰਗ ਲਈ ਸ਼ਾਂਤ ਅਤੇ ਸੁਖੇਲਾ ਮਾਹੌਲ ਸਿਰਫ ਅਤੇ ਸਿਰਫ ਮੋਦੀ ਦੀ ਅਗੁਵਾਈ ਵਾਲੀ ਸਰਕਾਰ ਹੀ ਮੁਹਈਆ ਕਰਵਾ ਸਕਦਾ ਹੈ। 

ਉਨਾਂ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਹਰ ਵਰਗ ਆਪ ਨੂੰ ਸਬਕ ਸਿਖਾਉਣ ਲਈ ਤਿਆਰ ਬੈਠਾ ਹੈ। ਇਸ ਭਾਜਪਾ ਆਗੂ ਲਹਿਰਾ ਦੇ ਜਿਲਾ ਪ੍ਰਧਾਨ ਅੰਮ੍ਰਿਤ ਰਾਜਦੀਪ ਚੱਠਾ ਜੀ, ਸੂਬਾ ਕਾਰਕਾਰਨੀ ਮੈਂਬਰ ਵਿਨੋਦ ਸਿੰਗਲਾ, ਸਤਪਾਲ ਸਿੰਗਲਾ, ਕੇਵਲ ਸਿੰਗਲਾ, ਮੋਹਨ ਲਾਲ, ਅਸ਼ਵਨੀ ਸਿੰਗਲਾ, ਰਾਕੇਸ਼, ਸੋਹਣ ਲਾਲ ਅਤੇ ਦੀਪੂ, ਸੋਨੂੰ ਗੋਇਲ, ਆਦਿ ਮੌਜੂਦ ਸਨ।


अरविंद खन्ना का जनता से वादा अब आएगी हल्के में विकास की सुनामी

व्यापारियों के लिए शांत और आरामदायक माहौल सुनिश्चित करेगी भाजपा: अरविंद खन्ना

संगरूर/सुनाम/लहरा

संगरूर लोकसभा क्षेत्र से भारतीय जनता पार्टी के उम्मीदवार श्री अरविंद खन्ना ने आज सुनाम में जैन मंदिर में मत्था टेककर अपने चुनाव अभियान की शुरुआत की। इस मौके पर खन्ना ने हल्के की खुशहाली व समृद्धि के लिए मंदिर में मनोकामना भी मांगी। मंदिर पहुंचने पर एसएस जैन सभा के पदाधिकारियों द्वारा खन्ना का सम्मान भी किया गया।

इस मौके पर खन्ना ने उपस्थित लोगों को संबोधित करते हुए कहा कि मोदी के नेतृत्व वाली एक मजबूत और स्थिर सरकार ही पंजाब जैसे संवेदनशील राज्य का सही मायने में विकास कर सकती है। उन्होंने कहा कि क्षेत्र के दोनों पूर्व सांसदों ने लोकसभा में अपनी राजनीति चमकाने के अलावा क्षेत्र की जनता के हित के लिए कुछ नहीं बोला। 

उन्होंने कहा कि पहले संगरूर हलके के लोगों ने भगवंत मान को लोकसभा में भेजा था और अब बहुमत देकर पंजाब का मुख्यमंत्री बनाया है, लेकिन भगवंत मान ने संगरूर हलके के लोगों के साथ सिर्फ गद्दारी की है। लहरा स्थित भाजपा कार्यालय में कार्यकर्ताओं के साथ बैठक में खन्ना ने वहां मौजूद सभी भाजपा कार्यकर्ताओं से अपील की कि वे बूथ स्तर पर लोगों को मोदी सरकार द्वारा चलाई जा रही जनकल्याणकारी योजनाओं और स्कीमों के बारे में बताएं ताकि जनता का जनादेश मिले। 

लहरा की आढ़ती और पल्लेदार एसोसिएशन के पदाधिकारियों समेत बाजार के विभिन्न दुकानदारों ने खन्ना का जोरदार स्वागत किया। इस बीच, खन्ना के नेतृत्व में स्थानीय नेता मेहर चंद भाजपा में लौट आए। इस अवसर पर खन्ना ने कहा कि केवल मोदी के नेतृत्व वाली सरकार ही पंजाब में व्यापारी वर्ग के लिए शांतिपूर्ण और आरामदायक माहौल प्रदान कर सकती है। 

उन्होंने कहा कि पंजाब के शहरों और गांवों में हर वर्ग आप सरकार को सबक सिखाने के लिए तैयार है। इसमें भाजपा नेता लहरा जिला अध्यक्ष अमृत राजदीप चट्ठा जी, प्रदेश कार्यकारिणी सदस्य विनोद सिंगला, सतपाल सिंगला, केवल सिंगला, मोहनलाल, अश्वनी सिंगला, राकेश, सोहनलाल व दीपू, सोनू गोयल आदि मौजूद रहे

 

Tags: Arvind Khanna , Bharatiya Janata Party , BJP , BJP Punjab , Sangrur , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD