ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਜੇਤੂ ਚੋਣ ਮੁਹਿੰਮ ਨੂੰ ਉਦੋਂ ਹੋਰ ਬਲ ਮਿਲ ਗਿਆ ਜਦੋਂ ਸਾਬਕਾ ਵਜ਼ੀਰ ਸਤਪਾਲ ਗੁਸਾਈਂ ਦੇ ਪ੍ਰੇਰਨਾ ਸਦਕਾ ਆਜ਼ਾਦ ਕੌਂਸਲਰ ਜਸਵੀਰ ਸਿੰਘ ਜੱਸਾ ਨੇ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਉਮੀਦਵਾਰ ਇਆਲੀ ਨੂੰ ਡਟਵਾਂ ਸਮਰਥਨ ਦਿੰਦਿਆਂ ਰਿਕਾਰਡਤੋੜ ਲੀਡ ਨਾਲ ਜਿਤਾਉਣ ਦਾ ਐਲਾਨ ਕਰ ਦਿੱਤਾ। ਹਲਕਾ ਕੇਂਦਰੀ ਦੇ ਵਾਰਡ ਨੰਬਰ 40, ਨਿਊ ਸ਼ਿਵਾਜੀ ਨਗਰ, ਹਰਗੋਬਿੰਦ ਮਾਰਗ ਵਿਖੇ ਕੌਂਸਲਰ ਜਸਵੀਰ ਸਿੰਘ ਜੱਸਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੌਂਸਲਰ ਜੱਸਾ ਨੇ ਕਿਹਾ ਕਿ ਉਹ ਅਕਾਲੀ-ਭਾਜਪਾ ਗਠਜੋੜ ਦੀਆਂ ਲੋਕਹਿੱਤੂ ਨੀਤੀਆਂ ਅਤੇ ਸ. ਇਆਲੀ ਦੀ ਵਿਕਾਸਸ਼ੀਲ ਸੋਚ ਤੋਂ ਪ੍ਰਭਾਵਿਤ ਹੋ ਕੇ ਆਪਣੇ ਸਾਥੀਆਂ ਸਮੇਤ ਉਹਨਾਂ ਨੂੰ ਡਟਵਾਂ ਸਮਰਥਨ ਦੇ ਕੇ ਵਿਰੋਧੀਆਂ ਨੂੰ ਕਰਾਰੀ ਹਾਰ ਦਿਵਾਉਣਗੇ। ਇਸ ਮੌਕੇ ਉਮੀਦਵਾਰ ਇਆਲੀ ਨੇ ਆਜ਼ਾਦ ਕੌਂਸਲਰ ਜੱਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਜੱਸਾ ਦੀ ਹਮਾਇਤ ਨਾਲ ਸਾਡੀ ਚੋਣ ਮੁਹਿੰਮ ਨੂੰ ਚੋਖਾ ਬਲ ਮਿਲਿਆ ਹੈ।
ਉਹਨਾਂ ਕਿਹਾ ਕਿ ਅੱਜ ਮੋਦੀ ਦੀ ਲਹਿਰ ਪੂਰੇ ਦੇਸ਼ ਵਿੱਚ ਚੱਲ ਰਹੀ ਹੈ ਅਤੇ ਐਨ.ਡੀ.ਏ. ਦੀ ਸਰਕਾਰ ਦਾ ਗਠਨ ਤੈਅ ਹੈ, ਤੁਸੀ 30 ਅਪ੍ਰੈਲ ਨੂੰ ਤੱਕੜੀ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾ ਕੇ ਸਾਨੂੰ ਕਾਮਯਾਬ ਕਰੋ ਤਾਂ ਜੋ ਕੇਂਦਰ 'ਚੋਂ ਵੱਡੇ ਪ੍ਰੋਜੈਕਟ ਅਤੇ ਗ੍ਰਾਂਟਾਂ ਲਿਆ ਕੇ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾ ਸਕੀਏ। ਇਸ ਮੌਕੇ ਸਤਪਾਲ ਗੁਸਾਂਈਂ, ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ, ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਜੱਥੇ. ਕੰਵਲਇੰਦਰ ਸਿੰਘ ਠੇਕੇਦਾਰ ਆਦਿ ਨੇ ਕਿਹਾ ਕਿ ਉਮੀਦਵਾਰ ਇਆਲੀ ਦੀ ਦਿਨੋਂ-ਦਿਨ ਵੱਧ ਰਹੀ ਲੀਡ ਨੇ ਵਿਰੋਧੀਆਂ ਦੇ ਹੌਂਸਲੇ ਪਸਤ ਕਰਕੇ ਰੱਖ ਦਿੱਤੇ ਹਨ। ਇਸ ਮੌਕੇ ਜੱਥੇਦਾਰ ਪ੍ਰਿਤਪਾਲ ਸਿੰਘ, ਅਮਿਤ ਗੁਸਾਈਂ, ਗੁਰਦੇਵ ਸ਼ਰਮਾ ਦੇਬੀ, ਗੁਰਦੀਪ ਸਿੰਘ ਗੋਸ਼ਾ, ਗੁਰਪ੍ਰੀਤ ਬੱਬਲ, ਡੋਲੀ ਗੁਸਾਈ, ਪ੍ਰਧਾਨ ਰਮੇਸ਼ ਬਾਂਗੜ, ਦੀਪ ਸੂਦ, ਪ੍ਰਾਣ ਨਾਥ ਭਾਟੀਆ, ਬੀ.ਐਲ. ਭਾਟੀਆ, ਜਸਪਾਲ ਸਿੰਘ ਜੱਸਾ, ਗੌਰਵਜੀਤ ਗੋਰਾ, ਵਿੱਕੀ ਸੈਂਡੋ, ਕਰਨੈਲ ਸਿੰਘ, ਰਵਿੰਦਰਪਾਲ ਮਿੰਕੂ, ਮਾਨਵ ਧੀਰ, ਅਸ਼ਵਨੀ ਹਾਂਡਾ, ਸੋਢੀ ਰਾਮ, ਯੋਗਰਾਜ ਮਹਿਮੀ, ਵਿਨੋਦ ਕੈਂਥ, ਜਸਵਿੰਦਰ ਸਿੰਘ, ਜੀਵਨ ਢੋਲੇਵਾਲ, ਗੁਪਤਾ ਆਦਿ ਭਾਰੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਉਮੀਦਵਾਰ ਇਆਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦੁਆਇਆ।