ਪਰਮਾਤਮਾ ਵੱਲੋਂ ਮਨੁੱਖ ਨੂੰ ਅੱਖਾਂ ਦੇ ਰੂਪ ਵਿੱਚ ਇੱਕ ਅਨਮੋਲ ਤੋਹਫਾ ਦਿੱਤਾ ਗਿਆ ਹੈ ਰੱਬ ਵੱਲੋਂ ਦਿੱਤੀ ਇਸ ਦਾਤ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਕਿਸੇ ਇਨਸਾਨ ਦੀਆਂ ਅੱਖਾਂ ਖਰਾਬ ਹੋ ਜਾਣ ਕਾਰਨ ਉਸਦੀ ਜ਼ਿੰਦਗੀ ਵਿੱਚ ਹਨੇਰਾ ਛਾ ਜਾਂਦਾ ਹੈ ਅਤੇ ਜਿਸ ਡਾਕਟਰ ਵੱਲੋਂ ਇਨਸਾਨ ਦੀਆਂ ਅੱਖਾਂ ਠੀਕ ਕਰਕੇ ਉਸ ਇਨਸਾਨ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਂਦੀ ਜਾਂਦੀ ਹੈ। ਇਸੇ ਲਈ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਰਾਜਿੰਦਰ ਸਿੰਘ (ਨੰਬਰਦਾਰ ਅਤੇ ਐਮ.ਸੀ.) ਪੰਜਾਬ ਪ੍ਰਧਾਨ ਵਾਲਮੀਕ ਸਮਾਜ ਵੱਲੋਂ ਉਦੋਂ ਕੀਤਾ ਗਿਆ ਜਦੋਂ ਉਹਨਾ ਨੂੰ ਅੱਜ ਬੈਸਟ ਹੋਮ ਵਿੱਚ ਫਰੀ ਅੱਖਾਂ ਦੇ ਕੈਂਪ ਵਿੱਚ ਚੀਫ ਗੈਸਟ ਦੇ ਤੌਰ ਤੇ ਸੱਦਿਆ ਗਿਆ ਸੀ। ਅੱਖਾਂ ਦਾ ਕੈਂਪ ਬੈਸਟ ਹੋਮ ਦੀ RWA ਵੱਲੋਂ ਲਗਾਇਆ ਗਿਆ ਸੀ । ਇਸ ਕੈਂਪ ਨੂੰ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਆਪਣੀ ਦੇਖ- ਰੇਖ ਵਿੱਚ ਲਗਾਇਆ ਗਿਆ ਸੀ ਬੈਸਟ ਹੋਮ ਦੀ RWA ਦੀ ਪ੍ਰਧਾਨ ਸ੍ਰੀਮਤੀ ਉਰਮਿਲਾ ਵੱਲੋਂ ਬੂਕਾ ਦੇ ਕੇ ਪੰਜਾਬ ਪ੍ਰਧਾਨ ਰਾਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਕੈਂਪ ਵਿਚ ਆਉਣ ਤੇ ਧੰਨਵਾਦ ਕੀਤਾ ਗਿਆ